Wednesday, October 24 2018 06:38 AM
ਚੰਡੀਗੜ੍ਹ,
‘ਆਪ’ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਇੱਥੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਣੇ ਬਾਕੀ ਮੈਂਬਰਾਂ ਨੇ ਹਿੱਸਾ ਲਿਆ।
ਪ੍ਰੈੱਸ ਬਿਆਨ ਰਾਹੀਂ ਚੇਅਰਮੈਨ ਬੁੱਧ ਰਾਮ ਨੇ ਦੱਸਿਆ ਕਿ ਬੈਠਕ ’ਚ ਪਾਰਟੀ ਦੇ ਢਾਂਚੇ ਦਾ ਵਿਸਤਾਰ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ‘ਆਪ’ ਕਿਸਾਨ ਵਿੰਗ, ਪੰਜਾਬ ਦਾ ਪ੍ਰਧਾਨ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਟਰਾਂਸ...
Wednesday, October 24 2018 06:37 AM
ਚੰਡੀਗੜ੍ਹ,
‘ਆਪ’ ਨੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਭਾਂਪਦਿਆਂ ‘ਏਕਤਾ ਮੁਹਿੰਮ’ ਦੀ ਸ਼ੁਰੂਆਤ ਕਰ ਦਿੱਤੀ ਹੈ। ‘ਆਪ’ ਦੇ ਦੋਹਾਂ ਧੜਿਆਂ ਦਰਮਿਆਨ ਅੱਜ ਚੰਡੀਗੜ੍ਹ ਵਿਚ ਮੀਟਿੰਗ ਹੋਈ। ਤਕਰੀਬਨ ਇੱਕ ਘੰਟੇ ਦੀ ਮੀਟਿੰਗ ਦੌਰਾਨ ਏਕਤਾ ਦਾ ਐਲਾਨ ਨਹੀਂ ਕੀਤਾ ਜਾ ਸਕਿਆ ਤੇ ਬਾਗ਼ੀ ਧੜੇ ਦੀਆਂ ਸਖ਼ਤ ਸ਼ਰਤਾਂ ਕਾਰਨ ਏਕੇ ਦੀਆਂ ਸੰਭਾਵਨਾਵਾਂ ਵੀ ਘੱਟ ਜਾਪਦੀਆਂ ਹਨ।
ਖਹਿਰਾ ਧੜੇ ਦੇ ਬਾਗ਼ੀ ਹੋਣ ਤੋਂ ਬਾਅਦ ਇਹ ਪਹਿਲੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਪਾਰਟੀ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰ...
Wednesday, October 24 2018 06:37 AM
ਬਠਿੰਡਾ,
ਬਾਦਲ ਪਰਿਵਾਰ ਹੁਣ ਜਨਤਕ ਪ੍ਰੋਗਰਾਮਾਂ ਤੋਂ ਪਾਸਾ ਵੱਟਣ ਲੱਗਾ ਹੈ ਜਦੋਂ ਕਿ ਵਿਆਹਾਂ ਦੇ ਸਮਾਰੋਹਾਂ ’ਤੇ ਜ਼ਿਆਦਾ ਹਾਜ਼ਰੀ ਭਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਰੈਲੀ ਮਗਰੋਂ ਬਠਿੰਡਾ ਮਾਨਸਾ ਵਿਚ ਕੋਈ ਜਨਤਕ ਸਮਾਰੋਹ ਨਹੀਂ ਰੱਖਿਆ ਹੈ। ਏਨਾ ਜ਼ਰੂਰ ਹੈ ਕਿ ਹੁਣ ਬਾਦਲ ਪਰਿਵਾਰ ਸਮਾਜਿਕ ਸਮਾਗਮਾਂ ਚੋਂ ਖੁੰਝਦਾ ਨਹੀਂ ਹੈ। ਖ਼ਾਸ ਕਰਕੇ ਪੁਰਾਣੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਸਮਾਰੋਹਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਦੇ ਸਰਕਾਰੀ ਦੌਰੇ ਤੇ ਗਏ ਹਨ, ਜਿਨ੍ਹਾਂ ਦੀ ਵਾਪਸੀ 26...
