ਪੁਰਤਗਾਲ ਤੋਂ ਆਈ ਦੁਖਦਾਈ ਖ਼ਬਰ: ਤਰਨਤਾਰਨ ਦੇ ਯੁਵਕ ਦੀ ਮੌਤ
- ਪੰਜਾਬ
- (Asia/Kolkata)
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ ਵਿਦੇਸ਼ ਦੀ ਧਰਤੀ ‘ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਪੁਰਤਗਾਲ ਵਿੱਚ ਤਰਨਤਾਰਨ ਦੇ ਪਿੰਡ ਥਾਰੂ ਦੇ 18 ਸਾਲਾ ਦਿਲਰਾਜ ਸਿੰਘ ਦੀ ਮੌਤ ਹੋ ਗਈ। ਉਹ ਰੋਜ਼ੀ ਰੋਟੀ ਦੀ ਭਾਲ ‘ਚ ਵਿਦੇਸ਼ ਗਿਆ ਸੀ। ਮ੍ਰਿਤਕ ਦੇ ਪਿਤਾ ਹੀਰਾ ਸਿੰਘ ਇੱਕ ਪੁਲਿਸ ਮੁਲਾਜ਼ਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਿਹਤਰ ਭਵਿੱਖ ਲਈ ਵਿਦੇਸ਼ ਭੇਜਣ ਲਈ 20 ਲੱਖ ਰੁਪਏ ‘ਤੇ ਪੰਜ ਏਕੜ ਜ਼ਮੀਨ ਗਿਰਵੀ ਰੱਖੀ ਸੀ। ਪਿਤਾ ਨੇ ਕਿਹਾ ਕਿ ਦਿਲਰਾਜ ਸਿੰਘ ਪੁਰਤਗਾਲ ਵਿੱਚ ਆਪਣੀ ਵੀਜ਼ਾ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰ ਰਿਹਾ ਸੀ ਤਾਂ ਜੋ ਉਸਨੂੰ ਦੋ ਸਾਲਾਂ ਦਾ ਵੀਜ਼ਾ ਮਿਲ ਸਕੇ। ਪਰ ਬੀਤੀ ਰਾਤ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਥਾਨਕ ਵਿਧਾਇਕ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਪੁੱਤਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਪੁੱਤਰ ਦੀ ਦੇਹ ਦਾ ਇੰਤਜ਼ਾਰ ਕਰਨਾ ਕਿਸੇ ਵੀ ਪਿਤਾ ਲਈ ਸਭ ਤੋਂ ਵੱਡਾ ਦਰਦ ਹੁੰਦਾ ਹੈ ਅਤੇ ਸਰਕਾਰ ਨੂੰ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
Leave a Reply