ਮੰਡੀ ਨੂੰ ਸਰਪਲੱਸ ਬਣਾਉਣ ਦੀ ਮੰਗ ਨੂੰ ਲੈ ਕੇ ਰੋਡ ਜਾਮ
Tuesday, October 12 2021 07:59 AM

ਗੁਰੂ ਹਰ ਸਹਾਏ, 12 ਅਕਤੂਬਰ - ਪੰਜੇ ਕੇ ਉਤਾੜ ਮੰਡੀ ਨੂੰ ਸਰਪਲੱਸ ਬਣਾਉਣ ਦੀ ਮੰਗ ਨੂੰ ਲੈ ਕੇ ਮਾਰਕੀਟ ਕਮੇਟੀ ਪੰਜੇ ਕੇ ਦੀ ਸਮੂਹ ਆੜ੍ਹਤੀਆ ਐਸੋਸੀਏਸ਼ਨ ਵਲੋਂ ਪਿੰਡ ਜੀਵਾਂ ਅਰਾਈਂ ਫਿਰੋਜ਼ਪੁਰ-ਫਾਜਿਲਕਾ ਰੋਡ 'ਤੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਗਿਆ ਹੈ | ਧਰਨੇ 'ਤੇ ਬੈਠੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਮੰਡੀ ਪੰਜੇ ਕੇ ਉਤਾੜ ਨੂੰ ਸਰਪਲੱਸ ਨਾ ਬਣਾਇਆ ਗਿਆ ਉਹ ਝੋਨਾ ਖ਼ਰੀਦ ਨਹੀ ਕਰਨਗੇ |...

Read More

ਲਖੀਮਪੁਰ ਖੀਰੀ ਪਹੁੰਚੇ ਪ੍ਰਿਯੰਕਾ ਗਾਂਧੀ
Tuesday, October 12 2021 07:59 AM

ਲਖੀਮਪੁਰ, 12 ਅਕਤੂਬਰ - ਲਖੀਮਪੁਰ ਖੀਰੀ ਹਿੰਸਾ ਵਿਚ ਫ਼ੌਤ ਹੋਏ 4 ਸਿੱਖ ਕਿਸਾਨਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਲਖੀਮਪੁਰ ਖੀਰੀ ਪਹੁੰਚੇ |

Read More

ਡੀ.ਸੀ.ਜੀ.ਆਈ. ਨੇ 2 ਸਾਲ ਤੋਂ 18 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ
Tuesday, October 12 2021 07:58 AM

ਨਵੀਂ ਦਿੱਲੀ, 12 ਅਕਤੂਬਰ - ਕੋਰੋਨਾ ਵੈਕਸੀਨ ਦੇ ਸੰਬੰਧ ਵਿਚ ਬੱਚਿਆਂ ਲਈ ਰਾਹਤ ਦੀ ਖਬਰ ਹੈ | ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ 2 ਸਾਲ ਤੋਂ 18 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੀਕਾਕਰਨ ਦੇ ਦੌਰਾਨ, ਬੱਚਿਆਂ ਨੂੰ ਕੋਵੈਕਸੀਨ ਦੀਆਂ ਦੋ ਖੁਰਾਕਾਂ ਵੀ ਦਿੱਤੀਆਂ ਜਾਣਗੀਆਂ | ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਸਰਕਾਰ ਵਲੋਂ ਜਲਦ ਹੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ।...

Read More

ਸੁਖਬੀਰ ਬਾਦਲ ਦਾ ਰਾਜਪੁਰਾ ਦੌਰਾ ਰੱਦ
Friday, October 8 2021 08:39 AM

ਰਾਜਪੁਰਾ, 8 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਰਾਜਪੁਰਾ ਆਉਣਾ ਸੀ, ਪਰ ਹੁਣ ਇਹ ਪ੍ਰੋਗਰਾਮ ਰੱਦ ਹੋ ਗਿਆ ਹੈ। ਇਹ ਜਾਣਕਾਰੀ ਹਲਕਾ ਇੰਚਾਰਜ ਅਤੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਦਿੱਤੀ ਹੈ।

Read More

ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ
Friday, October 8 2021 08:38 AM

ਡਮਟਾਲ, 8 ਅਕਤੂਬਰ - ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਨੰਗਲ ਨੇੜੇ ਇਕ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮ੍ਰਿਤਕ ਵਿਅਕਤੀ ਦੀ ਪਛਾਣ ਦੀਪਕ ਕੁਮਾਰ ਪੁੱਤਰ ਪ੍ਰਿਥਵੀਰਾਜ, ਪਿੰਡ ਜੈਨੀ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।

Read More

ਅਖਿਲੇਸ਼ ਯਾਦਵ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਬਹਰਾਇਚ ਹੋਏ ਰਵਾਨਾ
Friday, October 8 2021 08:37 AM

ਲਖਨਊ, 8 ਅਕਤੂਬਰ - ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਲਖੀਮਪੁਰ ਖੀਰੀ ਹਿੰਸਾ ਵਿਚ ਮਾਰੇ ਗਏ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਬਹਰਾਇਚ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਹੁਣ ਉਮੀਦ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਨਿਆਂ ਮਿਲੇਗਾ |...

Read More

ਰਣਜੀਤ ਸਿੰਘ ਕਤਲ ਮਾਮਲੇ ਵਿਚ ਰਾਮ ਰਹੀਮ ਸਮੇਤ ਚਾਰ ਹੋਰ ਦੋਸ਼ੀ ਕਰਾਰ
Friday, October 8 2021 08:37 AM

ਚੰਡੀਗੜ੍ਹ, 8 ਅਕਤੂਬਰ - ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਈ. ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਰਣਜੀਤ ਸਿੰਘ ਕਤਲ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਹੈ |

Read More

ਉੱਤਰਾਖੰਡ ਤੋਂ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ਸਿੱਧੂ ਦਾ ਕਾਫ਼ਲਾ
Friday, October 8 2021 08:36 AM

ਨਵੀਂ ਦਿੱਲੀ, 8 ਅਕਤੂਬਰ - ਉੱਤਰਾਖੰਡ ਤੋਂ ਲਖੀਮਪੁਰ ਖੀਰੀ ਲਈ ਸਿੱਧੂ ਦਾ ਕਾਫ਼ਲਾ ਰਵਾਨਾ ਹੋਇਆ |

Read More

ਅਧਿਆਪਕਾਂ ਦੀ ਹੱਤਿਆ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਜੰਮੂ ਵਿਚ ਰੋਸ ਪ੍ਰਦਰਸ਼ਨ
Friday, October 8 2021 08:36 AM

ਸ੍ਰੀਨਗਰ, 8 ਅਕਤੂਬਰ - ਜੰਮੂ -ਕਸ਼ਮੀਰ ਪੀਪਲਜ਼ ਫੋਰਮ ਨੇ ਕੱਲ੍ਹ ਸ੍ਰੀਨਗਰ ਵਿਚ ਅੱਤਵਾਦੀਆਂ ਵਲੋਂ ਦੋ ਅਧਿਆਪਕਾਂ ਦੀ ਹੱਤਿਆ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਜੰਮੂ ਵਿਚ ਰੋਸ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਸੁਪਿੰਦਰ ਕੌਰ ਦੇ ਅੰਤਿਮ ਸੰਸਕਾਰ ਦੌਰਾਨ "ਦਿ ਰੇਜਿਸਟੈਂਸ ਫਰੰਟ" (ਟੀ.ਆਰ.ਐਫ.) ਦੇ ਵਿਰੁੱਧ ਵੀ ਨਾਅਰੇ ਲਗਾਏ ਗਏ।...

Read More

ਬੇਟੇ ਦੇ ਵਿਆਹ ਲਈ ਚੰਨੀ ਨੇ ਦਿੱਤਾ ਖੱਟਰ ਨੂੰ ਸੱਦਾ
Friday, October 8 2021 07:29 AM

ਚੰਡੀਗੜ੍ਹ, 8 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੇਟੇ ਦੇ ਵਿਆਹ ਲਈ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੱਦਾ ਦਿੱਤਾ ਹੈ |

Read More

ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਨੂੰਹ ਤੇ ਕਿਰਾਏਦਾਰ ਦਾ ਟੱਬਰ ਮਾਰਨ ਵਾਲੇ ਸਾਬਕਾ ਫੌਜੀ ਨੇ ਜੇਲ੍ਹ ’ਚ ਫਾਹਾ ਲਿਆ
Tuesday, October 5 2021 07:35 AM

