ਕਸਟਮ ਵਿਭਾਗ ਦੀ ਕਾਰਵਾਈ 'ਤੇ ਕ੍ਰਿਕਟਰ ਹਾਰਦਿਕ ਪੰਡਯਾ ਦਾ ਬਿਆਨ ਆਇਆ ਸਾਹਮਣੇ

16

November

2021

ਮੁੰਬਈ,16 ਨਵੰਬਰ - ਕਸਟਮ ਵਿਭਾਗ ਨੇ ਕ੍ਰਿਕਟਰ ਹਾਰਦਿਕ ਪੰਡਯਾ ਦੀਆਂ 5 ਕਰੋੜ ਰੁਪਏ ਦੀਆਂ ਦੋ ਗੁੱਟ ਘੜੀਆਂ ਜ਼ਬਤ ਕੀਤੀਆਂ ਸਨ ਜਦੋਂ ਉਹ ਦੁਬਈ ਤੋਂ ਵਾਪਸ ਆ ਰਹੇ ਸਨ। ਕ੍ਰਿਕਟਰ ਕੋਲ ਕਥਿਤ ਤੌਰ 'ਤੇ ਘੜੀਆਂ ਦੇ ਬਿੱਲ ਦੀ ਰਸੀਦ ਨਹੀਂ ਸੀ | ਹੁਣ ਕ੍ਰਿਕਟਰ ਹਾਰਦਿਕ ਪੰਡਯਾ ਦਾ ਇਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਗਲਤ ਧਾਰਨਾਵਾਂ ਘੁੰਮ ਰਹੀਆਂ ਹਨ। ਮੈਂ ਆਪਣੀ ਮਰਜ਼ੀ ਨਾਲ ਮੁੰਬਈ ਹਵਾਈ ਅੱਡੇ ਦੇ ਕਸਟਮ ਵਿਭਾਗ ਕੋਲ ਗਿਆ ਸੀ ਤਾਂ ਕਿ ਮੇਰੇ ਦੁਆਰਾ ਲਿਆਂਦੀਆਂ ਗਈਆਂ ਵਸਤੂਆਂ ਬਾਰੇ ਉਨ੍ਹਾਂ ਨੂੰ ਦੱਸਿਆ ਜਾ ਸਕੇ ਅਤੇ ਲੋੜੀਂਦੀ ਕਸਟਮ ਡਿਊਟੀ ਦਾ ਭੁਗਤਾਨ ਕੀਤਾ ਜਾ ਸਕੇ |