Arash Info Corporation

ਕੱਛੂ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ

19

November

2018

ਫਰੀਦਾਬਾਦ, ਇਥੋਂ ਦੇ ਸੈਕਟਰ-22 ਦੇ ਮੱਛੀ ਬਾਜ਼ਾਰ ਵਿੱਚ ਕੱਛੂ ਵੇਚ ਰਹੇ ਇੱਕ ਵਿਅਕਤੀ ਨੂੰ ਅਪਰਾਧ ਸ਼ਾਖਾ-17 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ਵਿੱਚੋਂ 15 ਕੱਛੂ ਬਰਾਮਦ ਕੀਤੇ ਗਏ ਹਨ। ਇਹ ਕੱਛੂ ਇੱਕ-ਇੱਕ ਕਰਕੇ ਚਾਰ ਤੋਂ ਪੰਜ ਹਜ਼ਾਰ ਵਿੱਚ ਵੇਚੇ ਜਾ ਰਹੇ ਸਨ। ਅਪਰਾਧ ਸ਼ਾਖਾ ਅਧਿਕਾਰੀ ਵਿਮਲ ਕੁਮਾਰ ਮੁਤਾਬਕ ਫੜਿਆ ਗਿਆ ਵਿਅਕਤੀ ਮੂਲ ਰੂਪ ਵਿੱਚ ਗੋਰਖਪੁਰ ਦਾ ਰਹਿਣ ਵਾਲਾ ਹੈ। ਉਸ ਦਾ ਇੱਕ ਹੋਰ ਸਾਥੀ ਵੀ ਸੀ ਜੋ ਮੌਕੇ ਤੋਂ ਫ਼ਰਾਰ ਹੋ ਗਿਆ। ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਨ੍ਹਾਂ ਤੋਂ ਕੱਛੂ ਪੂਜਾ-ਪਾਠ ਕਰਨ ਲਈ ਕੁਝ ਬਾਬੇ ਖਰੀਦਣ ਆਉਂਦੇ ਸਨ। ਅਪਰਾਧ ਸ਼ਾਖਾ ਨੇ ਕੱਛੂ ਫੜੇ ਜਾਣ ਦੀ ਖ਼ਬਰ ਵਾਈਲਡ ਲਾਈਫ ਇੰਸਪੈਕਟਰ ਚਰਨ ਸਿੰਘ ਨੂੰ ਦਿੱਤੀ। ਵਾਈਲਡ ਲਾਈਫ ਟੀਮ ਨੇ ਕੱਛੂਆਂ ਦਾ ਮੈਡੀਕਲ ਚੈਕਅਪ ਕਰਵਾ ਕੇ ਆਪਣੇ ਕਬਜ਼ੇ ਵਿੱਚ ਲਿਆ। ਇੰਸਪੈਕਟਰ ਵਾਈਲਡ ਲਾਈਫ ਨੇ ਥਾਣੇ ਵਿੱਚ ਸ਼ਿਕਾਇਤ ਕੀਤੀ ਸੀ ਕਿ ਮੱਛੀ ਬਾਜ਼ਾਰ ਵਿੱਚ ਰਹਿਮਤ ਤੇ ਸੰਦੀਪ ਕੱਛੂ ਵੇਚ ਰਹੇ ਸਨ। ਰਹਿਮਤ ਨੂੰ ਕੱਛੂਆਂ ਨਾਲ ਫੜਿਆ ਗਿਆ। ਮੁਲਜ਼ਮਾਂ ਨੂੰ ਪਹਿਲਾਂ ਵੀ ਨਸ਼ਾਖੋਰੀ ਦੇ ਮਾਮਲੇ ਵਿੱਚ ਫੜਿਆ ਜਾ ਚੁੱਕਾ ਹੈ।