Asia Cup :ਟੀਮ ਇੰਡੀਆ 'ਚ ਚੱਲ ਰਹੀ ਹੈ 'ਲੜਾਈ', ਰੋਹਿਤ ਸ਼ਰਮਾ ਨੇ ਦਿੱਤੇ ਇਹ ਵੱਡੇ ਬਿਆਨ

18

September

2018

ਨਵੀਂ ਦਿੱਲੀ—ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਮੰਗਲਵਾਰ ਤੋਂ ਹਾਂਗਕਾਂਗ ਵਿਚਕਾਰ ਹੋਵੇਗਾ । ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਨ੍ਹਾਂ ਨੇ ਕਈ ਵੱਡੇ ਬਿਆਨ ਦਿੱਤੇ। ਰੋਹਿਤ ਸ਼ਰਮਾ ਨੇ ਦੱਸਿਆ ਕਿ ਟੀਮ ਇੰਡੀਆ 'ਚ ਕਿਵੇ ਇਕ 'ਲੜਾਈ' ਚੱਲ ਰਹੀ ਹੈ। ਨਾਲ ਹੀ ਟੀਮ ਇੰਡੀਆ ਦੇ ਕਪਤਾਨ ਨੇ ਟੀਮ 'ਚ ਵਾਪਸ ਆਏ ਖਿਡਾਰੀਆਂ ਬਾਰੇ ਵੀ ਕਈ ਮਹੱਤਵਪੂਰਨ ਗੱਲਾਂ ਕਹੀਆਂ। ਨਰਵਸ ਹੈ ਰੋਹਿਤ ਏਸ਼ੀਅਨ ਕੱਪ 'ਚ ਵਿਰਾਟ ਕੋਹਲੀ ਦੀ ਗੈਰਮੌਜੂਦਗੀ 'ਚ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਵਨ-ਡੇ ਸੀਰੀਜ਼ 'ਚ ਟੀਮ ਦੀ ਕਪਤਾਨੀ ਕੀਤੀ ਹੈ ਪਰ ਏਸ਼ੀਆ ਕੱਪ ਵਰਗੇ ਵੱਡੇ ਟੂਰਨਾਮੈਂਟ 'ਚ ਉਹ ਪਹਿਲੀ ਵਾਰ ਕਪਤਾਨੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਵੱਡੇ ਟੂਰਨਾਮੈਂਟ 'ਚ ਕਪਤਾਨੀ ਕਰਨ ਨਾਲ ਉਹ ਥੋੜੇ ਨਰਵਸ ਹਨ ਅਤੇ ਨਾਲ ਹੀ ਉਤਸਾਹਿਤ ਵੀ ਹੈ। ਰੋਹਿਤ ਸ਼ਰਮਾ ਨੇ ਕਿਹਾ ਕਿ ਅਗਲੇ ਸਾਲ ਵਰਲਡ ਕੱਪ ਹੈ ਅਤੇ ਟੀਮ ਇੰਡੀਆ 'ਚ ਨੰਬਰ 4 ਅਤੇ 6 ਨਾਲ ਬੱਲੇਬਾਜ਼ਾਂ ਵਿਚਕਾਰ ਲੜਾਈ ਹੈ। ਟੀਮ ਇੰਡੀਆ ਨੂੰ ਨੰਬਰ 4 ਅਤੇ 6 ਨਾਲ ਖੇਡਣ ਵਾਲੇ ਬੱਲੇਬਾਜ਼ ਨਹੀਂ ਮਿਲੇ ਹਨ। ਕੇਦਾਰ ਜਾਧਵ ਅੰਬਾਤੀ ਰਾਇਡੂ, ਦਿਨੇਸ਼ ਕਾ੍ਰਤਿਕ ਅਤੇ ਮਨੀਸ਼ ਪਾਂਡੇ ਇਨ੍ਹਾਂ ਦੋਵੇਂ ਥਾਵਾਂ ਦੇ ਦਾਅਵੇਦਾਰ ਹਨ। ਇੰਝ ਹੀ ਏਸ਼ੀਆ ਕੱਪ 'ਚ ਵਧੀਆ ਬੱਲੇਬਾਜ਼ੀ ਕਰ ਕੇ ਇਹ ਬੱਲੇਬਾਜ਼ ਆਪਣਾ ਦਾਅਵਾ ਵਰਲਡ ਕੱਪ ਲਈ ਮਜ਼ਬੂਤ ਕਰ ਸਕਦੇ ਹਨ। ਰਾਇਡੂ ਜਾਧਵ ਦੀ ਵਾਪਸੀ ਨਾਲ ਖੁਸ਼ ਰਾਇਡੂ ਅਤੇ ਕੇਦਾਰ ਜਾਧਵ ਦੀ ਵਾਪਸੀ ਤੇ ਕਪਤਾਨ ਰੋਹਿਤ ਸ਼ਰਮਾ ਨੇ ਖੁਸ਼ੀ ਜਤਾਈ ਰੋਹਿਤ ਸ਼ਰਮਾ ਨੇ ਕਿਹਾ ਕਿ ਕੇਦਾਰ ਜਾਧਵ ਅਤੇ ਰਾਇਡੂ ਦੋਵੇਂ ਹੀ ਵਧੀਆ ਫਾਰਮ 'ਚ ਹਨ ਅਤੇ ਉਸ ਦੀ ਵਾਪਸੀ ਟੀਮ ਲਈ ਬੇਹੱਦ ਸ਼ਾਨਦਾਰ ਹਨ। ਇਹ ਦੋਵੇਂ ਖਿਡਾਰੀ ਲੰਬੇ ਸਮੇਂ ਤੱਕ ਟੀਮ 'ਚੋਂ ਬਾਹਰ ਰਹੇ ਹਨ ਅਜਿਹੇ 'ਚ ਮੈਂ ਬਹੁਤ ਖੁਸ਼ ਹਾਂ ਕਿ ਏਸ਼ੀਆ ਕੱਪ 'ਚ ਦੋਵਾਂ ਨੂੰ ਮੌਕਾ ਮਿਲਿਆ ਹੈ। ਖਲੀਫਾ ਅਹਿਮਦ ਦੀ ਰਫਤਾਰ 'ਚ ਦਮ ਏਸ਼ੀਆ ਕੱਪ ਲਈ ਟੀਮ ਇੰਡੀਆ 'ਚ ਜਗ੍ਹਾ ਪਾਉਣ ਵਾਲੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਵੀ ਰੋਹਿਤ ਸ਼ਰਮਾ ਨੇ ਤਰੀਫ ਕੀਤੀ। ਰੋਹਿਤ ਸ਼ਰਮਾ ਨੇ ਕਿਹਾ ਖਲੀਫਾ ਦੇ ਕੋਲ ਰਫਤਾਰ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਮੌਕਾ ਮਿਲੇ ਅਤੇ ਉਹ ਵਧੀਆ ਪ੍ਰਦਰਸ਼ਨ ਕਰੇ।