Wednesday, October 24 2018 06:36 AM
ਚੰਡੀਗੜ੍ਹ,
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫ਼ਦ ਨੇ ਅੱਜ ਇੱਥੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਰੇਲ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਰਵਾਈ ਦੀ ਮੰਗ ਨੂੰ ਲੈ ਕੇ ਇਸ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਰਾਜਪਾਲ ਨਾਲ ਮੀਟਿੰਗ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦਾ ਰੇਲ ਹਾਦਸਾ ਬੱਜਰ ਗ਼ਲਤੀ ਦਾ ਨਤੀਜਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਯਾਤਰਾ ’...
Wednesday, October 24 2018 06:35 AM
ਫਤਹਿਗੜ੍ਹ ਸਾਹਿਬ,
ਜ਼ਿਲ੍ਹੇ ਦੇ ਪਿੰਡ ਡੰਘੇੜੀਆਂ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵੱਲੋਂ ਚੁੰਨੀ ਕਲਾਂ ਦੀ ਅਨਾਜ ਮੰਡੀ ਦੇ ਆੜ੍ਹਤੀਏ ਖ਼ਿਲਾਫ਼ ਕੀਤੀ ਸ਼ਿਕਾਇਤ ਦਰੁਸਤ ਪਾਏ ਜਾਣ ’ਤੇ ਮੰਡੀ ਸਕੱਤਰ ਨੇ ਆੜ੍ਹਤੀਏ ਨੂੰ ਅੱਠ ਹਜ਼ਾਰ ਰੁਪਏ ਅਤੇ ਤੋਲੇ ਨੂੰ 18 ਸੌ ਰੁਪਏ ਜੁਰਮਾਨਾ ਕੀਤਾ ਹੈ। ਕਿਸਾਨ ਨੇ ਉਸ ਦੀ ਝੋਨੇ ਦੀ ਤੁਲਾਈ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਲਾਉਂਦਿਆਂ ਆੜ੍ਹਤੀਏ ਖ਼ਿਲਾਫ਼ ਕਾਰਵਾਈ ਹਿਤ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ।
ਪੀੜਤ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆੜ੍ਹਤ ਦੀ ਇੱਕ ਦੁਕਾਨ ਉ...
Wednesday, October 24 2018 06:35 AM
ਡੇਰਾਬੱਸੀ,
ਇੱਥੋਂ ਦੇ ਪਿੰਡ ਰਾਮਪੁਰ ਸੈਣੀਆਂ ਦੇ ਇੱਕ ਪਰਿਵਾਰ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵੱਲੋਂ ਲੜਕੀ ਦੇ ਵਿਆਹ ਲਈ ਬੁੱਕ ਕੀਤਾ ਗਿਆ ਕੇਟਰਰ ਪੈਸੇ ਲੈ ਕੇ ਫ਼ਰਾਰ ਹੋ ਗਿਆ। ਪਰਿਵਾਰ ਨੂੰ ਆਪਣੀ ਇੱਜ਼ਤ ਬਚਾਉਣ ਲਈ ਐਨ ਮੌਕੇ ’ਤੇ ਬਰਾਤ ਲਈ ਖਾਣ-ਪੀਣ ਦੇ ਸਾਮਾਨ ਦਾ ਇੰਤਜ਼ਾਮ ਖ਼ੁਦ ਕਰਨਾ ਪਿਆ।
ਲੜਕੀ ਦੇ ਪਿਤਾ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 21 ਅਕਤੂਬਰ ਨੂੰ ਪਿੰਡ ਸਦੋਮਾਜਰਾ, ਸਰਹਿੰਦ ਦੇ ਵਸਨੀਕ ਨਾਲ ਹੋਣਾ ਤੈਅ ਹੋਇਆ ਸੀ। ਵਿਆਹ ਲਈ ਉਨ੍ਹਾਂ ਨੇ ਖਰੜ ਦੇ ਮਹਾਰਾਜਾ ਕੇਟਰਰ ਐਂਡ ਟੈਂਟ ਹਾਊਸ ਦੇ ਮਾਲਕ ...
