14 ਪਿੰਡਾਂ ਦੀ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਵਜੋਂ ਤਰਲੋਚਨ ਸਿੰਘ ਗੋਸ਼ੀ ਨੇ ਸੰਭਾਲਿਆ ਅਹੁੱਦਾ ਕਿਹਾ ਖਾਦ ਦੀ ਕਿੱਲਤ ਹੋਵੇਗੀ ਖ਼ਤਮ ਅਤੇ ਮਿਲਣਗੇ ਨਵੇਂ ਖੇਤੀ ਸੰਦ
- ਕਪੂਰਥਲਾ
- (Asia/Kolkata)
ਇਲਾਕੇ ਦੀ ਪ੍ਰਮੁੱਖ ਸਹਿਕਾਰੀ ਸਭਾ, ਬਹੁ-ਮੰਤਵੀ ਸਹਿਕਾਰੀ ਸੁਸਾਇਟੀ ਬਲੇਰਖਾਨਪੁਰ ਦੇ ਨਵੇਂ ਚੁਣੇ ਗਏ ਪ੍ਰਧਾਨ ਤਰਲੋਚਨ ਸਿੰਘ ਗੋਸ਼ੀ ਨੇ ਅੱਜ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਇਹ ਸੁਸਾਇਟੀ ਖੇਤਰ ਦੇ 14 ਪਿੰਡਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਕਿਸਾਨੀ ਹਿੱਤਾਂ ਲਈ ਅਹਿਮ ਸਥਾਨ ਰੱਖਦੀ ਹੈ।ਅਹੁਦਾ ਸੰਭਾਲਣ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਹੋਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਤਰਲੋਚਨ ਸਿੰਘ ਗੋਸ਼ੀ ਨੇ ਕਿਹਾ ਕਿ ਉਹਨਾਂ ਦੀ ਪਹਿਲ ਹਮੇਸ਼ਾ ਕਿਸਾਨਾਂ ਦੀ ਭਲਾਈ ਅਤੇ ਸੁਸਾਇਟੀ ਦੀ ਬਿਹਤਰੀ ਲਈ ਕੰਮ ਕਰਨਾ ਹੋਵੇਗੀ।ਉਹਨਾਂ ਵਿਸ਼ੇਸ਼ ਤੌਰ 'ਤੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਖੇਤੀਬਾੜੀ ਦੇ ਸੀਜ਼ਨ ਦੌਰਾਨ ਖਾਦ ਜਾਂ ਹੋਰ ਜ਼ਰੂਰੀ ਵਸਤਾਂ ਲੈਣ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਗੋਸ਼ੀ ਨੇ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀ ਮਸ਼ੀਨੀਕਰਨ ਦੀ ਲੋੜ ਨੂੰ ਮੁੱਖ ਰੱਖਦਿਆਂ, ਸੁਸਾਇਟੀ ਵੱਲੋਂ ਜਲਦੀ ਹੀ ਨਵੇਂ ਖੇਤੀ ਸੰਦ ਖਰੀਦ ਕੇ ਕਿਸਾਨਾਂ ਨੂੰ ਕਿਰਾਏ 'ਤੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਛੋਟੇ ਕਿਸਾਨਾਂ 'ਤੇ ਆਰਥਿਕ ਬੋਝ ਘਟਾਇਆ ਜਾ ਸਕੇ।ਇਸ ਮੌਕੇ ਹਾਜ਼ਰ ਕਿਸਾਨਾਂ ਨੇ ਨਵੇਂ ਪ੍ਰਧਾਨ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਉਹਨਾਂ ਦੀ ਅਗਵਾਈ ਹੇਠ ਸੁਸਾਇਟੀ ਨਵੀਆਂ ਬੁਲੰਦੀਆਂ ਨੂੰ ਛੂਹੇਗੀ। ਇਸ ਮੌਕੇ ਤੇ ਸੁਰਜੀਤ ਸਿੰਘ ਨੱਥੂ ਚਾਹਲ ਉਪ-ਪ੍ਰਧਾਨ,ਸ਼ੀਤਲ ਸਿੰਘ ਮੋਨੀ (ਪਿੰਡ ਮੰਨਣ ਦੋਨਾਂ), ਜੀਤ ਸਿੰਘ (ਪਿੰਡ ਮੱਲੂ ਕਾਦਰਾਬਾਦ), ਸੁਰਜੀਤ ਸਿੰਘ (ਬਲੇਰਖਾਨਪੁਰ), ਅਵਤਾਰ ਸਿੰਘ (ਬਲੇਰਖਾਨਪੁਰ), ਮੁਸ਼ਤਾਕ ਮੁਹੰਮਦ (ਭੰਡਾਲ ਦੋਨਾਂ), ਨਰਿੰਦਰ ਸਿੰਘ (ਖਾਨੋਵਾਲ) ਅਤੇ ਹਰਪ੍ਰੀਤ ਸਿੰਘ (ਸਿੱਧਪੁਰ) ਸੈਕਟਰੀ ਮਨਜਿੰਦਰ ਸਿੰਘ,ਇਸ ਮੌਕੇ ਤੇ ਅਵਤਾਰ ਸਿੰਘ ਸਾਬਕਾ ਸਰਪੰਚ ਮੱਲੂ ਕਾਦਰਾਬਾਦ, ਸੁਖਵਿੰਦਰ ਸਿੰਘ ਸਰਪੰਚ ਬਲੇਰ ਖਾਨਪੁਰ, ਇੰਦਰਜੀਤ ਸਿੰਘ ਮੰਨਣ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਮੇਲ ਸਿੰਘ ਸੁੰਨਰਵਾਲ ,ਹਰਜਿੰਦਰ ਸਿੰਘ ਖਾਨੋਵਾਲ ਸਰਪੰਚ, ਕੁਲਵੰਤ ਰਾਏ ਭੱਲਾ ਥਿਗਲੀ,ਮਨਦੀਪ ਸਿੰਘ ਸੁੰਨੜਵਾਲ, ਬਲਦੇਵ ਸਿੰਘ ਦੇਬੀ ਕਲੱਬ ਪ੍ਰਧਾਨ ਸੁੰਨੜਵਾਲ, ਗੋਲਡੀ ਸੁੰਨੜਵਾਲ,ਸੁਖਦੇਵ ਸਿੰਘ ਲਾਡੀ,ਪ੍ਰੀਤਮ ਸਿੰਘ,ਰਵੀ ਕੌਸ਼ਲ ਆੜਤੀ,ਮੇਜਰ ਸਿੰਘ ਸੁੰਨੜਵਾਲ,ਬਲਕਾਰ ਸਿੰਘ,ਮਨਜੀਤ ਸਿੰਘ ਸਰਪੰਚ ਸਿੱਧਪੁਰ, ਹਰਜਿੰਦਰ ਸਿੰਘ ਲੰਬਰਦਾਰ,ਪ੍ਰਗਟ ਸਿੰਘ ਸਿੱਧਪੁਰ, ਸੁੱਖ ਸੁੰਨੜਵਾਲ,ਸਤਨਾਮ ਸਿੰਘ ਮੱਲੂ ਕਾਦਰਾਬਾਦ ਆਦਿ ਹਾਜ਼ਰ ਸਨ।
Leave a Reply