ਪਾਕਿਸਤਾਨ ਖਿਲਾਫ ਮੁਕਾਬਲੇ ਲਈ ਟੀਮ ਇੰਡੀਆ ਨਹੀਂ ਹੈ ਗੰਭੀਰ

18

September

2018

ਨਵੀਂਦਿੱਲੀ— ਵੈਸੇ ਤਾਂ ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਅਭਿਆਨ ਮੰਗਲਵਾਲ ਤੋਂ ਹਾਂਗਕਾਂਗ ਖਿਲਾਫ ਸ਼ੁਰੂ ਹੋਵੇਗਾ ਪਰ ਉਸਦਾ ਅਸਲੀ ਇਤਿਹਾਸ ਬੁੱਧਵਾਰ ਨੂੰ ਹੋਵੇਗਾ। 19 ਸਤੰਬਰ ਨੂੰ ਭਾਰਤ ਪਾਕਿਸਤਾਨ ਨਾਲ ਭਿੜੇਗਾ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਖਤ ਟੱਕਰ ਹੋਵੇਗੀ। ਹਾਲਾਂਕਿ ਇਸ ਮੁਕਾਬਲੇ ਲਈ ਟੀਮ ਇੰਡੀਆ ਗੰਭੀਰ ਨਹੀਂ ਦਿਖ ਰਹੀ ਹੈ। ਟੀਮ ਇੰਡੀਆ ਨਾ ਤਾਂ ਸਖਤ ਨੈੱਟ ਪ੍ਰੈਕਟਿਸ ਕਰ ਰਹੀ ਹੈ ਅਤੇ ਨਾ ਹੀ ਉਸਦੇ ਸਾਰੇ ਖਿਡਾਰੀ ਐਤਵਾਰ ਤੱਕ ਦੁੱਬਈ ਪਹੁੰਚੇ ਸੀ। ਇਕ ਖਬਰ ਅਨੁਸਾਰ ਐਤਵਾਰ ਨੂੰ ਟੀਮ ਇੰਡੀਆ ਨੇ 5 ਅਹਿਮ ਖਿਡਾਰੀਆਂ ਦੇ ਬਗੈਰ ਹੀ ਪ੍ਰੈਕਟਿਸ ਕੀਤੀ। ਇਹ ਨਹੀਂ ਐਤਵਾਰ ਤੱਕ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਵੀ ਟੀਮ ਇੰਡੀਆ ਨਾਲ ਨਹੀਂ ਜੁੜੇ ਸਨ। ਇੰਗਲੈਂਡ 'ਚ ਵਨਡੇ ਅਤੇ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਰਵੀ ਸ਼ਾਸਤਰੀ ਸਵਾਲਾਂ ਦੇ ਘੇਰੇ 'ਚ ਹਨ ਪਰ ਉਹ ਆਪਣੀ ਹੀ ਧੁੰਨ 'ਚ ਮਸਤ ਨਜ਼ਰ ਆ ਰਹੇ ਹਨ। -ਪਾਕਿਸਤਾਨ ਦੀ ਤਿਆਰੀ ਚੰਗੀ ਇਕ ਪਾਸੇ ਜਿੱਥੇ ਭਾਰਤ ਦੀਆਂ ਤਿਆਰੀਆਂ ਤੇ ਸਵਾਲ ਉਠ ਰਹੇ ਹਨ ਉਥੇ ਦੂਜੇ ਪਾਸੇ ਪਾਕਿਸਤਾਨ ਦੀ ਤਿਆਰੀ ਚੰਗੀ ਹੈ। ਐਤਵਾਰ ਨੂੰ ਪਾਕਿਸਤਾਨ ਨੇ ਹਾਂਗਕਾਂਗ ਦੇ ਖਿਲਾਫ 8 ਵਿਕਟਾਂ ਨਾਲ ਜਿੱਤ ਦਰਜ ਤਕ ਇਸਦਾ ਸਬੂਤ ਵੀ ਪੇਸ਼ ਕੀਤਾ। ਇਹੀ ਨਹੀਂ ਦੁਬਈ ਪਾਕਿਸਤਾਨ ਦਾ ਹੋਮ ਗਰਾਊਂਡ ਦੀ ਤਰ੍ਹਾਂ ਹੈ। ਪਾਕਿਸਤਾਨ ਆਪਣੀਆਂ ਸਾਰੀਆਂ ਵੱਡੀਆਂ ਸੀਰੀਜ਼ ਇੱਥੇ ਹੀ ਖੇਡਦੀ ਹੈ ਅਤੇ ਅਜਿਹੇ 'ਚ ਉਸ ਨੇ ਇੱਥੇ ਦੇ ਪਿੱਚ ਅਤੇ ਹਾਲਾਤ ਦੀ ਭਾਰਤੀ ਟੀਮ ਤੋਂ ਜ਼ਿਆਦਾ ਜਾਣਕਾਰੀ ਹੈ। ਏਸ਼ੀਆ ਕੱਪ 'ਚ ਪਾਕਿਸਤਾਨ ਦਾ ਭਾਰਤ 'ਚ ਚੰਗਾ ਰਿਕਾਰਡ ਵੀ ਹੈ। ਏਸ਼ੀਆ ਕੱਪ 'ਚ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ 11 ਵਾਰ (ਵਨ ਡੇ ਫਾਰਮੈਂਟ 'ਚ) ਆਹਮਣਾ-ਸਾਹਮਣਾ ਹੋਇਆ ਹੈ। ਇਸ 'ਚ ਭਾਰਤ ਨੂੰ 4 ਜਦਕਿ ਪਾਕਿਸਤਾਨ ਨੇ 6 ਮੁਕਾਬਲੇ ਜਿੱਤੇ ਹਨ। ਦੋਵਾਂ ਵਿਚਕਾਰ ਇਕ ਮੈਚ ਡ੍ਰਾਅ ਰਿਹਾ ਹੈ । ਪਿੱਛਲੀ ਵਾਰ ਸਾਲ 2016 'ਚ ਏਸ਼ੀਆ ਕੱਪ ਟੀ-20 ਫਾਰਮੈਂਟ 'ਚ ਹੋਇਆ ਸੀ। ਜਿਸ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ।