ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡੀ.ਸੀ ਸੰਗਰੂਰ ਨੂੰ ਦਿੱਤਾ ਮੰਗ ਪੱਤਰ

11

December

2020

ਸੰਗਰੂਰ,11 ਦਸੰਬਰ (ਜਗਸੀਰ ਲੌਂਗੋਵਾਲ ) - ਆਮ ਆਦਮੀ ਪਾਰਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਪੀ ਜੀ ਆਈ ਸੰਗਰੂਰ ਦੀ ਬਿਲਡਿੰਗ ਦਾ ਅੱਗ ਬੁਝਾਉ ਪ੍ਰਬੰਧ ਬਿਨਾਂ ਪੂਰੇ ਕਰੇ ਐਨ ਓ ਸੀ ਕੱਟ ਦੇਣ ਦਾ ਮੁੱਦਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪੀ ਜੀ ਆਈ ਸੰਗਰੂਰ ਦਾ ਬਹੁਤ ਸਾਰਾ ਕੰਮ ਹਾਲੇ ਬਾਕੀ ਹੈ ਜਿਸ ਕਾਰਨ ਫਾਇਰ ਸਿਸਟਮ ਦਾ ਕੰਮ ਵੀ ਕਾਫੀ ਬਾਕੀ ਹੈ ਜਿਵੇ ਕਿ ਬਿਲਡਿੰਗ ਦੇ ਚਾਰੇ ਪਾਸੇ ਫਾਇਰ ਡਾਈਡ੍ਰੈਟ ਦੀ ਪਾਈਪ ਦਾ ਕੰਮ ਅਧੂਰਾ ਹੈ ਹਸਪਤਾਲ ਦੀ ਬਿਲਡਿੰਗ ਦੀ ਡਾਊਨ ਸਿਲਿੰਗ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦਾ ਕੰਮ ਅਧੂਰਾ ਹੈ ਇਸੇ ਤਰ੍ਹਾਂ ਬਹੁਤ ਸਾਰੀਆਂ ਮਸ਼ੀਨਾ ਹਾਲੇ ਨਾ ਲੱਗਣ ਕਾਰਨ ਅਤੇ ਚਾਰੋ ਪਾਸੋ 6 ਮੀਟਰ ਰੋਡ ਦਾ ਕੰਮ ਪੂਰਾ ਨਾ ਹੋਣ ਕਾਰਨ ਹਾਲੇ ਫਾਇਰ ਦਾ ਕਾਫੀ ਆਧੂਰਾ ਹੈ ਪਰ ਪ੍ਰਬੰਧ ਪੂਰੇ ਕੀਤੇ ਬਿਨਾਂ ਫਾਈਰ ਨੂੰ ਐਨ ਉ ਸੀ ਜਾਰੀ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ ਅਤੇ ਇਸ ਨਾਲ ਲੋਕਾਂ ਦੀ ਜਾਨ ਨੂੰ ਕੋਈ ਵੱਡਾ ਖਤਰਾ ਵੀ ਹੋ ਸਕਦਾ ਹੈ। ਨਰਿੰਦਰ ਕੌਰ ਭਰਾਜ ਅਤੇ ਆਪ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਜਲਦ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਇਸ ਮੌਕੇ ਚਰਨਜੀਤ ਸਿੰਘ ਚੰਨੀ ਬਲਾਕ ਪ੍ਰਧਾਨ ਸੰਗਰੂਰ, ਸਿਕੰਦਰ ਸਿੰਘ ਦਫਤਰ ਇੰਚਾਰਜ ਸੰਗਰੂਰ, ਸ਼ਕਤੀ ਸਿੰਘ,ਨੋਨੀ ਸਿੰਘ, ਗੁਲਜਾਰ ਸਿੰਘ, ਨਰਿੰਦਰ ਕੌਰ, ਜਗਸੀਰ ਸਿੰਘ ਝਨੇੜੀ,ਬਬਲਾ ਸੰਗਰੂਰ ਆਦਿ ਸਾਥੀ ਹਾਜ਼ਰ ਰਹੇ ।