News: ਪੰਜਾਬ

ਪੰਜਾਬ 'ਚ ਆਪ ਦੇ ਗੜ੍ਹ ਸੰਗਰੂਰ ਵਿਚ ਵਰਕਰਾਂ ਵਲੋਂ ਜਸ਼ਨ

Tuesday, February 11 2020 08:13 AM
ਸੰਗਰੂਰ, 11 ਫਰਵਰੀ - ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਹੋ ਰਹੀ ਸ਼ਾਨਦਾਰ ਜਿੱਤ ਮਗਰੋਂ ਪਾਰਟੀ ਦੇ ਪੰਜਾਬ ਵਿਚਲੇ ਗੜ੍ਹ ਸੰਗਰੂਰ ਵਿਚ ਵੀ ਪਾਰਟੀ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਲੀਗਲ ਸੈੱਲ ਦੇ ਪ੍ਰਧਾਨ ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਪਾਰਟੀ ਦੀ ਦਿੱਲੀ ਜਿੱਤ ਦਾ ਪੰਜਾਬ ਦੀ ਸਿਆਸਤ 'ਤੇ ਅਸਰ ਜਰੂਰ ਪਏਗਾ।...

ਆਪ ਦਾ ਪੰਜਾਬ 'ਚ ਕੁੱਝ ਨਹੀਂ ਬਣਨਾ - ਪੰਜਾਬ ਭਾਜਪਾ ਪ੍ਰਧਾਨ

Tuesday, February 11 2020 07:56 AM
ਲੁਧਿਆਣਾ, 11 ਫ਼ਰਵਰੀ - ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਹੀਦ ਸੁਖਦੇਵ ਥਾਪਰ ਦੇ ਘਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ਦੀ ਸਿਆਸਤ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਆਪ ਦਾ ਪੰਜਾਬ ਵਿਚ ਕੁੱਝ ਨਹੀਂ ਬਣੇਗਾ। ਇਸ ਮੌਕੇ ਜੀਵਨ ਗੁਪਤਾ, ਪ੍ਰਵੀਨ ਬਾਂਸਲ,ਦਿਯਾਲ ਸਿੰਘ ਸੋਢੀ, ਕਮਲ ਚੇਤਲੀ,ਬੋਬੀ ਜਿੰਦਲ,ਰਜਨੀਸ਼ ਧੀਮਾਨ ਆਦਿ ਹਾਜ਼ਰ ਸਨ।...

ਅੰਮ੍ਰਿਤਸਰ ਜੇਲ੍ਹ 'ਚੋਂ ਭੱਜੇ ਦੋ ਸਕੇ ਭਰਾ ਮੁੜ ਚੜ੍ਹੇ ਪੁਲਿਸ ਦੇ ਹੱਥੇ, ਤੀਜੇ ਦੀ ਭਾਲ ਜਾਰੀ

Friday, February 7 2020 08:23 AM
ਅਜਨਾਲਾ, 7 ਫਰਵਰੀ - ਬੀਤੇ ਦਿਨੀਂ ਅੰਮ੍ਰਿਤਸਰ ਜੇਲ੍ਹ 'ਚੋਂ ਫ਼ਰਾਰ ਹੋਏ ਤਿੰਨ ਕੈਦੀਆਂ 'ਚੋਂ ਦੋ ਨੂੰ ਸੀ. ਆਏ. ਏ. ਸਟਾਫ਼ ਅੰਮ੍ਰਿਤਸਰ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਦੋ ਸਕੇ ਭਰਾਵਾਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਤੀਜੇ ਵਿਅਕਤੀ ਦੀ ਭਾਲ ਅਜੇ ਵੀ ਚੱਲ ਰਹੀ ਹੈ।...

