ਪੰਜਾਬ ਸਰਕਾਰ ਗੈਸਟ ਪ੍ਰੋਫੈਸਰਾਂ ਦੀ ਥਾਂ ਕਰ ਰਹੀ ਨਵੀਂ ਜੁਆਈਨਿੰਗ

ਪੰਜਾਬ ਸਰਕਾਰ ਗੈਸਟ ਪ੍ਰੋਫੈਸਰਾਂ ਦੀ ਥਾਂ ਕਰ ਰਹੀ ਨਵੀਂ ਜੁਆਈਨਿੰਗ

ਸੰਗਰੂਰ : ਸਰਕਾਰੀ ਕਾਲਜ ਚਲਾਉਣ ਵਾਲੇ ਗੈਸਟ ਪ੍ਰੋਫੈਸਰਾਂ ਦੀ ਥਾਂ ਲਗਾਤਾਰ ਪੰਜਾਬ ਸਰਕਾਰ ਪਾਸੋਂ ਨਵੀਂ ਭਰਤੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ 1158 ਸਹਾਇਕ ਪ੍ਰੋਫੈਸਰਾਂ ਦੇ ਰਹਿੰਦੇ ਭਾਸ਼ਾਵਾਂ ਦੇ ਉਮੀਦਵਾਰਾਂ ਨੂੰ ਗੈਸਟ ਪ੍ਰੋਫੈਸਰਾਂ ਦੀ ਜਗ੍ਹਾ ਜੁਆਇਨ ਕਰਵਾਇਆ ਗਿਆ ਹੈ, ਜਿਸ ਨਾਲ ਗੈਸਟ ਪ੍ਰੋਫੈਸਰਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੀ ਗੈਸਟ ਫੈਕਲਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿਚ ਕੁੱਲ 14 ਗੈਸਟ ਫ਼ੈਕਲਟੀ ਦੀ ਜਗ੍ਹਾ ਨਵੀਂ ਭਰਤੀ ਕੀਤੀ ਗਈ ਹੈ ਜਿਸ ਨਾਲ ਉਨ੍ਹਾਂ ਦਾ ਵਰਕਲੋਡ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ। ਕਾਲਜ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਗੈਸਟ ਪ੍ਰੋਫੈਸਰਾਂ ਨੂੰ ਪੱਕਾ ਕਰਨ ਦੇ ਵਾਅਦੇ ਕਰਨ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਕਈ ਕਾਲਜਾਂ ਵਿਚ ਤਾਂ ਪੂਰੇ ਦੇ ਪੂਰੇ ਵਿਭਾਗਾਂ ਵਿਚੋਂ ਗੈਸਟ ਫ਼ੈਕਲਟੀ ਦਾ ਸਫ਼ਾਇਆ ਹੀ ਕਰ ਦਿੱਤਾ ਹੈ। ਅਜਿਹਾ ਹੋਣ ਨਾਲ ਗੈਸਟ ਪ੍ਰੋਫੈਸਰ ਮਾਨਸਿਕ ਪੀੜਾ ਚੋਂ ਗੁਜਰ ਰਹੇ ਹਨ। ਫ਼ੈਕਲਟੀ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਨਾਲ ਸੰਯੁਕਤ ਫਰੰਟ ਦੀ 4 ਫਰਵਰੀ ਨੂੰ ਇਸ ਮਸਲੇ ਬਾਰੇ ਮੀਟਿੰਗ ਮਿਲੀ ਹੋਈ ਹੈ ਜੇਕਰ ਇਸ ਮੀਟਿੰਗ ਵਿਚ ਮਸਲਾ ਹੱਲ ਨਾ ਹੋਇਆ ਤਾਂ ਸਮੂਹ ਗੈਸਟ ਪ੍ਰੋਫੈਸਰਾਂ ਵੱਲੋਂ ਜਮਹੂਰੀ ਜੱਥੇਬੰਦੀਆਂ ਨਾਲ ਰੁਜਗਾਰ ਖੋਹਣ ਵਾਲੀ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਪੰਜਾਬੀ ਵਿਭਾਗ ਦੇ ਸਾਰੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਡਾ. ਮਨਦੀਪ ਕੌਰ, ਡਾ. ਰਾਜਵਿੰਦਰ ਕੌਰ, ਡਾ. ਤਪਿੰਦਰ ਕੌਰ, ਮਨਦੀਪ ਕੌਰ, ਪਰਮਪ੍ਰੀਤ ਕੌਰ, ਕਮਲਜੀਤ ਕੌਰ, ਇਕਬਾਲ ਸਿੰਘ, ਜਗਤਾਰ ਸਿੰਘ, ਡਾ. ਮਨਜੀਤ, ਜਸਵੀਰ ਕੌਰ, ਹਿੰਦੀ ਵਿਭਾਗ ਦੇ ਡਾ. ਰੇਖਾ, ਡਾ. ਰਜਵਿੰਦਰ ਕੌਰ, ਰਮਾ ਸ਼ਰਮਾ ਹਾਜ਼ਰ ਸਨ।