News: ਪੰਜਾਬ

ਅਸ਼ਵਨੀ ਸ਼ਰਮਾ ਦਾ ਵਿਰੋਧ ਕਰ ਰਹੇ ਕਾਂਗਰਸੀ ਵਰਕਰਾਂ ਅਤੇ ਵਿਚਾਲੇ ਹੋਈ ਧੱਕਾ-ਮੁੱਕੀ

Saturday, October 17 2020 10:37 AM
ਲੁਧਿਆਣਾ , 17 ਅਕਤੂਬਰ (ਜੱਗੀ)- ਲੁਧਿਆਣਾ ਦੇ ਆਰਤੀ ਚੌਕ ਨਜ਼ਦੀਕ ਲੁਧਿਆਣਾ ਭਾਜਪਾ ਵਲੋਂ ਕਰਵਾਏ ਜਾ ਰਹੇ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਪਹੁੰਚੇ ਯੂਥ ਕਾਂਗਰਸੀਆਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਹੋਣ ਦੀ ਖ਼ਬਰ ਹੈ। ਯੂਥ ਕਾਂਗਰਸ ਦੇ ਵਰਕਰਾਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕਰਨ ਪਹੁੰਚੇ ਹਨ।...

ਸੁਨਾਮ 'ਚ ਕਿਸਾਨ ਸੰਘਰਸ਼ ਦੀ ਗੂੰਜ 17ਵੇਂ ਦਿਨ ਵੀ ਦਿੱਤੀ ਸੁਣਾਈ, ਕਿਸਾਨਾਂ ਨੇ ਮੋਦੀ ਦੇ ਪੁਤਲੇ ਫੂਕ ਕੇ ਕੱਢੀ ਭੜਾਸ

Saturday, October 17 2020 10:32 AM
ਸੁਨਾਮ ਊਧਮ ਸਿੰਘ ਵਾਲਾ, 17 ਅਕਤੂਬਰ ( ਜਗਸੀਰ ਲੋਂਗੋਵਾਲ )- ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿੱਢਿਆ ਗਿਆ ਕਿਸਾਨ ਸੰਘਰਸ਼ ਸਤਾਰ੍ਹਵੇਂ ਦਿਨ ਵੀ ਮਘਿਆ।ਜਥੇਬੰਦੀ ਵਲੋਂ ਚੋਣਵੇਂ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਨੂੰ ਘੇਰਨ ਦੀ ਮੁਹਿੰਮ ਤਹਿਤ ਅੱਜ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ ਵਲੋਂ ਸੁਨਾਮ ਸ਼ਹਿਰ 'ਚ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਦੇ ਘਰ ਅਤੇ ਜ਼ਿਲ੍ਹਾ ਪ੍ਰਧਾਨ ਦੀ ਗੈਸ ਏਜੰਸੀ ਦੇ ਦਫ਼ਤਰ ਤੋਂ ਇਲਾਵਾ ਰਿਲ...

ਫ਼ਰਨੀਚਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

Tuesday, September 8 2020 10:58 AM
ਜਲੰਧਰ, 8 ਸਤੰਬਰ - ਜਲੰਧਰ ਦੀ ਕਿਊਰੋ ਹਾਈ ਸਟਰੀਟ ਨੇੜੇ ਹਾਈ ਗ੍ਰੇਡ ਫ਼ਰਨੀਚਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ।

ਲੁਧਿਆਣਾ ਪੁਲਿਸ ਨੇ ਚੋਰੀ ਦੇ ਮੋਬਾਈਲਾਂ ਸਣੇ 3 ਦੋਸ਼ੀ ਕੀਤੇ ਗ੍ਰਿਫਤਾਰ

Tuesday, September 8 2020 10:56 AM
ਲੁਧਿਆਣਾ , 7 ਸਤੰਬਰ - ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਥੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 5 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਜਨਕਪੁਰੀ ਦੇ ਰਹਿਣ ਵਾਲੇ ਨੀਰਜ, ਰਜਿਤ ਅਤੇ ਦੁਕਾਨਦਾਰ ਇਸਲਾਮਗੰਜ ਨਿਵਾਸੀ ਹਰਸ਼ ਉਰਫ ਹੈਰੀ ਦੇ ਨਾਮ ਨਾਲ ਹੋਈ ਹੈ। ਪੁਲਿਸ ਨੇ 3 ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਿਲਹਾਲ ਪੁੱਛਗਿੱਛ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਏ.ਡੀ.ਸੀ.ਪੀ-1 ਦੀਪਕ ਪਾਰ...