ਗੁਰੂਗ੍ਰਾਮ, 5 ਅਕਤੂਬਰ- ਚਾਰ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੇਵਾਮੁਕਤ 53 ਸਾਲਾ ਫੌਜੀ ਰਾਓ ਰਾਏ ਸਿੰਘ ਨੇ ਅੱਜ ਇਥੋਂ ਦੀ ਭੋਂਡਸੀ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ। ਉਸ ਨੇ ਆਪਣੀ ਨੂੰਹ, ਕਿਰਾਏਦਾਰ, ਉਸ ਦੀ ਪਤਨੀ ਅਤੇ ਉਨ੍ਹਾਂ ਦੀ ਧੀ ਨੂੰ ਕਥਿਤ ਤੌਰ 'ਤੇ ਮਾਰ ਦਿੱਤਾ ਸੀ। ਉਸ ਨੂੰ ਆਪਣੀ ਨੂੰਹ ਅਤੇ ਕਿਰਾਏਦਾਰ ਵਿਚਾਲੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਉਹ ਮੰਗਲਵਾਰ ਸਵੇਰੇ ਜੇਲ੍ਹ ਵਿੱਚ ਲਟਕਿਆ ਮਿਲਿਆ ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਭੋਂਡਸੀ ਦੇ ਐੱਸਐੱਚਓ ਜਗਬੀਰ ਸਿੰਘ ਨੇ ਕਿਹਾ ਕਿ ਮੈਜਿਸਟ੍ਰੇਟ ਜਾਂਚ ਕੀਤੀ ਜਾ ਰਹੀ ...

Read More

ਕਰੂਜ਼ ਨਸ਼ੀਲੇ ਪਦਾਰਥ ਮਾਮਲਾ: ਐੱਨਸੀਬੀ ਨੇ ਦੋ ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ
Tuesday, October 5 2021 07:34 AM

ਮੁੰਬਈ, 5 ਅਕਤੂਬਰ- ਨਾਰਕੋਟਿਕਸ ਕੰਟਰੋਲ ਬਿਊਰ (ਐੱਨਸੀਬੀ) ਨੇ ਮੁੰਬਈ ਦੇ ਸਮੁੰਦਰੀ ਤੱਟ ’ਤੇ ਕਰੂਜ਼ ਵਿੱਚੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਸੀਬੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਅਤੇ ਸੱਤ ਹੋਰਨਾਂ ਨੂੰ ਐੱਨਸੀਬੀ ਨੇ ਗੋਆ ਜਾਣ ਵਾਲੇ ਕਰੂਜ਼ 'ਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਸੀ। ਹੁਣ ਤੱਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਦੀ ਗਿਣਤੀ 11 ਹੋ ਗਈ ਹੈ।...

Read More

ਪ੍ਰਿਯੰਕਾ ਨੇ ਮੋਦੀ ਨੂੰ ਕਿਹਾ,‘ਤੁਸੀਂ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਵਾਲੀ ਵੀਡੀਓ ਦੇਖੋ’
Tuesday, October 5 2021 07:33 AM

ਨਵੀਂ ਦਿੱਲੀ, 5 ਅਕਤੂਬਰ- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੇੱਜ ਨਵੀਂ ਵੀਡੀਓ ਕਲਿੱਪ ਦਿਖਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਇਸ ਨੂੰ ਦੇਖਣ। ਇਸ ਕਲਿੱਪ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਐੱਸਯੂਵੀ ਕਿਵੇਂ ਚੜ੍ਹਾਈ ਗਈ। ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ,‘ਕੀ ਤੁਸੀਂ ਇਹ ਵੀਡੀਓ ਵੇਖਿਆ ਹੈ? ਇਸ ਵੀਡੀਓ ਵਿੱਚ ਤੁਹਾਡੇ ਮੰਤਰੀ ਮੰਡਲ ਦੇ ਮੈਂਬਰ ਦਾ ਪੁੱਤਰ ਨੂੰ ਆਪਣੇ ਵਾਹਨਾਂ ਨਾਲ ਕਿਸਾਨਾਂ ਨੂੰ ਦਰੜ ਰਿਹਾ ਹੈ। ਕਿਰਪਾ ਕਰਕੇ ਇਸਨੂੰ ਵੇਖੋ ਅਤੇ ਦੇਸ਼ ਨੂੰ ਦੱਸੋ ਕਿ ਇਹ ਆਦਮੀ...

