ਮੰਡੀ ਨੂੰ ਸਰਪਲੱਸ ਬਣਾਉਣ ਦੀ ਮੰਗ ਨੂੰ ਲੈ ਕੇ ਰੋਡ ਜਾਮ

12

October

2021

ਗੁਰੂ ਹਰ ਸਹਾਏ, 12 ਅਕਤੂਬਰ - ਪੰਜੇ ਕੇ ਉਤਾੜ ਮੰਡੀ ਨੂੰ ਸਰਪਲੱਸ ਬਣਾਉਣ ਦੀ ਮੰਗ ਨੂੰ ਲੈ ਕੇ ਮਾਰਕੀਟ ਕਮੇਟੀ ਪੰਜੇ ਕੇ ਦੀ ਸਮੂਹ ਆੜ੍ਹਤੀਆ ਐਸੋਸੀਏਸ਼ਨ ਵਲੋਂ ਪਿੰਡ ਜੀਵਾਂ ਅਰਾਈਂ ਫਿਰੋਜ਼ਪੁਰ-ਫਾਜਿਲਕਾ ਰੋਡ 'ਤੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਗਿਆ ਹੈ | ਧਰਨੇ 'ਤੇ ਬੈਠੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਮੰਡੀ ਪੰਜੇ ਕੇ ਉਤਾੜ ਨੂੰ ਸਰਪਲੱਸ ਨਾ ਬਣਾਇਆ ਗਿਆ ਉਹ ਝੋਨਾ ਖ਼ਰੀਦ ਨਹੀ ਕਰਨਗੇ |