Arash Info Corporation

ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਇੱਕ ਵੱਡੇ ਡਕੈਤ ਗਰੋਹ ਨੂੰ ਕਾਬੂ ਕਰਨ ਦੇ ਚਰਚੇ

03

July

2020

ਅਟਾਰੀ, 3 ਜੁਲਾਈ - ਅੰਮ੍ਰਿਤਸਰ ਦਿਹਾਤੀ ਪੁਲਸ ਦੇ ਥਾਣਾ ਘਰਿੰਡਾ ਵੱਲੋਂ ਅਟਾਰੀ ਡਕੈਤੀ ਮਾਮਲੇ ਨੂੰ ਦੋ ਦਿਨ ਦੇ ਵਿੱਚ ਵਿੱਚ ਸੁਲਝਾਉਂਦੇ ਹੋਏ ਅਤੇ ਹੋਰ ਲੁੱਟਾਂਖੋਹਾਂ ਕਰਨ ਵਾਲੇ ਇੱਕ ਵੱਡੇ ਗਿਰੋਹ ਨੂੰ ਕਾਬੂ ਕਰਨ ਦੇ ਚਰਚੇ ਹਨ ਭਰੋਸੇਯੋਗ ਸੁਤਰਾਂ ਅਨੁਸਾਰ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਇੱਕ ਵੱਡੇ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵੱਲੋਂ ਬੈਂਕ ਡਕੈਤੀਆਂ ਸਣੇ ਕਈ ਹੋਰ ਵੱਡੇ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਸਬੰਧੀ ਅਜੇ ਤੱਕ ਕਿਸੇ ਵੀ ਪੁਲਸ ਅਫਸਰ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ ਆਉਣ ਵਾਲੇ ਸਮੇਂ ਵਿੱਚ ਪੁਲਿਸ ਵੱਲੋਂ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ।