ਫਿਗਰ ਸਕੇਟਿੰਗ ‘ਚ ਕੈਨੇਡੀਅਨ ਜੋੜੀ ਦਾ ਕਮਾਲ, ਮਿਲਾਨ ਤੋਂ ਕਾਂਸੀ ਜਿੱਤੀ

ਫਿਗਰ ਸਕੇਟਿੰਗ ‘ਚ ਕੈਨੇਡੀਅਨ ਜੋੜੀ ਦਾ ਕਮਾਲ, ਮਿਲਾਨ ਤੋਂ ਕਾਂਸੀ ਜਿੱਤੀ

ਮਿਲਾਨ ਵਿੱਚ ਚੱਲ ਰਹੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦੌਰਾਨ ਕੈਨੇਡਾ ਨੂੰ ਫਿਗਰ ਸਕੇਟਿੰਗ ਵਿੱਚ ਉਹ ਕਾਮਯਾਬੀ ਮਿਲੀ ਜਿਸਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਕੈਨੇਡੀਅਨ ਜੋੜੀ ਪਾਈਪਰ ਗਿੱਲਜ਼ ਅਤੇ ਪਾਲ ਪੌਇਰੀਅਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਡੌਨ ਮੈਕਲੀਨ ਦੇ ਮਸ਼ਹੂਰ ਗੀਤ ਵਿਨਸੈਂਟ ‘ਤੇ ਕੀਤੀ ਗਈ ਉਨ੍ਹਾਂ ਦੀ ਰਚਨਾਤਮਕ ਅਤੇ ਤਕਨੀਕੀ ਤੌਰ ‘ਤੇ ਮਜ਼ਬੂਤ ਪਰਫਾਰਮੈਂਸ ਨੇ ਦਰਸ਼ਕਾਂ ਅਤੇ ਜੱਜਾਂ ਦੋਵਾਂ ਨੂੰ ਪ੍ਰਭਾਵਿਤ ਕੀਤਾ। ਯੂਨੀਅਨਵਿੱਲ, ਓਨਟਾਰੀਓ ਨਾਲ ਸੰਬੰਧਤ ਇਸ ਜੋੜੀ ਨੇ 131.56 ਅੰਕ ਹਾਸਲ ਕਰਕੇ ਤੀਜਾ ਸਥਾਨ ਪੱਕਾ ਕੀਤਾ। ਸੋਨੇ ਦਾ ਤਮਗਾ ਫਰਾਂਸ ਦੀ ਜੋੜੀ ਲਾਅਰੈਂਸ ਫੌਰਨੀਅਰ ਬਿਊਡਰੀ ਅਤੇ ਗਿਲੌਮ ਸਿਜ਼ਰੌਨ ਨੇ ਜਿੱਤਿਆ, ਜਿਨ੍ਹਾਂ ਨੇ ਕੁੱਲ 225.82 ਅੰਕ ਪ੍ਰਾਪਤ ਕੀਤੇ। ਉੱਥੇ ਹੀ ਅਮਰੀਕਾ ਦੀ ਮੈਡੀਸਨ ਚੌਕ ਅਤੇ ਇਵਾਨ ਬੇਟਸ ਦੀ ਜੋੜੀ 224.39 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ। ਕੈਨੇਡੀਅਨ ਖੇਡ ਪ੍ਰੇਮੀਆਂ ਲਈ ਇਹ ਮੈਡਲ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਫਿਗਰ ਸਕੇਟਿੰਗ ਵਿੱਚ ਦੇਸ਼ ਨੂੰ ਕਾਫੀ ਸਮੇਂ ਤੋਂ ਓਲੰਪਿਕ ਪੋਡਿਯਮ ਦੀ ਉਡੀਕ ਸੀ। ਗਿੱਲਜ਼ ਅਤੇ ਪੌਇਰੀਅਰ ਦੀ ਇਸ ਜਿੱਤ ਨਾਲ ਕੈਨੇਡਾ ਦੇ ਖੇਡ ਜਥੇ ‘ਚ ਖੁਸ਼ੀ ਦੀ ਲਹਿਰ ਹੈ।