27 ਸਾਲਾ ਨੌਜਵਾਨ ਨੂੰ ਕੋਰੋਨਾ ਹੋਣ ਕਾਰਨ ਮਚੀ ਦਹਿਸ਼ਤ

03

July

2020

ਨਾਭਾ, 3 ਜੁਲਾਈ - ਸਮੁੱਚੇ ਦੇਸ਼ ਵਿੱਚ ਜਿੱਥੇ ਕਰੋਨਾ ਮਹਾਂਮਾਰੀ ਆਪਣੇ ਪੈਰ ਲਗਾਤਾਰ ਪਸਾਰ ਰਹੀ ਹੈ ਉੱਥੇ ਹੀ ਸੂਬੇ ਪੰਜਾਬ ਦੇ ਪਿੰਡਾਂ ਵਿਚ ਵੀ ਇਸ ਮਹਾਂਮਾਰੀ ਦਾ ਫੈਲਣਾ ਸ਼ੁਰੂ ਹੋ ਗਿਆ ਹੈ ਹਲਕਾ ਨਾਭਾ ਦੇ ਪਿੰਡ ਥੂਹੀ ਦੇ 27 ਸਾਲਾ ਵਸਨੀਕ ਦਾ ਕਰੋਨਾ ਪਾਜ਼ੀਟਿਵ ਆਉਣ ਉਪਰੰਤ ਪਿੰਡ ਥੂਹੀ ਅਤੇ ਸ਼ਹਿਰ ਨਾਭਾ ਵਿਚ ਹਲਚਲ ਮੱਚ ਗਈ ਹੈ। ਸ਼ਹਿਰ ਵਿਚ ਹਲਚਲ ਮਚਣ ਦਾ ਕਾਰਨ ਇਸ 27 ਸਾਲਾ ਨੌਜਵਾਨ ਦਾ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਬਤੌਰ ਕਲਾਸ ਫੋਰ ਮੁਲਾਜ਼ਮ ਹੋਣਾ ਹੈ ਕਿਉਂਕਿ ਇਹ ਮੁਲਾਜ਼ਮ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਸਮੇਤ ਮਰੀਜ਼ਾਂ ਦੇ ਸੰਪਰਕ ਵਿੱਚ ਸੀ ਇਸ ਕਾਰਨ ਬਿਮਾਰੀ ਦੇ ਫੈਲਣ ਦਾ ਡਰ ਬਹੁਤ ਜ਼ਿਆਦਾ ਵਧ ਗਿਆ ਹੈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਜਿੰਨੇ ਵਿਅਕਤੀ ਵੀ ਇਸ ਦੇ ਸੰਪਰਕ ਵਿੱਚ ਸਨ ਚਾਹੇ ਉਹ ਕਿਸੇ ਵੀ ਪੋਸਟ ਤੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਹਨ ਉਨ੍ਹਾਂ ਦਾ ਕਰੋਨਾ ਟੈਸਟ ਹੋਣਾ ਲਾਜ਼ਮੀ ਹੈ ਅਜਿਹਾ ਹੋਣ ਤੇ ਸਰਕਾਰੀ ਹਸਪਤਾਲ ਵਿੱਚ ਓ ਪੀ ਡੀ ਕਰਦੇ ਡਾਕਟਰਾਂ ਉੱਪਰ ਵੀ ਇਸ ਦਾ ਅਸਰ ਪਵੇਗਾ ਇਸ ਗੱਲ ਨੂੰ ਲੈ ਸਰਕਾਰੀ ਹਸਪਤਾਲ ਦੇ ਸਮੁੱਚੇ ਸਟਾਫ ਵਿੱਚ ਹਲਚਲ ਹੋ ਚੁੱਕੀ ਹੈ।