ਪੰਜਾਬ ਸਾਹਿਤਕ ਮੰਚ ਵੱਲੋਂ ਸਵਿੰਦਰ ਸੰਧੂ ਅਤੇ ਸੀਮਾ ਭਗਤ ਦਾ ਸਨਮਾਨ
- ਕਪੂਰਥਲਾ
- (Asia/Kolkata)
(ਇੰਦਰਜੀਤ) ਪੰਜਾਬ ਸਾਹਿਤਕ ਮੰਚ ਵੱਲੋਂ ਜੂਨ ਮਹੀਨੇ ਦਾ ਕਵੀ ਦਰਬਾਰ ਵਿਰਸਾ ਵਿਹਾਰ ਦੇ ਸਹਿਯੋਗ ਨਾਲ, ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਪ੍ਰਸਿੱਧ ਕਵਿੱਤਰੀ ਮੈਡਮ ਸਵਿੰਦਰ ਸੰਧੂ ਅਤੇ ਵਿਸ਼ੇਸ਼ ਮਹਿਮਾਨ ਮੈਡਮ ਸੀਮਾ ਭਗਤ ਸਨ।ਪ੍ਰਧਾਨਗੀ ਮੰਡਲ ਵਿੱਚ ਸਵਿੰਦਰ ਸੰਧੂ,ਸੀਮਾ ਭਗਤ,ਜਗਵੀਰ ਸਿੰਘ ਸੰਧੂ,ਅਵਤਾਰ ਸਿੰਘ ਬੈਂਸ,ਸੰਗਤ ਰਾਮ,ਜਗਦੀਸ਼ ਰਾਣਾ,ਕੁਲਦੀਪ ਸਿੰਘ ਬੇਦੀ ਅਤੇ ਕੰਵਰ ਇਕਬਾਲ ਸਿੰਘ (ਚੇਅਰਮੈਨ,ਐਕਸਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ)ਸਨ।ਆਰੰਭਤਾ ਵਿੱਚ ਮੰਚ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ ਵੱਲੋਂ ਸਭ ਦਾ ਸਵਾਗਤ ਕਰਦਿਆਂ ਆਪਣੇ ਗੀਤ ਨਾਲ ਹਾਜ਼ਰੀ ਲਗਾ ਕੇ ਕਵੀ ਦਰਬਾਰ ਦੀ ਆਰੰਭਤਾ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਅਤੇ ਮੀਡੀਆ ਸਲਾਹਕਾਰ ਸਾਹਿਬਾ ਜੀਟਨ ਕੌਰ ਵੱਲੋਂ ਬਾਖੂਬੀ ਨਿਭਾਈ ਗਈ।ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਨਮਾਨ,ਸਨਮਾਨ ਚਿੰਨ੍ਹਾਂ ਨਾਲ ਕੀਤਾ ਗਿਆ ਅਤੇ ਤਰਿੰਦਰ ਕੌਰ ਦਿੱਲੀ ਤੋਂ,ਕੰਵਰ ਇਕਬਾਲ ਸਿੰਘ,ਰਮੇਸ਼ ਮੋਦਗਿਲ,ਵਿਜੇ ਕੁਮਾਰ ਗੁਪਤਾ,ਸੰਦੀਸ਼ ਸੌੰਧੀ,ਵਰਿੰਦਰ ਲਾਲੀ ਦਾ ਸਨਮਾਨ,ਸਨਮਾਨ ਸਰਟੀਫਿਕੇਟਾਂ ਨਾਲ ਕੀਤਾ ਗਿਆ। ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਮੁੱਖ ਮਹਿਮਾਨ ਮੈਡਮ ਸਵਿੰਦਰ ਸੰਧੂ ਦੀਆਂ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ,ਦੱਸਦਿਆਂ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੀ ਸੰਗੀਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ,ਦੱਸਦਿਆ ਉਨ੍ਹਾਂ ਦੇ ਗਾਏ ਗੀਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਮੈਡਮ ਸਵਿੰਦਰ ਸੰਧੂ ਨੇ ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਛੋਟੀ ਉਮਰ ਵਿੱਚ ਹੀ ਕੀਤੇ ਜਾ ਰਹੇ ਸ਼ਲਾਘਾ ਯੋਗ ਉਪਰਾਲਿਆਂ ਦੀ ਸਰਾਹਨਾ ਕੀਤੀ ਅਤੇ ਵਿਸ਼ੇਸ਼ ਮਹਿਮਾਨ ਸੀਮਾ ਭਗਤ ਨੇ ਵੀ ਮੰਚ ਵੱਲੋਂ ਨਿਭਾਏ ਜਾ ਰਹੇ ਫਰਜਾਂ ਦੀ ਗੱਲ ਕੀਤੀ। ਕੰਵਰ ਇਕਬਾਲ ਸਿੰਘ,ਜਗਦੀਸ਼ ਰਾਣਾ ਅਤੇ ਕੁਲਦੀਪ ਸਿੰਘ ਬੇਦੀ ਨੇ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਮਹੀਨੇ ਕਵੀ ਦਰਬਾਰ ਕਰਵਾਉਣਾ ਅਤੇ ਆਏ ਹੋਏ ਸਾਰੇ ਕਵੀ ਸਾਹਿਬਾਨਾਂ ਦੀ ਹਾਜ਼ਰੀ ਲਗਵਾਉਣਾ,ਇਹ ਮੰਚ ਦਾ ਬਹੁਤ ਵੱਡਾ ਉਪਰਾਲਾ ਹੈ। ਇਸ ਸਮੇਂ ਅਵਤਾਰ ਸਿੰਘ ਬੈਂਸ,ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸੰਗਤ ਰਾਮ,ਦਲਜੀਤ ਮਹਿਮੀ,ਨਾਨਕ ਚੰਦ ਵਸ਼ਿਸਟ,ਅਸ਼ੋਕ ਟਾਂਡੀ,ਵਿਜੇ ਕੁਮਾਰ ਗੁਪਤਾ,ਪਰਮ ਦਾਸ ਹੀਰ ਅਤੇ ਰਮੇਸ਼ ਮੋਦਗਿਲ ਦਾ ਵਿਸੇਸ਼ ਸਹਿਯੋਗ ਰਿਹਾ।ਅੰਤ ਵਿੱਚ ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸੰਗਤ ਰਾਮ ਨੇ ਆਈਆਂ ਸ਼ਖਸੀਅਤਾਂ ਦਾ ਦਿਲੀ ਧੰਨਵਾਦ ਕੀਤਾ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ,ਸੁਖਦੇਵ ਸਿੰਘ ਗੰਢਵਾਂ,ਸਾਹਿਬਾ ਜੀਟਨ ਕੌਰ, ਅਵਤਾਰ ਸਿੰਘ ਬੈਂਸ,ਕੰਵਰ ਇਕਬਾਲ ਸਿੰਘ,ਸੰਗਤ ਰਾਮ,ਨਾਨਕ ਚੰਦ ਵਸ਼ਿਸਟ,ਬਲਦੇਵ ਸਿੰਘ ਬੱਦਨ,ਪਰਮਦਾਸ ਹੀਰ,ਦਲਜੀਤ ਮਹਿਮੀ,ਮਨੋਜ ਫਗਵਾੜਵੀ,ਸੁਰਿੰਦਰ ਗੁਲਸ਼ਨ,ਸੋਢੀ ਸੱਤੋਵਾਲੀ,ਮੁਖਤਿਆਰ ਸਿੰਘ ਸ਼ਿਵਾਨ,ਹਰਜੀਤ ਕੌਰ ਮਾਵੀ,ਜਗਵੀਰ ਸਿੰਘ ਸੰਧੂ,ਸਵਿੰਦਰ ਸੰਧੂ,ਕੁਲਦੀਪ ਸਿੰਘ ਬੇਦੀ,ਸੰਧੀਸ਼ ਸੌਂਧੀ,ਸੀਮਾ ਭਗਤ,ਹਰਜਿੰਦਰ ਸਿੰਘ ਜਿੰਦੀ,ਵਿਜੇ ਕੁਮਾਰ ਗੁਪਤਾ,ਅਸ਼ੋਕ ਟਾਂਡੀ,ਨਾਨਕ ਚੰਦ ਵਸ਼ਿਸ਼ਟ,ਵਰਿੰਦਰ ਲਾਲੀ,ਜਗਦੀਸ਼ ਰਾਣਾ,ਅਮਰ ਸਿੰਘ ਅਮਰ,ਹੀਰਾ ਲਾਲ ਮਲਹੋਤਰਾ,ਤਰਿੰਦਰ ਕੌਰ ਦਿੱਲੀ ਤੋਂ,ਬਲਜੀਤ ਕੌਰ,ਜਰਨੈਲ ਸਿੰਘ ਸਾਖੀ,ਡਾ.ਬਾਂਕਾ ਬਹਾਦਰ ਅਰੋੜਾ,ਰਮੇਸ਼ ਮੌਦਗਿਲ,ਮੋਹਨ ਸਿੰਘ ਮੋਤੀ,ਕੁਲਦੀਪ ਕੌਰ ਮੋਤੀ,ਮਹਿੰਦਰ ਸਿੰਘ ਝੱਮਟ,ਜਸਪਾਲ ਜੀਰਵੀ,ਇੰਦਰ ਸਿੰਘ ਮਿਸ਼ਰੀ,ਹਰਿਦਿਆ,ਵਰਿੰਦਰ ਅਦਬ,ਅਰਸ਼ਦੀਪ,ਕੀਮਤੀ ਕੈਸਰ ਅਤੇ ਪਰਮਜੀਤ ਭਗਤ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ 'ਪੰਜਾਬ ਦੇ ਲਿਖਾਰੀ' ਚੈਨਲ ਤੇ ਕੀਤਾ ਗਿਆ। ਇੱਕ ਵਾਰੀ ਫੇਰ ਮਿਲਣ ਦੇ ਵਾਅਦੇ ਨਾਲ ਸਾਰਾ ਕਵੀ ਦਰਬਾਰ ਯਾਦਗਾਰੀ ਹੋਰ ਨਿੱਬੜਿਆ।
Leave a Reply