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ

Friday, February 7 2020 08:21 AM
ਸੁਨਾਮ ਊਧਮ ਸਿੰਘ ਵਾਲਾ, 7 ਫਰਵਰੀ - ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਪਰਮਿੰਦਰ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਆਉਣ ਦੇ ਮੰਤਵ ਨਾਲ ਵਿੱਢੇ ਗਏ ਸੰਘਰਸ਼ ਦੀ ਹਮਾਇਤ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸੇ ਲੜੀ ਤਹਿਤ ਅੱਜ ਪਾਰਟੀ ਦਫ਼ਤਰ ਅੱਗੇ ਦੋ ਦਰਜਨ ਦੇ ਕਰੀਬ ਜ਼ਿਲ੍ਹਾ ਅਹੁਦੇਦਾਰਾਂ ਸਮੇਤ ਹੋਰਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਵੰਤ ਸਿੰਘ ਲਖਮੀਰਵਾਲ...

ਨਾਗਰਿਕਤਾ ਕਾਨੂੰਨ ਵਿਰੁੱਧ ਅਗਵਾਈ ਕਰਨ ਲਈ ਮੁਸਲਮਾਨ ਭਾਈਚਾਰੇ ਨੇ ਸ੍ਰੀ ਅਕਾਲ ਤਖ਼ਤ ਵਿਖੇ ਸੌਂਪਿਆ ਮੰਗ ਪੱਤਰ

Friday, February 7 2020 08:20 AM
ਅੰਮ੍ਰਿਤਸਰ, 7 ਫਰਵਰੀ - ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਅੱਜ ਜੁਆਇੰਟ ਐਕਸ਼ਨ ਕਮੇਟੀ ਅਹਿਮਦਗੜ੍ਹ ਦੇ ਮੁਸਲਿਮ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮੰਗ ਪੱਤਰ ਦੇ ਕੇ ਇਸ ਕਾਨੂੰਨ ਦੇ ਵਿਰੁੱਧ ਅਗਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਮੁਸਲਿਮ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕਿ ਸਿਆਸੀ ਅਤੇ ਧਾਰਮਿਕ ਸੇਧ ਦਿੰਦਾ ਹੈ, ਤੋਂ ਹੀ ਵੱਖ-ਵੱਖ ਫ਼ਿਰਕਿਆਂ 'ਚ ਵੰਡੀ ਪਾਉਣ ਵਾਲੇ ਇਸ ਕਾਨੂੰਨ ਦੇ ਵਿਰੁੱਧ ਕੋਈ ਫ਼ੈਸਲਾ ਲਿਆ ਜਾਵੇ।...

ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕਾ-ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

Friday, February 7 2020 08:19 AM
ਮੋਗਾ, 7 ਫਰਵਰੀ- ਮੋਗਾ ਦੇ ਰਹਿਣ ਵਾਲੇ ਇੱਕ ਲੜਕਾ ਅਤੇ ਲੜਕੀ ਨੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੋਹਾਂ ਨੇ ਇੱਕ ਨਹਿਰ ਦੇ ਕਿਨਾਰੇ ਇੱਕ ਦਰਖ਼ਤ ਨਾਲ ਫਾਹਾ ਲਿਆ। ਲੜਕਾ ਅਤੇ ਲੜਕੀ ਦੀ ਉਮਰ ਕ੍ਰਮਵਾਰ 25 ਸਾਲ ਅਤੇ 28 ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...

ਅੰਮ੍ਰਿਤਸਰ 'ਚ ਹੈਰਇਨ ਦੀ ਫੈਕਟਰੀ ਚਲਾਉਣ ਵਾਲੇ ਅਕਾਲੀ ਆਗੂ ਨੇ ਕੀਤਾ ਆਤਮ ਸਮਰਪਣ

Friday, February 7 2020 08:17 AM
ਅੰਮ੍ਰਿਤਸਰ, 4 ਫਰਵਰੀ - ਅੰਮ੍ਰਿਤਸਰ 'ਚ ਜਿਸ ਕੋਠੀ 'ਚ ਹੈਰੋਇਨ ਦੀ ਫੈਕਟਰੀ ਚਲਾਈ ਜਾ ਰਹੀ ਸੀ, ਦੇ ਮਾਲਕ ਅਤੇ ਅਕਾਲੀ ਆਗੂ ਅਨੁਰ ਮਸੀਹ ਨੇ ਅੱਜ ਐੱਸ. ਟੀ. ਐੱਫ. (ਵਿਸ਼ੇਸ਼ ਟਾਸਕ ਫੋਰਸ) ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਐੱਸ. ਟੀ. ਐੱਫ. ਦੀ ਟੀਮ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਰਕਾਰੀ ਸਕੂਲਾਂ ਨੂੰ ਦਿੱਤੇ 70 ਲੱਖ ਦੇ ਕਰੀਬ ਦੇ ਚੈੱਕ