ਗਾਇਕ ਕੁਲਵਿੰਦਰ ਜੜਤੌਲੀ ਦਾ ਗੀਤ ਸਰਦਾਰੀ ਨੂੰ ਮਿਲ ਰਿਹਾ ਦਰਸ਼ਕਾਂ ਵਲੋ ਖੂਬ ਪਿਆਰ

Friday, September 4 2020 06:56 AM
ਅੰਮ੍ਰਿਤਸਰ (ਸੁਖਬੀਰ ਸਿੰਘ) ਬਹੁਤ ਹੀ ਸੁਰੀਲੀ ਆਵਾਜ ਦਾ ਮਾਲਿਕ ਗਾਇਕ ਕੁਲਵਿੰਦਰ ਜੜਤੌਲੀ ਦਾ ਨਵਾਂ ਗੀਤ ਸਰਦਾਰੀ ਰਿਲੀਜ਼ ਹੋ ਚੁੱਕਾ ਹੈ ਦਰਸ਼ਕਾਂ ਵਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਇਸ ਤੋ ਪਹਿਲਾਂ ਵੀ ਕਾਫ਼ੀ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾਏ ਹੋਏ ਹਨ ਉਹਨਾਂ ਗੀਤਾਂ ਨੂੰ ਵੀ ਭਰਪੂਰ ਪਿਆਰ ਮਿਲਿਆ ਸੀ ਤੇ ਜ਼ਲਦੀ ਹੋਰ ਨਵੇਂ ਗੀਤ ਆ ਰਹੇ ਹਨ ਉਹਨਾਂ ਨੇ ਆਖਿਰ ਆਪਣੇ ਪਰਿਵਾਰ ਦੇ ਨਾਲ ਨਾਲ ਦਿਲ ਦੀਆ ਗਹਿਰੀਆ ਤੋ ਧੰਨਵਾਦ ਕੀਤਾ ਜੋ ਉਹਨਾਂ ਦੇ ਹਮੇਸ਼ਾ ਗੀਤਾ ਨੂੰ ਇਹਨਾਂ ਮਾਨ ਸਨਮਾਨ ਦਿੰਦੇ ਹਨ...

ਅਜੇ ਵੀ ਅਨਪੜ੍ਹਤਾ ਕਾਰਨ ਗਰੀਬ ਤਬਕਾ ਡਾ.ਅੰਬੇਦਕਰ ਦੀ ਵਿਚਾਰਧਾਰਾ ਤੋਂ ਸੱਖਣਾ : ਦਲਿਤ ਆਗੂ

Thursday, August 27 2020 07:17 AM
ਅਮਰਗੜ੍ਹ 27 ਅਗਸਤ (ਹਰੀਸ਼ ਅਬਰੋਲ ) ਦੱਬੇ-ਕੁਚਲ਼ੇ ਦਲਿਤ ਸਮਾਜ ਦੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਲੈਣ ਵਾਸਤੇ ਜੁੜਨ ਅਤੇ ਪੜ੍ਹਨ ਦਾ ਸੰਦੇਸ਼ ਗਰੀਬਾਂ ਦੇ ਮਸ਼ੀਹਾ ਡਾ. ਭੀਮ ਰਾਓ ਅੰਬੇਦਕਰ ਜੀ ਵੱਲੋਂ ਦਿੱਤਾ ਗਿਆ ਸੀ ਪਰ ਅੱਜ ਦਲਿਤ ਸਮਾਜ ਨੁੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਜੂਝ ਰਹੀਆਂ ਬਹੁਤ ਸਾਰੀਆਂ ਦਲਿਤ ਜਥੇਬੰਦੀਆਂ ਖੁਦ ਧੜੇਬੰਦੀਆਂ ਵਿੱਚ ਵੰਡੀਆਂ ਪਈਆਂ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਬੇਦਕਰ ਮਿਸ਼ਨ ਕਲੱਬ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਕੇਵਲ ਸਿੰਘ ਬਾਠਾਂ ਅਤੇ ਨੌਜਵਾਨ ਆਗੂ ਸਤਨਾਮ ਸਿੰਘ ਜਮਾਲਪੁਰਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਦੋਵਾਂ ਆ...

