ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵੱਲੋਂ ਆੜਤੀ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ

ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵੱਲੋਂ ਆੜਤੀ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ

ਆੜਤੀਆਂ ਨੇ ਚੇਅਰਮੈਨ ਦਾ ਕੀਤਾ ਨਿੱਘਾ ਸਵਾਗਤ, ਸਨਮਾਨਿਤ ਵੀ ਕੀਤਾ
ਮੰਡੀਆਂ ਦੀਆਂ ਸਮੱਸਿਆਵਾਂ ਅਤੇ ਝੋਨੇ ਦੇ ਸੀਜ਼ਨ ਸਬੰਧੀ ਮਸਲਿਆਂ 'ਤੇ ਹੋਈ ਚਰਚਾ
ਚੇਅਰਮੈਨ ਨੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਦਿੱਤਾ ਭਰੋਸਾ
ਕਪੂਰਥਲਾ: (ਇੰਦਰਜੀਤ ਚਾਹਲ) ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਐਲਾਨੇ ਗਏ ਗੁਰਪਾਲ ਸਿੰਘ ਇੰਡੀਅਨ ਵੱਲੋਂ ਅੱਜ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਆੜਤੀ ਐਸੋਸੀਏਸ਼ਨ ਨਾਲ ਝੋਨੇ ਦੇ ਚੱਲ ਰਹੇ ਸੀਜ਼ਨ ਅਤੇ ਮੰਡੀਆਂ ਦੇ ਵੱਖ-ਵੱਖ ਮਸਲਿਆਂ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੰਡੀ ਵਿੱਚ ਪਹੁੰਚਣ 'ਤੇ ਆੜਤੀ ਐਸੋਸੀਏਸ਼ਨ ਵੱਲੋਂ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।ਮੀਟਿੰਗ ਦੌਰਾਨ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਆਜ਼ਾਦ ਨੇ ਚੇਅਰਮੈਨ ਦੇ ਧਿਆਨ ਵਿੱਚ ਕਈ ਅਹਿਮ ਮੁਸ਼ਕਿਲਾਂ ਲਿਆਂਦੀਆਂ। ਉਨ੍ਹਾਂ ਨੇ ਦੰਦੂਪੁਰ ਮੰਡੀ ਵਿਖੇ ਸੀਵਰੇਜ ਨਾ ਪੈਣ ਦੀ ਸਮੱਸਿਆ, ਦਾਣਾ ਮੰਡੀ ਵਿਖੇ ਫਾਲਤੂ ਘੁੰਮਦੇ ਟਰੱਕਾਂ ਕਾਰਨ ਹੁੰਦੀ ਪਰੇਸ਼ਾਨੀ ਅਤੇ ਦੰਦੂਪੁਰ ਮੰਡੀ ਵਿੱਚ ਝੁੱਗੀਆਂ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਮਸਲੇ ਪ੍ਰਮੁੱਖਤਾ ਨਾਲ ਚੁੱਕੇ। ਇਸ ਦੇ ਨਾਲ ਹੀ, ਆੜਤੀਆਂ ਵੱਲੋਂ ਪ੍ਰਤੀ ਏਕੜ 22 ਕੁਇੰਟਲ ਝੋਨੇ ਦਾ ਝਾੜ ਪ੍ਰਮਾਣਿਤ ਕਰਨ ਦਾ ਮਸਲਾ ਵੀ ਵਿਚਾਰਿਆ ਗਿਆ ਅਤੇ ਚੇਅਰਮੈਨ ਨੂੰ ਅਪੀਲ ਕੀਤੀ ਗਈ ਕਿ ਇਸ ਗੰਭੀਰ ਮਸਲੇ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ।ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਆੜਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਨੂੰ ਜਲਦ ਹੀ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੱਲ ਰਹੇ ਸੀਜ਼ਨ ਦੌਰਾਨ ਆੜਤੀਆਂ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੀਟਿੰਗ ਵਿੱਚ ਪ੍ਰਧਾਨ ਵਿਪਨ ਆਜ਼ਾਦ ਤੋਂ ਇਲਾਵਾ ਅਮਰਜੀਤ ਸਿੰਘ ਢੱਪਈ, ਪਰਮਿੰਦਰ ਸਿੰਘ ਚੰਦੀ, ਅਸ਼ਵਨੀ ਕੁਮਾਰ, ਰਾਜਿੰਦਰ ਕੌੜਾ, ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਕੌੜਾ, ਰਵਿੰਦਰ ਸਿੰਘ ਖਿੰਡਾ, ਗੁਰਦੀਪ ਸਿੰਘ ਘੁੰਮਣ ਅਤੇ ਉਪੀ ਬਹਿਲ ਸਮੇਤ ਕਈ ਪ੍ਰਮੁੱਖ ਆੜਤੀ ਅਤੇ ਐਸੋਸੀਏਸ਼ਨ ਦੇ ਮੈਂਬਰ, ਆਪ ਦੇ ਸਿੱਖਿਆ ਵਿੰਗ ਦੇ ਹਲਕਾ ਕੋਆਰਡੀਨੇਟਰ ਕਰਨੈਲ ਸਿੰਘ ਘੁੰਮਣ ਤੇ ਹੋਰ ਹਾਜ਼ਰ ਸਨ।