ਪਠਾਨਕੋਟ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਮੈਗਾ ਖੂਨਦਾਨ ਕੈਂਪ ਲਾਇਆ
- ਪੰਜਾਬ
- 29 Jan,2025

ਪਠਾਨਕੋਟ : ਪਠਾਨਕੋਟ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਮੁੱਖ ਸਰਪ੍ਰਸਤ ਹਰੀਸ਼ ਗੁਪਤਾ ਅਤੇ ਪ੍ਰਧਾਨ ਰਾਜੇਸ਼ ਮਹਾਜਨ ਬੱਬਾ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿੱਚ ਇੱਕ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸਿਵਲ ਸਰਜਨ ਡਾ. ਅਦਿਤੀ ਸਲਾਰੀਆ, ਡਰੱਗ ਕੰਟਰੋਲ ਅਫ਼ਸਰ ਰੋਹਿਤ ਸ਼ਰਮਾ ਅਤੇ ਜ਼ਿਲ੍ਹਾ ਵਪਾਰ ਬੋਰਡ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਵਿਵੇਕ ਮਾਡੀਆ, ਨਿਰਮਲ ਸਿੰਘ ਪੱਪੂ, ਐਸਐਮਓ ਡਾ. ਸੁਨੀਲ ਚੰਦ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਬੀਟੀਓ ਡਾ. ਮਾਧਵੀ ਅਤੇ ਡਾ. ਪ੍ਰਿਯੰਕਾ ਠਾਕੁਰ ਵਿਸ਼ੇਸ਼ ਤੌਰ ਤੇ ਪਹੁੰਚੇ। ਜਿੰਨ੍ਹਾਂ ਦਾ ਕੈਮਿਸਟ ਐਸੋਸੀਏਸ਼ਨ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਕੈਂਪ ਵਿੱਚ 100 ਤੋਂ ਵੱਧ ਯੂਨਿਟ ਖੂਨ ਇੱਕਠਾ ਕੀਤਾ। ਖੂਨਦਾਨੀਆਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਵੀ ਦਿੱਤੇ ਗਏ। ਪ੍ਰਧਾਨ ਰਾਜੇਸ਼ ਮਹਾਜਨ ਬੱਬਾ ਅਤੇ ਜਨਰਲ ਸਕੱਤਰ ਵਿਕਾਸ ਵਿੱਗ ਨੇ ਦੱਸਿਆ ਕਿ ਪੂਰੇ ਦੇਸ਼ ਦੇ ਸਾਰੇ ਕੈਮਿਸਟਾਂ ਵੱਲੋ, ਆਲ ਇੰਡੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਨਨਾਥ ਸ਼ਿੰਦੇ ਦੇ 75ਵੇਂ ਜਨਮਦਿਨ ਨੂੰ ਇਤਿਹਾਸਕ ਬਣਾਉਣ ਅਤੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਇੱਕ ਖੂਨਦਾਨ ਕੈਂਪ ਲਗਾਇਆ ਗਿਆ, ਜੋ ਹਮੇਸ਼ਾ ਕੈਮਿਸਟਾਂ ਦੀ ਬਿਹਤਰੀ ਲਈ ਕੰਮਾਂ ਨੂੰ ਪਹਿਲ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਦ੍ਰਿੜਤਾ ਨਾਲ ਖੜ੍ਹੇ ਰਹਿੰਦੇ ਹਨ। ਉਨ੍ਹਾਂ ਕੈਂਪ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਉਨ੍ਹਾਂ ਨੂੰ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।ਇਸ ਮੌਕੇ ਚੇਅਰਮੈਨ ਵਿਨੈ ਵਿੱਗ, ਜਨਰਲ ਸਕੱਤਰ ਵਿਕਾਸ ਵਿੱਗ, ਮੋਕਸ਼ ਕੁਮਾਰ, ਨਰਿੰਦਰ ਮਹਾਜਨ, ਰਾਜੇਸ਼ ਸ਼ਰਮਾ, ਭਰਤ ਮਹਾਜਨ, ਕੁਲਜੀਤ ਸਲਾਰੀਆ, ਵਿਵੇਕ ਗੁਪਤਾ, ਨਿਖਿਲ, ਅਕਸ਼ਿਤ, ਡਾ. ਰਾਜ ਠੁਕਰਾਲ, ਕੁਲਦੀਪ ਕੁਮਾਰ ਜੋਸ਼ੀ, ਅਤੁਲ ਗੁਪਤਾ, ਸੰਯਮ ਮਹਾਜਨ, ਭਰਤ ਮਹਾਜਨ, ਪ੍ਰਦੀਪ ਮਹਾਜਨ, ਯੋਗੇਸ਼ ਮਹਾਜਨ, ਪ੍ਰਦੀਪ ਮਹਾਜਨ, ਰਾਜਿੰਦਰ ਠਾਕੁਰ, ਉੱਜਵਲ, ਮਾਧਵ, ਹਨੀਸ਼ ਮਹਾਜਨ, ਅਤੁਲ ਠਾਕੁਰ, ਅੰਸ਼ੁਲ, ਵਿਕਾਸ ਦੱਤਾ, ਨਿਪੁਣ, ਸੰਜੂ ਮਹਾਜਨ, ਲਵਨੀਸ਼ ਮਹਾਜਨ, ਰਾਕੇਸ਼ ਮਹਾਜਨ, ਸੀਮਾ ਮਹਾਜਨ, ਰਾਜੇਸ਼ ਸ਼ਰਮਾ, ਜੈਦੀਪ ਠਾਕੁਰ, ਨਵਲ ਕੁਮਾਰ ਆਦਿ ਮੌਜੂਦ ਸਨ।
Posted By:

Leave a Reply