ਆਈਡੀਐੱਫਸੀ ਫਰਸਟ ਬੈਂਕ ਘੁਟਾਲਾ: 50 ਹਜ਼ਾਰ ਦੀ ਰਿਸ਼ਵਤ ਲੈ ਕੇ 50 ਕਰੋੜ ਦੇ ਗਬਨ 'ਚ ਮਦਦ ਕਰਨ ਵਾਲੇ ਕਲਰਕ ਦੀ ਜ਼ਮਾਨਤ ਰੱਦ
ਹਰਿਆਣਾ ਲੇਬਰ ਵੈਲਫੇਅਰ ਬੋਰਡ (HLWB) ਦੇ ਇੱਕ ਠੇਕੇ 'ਤੇ ਤਾਇਨਾਤ ਅਕਾਊਂਟਸ ਕਲਰਕ ਵੱਲੋਂ ਮਹਿਜ਼ 50,000 ਰੁਪਏ ਦੀ ਕਥਿਤ ਰਿਸ਼ਵਤ ਬਦਲੇ ਸਰਕਾਰੀ ਫੰਡਾਂ ਵਿੱਚੋਂ 50 ਕਰੋੜ ਰੁਪਏ ਦਾ ਗਬਨ ਕਰਨ ਵਿੱਚ ਮਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਚਕੂਲਾ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮ ਕਲਰਕ ਨੂੰ ਰੈਗੂਲਰ ਜ਼ਮਾਨਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਮੁੱਢਲੀ ਜਾਂਚ ਕਥਿਤ ਸਾਜ਼ਿਸ਼ ਵਿੱਚ ਉਸ ਦੀ ਸਰਗਰਮ ਸ਼ਮੂਲੀਅਤ ਵੱਲ ਸਪੱਸ਼ਟ...