ਕਾਲਾ ਸੰਘਿਆਂ ਦਾ ਸਾਲਾਨਾ ਦੋ ਰੋਜ਼ਾ ਛਿੰਝ ਮੇਲਾ ਅੱਜ ਤੋਂ
- ਕਪੂਰਥਲਾ
- (Asia/Kolkata)
ਛਿੰਝ ਮੇਲੇ ਦੀਆਂ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਪੂਰਥਲਾ, (ਇੰਦਰਜੀਤ)-ਛਿੰਝ ਕਮੇਟੀ ਕਾਲਾ ਸੰਘਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਲੱਖਾਂ ਦੇ ਦਾਤੇ ਦੀ ਯਾਦ ਵਿਚ 2 ਰੋਜ਼ਾ ਸਾਲਾਨਾ ਛਿੰਝ ਮੇਲਾ 12 ਤੇ 13 ਫਰਵਰੀ, ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਸਰਪੰਚ ਪੁੱਤਰ ਗੁਰਪ੍ਰੀਤ ਸਿੰਘ ਫੁੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਫਰਵਰੀ ਨੂੰ ਪਿੜ ਹੋਵੇਗਾ ਜਿਸ ਦੌਰਾਨ ਉੱਭਰਦੇ ਭਲਵਾਨਾਂ ਦੀਆਂ ਆਕਰਸ਼ਿਤ ਕੁਸ਼ਤੀਆਂ ਹੋਣਗੀਆਂ ਜਦਕਿ 13 ਫਰਵਰੀ ਕੇਵਲ ਸੱਦੇ ਹੋਏ ਵੱਡੇ ਨਾਮਵਰ ਭਲਵਾਨਾਂ ਦੇ ਦੰਗਲ ਕਰਵਾਏ ਜਾਣਗੇ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਛਿੰਝ ਮੇਲਾ ਕਮੇਟੀ ਵੱਲੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ, ਐਨ.ਆਰ. ਆਈਜ਼ ਵੀਰਾਂ ਤੇ ਪਿੰਡ ਆਲਮਗੀਰ ਤੇ ਖ਼ਾਸ ਕਾਲਾ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ। ਇਸ ਖੇਡ ਮੇਲੇ ਦੌਰਾਨ ਪ੍ਰਸਿੱਧ ਰੁਸਤਮ ਪਹਿਲਵਾਨ ਆਪਣੀ ਕੁਸ਼ਤੀਆਂ ਨਾਲ ਦਰਸ਼ਕਾਂ ਦੀ ਰੂਹਦਾਰੀ ਕਰਨਗੇ। ਉਨ੍ਹਾਂ ਕਿਹਾ ਕਿ 13 ਫਰਵਰੀ ਨੂੰ ਸਿਰਫ਼ ਕਮੇਟੀ ਵੱਲੋਂ ਸੱਦੇ ਹੋਏ ਭਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ 'ਚ ਕਲਵਾ ਗੁੱਜਰ, ਹਮੀਦ ਇਰਾਨ, ਛੋਟਾ ਸਦਾਮ, ਤਾਲਬ ਬਾਬਾ ਫਲਾਈ, ਅਬੈਨਾਈਕ ਯੂਪੀ, ਰੋਹਿਤ ਲਾਡਪੁਰ ਦੀਆਂ ਪ੍ਰਮੁੱਖ ਕੁਸ਼ਤੀਆਂ ਹੋਣਗੀਆਂ। ਜੇਤੂ ਪਹਿਲਵਾਨ ਨੂੰ ਵੱਡੇ ਸਨਮਾਨ ਦਿੱਤੇ ਜਾਣਗੇ। ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਖੇਡ ਮੇਲੇ ਦਾ ਆਨੰਦ ਮਾਣਨ ਲਈ ਹੁੰਮ ਹੁਮਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
Leave a Reply