Thursday, February 6 2020 06:57 AM
ਗੁਰੂਹਰਸਹਾਏ, 6 ਫਰਵਰੀ - ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਆਏ ਦਿਨ ਸਰਕਾਰੀ ਸਕੂਲਾਂ ਨੂੰ ਗਰਾਂਟਾਂ ਦੇ ਕੇ ਉਸ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਉਸ ਦੇ ਤਹਿਤ ਅੱਜ ਪੰਜਾਬ ਦੇ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਹੀਰਾ ਸੋਢੀ ਵੱਲੋਂ ਗੁਰੂ ਹਰਸਹਾਏ ਵਿਚ ਪੈਂਦੇ 6 ਵੱਖ-ਵੱਖ ਸਰਕਾਰੀ ਸਕੂਲਾਂ ਨੂੰ 70 ਲੱਖ ਦੇ ਕਰੀਬ ਦੇ ਚੈੱਕ ਵੰਡੇ ਗਏ ਇਸ ਮੌਕੇ ਉਨ੍ਹਾਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।...

ਫ਼ਰੀਦਕੋਟ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼

Tuesday, February 4 2020 07:14 AM
ਫ਼ਰੀਦਕੋਟ, 4 ਫਰਵਰੀ - ਫ਼ਰੀਦਕੋਟ ਜ਼ਿਲ੍ਹੇ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਦੱਸਿਆ ਜਾ ਰਿਹਾ ਕਿ ਉਕਤ ਮਰੀਜ਼ ਕੋਟਕਪੂਰੇ ਦਾ ਰਹਿਣ ਵਾਲਾ ਹੈ ਅਤੇ ਉਹ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਚੀਨ ਦੇ ਰਸਤਿਓਂ ਪੰਜਾਬ ਆਇਆ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਸ਼ੱਕ ਤੋਂ ਬਾਅਦ ਮਰੀਜ਼ ਹਸਪਤਾਲ 'ਚ ਰੁਕਣ ਲਈ ਤਿਆਰ ਨਹੀਂ ਸੀ ਅਤੇ ਉਸ ਨੂੰ ਡਿਪਟੀ ਕਮਿਸ਼ਨਰ ਦੇ ਹੁਕਮ 'ਤੇ ਹਿਰਾਸਤ 'ਚ ਲੈ ਕੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਬੀਤੀ ਰਾਤ ਉਸ ਦੇ ਬਲੱਡ ਸੈਂਪਲ ਲੈ ਕੇ ਪੁਣੇ ਭੇਜੇ ਗਏ ਹਨ ਅਤੇ ਉਸ ਦੀ ਹਾਲਤ ਸਥਿਰ ਹੈ।...

ਮਾਂ ਦੀ ਦਵਾਈ ਲੈਣ ਗਏ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ

Tuesday, February 4 2020 07:07 AM
ਲਹਿਰਾਗਾਗਾ, 4 ਫਰਵਰੀ - ਲਹਿਰਾਗਾਗਾ ਵਿਖੇ ਸ਼ਰੇਆਮ ਇੱਕ ਨੌਜਵਾਨ ਨੂੰ ਗੋਲੀਆਂ ਮਾਰਨ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਉਕਤ ਨੌਜਵਾਨ ਆਪਣੀ ਮਾਂ ਦੀ ਦਵਾਈ ਲੈਣ ਗਿਆ ਸੀ। ਇਸ ਦੌਰਾਨ ਉਸ 'ਤੇ ਗੋਲੀਆਂ ਚਲਾਈਆਂ ਗਈਆਂ। ਇੰਨਾ ਹੀ ਨਹੀਂ, ਹਮਲਾਵਰਾਂ ਨੇ ਉਸ ਕੋਲੋਂ ਉਸ ਦੀ ਗੱਡੀ ਵੀ ਖੋਹ ਲਈ।

ਬੀਕਾਨੇਰ ਵਿਖੇ ਕੈਂਸਰ ਹਸਪਤਾਲ 'ਚ ਚਲਾਏ ਜਾ ਰਹੇ ਲੰਗਰ ਨੂੰ ਰਾਜਸਥਾਨ ਸਰਕਾਰ ਨੇ ਕੀਤਾ ਬੰਦ

Monday, February 3 2020 07:40 AM
ਤਲਵੰਡੀ ਸਾਬੋ, 3 ਫਰਵਰੀ - ਹਲਕਾ ਤਲਵੰਡੀ ਸਾਬੋ ਦੇ 15 ਪਿੰਡਾਂ ਦੇ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਬੀਕਾਨੇਰ 'ਚ ਕੈਂਸਰ ਹਸਪਤਾਲ 'ਚ ਚਲਾਏ ਜਾ ਰਹੇ ਲੰਗਰ ਨੂੰ ਰਾਜਸਥਾਨ ਸਰਕਾਰ ਵਲੋਂ ਇੱਕ ਵਾਰ ਫਿਰ ਬੰਦ ਕਰਨ ਦੇ ਹੁਕਮ ਦੇਣ ਨਾਲ ਹਲਕੇ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਉੱਧਰ ਪਹਿਲਾਂ ਇਸ ਲੰਗਰ ਨੂੰ ਬਹਾਲ ਕਰਵਾਉਣ 'ਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੈਂਸਰ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਅੱਜ ਰਾਜਸਥਾਨ ਸਿਹਤ ਵਿਭਾਗ ਦੇ ਸੈਕਟਰੀ ਨਾਲ ਗੱਲ ਕਰਨਗੇ। ਉਨ੍ਹਾਂ ਦਾਅਵਾ ਕੀਤਾ...

ਅੰਮ੍ਰਿਤਸਰ ਤੋਂ ਅਰਬਾਂ ਰੁਪਏ ਦੀ ਹੈਰੋਇਨ ਬਰਾਮਦ

Friday, January 31 2020 07:25 AM
ਅੰਮ੍ਰਿਤਸਰ, 31 ਜਨਵਰੀ - ਐੱਸ.ਟੀ.ਐਫ ਬਾਰਡਰ ਰੇਂਜ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਅੰਮ੍ਰਿਤਸਰ ਸ਼ਹਿਰ ਦੇ ਇੱਕ ਇਲਾਕੇ 'ਚੋਂ ਅਰਬਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਐਸ.ਟੀ.ਐਫ ਦੀ ਟੀਮ ਵੱਲੋਂ ਇਸ ਮਾਮਲੇ 'ਚ ਇੱਕ ਅਫਗਾਨੀ ਨਾਗਰਿਕ ਸਮੇਤ ਹੋਰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਸੂਚਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਐੱਸ.ਟੀ.ਐਫ ਵੱਲੋਂ ਕੱਲ੍ਹ ਦਿਨ ਸਮੇਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਦੇ ਕੱਪੜਾ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕੀਤੀ ਗਈ। ਇਸ ਦੇ ਨ...