Read More

ਪੈਟਰੋਲ 25 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲਿਟਰ ਮਹਿੰਗੇ ਹੋਏ
Tuesday, October 5 2021 07:33 AM

ਨਵੀਂ ਦਿੱਲੀ, 5 ਅਕਤੂਬਰ- ਦੇਸ਼ ’ਚ ਅੱਜ ਮੁੜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ। ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਦੀਆਂ ਕੀਮਤਾਂ 30 ਪੈਸੇ ਵਧਣ ਕਾਰਨ ਹੁਣ ਡੀਜ਼ਲ 91.07 ਰੁਪਏ ਪ੍ਰਤੀ ਲਿਟਰ ਹੋ ਗਿਆ, ਜਦੋਂ ਕਿ ਪੈਟਰੋਲ ਦੀਆਂ ਕੀਮਤਾਂ 25 ਪੈਸੇ ਪ੍ਰਤੀ ਲਿਟਰ ਵਧਣ ਕਰਕੇ ਇਹ 102.64 ਰੁਪਏ ਪ੍ਰਤੀ ਲਿਟਰ ਹੋ ਗਈਆਂ। ਚੰਡੀਗੜ੍ਹ ਵਿੱਚ ਪੈਟਰੋਲ 98.80 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 90.80 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ।...

Read More

ਇਸ ਵਾਰ ਪੂਣੀ ਵੀ ਕੱਤੀ ਨੀਂ ਜਾਣੀ ਤੇ ਨਾ ਰਿਣੇ ਜਾਣੇ ਚੌਲ: ਝੱਖੜ ਅਤੇ ਮੀਂਹ ਕਾਰਨ ਝੋਨਾ ਤੇ ਨਰਮਾ ਬਰਬਾਦ
Tuesday, October 5 2021 07:32 AM

ਬਠਿੰਡਾ, 5 ਅਕਤੂਬਰ- ਦੇਰ ਸ਼ਾਮ ਆਏ ਝੱਖੜ ਅਤੇ ਮੀਂਹ ਨੇ ਬਠਿੰਡੇ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਵਿਛਾ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਜ਼ਿਲ੍ਹੇ ਦੇ ਪਿੰਡ ਚੁੱਘਾ, ਝੂੰਬਾ, ਤਿਉਣਾ ਘੁੱਦਾ, ਬਾਹੋਂ, ਕੋਟਲੀ ਸਰਦਾਰਗੜ੍ਹ, ਦੌਲਾ, ਸਿਵੀਆਂ, ਮਹਿਮਾ ਸਰਜਾ,ਮਹਿਮਾ ਸਰਕਾਰੀ, ਰਾਮਪੁਰਾ ਹਲਕੇ ਵਿੱਚ ਸੰਦੋਹਾ, ਉੱਭੇ, ਬੱਲੋ, ਜ਼ੈਦ, ਮੰਡੀਕਲਾਂ, ਖੋਖਰ,ਮੌੜ, ਤਲਵੰਡੀ ਸਾਬੋ, ਸੰਗਤ ਖੇਤਰ ਵਿੱਚ ਫਸਲਾਂ ਵਿੱਛ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰੈੱਸ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ...

Read More

ਅੱਜ ਖੁੱਲ੍ਹੇਗੀ ਐਸ.ਟੀ.ਐਫ. ਦੀ ਸੀਲ ਬੰਦ ਰਿਪੋਰਟ, ਨਸ਼ੇ ਦੇ ਵਪਾਰੀਆਂ ਦੇ ਖੁੱਲ੍ਹਣਗੇ ਭੇਦ - ਸਿੱਧੂ
Tuesday, October 5 2021 07:31 AM

ਚੰਡੀਗੜ੍ਹ, 5 ਅਕਤੂਬਰ - ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਅੱਜ ਕਰੀਬ ਢਾਈ ਸਾਲ ਬਾਅਦ ਖੁੱਲ੍ਹਣ ਜਾ ਰਹੀ ਹੈ। ਜਿਸ ਨਾਲ ਨਸ਼ੇ ਦੇ ਵਪਾਰੀਆਂ ਦੇ ਭੇਦ ਖੁੱਲ੍ਹਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਦਾਲਤ ਵਲੋਂ ਮਾਮਲੇ ਵਿਚ ਸ਼ਾਮਲ ਲੋਕਾਂ ਦੇ ਨਾਂਅ ਲਏ ਗਏ ਤਾਂ ਇਹ ਪੰਜਾਬ ਦੇ ਪੀੜਤ ਨੌਜਵਾਨਾਂ ਤੇ ਦੁਖੀ ਮਾਂਵਾਂ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਮਾਮਲੇ ਵਿਚ ਸ਼ਾਮਲ ਲੋਕਾਂ ਨੂੰ ਬੇਮਿਸਾਲ ਸਜ਼ਾਵਾਂ ਮਿਲਣਗੀਆਂ ਅਤੇ ਨਸ਼ੇ ਦੇ ਵਪਾਰ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਠੱਲ੍ਹ...