Wednesday, October 24 2018 06:34 AM
ਕੁਰਾਲੀ,
ਸ਼ਹਿਰ ਦੀ ਮੋਰਿੰਡਾ ਰੋਡ ਉਤੇ ਫਲਾਈਓਵਰ ਹੇਠ ਵਾਪਰੇ ਹਾਦਸੇ ਵਿੱਚ ਛੇ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਇੱਥੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਰਾਲੀ ਬਾਈਪਾਸ ਦੇ ਮੋਰਿੰਡਾ ਰੋਡ ’ਤੇ ਬਣੇ ਫਲਾਈਓਵਰ ਹੇਠ ਉਦੋਂ ਵਾਪਰਿਆ ਜਦੋਂ ਕਾਂਗੜਾ ਤੋਂ ਖਰੜ ਵੱਲ ਜਾ ਰਹੀ ਸੈਂਟਰੋ ਕਾਰ (ਨੰਬਰ ਐੱਚਆਰ 03 ਐੱਚ 6996) ਸਹੀ ਰਸਤਾ ਪਤਾ ਨਾ ਚੱਲਣ ਕਾਰਨ ਗਲਤੀ ਨਾਲ ਫਲਾਈਓਵਰ ਤੋਂ ਹੇਠ ਜਾ ਰਹੀ ਸਲਿੱਪ ਰੋਡ ਰਾਹੀਂ ਮੋਰਿੰਡਾ ਰੋਡ ਉਤੇ ਆ ਗਈ। ਇਸੇ ਦੌਰਾਨ ਸੈਂਟਰੋ ਕਾਰ ਦੀ ਟੱਕਰ ਕੁਰਾਲੀ ਤੋਂ ਮੋਰਿੰਡਾ ਵੱਲ ...
Wednesday, October 24 2018 06:32 AM
ਪੰਚਕੂਲਾ,
ਪਿੰਜੌਰ-ਨਾਲਾਗੜ੍ਹ ਕੌਮੀ ਹਾਈਵੇਅ ’ਤੇ ਪਿੰਡ ਕੀਰਤਪੁਰ ਕੋਲ ਕਾਰ ਅਤੇ ਟਰੱਕ ਦਰਮਿਆਨ ਵਾਪਰੇ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਬੱਦੀ ਦੀ ਟੋਰੈਂਟ ਕੰਪਨੀ ਦੇ ਚਾਰ ਅਧਿਕਾਰੀਆਂ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਟੋਰੈਂਟ ਫਾਰਮਾ ਕੰਪਨੀ ਦੇ ਚਾਰ ਅਧਿਕਾਰੀ ਟੈਕਸੀ ਵਿਚ ਸਵਾਰ ਹੋ ਕੇ ਪੰਚਕੂਲਾ ਵੱਲੋਂ ਬੱਦੀ ਜਾ ਰਹੇ ਸਨ।...
Tuesday, October 23 2018 06:19 AM
ਨਵੀਂ ਦਿੱਲੀ,
ਦਿੱਲੀ ਦੇ 400 ਦੇ ਕਰੀਬ ਪੈਟਰੋਲ ਪੰਪਾਂ ਦੇ ਅੱਜ ਹੜਤਾਲ ਕਰਨ ਮਗਰੋਂ ਦਿੱਲੀ ਦੀ ਸਿਆਸਤ ਭੜਕ ਗਈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜਤਾਲ ਨੂੰ ਲੈ ਕੇ ਭਾਜਪਾ ’ਤੇ ਸਾਜ਼ਿਸ਼ ਕਰਾਰ ਰਚਣ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਦਿੱਲੀ ਪ੍ਰਦੇਸ਼ ਭਾਜਪਾ ਨੇ ਇਸ ਹੜਤਾਲ ਲਈ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਸ੍ਰੀ ਕੇਜਰੀਵਾਲ ਨੇ ਟਵੀਟ ਜ਼ਰੀਏ ਮੋਦੀ ਸਰਕਾਰ ’ਤੇ ਵੱਡਾ ਹਮਲਾ ਕੀਤਾ ਤੇ ਕਿਹਾ ਪੈਟਰੋਲ ਪੰਪਾਂ ਦੀ ਹੜਤਾਲ ਪਿੱਛੇ ਭਾਜਪਾ ਦਾ ਹੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਪੈਟਰੋਲ ਪੰਪ ਮਾਲਕਾਂ ਨੂੰ ਆਮਦਨ ਕਰ ਵਿਭਾਗ...
Tuesday, October 23 2018 06:18 AM
ਹੁਸ਼ਿਆਰਪੁਰ,
ਹੁਸ਼ਿਆਰਪੁਰ ਪੁਲੀਸ ਅਤੇ ਜਲੰਧਰ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਸਾਂਝੇ ਅਪਰੇਸ਼ਨ ਦੌਰਾਨ ਬਿੰਨੀ ਗੁੱਜਰ ਅਤੇ ਜੱਗੂ ਭਗਵਾਨਪੁਰੀਆ ਗਰੋਹ ਦੇ ਤਿੰਨ ਸਾਥੀਆਂ ਕੁਲਵੰਤ ਸਿੰਘ ਉਰਫ਼ ਗੋਪਾ ਨਵਾਂਸ਼ਹਿਰੀਆ, ਅਨਮੋਲ ਦੱਤਾ ਅਤੇ ਰਾਹੁਲ ਨੂੰ ਨਾਜਾਇਜ਼ ਹਥਿਆਰਾਂ ਤੇ ਨਸ਼ੀਲੀਆਂ ਦਵਾਈਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਦੱਸੇ ਜਾਂਦੇ ਹਨ।
ਪੁਲੀਸ ਅਨੁਸਾਰ ਇਸੇ ਗਰੋਹ ਨੇ ਹੁਸ਼ਿਆਰਪੁਰ ਦੇ ਕੋਟ ਫਤੂਹੀ ਇਲਾਕੇ ਵਿਚ ਐਕਸਿਸ ਬੈਂਕ ਅਤੇ ਜਲੰਧਰ ਦੇ ਸ਼ਰਾਬ ਦੇ ਠੇਕੇਦਾਰ ਤੋਂ ਲੱਖਾਂ ਰੁਪਏ ਲੁੱਟੇ ਸਨ। ਪੁਲੀਸ ਦੇ...
Tuesday, October 23 2018 06:17 AM
ਪਟਿਆਲਾ,
ਸੂਬੇ ਦੇ ਵੱਡੀ ਗਿਣਤੀ ਐੱਸਐੱਸਏ ਅਤੇ ਰਮਸਾ ਅਧਿਆਪਕਾਂ ਨੇ ਅੱਜ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਅਚਨਚੇਤੀ ਅਤੇ ਕਮਾਊ ਛੁੱਟੀ ’ਤੇ ਸਕੂਲਾਂ ’ਚੋਂ ਫਾਰਗ ਹੋਏ ਅਜਿਹੇ ਅਧਿਆਪਕਾਂ ਵਿਚੋਂ ਵੱਡੀ ਗਿਣਤੀ ਨੇ ਇੱਥੇ ਜਾਰੀ ਪੱਕੇ ਮੋਰਚੇ ’ਚ ਵੀ ਸ਼ਮੂਲੀਅਤ ਕੀਤੀ। ਪੱਕੇ ਮੋਰਚੇ ਵਿਚ ਪੰਜ ਮਹਿਲਾ ਅਧਿਆਪਕਾਂ ਸਮੇਤ ਸੋਲਾਂ ਅਧਿਆਪਕਾਂ ਦਾ ਸਿਹਤ ਵਿਗੜਣ ਦੇ ਬਾਵਜੂਦ ਵੀ ਮਰਨ ਵਰਤ ਜਾਰੀ ਹੈ। ਇਹ ਅਧਿਆਪਕ ਪਿਛਲੇ 16 ਦਿਨਾਂ ਤੋਂ ਮੋਰਚਾ ਲਾਈ ਬੈਠੇ ਹਨ ਅਤੇ ਤਨਖ਼ਾਹ ਦੀ ਕਟੌਤੀ ਕਰਕੇ ਰੈਗੂਲਰਾਈਜ਼ੇਸ਼ਨ ਦਾ ਵਿਰੋਧ ਕਰ ਰਹ...
Tuesday, October 23 2018 06:16 AM
ਅੰਮ੍ਰਿਤਸਰ,
ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਅਤੇ ਰੇਲ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਨੇ ਰੇਲ ਹਾਦਸੇ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਸੂਰਵਾਰ ਠਹਿਰਾਉਂਦਿਆਂ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਸਿੱਧੂ ਜੋੜੇ ਦੇ ਪੁਤਲੇ ਫੂਕੇ।
ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਇੱਥੇ ਗੋਲਡਨ ਐਵੇਨਿਊ ਰਾਮਤਲਾਈ ਤੋਂ ਜੌੜਾ ਫਾਟਕ ਤੱਕ ਕੀਤੇ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਜੋੜੇ ਖ਼ਿਲਾਫ਼ ਹੱਥਾਂ ਵਿਚ ਬੈਨਰ ਲੈ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਵਲੋਂ ਰੋਕੇ ਜਾਣ ...
Tuesday, October 23 2018 06:16 AM
ਅੰਮ੍ਰਿਤਸਰ,
ਜੀਆਰਪੀ ਦੇ ਏਡੀਜੀਪੀ ਆਈਪੀਐੱਸ ਸਹੋਤਾ ਨੇ ਅੱਜ ਸਥਾਨਕ ਪੁਲੀਸ ਨਾਲ ਰੇਲ ਹਾਦਸੇ ਵਾਲੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਮਗਰੋਂ ਉਨ੍ਹਾਂ ਜੀਓ ਮੈਸ ਵਿਚ ਜੀਆਰਪੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਰੇਲ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਹੈ, ਜਿਸ ਦੀ ਅਗਵਾਈ ਏਆਈਜੀ ਦਲਜੀਤ ਸਿੰਘ ਕਰਨਗੇ ਅਤੇ ਉਹ ਖੁਦ ਜਾਂਚ ਟੀਮ ਦੀ ਨਿਗਰਾਨੀ ਕਰਨਗੇ। ਇਸ ਦੌਰਾਨ ਰੇਲ ਹਾਦਸੇ ਕਾਰਨ ਲਗਭਗ ਦੋ ਦਿਨ ਰੇਲ ਆਵਾਜਾਈ ਬੰਦ ਰਹਿਣ ਕਾਰਨ ਰੇਲਵੇ ਨੂੰ ਲਗਭਗ 60 ਲੱਖ ਰੁਪਏ ਦਾ ਸਿੱਧੇ ਤੌਰ ’ਤੇ ਨੁਕਸਾਨ ਹੋਇਆ ਹੈ ਅਤੇ ਅਸਿੱਧੇ ਤੌਰ ’ਤੇ ਵੀ ਕਈ...
Tuesday, October 23 2018 06:15 AM
ਐਸ.ਏ.ਐਸ. ਨਗਰ (ਮੁਹਾਲੀ),
ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ’ਤੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਤੇ ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਤੇ ਦੁੱਧ ਵਿੱਚ ਮਿਲਾਵਟ ਬਾਰੇ ਜਾਗਰੂਕ ਕਰਨ ਲਈ ਅੱਜ ਇੱਥੋਂ ਦੇ ਫੇਜ਼-6 ਵਿੱਚ ਦੁੱਧ ਪਰਖ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਸਮਾਜ ਸੇਵੀ ਮਨਜੀਤ ਸਿੰਘ ਨੇ ਕੀਤਾ ਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡੇਅਰੀ ਵਿਭਾਗ ਦੇ ਤਕਨੀਕੀ ਅਫ਼ਸਰ ਦਰਸ਼ਨ ਸਿੰਘ ਦੀ ਦੇਖ-ਰੇਖ ਹੇਠ ਲਾਏ ਗਏ ਦੁੱਧ ਪਰਖ ਕੈਂਪ ਘਰਾ...
Tuesday, October 23 2018 06:13 AM
ਡੇਰਾਬਸੀ,
ਇਥੇ ਝੁੱਗੀਆਂ ਵਿੱਚ ਰਹਿੰਦੀ ਇਕ ਲੜਕੀ ਨਾਲ ਉਸਦੇ ਮੰਗੇਤਰ ਵੱਲੋਂ ਜਬਰ-ਜਨਾਹ ਕੀਤਾ ਗਿਆ। ਲੜਕੀ ਦੇ ਮਾਪਿਆਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਲੜਕੀ ਸੱਤ ਮਹੀਨੇ ਦੀ ਗਰਭਵੱਤੀ ਹੋ ਗਈ। ਪੁਲੀਸ ਨੇ ਪੀੜਤ ਲੜਕੀ ਦੇ ਮੰਗੇਤਰ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲੀਆ ਅਫਸਰ ਸਹਾਇਕ ਇੰਸਪੈਕਟਰ ਖ਼ੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਨੇ ਬਿਆਨ ’ਚ ਦੱਸਿਆ ਕਿ ਉਸਦੀ ਲੁਧਿਆਣਾ ਵਸਨੀਕ ਇਕ ਨੌਜਵਾਨ ਪ੍ਰਮੋਦ ਨਾਲ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਲੜਕਾ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੱਤ ਮਹੀਨੇ ਪਹਿ...
Tuesday, October 23 2018 06:13 AM
ਚੰਡੀਗੜ੍ਹ,
ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣ ਦੇ ਮਾਮਲੇ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੈਲਮਟ ਪਹਿਨਣ ਦਾ ਫੈ਼ਸਲਾ ਹੁਣ ਸਿੱਖ ਮਹਿਲਾਵਾਂ ਦੀ ਮਰਜੀ ’ਤੇ ਨਿਰਭਰ ਰਹੇਗਾ। ਅੱਜ ਜਾਰੀ ਇਸ ਨਿਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਮੋਟਰ ਵਾਹਨ ਰੂਲਜ਼,1999 ਦੇ ਰੂਲ 193 ’ਚ ਕੀਤੀ ਸੋਧ ਸਬੰਧੀ ਨੋਟੀਫਾਈਡ ਜਾਰੀ ਕੀਤਾ ਗਿਆ ਹੈ ਕਿ ਚੰਡੀਗੜ੍ਹ ਦੀਆਂ ਸੜਕਾਂ ’ਤੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਸਿੱਖ ਵਿਅਕਤੀਆਂ (ਮਹਿਲਾਵਾਂ ਸਣੇ) ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ। ਹਾਲਾਂਕਿ ਇਸ ਨਿਟੀਫਿਕੇਸ਼ਨ ਨੂੰ ਲੈ ਕੇ ਪ੍ਰਸ਼ਾਸਨ...
