ਨੀਰਜ ਚੋਪੜਾ ਨੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਕੇ ਪੂਰਾ ਕੀਤਾ ਆਪਣਾ ਸੁਫ਼ਨਾ

11

September

2021

ਚੰਡੀਗੜ੍ਹ, 11 ਸਤੰਬਰ- ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਦਾ ਸੁਫ਼ਨਾ ਅੱਜ ਉਸ ਵੇਲੇ ਪੂਰਾ ਹੋ ਗਿਆ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ। 23 ਸਾਲਾ ਚੋਪੜਾ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਉਣ ਬਾਅਦ ਕਾਫ਼ੀ ਖੁ਼ਸ਼ ਨਜ਼ਰ ਆਇਆ। ਤਾਜ਼ਾ ਟਵੀਟ ਵਿੱਚ ਨੀਰਜ ਨੇ ਲਿਖਿਆ: "ਮੇਰਾ ਸੁਪਨਾ ਅੱਜ ਪੂਰਾ ਹੋਇਆ, ਜਦੋਂ ਮੈਂ ਆਪਣੇ ਮਾਪਿਆਂ ਨੂੰ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਬਿਠਾ ਸਕਿਆ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ।"