Read More

ਲਖਮੀਮਪੁਰ ਖੀਰੀ ਮਾਮਲਾ ਹੋਇਆ ਗੰਭੀਰ : ਇਕ ਹੋਰ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ, ਜਿਸ 'ਚ ਇਕ ਕਾਰ ਸੜਕ 'ਤੇ ਜਾ ਰਹੇ ਕਿਸਾਨਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਰਹੀ ਹੈ
Tuesday, October 5 2021 07:31 AM

ਲਖਨਊ, 5 ਅਕਤੂਬਰ - ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕਿਸਾਨਾਂ ਦੀ ਮੌਤ ਦੇ ਮਾਮਲੇ 'ਚ ਇਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਕਾਰ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਰਹੀ ਹੈ। ਇਸ ਵੀਡੀਓ ਮਗਰੋਂ ਵਿਰੋਧੀ ਧਿਰਾਂ ਭਾਜਪਾ 'ਤੇ ਹਾਵੀ ਹੋ ਗਈਆਂ ਹਨ। ਇਸ ਹਾਦਸੇ ਵਿਚ ਚਾਰ ਕਿਸਾਨ ਮਾਰੇ ਗਏ ਸਨ ਤੇ ਮਗਰੋਂ ਹੋਈ ਹਿੰਸਾ ਵਿਚ ਕੁੱਲ 9 ਮੌਤਾਂ ਹੋਈਆਂ ਹਨ।...

Read More

ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18, 346 ਨਵੇਂ ਆਏ ਕੇਸ, ਪਿਛਲੇ 209 ਦਿਨਾਂ 'ਚ ਸਭ ਤੋਂ ਘੱਟ
Tuesday, October 5 2021 07:30 AM

ਨਵੀਂ ਦਿੱਲੀ, 5 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 18 ਹਜ਼ਾਰ 346 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 209 ਦਿਨਾਂ ਵਿਚ ਸਭ ਤੋਂ ਘੱਟ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 263 ਮਰੀਜ਼ਾਂ ਦੀ ਮੌਤ ਹੋਈ ਹੈ।

Read More

ਗ਼ਲਤ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ ਹੈ ਹਿਰਾਸਤ ਵਿਚ - ਪ੍ਰਿਅੰਕਾ ਗਾਂਧੀ
Tuesday, October 5 2021 07:10 AM

ਨਵੀਂ ਦਿੱਲੀ, 5 ਅਕਤੂਬਰ - ਪ੍ਰਿਅੰਕਾ ਗਾਂਧੀ ਜਿਨ੍ਹਾਂ ਨੂੰ ਯੂ.ਪੀ. ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ, ਉਸ 'ਤੇ ਪ੍ਰਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗ਼ਲਤ ਅਤੇ ਗ਼ੈਰਕਾਨੂੰਨੀ ਤੌਰ ਨਾਲ, ਬਿਨਾਂ ਕਿਸੇ ਸਰਕਾਰੀ ਆਦੇਸ਼ ਅਤੇ ਐਫ.ਆਈ.ਆਰ. ਦੇ 28 ਘੰਟਿਆਂ ਤੋਂ ਹਿਰਾਸਤ ਵਿਚ ਰੱਖਿਆ ਗਿਆ ਹੈ | ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਹੁਣ ਤੱਕ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਹੁਣ ਤੱਕ ਕਿਊ ਨਹੀਂ ਗ੍ਰਿਫ਼ਤਾਰ ਕੀਤਾ ਗਿਆ ਹੈ |...

Read More

ਲਖੀਮਪੁਰ ਖੀਰੀ ਲਈ ਆਮ ਆਦਮੀ ਪਾਰਟੀ ਦਾ ਵਫ਼ਦ ਰਵਾਨਾ
Tuesday, October 5 2021 07:10 AM

ਚੰਡੀਗੜ੍ਹ, 5 ਅਕਤੂਬਰ - ਆਮ ਆਦਮੀ ਪਾਰਟੀ ਦਾ ਵਫ਼ਦ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਵਿਧਾਇਕ ਰਾਘਵ ਚੱਡਾ ਦੀ ਅਗਵਾਈ ਵਿਚ ਲਖਨਊ ਤੋਂ ਲਖੀਮਪੁਰ ਲਈ ਰਵਾਨਾ ਹੋਇਆ। ਇਸ ਵਫ਼ਦ ਵਿਚ ਹਰਪਾਲ ਸਿੰਘ ਚੀਮਾ, ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਧੋਆ ਵੀ ਸ਼ਾਮਲ ਹਨ।

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
8 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
14 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago