ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦੇਵਾਂਗੇ- ਚੰਨੋ/ ਖੇੜੀ

ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦੇਵਾਂਗੇ- ਚੰਨੋ/ ਖੇੜੀ

(ਜਗਸੀਰ ਸਿੰਘ) -ਦੇਸ਼ ਦੀਆਂ ਜਨਤਕ ਜਥੇਬੰਦੀਆਂ ਸੀਟੂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਕਿਸਾਨ ਸਭਾ ਦੇ ਸੱਦੇ ਤੇ ਸੈਂਕੜੇ ਵਰਕਰਾਂ ਨੇ ਮੁਜ਼ਾਰਾ ਕਰਕੇ ਲਾਲ ਬੱਤੀ ਚੌਕ ਤੇ ਧਰਨਾ ਪ੍ਰਦਰਸ਼ਨ ਕੀਤਾ। ਜਿਸ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਭੂਪ ਚੰਦ ਚਨੋ ਕੌਮੀ ਮੀਤ ਪ੍ਰਧਾਨ ਅਤੇ ਸੀਆਈਟੀਯੂ ਦੇ ਸੂਬਾਈ ਪ੍ਰਧਾਨ ਕਾਮਰੇ ਚਮਕੌਰ ਸਿੰਘ ਖੇੜੀ ਨੇ ਮੋਦੀ ਸਰਕਾਰ ਵੱਲੋਂ ਕਿਰਤੀਆਂ ਦੇ ਖਿਲਾਫ ਪਾਸ ਕੀਤੇ 29 ਕੋਡਾਂ ਨੂੰ ਬਦਲ ਕੇ ਚਾਰ ਕੂਟਾਂ ਚ ਬਦਲਣਾ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਅਤੇ ਬਿਜਲੀ ਬਿੱਲ 2025 ਨੂੰ ਪਾਸ ਕਰਨ ਵੱਲ ਤਿਆਰੀਆਂ ਦੀ ਨਿਖੇਦੀ ਕੀਤੀ ਆਗੂਆਂ ਨੇ ਮੋਦੀ ਦੀ ਫਰੀ ਟਰੇਡ ਐਗਰੀਮੈਂਟ ਜੋ ਸਾਮਰਾਜ ਦੇ ਥੱਲੇ ਲੱਗ ਕੇ ਪਾਸ ਕੀਤਾ ਉਸਨੇ ਪਹਿਲਾਂ ਹੀ ਸੰਕਟ ਦੇ ਦੌਰ ਚੋਂ ਗੁਜ਼ਰ ਰਹੇ ਕਿਸਾਨਾਂ ਮਜ਼ਦੂਰਾਂ ਦਾ ਭਵਿੱਖ ਹੋਰ ਧੁੰਦਲਾ ਕਰ ਦਿੱਤਾ ਹੈ। ਉਹਨਾਂ ਮੋਦੀ ਸਰਕਾਰ ਦੀ ਨੀਤੀਆਂ ਤੇ ਪੰਜਾਬ ਸਰਕਾਰ ਜੋ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਅਤੇ ਕਾਰਪੋਰੇਟਾਂ ਦੇ ਹੱਕ ਵਿੱਚ ਭੁਗਤਣ ਦੀ ਨਿਖੇਦੀ ਕੀਤੀ ਅਤੇ ਚਤਾਵਨੀ ਦਿੱਤੀ ਜਿਸ ਨੇ ਜਿੰਨਾ ਚਿਰ ਮੋਦੀ ਸਰਕਾਰ ਉਪਰੋਕਤ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਇਸ ਸੰਘਰਸ਼ ਨੂੰ ਹੋਰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਜੋਗਿੰਦਰ ਸਿੰਘ ਵੱਧਣ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਸੰਗਰੂਰ, ਜੀਤ ਸਿੰਘ ਘਰਾਚੋਂ, ਵਰਿੰਦਰ ਕੌਸਿਕ, ਇੰਦਰਜੀਤ ਸਿੰਘ ਛੰਨਾ, ਜੋਗਾ ਸਿੰਘ ਉਪਲੀ, ਸਤਿੰਦਰ ਪਾਲ ਸਿੰਘ ਚੀਮਾ ਗੁਰਮੀਤ ਸਿੰਘ ਬਲਿਆਲ, ਹਰਬੰਸ ਸਿੰਘ ਨਮੋਲ, ਪਾਲਾ ਸਿੰਘ ਨਮੋਲ, ਹੰਗੀ ਖਾਨ, ਦਰਸ਼ਨ ਸਿੰਘ ਮੱਟੂ, ਪਰਮਜੀਤ ਕੌਰ ਭੱਟੀਵਾਲ, ਹਰਮੇਸ਼ ਕੌਰ ਰਾਏ ਸਿੰਘ ਵਾਲਾ, ਸੁਖਵਿੰਦਰ ਕੌਰ ਸੁੱਖੋ ਨਰਾਇਣਗੜ੍ਹ, ਹਰਪਾਲ ਕੌਰ ਭੱਟੀਵਾਲ, ਖੁਰਦ ਗੁਰਚਰਨ ਸਿੰਘ ਜਖੇਪਲ, ਪੋਹਲੂ ਸਿੰਘ ਜਖੇਪਲ, ਸੀਤਾ ਸਿੰਘ ਜਖੇਪਲ, ਦਾਨਿਸ਼ ਸੁਨਾਮ, ਦਰਸ਼ਨ ਸਿੰਘ ਮਾਝੀ, ਸ਼ਿੰਗਾਰਾ ਸਿੰਘ ਬਲਿਆਲ,ਜੋਰਾ ਸਿੰਘ ਬੀਂਬੜ,ਸੇਰਾ ਸਿੰਘ ਆਦਿ ਨੇ ਸੰਬੋਧਨ ਕੀਤਾ।