ਮਹਿੰਦਰ ਸਿੰਘ ਆਹਲੀ ਨੇ ਕਮੇਟੀ ਪ੍ਰਧਾਨ ਦੇ ਨਵੇਂ ਨਿੱਜੀ ਸਕੱਤਰ ਵਜੋਂ ਅਹੁਦਾ ਸੰਭਾਲਿਆ

Friday, January 31 2020 07:24 AM
ਅੰਮ੍ਰਿਤਸਰ, 31 ਜਨਵਰੀ ) - ਸ: ਮਹਿੰਦਰ ਸਿੰਘ ਆਹਲੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਵੇਂ ਨਿੱਜੀ ਸਕੱਤਰ ਵਜੋਂ ਅੱਜ ਅਹੁਦਾ ਸੰਭਾਲਿਆ ਗਿਆ। ਇਸ ਤੋਂ ਪਹਿਲਾਂ ਤਾਇਨਾਤ ਨਿੱਜੀ ਸਕੱਤਰ ਅਵਤਾਰ ਸਿੰਘ ਸੌਂਪਣਾ ਅੱਜ ਸੇਵਾ ਮੁਕਤ ਹੋ ਰਹੇ ਹਨ। ਸ: ਆਹਲੀ ਦੇ ਨਵਾਂ ਅਹੁਦਾ ਸੰਭਾਲਣ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਡਾ: ਰੂਪ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ, ਸਕੱਤਰ ਮਨਜੀਤ ਸਿੰਘ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਵਧੀਕ ਸਕੱਤਰ ਸੁਖਦੇਵ ਸਿੰਘ ਭੁਰਾ ਕੋਹਨਾ, ਕੁਲਵਿੰਦਰ ਸਿੰਘ ਰਮ...

ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਅਸਤੀਫ਼ਾ

Friday, January 31 2020 07:23 AM
ਸੰਗਰੂਰ, 31 ਜਨਵਰੀ - ਸ਼੍ਰੋਮਣੀ ਅਕਾਲੀ ਦਲ ਵਿਚ ਚੱਲ ਰਹੀ ਸਿਆਸੀ ਉਥੱਲ - ਪੁਥਲ ਦੇ ਚੱਲਦਿਆਂ ਜਿੱਥੇ ਇਕ ਪਾਸੇ ਸੁਖਬੀਰ ਬਾਦਲ ਧੜੇ ਵੱਲੋਂ 2 ਫਰਵਰੀ ਨੂੰ ਸੰਗਰੂਰ ਵਿਖੇ ਰੈਲੀ ਰੱਖੀ ਗਈ ਹੈ। ਉਧਰ, ਦੂਜੇ ਪਾਸੇ ਅਕਾਲੀ ਦਲ ਦੇ ਅਹੁਦੇਦਾਰਾਂ ਵੱਲੋਂ ਲਗਾਤਾਰ ਅਸਤੀਫ਼ਿਆਂ ਦਾ ਦੌਰ ਜਾਰੀ ਹੈ। ਅੱਜ ਚੜ੍ਹਦੀ ਸਵੇਰ ਹੀ ਯੂਥ ਅਕਾਲੀ ਦਲ ਦੇ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਵਿਸ਼ਵਜੀਤ ਸਿੰਘ ਲਿਟਲੂ ਗਰੇਵਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਕੁੱਝ ਦਿਨਾਂ ਤੋਂ ਕੈਨੇਡਾ ਰਹਿ ਰਹੇ ਲਿਟਲੂ ਗਰੇਵਾਲ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਆਪਣੇ ਅਸਤੀਫ਼ੇ ਦਾ ਐਲਾਨ ਕੀ...

ਸੰਗਰੂਰ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬਸੰਤ ਪੰਚਮੀ ਦਾ ਤਿਉਹਾਰ

Wednesday, January 29 2020 07:11 AM
ਸੰਗਰੂਰ, 29 ਜਨਵਰੀ - ਸੰਗਰੂਰ 'ਚ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਨੌਜਵਾਨ ਅਤੇ ਬੱਚੇ ਸਵੇਰ ਤੋਂ ਹੀ ਘਰਾਂ ਦੀਆਂ ਛੱਤਾਂ 'ਤੇ ਚੜ੍ਹੇ ਹੋਏ ਹਨ ਅਤੇ ਪਤੰਗਬਾਜ਼ੀ ਦਾ ਲੁਤਫ਼ ਲੈ ਰਹੇ ਹਨ। ਉੱਚੀ ਆਵਾਜ਼ 'ਚ ਡੀ. ਜੇ. 'ਤੇ ਗਾਣੇ ਚੱਲ ਰਹੇ ਹਨ।

E-Paper

Calendar

Videos