ਹਲਕੇ ਅਮਰਗੜ੍ਹ ਦੇ ਲੋਕਾਂ ਵੱਲੋਂ ਆਪ ‘ਚ ਸ਼ਾਮਿਲ ਹੋਣ ਦੀ ਲਿਆਂਦੀ ਹਨੇਰੀ, ਪਿੰਡ ਜੱਬੋਮਾਜਰਾ ਦੇ 41 ਲੋਕਾਂ ਨੇ ਆਪ ਦਾ ਪੱਲਾ ਫੜਿਆ:ਸੀਰਾ ਬਨਭੌਰਾ

Thursday, August 27 2020 07:14 AM
ਅਮਰਗੜ੍ਹ-27 ਅਗਸਤ (ਹਰੀਸ਼ ਅਬਰੋਲ) ਜਿਉਂ-ਜਿਉਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਤਿਉਂ-ਤਿਉਂ ਆਮ ਪਾਰਟੀ ਦੇ ਸਿਰਕੱਢ ਨੌਜਵਾਨ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਦੀ ਲੋਕ ਪ੍ਰਿਯਤਾ ਹੋਰ ਵੀ ਵਧਦੀ ਹੀ ਜਾ ਰਹੀ ਹੈ, ਲੋਕ ਉਸ ਨੂੰ ਇੰਨਾ ਜਿਆਦਾ ਪਿਆਰ ਅਤੇ ਸਤਿਕਾਰ ਦੇ ਰਹੇ ਹਨ ਕਿ ਉਸ ਦੀ ਅਗਵਾਈ ਵਿੱਚ ਆਏ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੇ ਹਨੇਰੀ ਲਿਆਂਦੀੌ ਪਈ ਹੈ।ਜਿਸ ਦੇ ਚਲਦਿਆਂ ਹੀ ਅੱਜ ਹਲਕਾ ਅਮਰਗੜ੍ਹ ਦੇ ਅਕਾਲੀ+ ਕਾਂਗਰਸ ਸ਼ਫਾ ਵਿੱਚ ਮਸ਼ਹੂਰ ਪਿੰਡ ਜੱਬੋਮਾਜਰਾ ਵਿੱਚ 41 ਤੋਂ ਵਧੇ...

ਸੜਕ ਹਾਦਸੇ ਚੋਂ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ

Thursday, August 27 2020 07:12 AM
ਅਮਰਗੜ੍ਹ-27ਅਗਸਤ (ਹਰੀਸ਼ ਅਬਰੋਲ ) ਇੱਕ ਮੋਟਰਸਾਈਕਲ ਸਵਾਰ ਦੀ ਦਰਖਤ ਨਾਲ ਟਕਰਾਉਣ ਕਾਰਨ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਅਮਰਗੜ੍ਹ ਵਿੱਚ ਦਰਜ ਡੀ.ਡੀ.ਆਰ ਮੁਤਾਬਿਕ ਪਵਿੱਤਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਖੇੜੀ ਜੱਟਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਭਰਾ ਗੁਰਦਰਸ਼ਨ ਸਿੰਘ ਉਮਰ ਕਰੀਬ 40 ਸਾਲ ਜੋ ਕਿ ਅਮਰਗੜ੍ਹ ਵਿਖੇ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦਾ ਸੀ, ਅਸੀਂ ਦੋਵੇਂ ਜਣੇ ਇਕੱਠੇ ਅਮਰਗੜ੍ਹ ਤੋਂ ਵਾਪਸ ਆਪਣੇ ਪਿੰਡ ਖੇੜੀ ਜੱਟਾਂ ਨੂੰ ਆ ਰਹੇ ਸੀ ਕਿ ਪਿੰਡ ਦਿਆਲਪੁਰ ਛੰਨਾ ਕੋਲ ਅਚਾਨਕ ਮੇਰਾ ਭਰਾ ਜੋ...

