ਮਖੂ ਵਿੱਚ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਦੇ ਰੋਸ ਵਜੋਂ ਮੁਕੰਮਲ ਬੰਦ
- ਪੰਜਾਬ
- 30 Jan,2025

ਮਖੂ (ਫ਼ਿਰੋਜ਼ਪੁਰ) : ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੇ ਵਿਰੋਧ 'ਚ ਮਖੂ ਕਸਬਾ ਅੱਜ ਮੁਕੰਮਲ ਤੌਰ 'ਤੇ ਬੰਦ ਰਿਹਾ। ਸਮੂਹ ਵਾਲਮੀਕਿ, ਰਵਿਦਾਸੀਆ, ਐੱਸ.ਸੀ. ਭਾਈਚਾਰੇ ਅਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਹਿਰ 'ਚ ਰੋਸ ਮਾਰਚ ਕੱਢ ਕੇ ਘਟਨਾ ਦੀ ਤਿੱਖੀ ਨਿੰਦਾ ਕੀਤੀ ਗਈ।
ਰੋਸ ਮਾਰਚ ਦੌਰਾਨ ਵੱਖ-ਵੱਖ ਭਾਈਚਾਰੇ ਦੇ ਆਗੂਆਂ ਨੇ ਘਟਨਾ ਨੂੰ ਸਮਾਜਕ ਸਾਂਝ ਅਤੇ ਸ਼ਾਂਤੀ ਲਈ ਗੰਭੀਰ ਖਤਰਾ ਦੱਸਦਿਆਂ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਸਿਰਫ਼ ਇੱਕ ਸਮੁਦਾਏ ਤੱਕ ਸੀਮਿਤ ਨਹੀਂ ਹਨ, ਬਲਕਿ ਉਹ ਭਾਰਤ ਦੇ ਸੰਵਿਧਾਨਿਕ ਮੁੱਲਾਂ ਦੇ ਪ੍ਰਤੀਕ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸਾਜ਼ਿਸ਼ਕਾਰਾਂ ਦਾ ਪਰਦਾਫ਼ਾਸ਼ ਹੋ ਸਕੇ।
ਇਸ ਮੌਕੇ ਵਾਲਮੀਕਿ ਵੈੱਲਫੇਅਰ ਸੁਸਾਇਟੀ, ਆਧਰਸ ਧਰਮ ਸਮਾਜ, ਮਸੀਹ ਭਾਈਚਾਰਾ, ਅਤੇ ਮਜਹਬੀ ਸਿੱਖ ਭਾਈਚਾਰੇ ਦੇ ਆਗੂ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਇੱਕ ਜ਼ੋਰਦਾਰ ਸੰਦੇਸ਼ ਦਿੱਤਾ ਕਿ ਉਹ ਕਿਸੇ ਵੀ ਤਾਕਤ ਨੂੰ ਭਾਈਚਾਰੇ ਦੀ ਏਕਤਾ ਨੂੰ ਟੋੜਣ ਨਹੀਂ ਦੇਣਗੇ।
#AmbedkarStatue #JusticeForAmbedkar #PunjabProtest #SCCommunity #ValmikiCommunity #RavidasiaUnity #AmritsarIncident #SocialJustice #DalitRights
Posted By:

Leave a Reply