Monday, October 22 2018 07:21 AM
ਅੰਮ੍ਰਿਤਸਰ,
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਇਲਾਕੇ ਦੀ ਰਹਿਣ ਵਾਲੀ ਰਾਧਿਕਾ ਨੂੰ ਦੋ ਦਿਨਾਂ ਬਾਅਦ ਆਪਣੇ ਦਸ ਮਹੀਨੇ ਦਾ ਬੱਚਾ ਅੱਜ ਮਿਲ ਗਿਆ ਹੈ। ਇਹ ਬੱਚਾ ਰੇਲ ਹਾਦਸੇ ਸਮੇਂ ਉਸ ਕੋਲੋਂ ਵਿਛੜ ਗਿਆ ਸੀ। ਰਾਧਿਕਾ ਆਪਣੀ ਭੈਣ ਪ੍ਰੀਤੀ ਜੋ ਅੰਮ੍ਰਿਤਸਰ ਆਈ ਹੋਈ ਸੀ, ਨਾਲ ਦਸਹਿਰਾ ਦੇਖਣ ਵਾਸਤੇ ਗਈ ਸੀ। ਜਦੋਂ ਰੇਲ ਹਾਦਸਾ ਵਾਪਰਿਆ, ਰਾਧਿਕਾ ਆਪਣੇ ਦਸ ਮਹੀਨੇ ਦੇ ਮੁੰਡੇ ਵਿਸ਼ਾਲ ਦੇ ਨਾਲ ਸੀ। ਉਸ ਦਾ ਪਤੀ ਬੁੱਧੀ ਰਾਮ ਅਤੇ ਇਕ ਬੱਚੀ ਵੀ ਨਾਲ ਸਨ। ਘਟਨਾ ਤੋਂ ਪਹਿਲਾਂ ਉਹ ਰੇਲ ਪਟੜੀਆਂ ’ਤੇ ਬੈਠੀ ਹੋਈ ਸੀ ਅਤੇ ਉਸਦਾ ਦਸ ਮਹੀਨੇ ਦਾ ਬੱਚਾ ਉਸ ਦੀ ਗੋਦ ਵਿਚ ਸੀ। ਜਦੋਂ ਰੇ...
Monday, October 22 2018 07:21 AM
ਪਟਿਆਲਾ,
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਮੋਤੀ ਮਹਿਲ’ ਦੀ ਸੁਰੱਖਿਆ ਲਈ ਸ਼ਾਹੀ ਸ਼ਹਿਰ ਪਟਿਆਲਾ ਅੱਜ ਮੁੜ ਪੁਲੀਸ ਛਾਉਣੀ ਬਣਿਆ ਰਿਹਾ। ‘ਸਾਂਝੇ ਅਧਿਆਪਕ ਮੋਰਚੇ’ ਵੱਲੋਂ ਮਹਿਲ ਘੇਰਨ ਦੇ ਪ੍ਰੋਗਰਾਮ ਤਹਿਤ ਅੱਜ ਮਹਿਲ ਦੇ ਦੁਆਲੇ ਅਤੇ ਮਹਿਲ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਹਜ਼ਾਰਾਂ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਮੋਤੀ ਮਹਿਲ ਕਰੀਬ 35 ਏਕੜ ਰਕਬੇ ਵਿਚ ਹੈ।
ਕਾਂਗਰਸ ਸਰਕਾਰ ਦੀ ਇਸ ਪਾਰੀ ਦੌਰਾਨ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਫੋਰਸ ਦੀ ਤਾਇਨਾਤੀ ਇੱਥੇ ਕੀਤੀ ਗਈ ਹੈ। ਪੱਕੇ ਤੌਰ ’ਤੇ ਤਾਇਨਾਤ ਫੋਰਸ ਤੋਂ ਇਲਾਵਾ ਅੱਜ ਹਜ਼ਾਰਾਂ ਹੋਰ...
Monday, October 22 2018 07:20 AM
ਪੰਚਕੂਲਾ,
‘ਬਗਾਨੇ ਪਾਇਆ ਗਹਿਣਾ ਮੋਹ ਲਿਆ, ਬਗਾਨੇ ਮਾਰੀ ਚੰਡ ਗਹਿਣਾ ਖੋਹ ਲਿਆ’ ਦੀ ਤਰਜ਼ ’ਤੇ ਅੱਜ ਪੰਚਕੂਲਾ ਵਿੱਚ ਚੱਲ ਰਹੀਆਂ ਸਕੂਲ ਬੱਸਾਂ ਵਾਪਿਸ ਲੈ ਲਈਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਨਾਲ ਹੀ ਮੁਲਾਜ਼ਮ ਜਿਹੜੇ ਹੜਤਾਲ ’ਤੇ ਸਨ ਉਨ੍ਹਾਂ ਵਿੱਚ ਵੀ ਇਕ ਨਵੀਂ ਊਰਜਾ ਪੈਦਾ ਹੋ ਗਈ ਹੈ। ਕਿਉਂਕਿ ਸੋਮਵਾਰ ਨੂੰ ਸਕੂਲ ਖੁੱਲ੍ਹ ਜਾਣੇ ਹਨ ਤੇ ਸਵੇਰ ਤੋਂ ਹੀ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਲੈ ਕੇ ਆਉਣਾ ਹੈ। ਰੋਡਵੇਜ਼ ਦੀ ਅੱਜ ਛੇਵੇਂ ਦਿਨ ਹੜਤਾਲ ਹੋਣ ਕਾਰਨ ਹੁਣ ਸਵਾਰੀਆਂ ਆਪਣੇ ਆਪ ਹੀ ਬੱਸ ਅੱਡਿਆਂ ’ਤੇ...
Monday, October 22 2018 07:19 AM
ਜ਼ੀਰਕਪੁਰ,
ਇਥੇ ਖੁੱਲ੍ਹੇ ਡਿਸਕੋ ਘਰਾਂ ਨੂੰ ਬੰਦ ਕਰਵਾਉਣ ਲਈ ਪੁਲੀਸ ਨਾਲ ਨਾਲ ਹੁਣ ਆਬਕਾਰੀ ਵਿਭਾਗ ਵੀ ਸਖ਼ਤ ਹੋ ਗਿਆ ਹੈ। ਲੰਘੇ ਦੋ ਮਹੀਨੇ ਤੋਂ ਜਿਥੇ ਪੁਲੀਸ ਰੋਜ਼ਾਨਾ ਰਾਤ ਦੇ 12 ਵਜੇ ਨਿਰਧਾਰਤ ਸਮੇਂ ਤੇ ਡਿਸਕੋ ਬੰਦ ਕਰਵਾ ਰਹੀ ਸੀ। ਉਥੇ ਹੁਣ ਲੰਘੇ ਦੋ ਹਫ਼ਤੇ ਤੋਂ ਆਬਕਾਰੀ ਵਿਭਾਗ ਵੀ ਤੈਅ ਸਮੇਂ ਤੋਂ ਡਿਸਕੋ ਘਰਾਂ ਦੀ ਜਾਂਚ ਕਰਨ ਲਈ ਪਹੁੰਚ ਰਿਹਾ ਹੈ। ਸ਼ਨਿੱਚਰਵਾਰ ਰਾਤ ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਰਾਤ ਬਾਰਾਂ ਵਜੇ ਡਿਸਕੋ ਘਰ ਬੰਦ ਕਰਵਾ ਦਿੱਤੇ ਗਏ। ਪਰ ਹੁਣ ਦੂਜੇ ਪਾਸੇ ਡਿਸਕੋ ਘਰਾਂ ਦੇ ਪਬ੍ਰੰਧਕਾਂ ਨੇ ਪੁਲੀਸ ਨੂੰ ਚਕਮਾ ਦੇਣ ਲ...