ਉੱਘੇ ਸਿੱਖਿਆ ਸ਼ਾਸਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਉਪ ਚੇਅਰਮੈਨ ਡਾ. ਟੰਡਨ ਦੀ ਕੋਰੋਨਾ ਕਾਰਨ ਮੌਤ

Tuesday, August 25 2020 09:59 AM
ਲੁਧਿਆਣਾ, 25 ਅਗਸਤ - ਸਿੱਖਿਆ ਖੇਤਰ 'ਚ ਇਹ ਖ਼ਬਰ ਬਹੁਤ ਹੀ ਅਫ਼ਸੋਸ ਨਾਲ ਪੜ੍ਹੀ ਜਾਵੇਗੀ ਕਿ ਪੰਜਾਬ ਦੇ ਉੱਘੇ ਸਿੱਖਿਆ ਸ਼ਾਸਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਸਾਬਕਾ ਉਪ-ਚੈਅਰਮੈਨ ਡਾ. ਸੁਰੇਸ਼ ਟੰਡਨ ਵਾਸੀ ਲੁਧਿਆਣਾ ਦੀ ਨਾਮੁਰਾਦ ਬਿਮਾਰੀ ਕੋਰੋਨਾ ਨਾਲ ਮੌਤ ਹੋ ਗਈ ਹੈ। ਸਵਰਗੀ ਟੰਡਨ ਦੇ ਬੇਟੇ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਰਜਿਸਟਰਾਰ ਗੌਰਵ ਟੰਡਨ ਨੇ ਦੱਸਿਆ ਡਾ. ਟੰਡਨ ਕੋਰੋਨਾ ਤੋਂ ਪ੍ਰਭਾਵਿਤ ਹੋਣ ਕਾਰਨ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ 'ਚ ਦਾਖਲ ਸਨ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ...

ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਜ਼ਿਲ•ਾ ਸਿੱਖਿਆ ਅਧਿਕਾਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਭਰਾਤਰੀ ਹਮਾਇਤ ਦਾ ਐਲਾਨ

Tuesday, August 25 2020 07:56 AM
ਲੁਧਿਆਣਾ: 25 ਅਗਸਤ (ਬਿਕਰਮਪ੍ਰੀਤ) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ•ਾ ਲੁਧਿਆਣਾ ਇਕਾਈ ਨੇ ਵਿਵਾਦਾਂ ਵਿੱਚ ਘਿਰੇ ਉੱਪ ਜ਼ਿਲ•ਾ ਸਿੱਖਿਆ ਅਫ਼ਸਰ ਕੁਲਦੀਪ ਸੈਣੀ ਖ਼ਿਲਾਫ਼ ਪਿਛਲੇ ਸਮੇਂ ਵਿੱਚ ਛੇੜੇ ਸੰਘਰਸ਼ਾਂ ਦੀ ਲੜੀ ਮਗਰੋਂ, ਹੁਣ ਈ. ਟੀ. ਟੀ. ਅਧਿਆਪਕ ਯੂਨੀਅਨ ਵੱਲੋਂ ਛੇੜੇ ਤਾਜ਼ਾ ਸੰਘਰਸ਼ ਵਿੱਚ ਭਰਾਤਰੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਰਦਿਆਂ ਡੀ. ਟੀ. ਐਫ਼ ਜਿਲ•ਾ ਇਕਾਈ ਦੇ ਆਗੂਆਂ ਨੇ ਕਿਹਾ ਹੈ ਕਿ ਉਹ ਆਪਣੇ ਕਾਰਕੂਨਾਂ ਸਮੇਤ ਮਿਤੀ 26 ਅਗਸਤ ਦੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਉਲੀਕੇ ਗਏ ਉਕਤ ਅਧਿਕਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਦੇ ਪ੍ਰੋਗਰਾ...

ਪਿੰਡ ਬਜੀਦਪੁਰ ਵਿਖੇ ਇੱਕ ਪਰਿਵਾਰ ਕੀਤਾ ਗਿਆ ਇਕਾਂਤਵਾਸ

Monday, August 24 2020 09:45 AM
ਮਾਜਰੀ, 24 ਅਗਸਤ (ਰਾਜੀਵ ਸਿੰਗਲਾ, ਰਵਿੰਦਰ ਸਿੰਘ ਵਜੀਦਪੁਰ) : ਸਿਹਤ ਵਿਭਾਗ ਵੱਲੋਂ ਕਰੋਨਾ ਦੇ ਮੱਦੇਨਜ਼ਰ ਪਿੰਡ ਬਜੀਦਪੁਰ ਦੇ ਇੱਕ ਪਰਿਵਾਰ ਨੂੰ ਇਕਾਂਤਵਾਸ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲ ਹੈਲਥ ਵਰਕਰ ਅਨੂਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬਜੀਦਪੁਰ ਦੇ ਗੁਰਤੇਜ ਸਿੰਘ ਤੇਜ਼ੀ ਨਾਮਕ ਨੌਜਵਾਨ ਨੂੰ ਕਿਸੇ ਮਾਮਲੇ 'ਚ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਥੇ ਉਸਦੇ ਟੈਸਟ ਹੋਣ ਤੇ ਕਰੋਨਾ ਪੌਜ਼ੀਟਿਵ ਆਇਆ ਸੀ। ਇਸੇ ਦੌਰਾਨ ਮੁਲਾਕਾਤ ਕਰਦਿਆਂ ਉਸ ਨਾਲ ਪਰਿਵਾਰ ਵੀ ਸੰਪਰਕ ਵਿੱਚ ਆਇਆ ਸੀ। ਜਿਸ ਉਪਰੰਤ ਜਿਲਾ ਵਿਭਾਗ ਦੀ ਰਿਪੋਰਟ ਤੇ ਸਿਵਲ ਹਸਪਤਾਲ...

ਪਿੰਡ ਟਾਂਡਾ ਕਰੋਰਾਂ ਦੀ ਸੜਕ ਮੀਂਹ ਨਾਲ ਹੋਈ ਤਹਿਸ ਨਹਿਸ – ਟਾਂਡਾ

Monday, August 24 2020 09:45 AM
ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਓ 24 ਅਗਸਤ (ਰਾਜੀਵ ਸਿੰਗਲਾ, ਰਵਿੰਦਰ ਸਿੰਘ ਵਜੀਦਪੁਰ) : ਨਵਾਂਗਰਾਉਂ ਤੋਂ ਕਰੋਰਾਂ ਹੋ ਕੇ ਟਾਂਡਾ ਜਾਣ ਵਾਲੀ ਸੜਕ ਵਿਭਾਗ ਦੀ ਬੇਪ੍ਰਵਾਹੀ ਕਾਰਨ ਮੀਂਹ ਨਾਲ ਰੁੜ ਗਈ ਹੈ। ਇਸ ਸਬੰਧੀ ਸਮਾਜਸੇਵੀ ਨੌਜਵਾਨ ਸਤਨਾਮ ਸਿੰਘ ਟਾਂਡਾ ਨੇ ਮੌਕਾ ਦਿਖਾਉਦਿਆਂ ਦੱਸਿਆ ਕਿ ਇੱਕ ਪਾਸੇ ਚੋਆਂ ਤੇ ਪੁੱਲ ਨਾ ਹੋਣ ਕਾਰਨ ਲੋਕਾਂ ਨੂੰ ਪਹਿਲਾਂ ਹੀ ਆਉਣ ਜਾਣ ਸਮੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਥੇ ਦੂਜੇ ਪਾਸੇ ਇਸ ਰਸਤੇ ਦੇ ਦੁਆਲੇ ਬਰਮਾਂ ਦੀ ਮਿੱਟੀ ਤੇ ਪੱਥਰ ਆਦਿ ਲਗਾਕੇ ਸੰਭਾਲ ਨਾ ਕੀਤੇ ਜਾਣ ਕਾਰਨ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਹੋ ...

ਕੰਗ ਨੇ ਕੀਤਾ ਵਾਰਡ ਨੰਬਰ ਤਿੰਨ ਦਾ ਦੌਰਾ

Monday, August 24 2020 09:44 AM
ਕੁਰਾਲੀ, 24 ਅਗਸਤ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਕਾਂਗਰਸੀ ਆਗੂ ਅਤੇ ਕਾਂਗਰਸ ਦੇ ਐਸੀ.ਸੀ ਸੈੱਲ ਦੇ ਸੂਬਾ ਜਨਰਲ ਸਕੱਤਰ ਰਾਜਪਾਲ ਬੇਗੜਾ ਦੇ ਸਪੁੱਤਰ ਜਸਵਿੰਦਰ ਪਾਲ ਤੇ ਨੂੰਹ ਮਨਪ੍ਰੀਤ ਕੌਰ ਨੂੰ ਆਸ਼ੀਰਬਾਦ ਦੇਣ ਲਈ ਉਨ•ਾਂ ਦੇ ਘਰ ਪਹੁੰਚੇ ਵਿਧਾਨਸਭਾ ਹਲਕਾ ਖਰੜ ਤੋਂ ਕੰਗਰਸ ਪਾਰਟੀ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਤੇ ਸ਼ਹਿਰੀ ਪ੍ਰਧਾਨ ਨੰਦੀ ਪਾਲ ਬੰਸਲ ਨੂੰ ਰਾਜਪਾਲ ਬੇਗੜਾ ਵੱਲੋਂ ਵਾਰਡ ਨੰਬਰ ਤਿੰਨ ਦੀਆਂ ਗਲੀਆਂ ਨਾਲੀਆਂ ਆਦਿ ਦੇ ਹੋਣ ਵਾਲੇ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਇਆ ਗਿਆ । ਇਸ ਮੌਕੇ ਬੇਗੜਾ ਨੇ ਕੰਗ ਨੂੰ ਦੱਸਿਆ ਕਿ ਵਾਲ...

ਵਾਤਾਵਰਣ ਦੀ ਸ਼ੁੱਧਤਾ ਲਈ ਯੂਥ ਕਾਗਰਸੀਆਂ ਕੀਤਾ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼

Monday, August 24 2020 09:42 AM
ਕੁਰਾਲੀ, 24 ਅਗਸਤ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਥ ਆਗੂ ਦੀਪਕ ਵਰਮਾ ਤੇ ਯੂਥ ਕਾਂਗਰਸ ਹਲਕਾ ਖਰੜ ਮੀਤ ਪ੍ਰਧਾਨ ਗੁੰਦੀਪ ਵਰਮਾਂ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਯੂਥ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਹਰਿਆਵਲ ਪੰਜਾਬ ਨੂੰ ਅੱਗੇ ਵਧਾਉਂਦੇ ਹੋਏ 'ਰੁੱਖ ਲਗਾਓ, ਜ਼ਿੰਦਗੀ ਬਚਾਓ' ਦੇ ਸਲੋਗਨ ਹੇਠ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ । ਯੂਥ ਕਾਂਗਰਸ ਵੱਲੋਂ ਇਸ ਮੁਹਿੰਮ ਦਾ ਆਗਾਜ਼ ਦੇਸ਼ ਦੇ ਸਭ ਤੋਂ ਨੌਜਵਾਨ, ਕ੍ਰਾਂਤੀਕਾਰੀ ਤੇ ਦੇਸ਼ ਦੀ ਏ...

ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Monday, August 24 2020 09:29 AM
ਚੰਡੀਗੜ, 24 ਅਗਸਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 28 ਵਰਿਆਂ ਦੇ ਜੈ ਦੀਪ ਦਾ ਕੱਲ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਇਕ ਭੈਣ ਛੱਡ ਗਿਆ। ਜੈ ਦੀਪ ਜਿਸ ਨੇ ਪਹਿਲਾਂ ਦੈਨਿਕ ਭਾਸਕਰ ਤੇ ਦੈਨਿਕ ਸਵੇਰਾ ਗਰੁੱਪ ਲਈ ਸੇਵਾਵਾਂ ਨਿਭਾਈਆਂ, ਦਾ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਦੇਹਾਂਤ ਹੋ ਗਿਆ। ਉਸ ਦੀ ਰਿਪੋਰਟ 18 ਅਗਸਤ ਨੂੰ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਹ ਰਾਜਿੰ...

E-Paper

Calendar

Videos