ਕਿਰਸ਼ਨ ਬੋਬੀ ਸ਼੍ਰੌਮਣੀ ਅਕਾਲੀ ਦਲ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸ਼ਹਿਰੀ ਪ੍ਰਧਾਨ ਬਣੇ

12

December

2020

ਅਮਲੋਹ, 12 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਕਿਰਸ਼ਨ ਵਰਮਾ ਬੋਬੀ ਮੰਡੀ ਗੋਬਿੰਦਗੜ੍ਹ ਨੂੰ ਸ਼੍ਰੌਮਣੀ ਅਕਾਲੀ ਦਲ ਜਿਲ੍ਹਾ ਫਤਹਿਗੜ੍ਹ ਸਾਹਿਬ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ਨਾਲ ਜਿੱਥੇ ਸਮੁੱਚੇ ਜਿਲ੍ਹੇ ਦੇ ਹਿੰਦੂ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਕਿਰਸ਼ਨ ਵਰਮਾ ਬੋਬੀ ਦਾ ਜਿਲ੍ਹਾ ਸ਼ਹਿਰੀ ਪ੍ਰਧਾਨ ਬਣਨਾ ਸਮੁੱਚੇ ਹਲਕਾ ਅਮਲੋਹ ਦੇ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਕਿਰਸ਼ਨ ਵਰਮਾ ਬੌਬੀ ਨੂੰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਸ਼ਹਿਰੀ ਪ੍ਰਧਾਨ ਬਣਨ ਤੇ ਵਧਾਈ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਸੀਨੀਅਰ ਆਗੂ ਜਥੇਦਾਰ ਸਵਰਨ ਸਿੰਘ ਚਨਾਰਥਲ, ਹਲਕਾ ਬਸੀ ਪਠਾਣਾਂ ਦੇ ਇੰਚਾਰਜ ਸ ਦਰਬਾਰਾ ਸਿੰਘ ਗੁਰੂ, ਹਲਕਾ ਸਰਹਿੰਦ ਦੇ ਇੰਚਾਰਜ ਸ ਦੀਦਾਰ ਸਿੰਘ ਭੱਟੀ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਕਿਰਸ਼ਨ ਵਰਮਾ ਬੋਬੀ ਦੀਆਂ ਪਿਛਲੇ ਲੰਮੇਂ ਸਮੇਂ ਤੋਂ ਪਾਰਟੀ ਅੰਦਰ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਸ਼ਹਿਰੀ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮਾਣ ਦਿੱਤਾ ਹੈ। ਰਾਜੂ ਖੰਨਾ ਨੇ ਕਿਹਾ ਕਿ ਕ੍ਰਿਸ਼ਨ ਵਰਮਾ ਬੋਬੀ ਦੀ ਨਿਯੁਕਤੀ ਤੇ ਜਿਥੇਂ ਸਮੁੱਚੇ ਜ਼ਿਲ੍ਹੇ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਉਥੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਕ੍ਰਿਸ਼ਨ ਵਰਮਾ ਬੋਬੀ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਣਾ ਕੇ ਹਲਕਾ ਅਮਲੋਹ ਨੂੰ ਵੱਡਾ ਮਾਣ ਦਿੱਤਾ ਹੈ। ਉਹਨਾਂ ਬੋਬੀ ਵਰਮਾ ਤੋ ਆਸ ਪ੍ਰਗਟਾਈ ਕਿ ਉਹ ਜ਼ਿਲ੍ਹਾ ਪ੍ਰਧਾਨ ਹੁੰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਨਾਲ ਕੰਮ ਕਰਦੇਂ ਰਹਿਣਗੇ। ਅੱਜ ਕ੍ਰਿਸ਼ਨ ਵਰਮਾ ਬੋਬੀ ਨੂੰ ਵਧਾਈ ਦੇਣ ਵਾਲੀਆਂ ਵਿੱਚ ਸਰਬਜੀਤ ਸਿੰਘ ਝਿੰਜਰ ਜੋਨਲ ਪ੍ਰਧਾਨ ਐਸ ਓ ਆਈ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜ਼ਿਲ੍ਹਾ ਯੂਥ ਪ੍ਰਧਾਨ ਇਕਬਾਲ ਸਿੰਘ ਰਾਏ, ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ ਮੰਡੀ, ਸੀਨੀ ਆਗੂ ਸੁਖਵਿੰਦਰ ਸਿੰਘ ਭਾਂਬਰੀ, ਇਕਬਾਲ ਸਿੰਘ ਰਾਏ, ਵਿੱਕੀ ਮਿੱਤਲ, ਚਰਨਜੀਤ ਸਿੰਘ ਗੋਲਡੀ, ਸਵਰਨ ਸਿੰਘ ਸੋਨੀ, ਮਿੰਟੂ ਅਰੋੜਾ, ਸੋਹਣ ਸਿੰਘ ਸਾਬਕਾ ਕੋਂਸਲਰ, ਰਜਿੰਦਰ ਕੁਮਾਰ ਟੀਟੁ, ਜੱਥੇ ਹਰਪਾਲ ਸਿੰਘ ਨਸਰਾਲੀ, ਸਾਬਕਾ ਕੋਂਸਲਰ ਬਲਦੇਵ ਸਿੰਘ ਭੰਗੂ, ਸਾਬਕਾ ਕੌਂਸਲਰ ਬਿਕਰਮ ਸਿੰਘ ਬੀਕਾ, ਬੀਬੀ ਰੁਪਿੰਦਰ ਕੌਰ ਮੰਡੀ, ਬੀਬੀ ਹਰਜੀਤ ਕੌਰ ਰਾਣੀ, ਬੀਬੀ ਅੰਗਰੇਜ਼ ਕੌਰ ਮੰਡੀ, ਜਰਨੈਲ ਸਿੰਘ ਮਾਜਰੀ, ਜਗਰੂਪ ਸਿੰਘ ਜੱਸੜਾ, ਰਣਧੀਰ ਸਿੰਘ ਪੱਪੀ, ਜਗਜੀਵਨ ਸਿੰਘ ਉੱਭੀ, ਹਰਜੀਤ ਸਿੰਘ ਪ੍ਰੇਮ ਨਗਰ, ਰਾਜੀਵ ਵਰਮਾ, ਜਸ਼ ਵਰਮਾ, ਗੁਰਮਨ ਢੀਂਡਸਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਨਾਜਰ ਸਿੰਘ ਮੰਡੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਯੂਥ ਪ੍ਰਧਾਨ ਵਿੱਕੀ ਚਾਹਲ, ਗੁਰਪ੍ਰੀਤ ਸਿੰਘ ਨੋਨੀ, ਸੋਮਨਾਥ ਅਜਨਾਲੀ, ਰਾਮ ਪ੍ਰਕਾਸ਼ ਚੋਪੜਾ, ਸੰਦੀਪ ਸਿੰਘ ਨਸਰਾਲੀ, ਸੰਦੀਪ ਕੁਮਾਰ ਟਿੰਕੂ, ਅਜ਼ੇ ਕੁਮਾਰ ਮੰਡੀ, ਜਤਿੰਦਰ ਸਿੰਘ ਮੰਡੀ, ਹਰਬੰਸ ਸਿੰਘ ਹੁੰਝਣ, ਵਿੱਕੀ ਢੀਂਡਸਾ, ਬਿੱਲਾ ਮੰਡੀ, ਸੰਤੋਖ ਸਿੰਘ ਮੰਡੀ, ਧਰਮਪਾਲ ਭੜੀ ਆਦਿ ਪ੍ਰਮੁੱਖ ਹਨ।