News: ਰਾਜਨੀਤੀ

ਸਫ਼ਾਈ ਰੈਂਕਿੰਗ ’ਚ ਨਿਘਾਰ ਦਾ ਮਾਮਲਾ ਨਿਗਮ ਮੀਟਿੰਗ ’ਚ ਗੂੰਜਿਆ

Friday, March 29 2019 07:04 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਹੋਈ ਮੀਟਿੰਗ ਹੰਗਾਮੇਭਰੀ ਰਹੀ ਜਿਸ ਕਾਰਨ ਮੀਟਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ‘ਸਵੱਛਤਾ ਸਰਵੇਖਣ-2019’ ਵਿੱਚ ਸ਼ਹਿਰ ਦੀ ਰੈਕਿੰਗ ਤੀਸਰੇ ਤੋਂ 20ਵੇਂ ਸਥਾਨ ਉੱਤੇ ਆਉਣ ਦੇ ਮਾਮਲੇ ’ਤੇ ਨਿਗਮ ਵਿੱਚ ਹਾਕਮ ਧਿਰ ਦੇ ਕੌਂਸਲਰ ਆਪਸ ਵਿੱਚ ਹੀ ਖਹਿਬੜਦੇ ਰਹੇ। ਇਸ ਮਾਮਲੇ ਸਬੰਧੀ ਚਲ ਰਹੀ ਚਰਚਾ ਉਸ ਵੇਲੇ ਬਹਿਸ ਵਿੱਚ ਬਦਲ ਗਈ ਜਦੋਂ ਭਾਜਪਾ ਦੇ ਬਾਗੀ ਕੌਂਸਲਰ ਸਤੀਸ਼ ਕੈਂਥ ਨੇ ਸਫਾਈ ਰੈਕਿੰਗ ਵਿੱਚ ਗਿਰਾਵਟ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਡੰਪਿੰਗ ਗਰਾਊਂਡ ਵਿੱਚ ਸੁਧਾਰ ਅਤੇ ਸ਼ਹਿਰ ਵਾ...

ਸਿਹਤ ਵਿਭਾਗ ਨੇ ਸ਼ੱਕੀ ਨਕਲੀ ਪਨੀਰ ਤੇ ਕਰੀਮ ਦੇ ਸੈਂਪਲ ਭਰੇ

Wednesday, March 27 2019 09:46 AM
ਮੁਕੇਰੀਆਂ, ਚੋਣ ਕਮਿਸ਼ਨ ਵਲੋਂ ਨਿਯੁਕਤ ਉਡਣ ਦਸਤਿਆਂ ਦੀ ਚੌਕਸੀ ਨਾਲ ਸਿਹਤ ਵਿਭਾਗ ਨੇ ਅੱਜ ਨੌਸ਼ਹਿਰਾ ਪੱਤਣ ਪੁਲ ਕੋਲੋਂ ਗੁਰਦਾਸਪੁਰ ਵਲੋਂ ਆਉਂਦੇ 3 ਵਾਹਨਾਂ ਨੂੰ ਰੋਕ ਕੇ ਕਰੀਬ 6 ਕੁਇੰਟਲ ਸ਼ੱਕੀ ਨਕਲੀ ਪਨੀਰ ਤੇ 70 ਕਿਲੋ ਕਰੀਮ ਕਬਜ਼ੇ ਵਿਚ ਲਿਆ ਹੈ। ਪਨੀਰ ਅਤੇ ਕਰੀਮ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਹ ਕਾਰਵਾਈ ਸਿਹਤ ਵਿਭਾਗ ਦੇ ਇੰਸਪੈਕਟਰ ਰਮਨ ਵਿਰਦੀ, ਏ.ਡੀ.ਓ. ਕਮਲਦੀਪ ਸਿੰਘ, ਏਈਓ ਅਨੁਪਮ ਡੋਗਰਾ, ਏਐਸਆਈ ਰਾਜਪਾਲ ਅਤੇ ਏਐਸਆਈ ਦਿਲਦਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੀਤੀ ਹੈ। ਫੜਿਆ ਪਨੀਰ ਸ਼ੱਕੀ ਮੰਨਿਆ ਜਾ ਰਿਹਾ ਹੈ, ਪਰ ਇਹ ਸਾਮਾਨ ਸੈਂਪਲ ...

ਸੜਕ ਹਾਦਸਿਆਂ ਵਿੱਚ ਦੋ ਹਲਾਕ

Wednesday, March 27 2019 09:44 AM
ਭਿੱਖੀਵਿੰਡ, ਇਥੇ ਕਸਬਾ ਘਰਿਆਲਾ ਨਜ਼ਦੀਕ ਮੋਟਰਸਾਈਕਲ ਖੜੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ ਦਸ ਵਜੇ ਦੇ ਕਰੀਬ ਸ਼ੰਮੀ ਪੁੱਤਰ ਭੋਲਾ ਰਾਮ ਵਾਸੀ ਵਾਰਡ ਨੰਬਰ 1 ਪੱਟੀ ਮੋਟਰਸਾਈਕਲ ’ਤੇ ਘਰਿਆਲੇ ਤੋਂ ਪੱਟੀ ਵੱਲ ਨੂੰ ਜਾ ਰਿਹਾ ਸੀ ਕਿਪਿੰਡ ਧਿੰਗਾਣਾ ਨਜ਼ਦੀਕ ਸੜਕ ’ਤੇ ਖੜ੍ਹੇ ਟਿੱਪਰ ਟਰਾਲੇ ਨਾਨ ਟਕਰਾ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਸੀ ਜਿਸ ਕਾਰਨ ਹਾਦਸਾ ਵਾਪਰਿਆ। ਸਦਰ ਪੁਲੀਸ ਨੇ ਲਾਸ਼ ਕਬ...

ਰਿਸ਼ਵਤਖੋਰ ਹੌਲਦਾਰ ਨੂੰ ਪੰਜ ਸਾਲ ਦੀ ਸਜ਼ਾ

Wednesday, March 27 2019 06:24 AM
ਚੰਡੀਗੜ੍ਹ, ਸੀਬੀਆਈ ਦੀ ਅਦਾਲਤ ਵੱਲੋਂ ਲਗਪਗ ਸਾਢੇ ਚਾਰ ਸਾਲ ਪਹਿਲਾਂ ਇੱਕ ਆਟੋ ਚਾਲਕ ਤੋਂ ਰਿਸ਼ਵਤ ਲੈਣ ਵਾਲੇ ਕੇਸ ਦੀ ਸੁਣਵਾਈ ਕਰਦਿਆਂ ਅੱਜ ਰਿਸ਼ਵਤਖੋਰ ਹੌਲਦਾਰ ਪਰਮਜੀਤ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਸਤੰਬਰ 2014 ਵਿਚ ਸੀਬੀਆਈ ਨੇ ਖਰੜ ਦੇ ਵਸਨੀਕ ਆਟੋ ਚਾਲਕ ਨਰੋਤਮ ਦੀ ਸ਼ਿਕਾਇਤ ਉਤੇ ਹੌਲਦਾਰ ਪਰਮਜੀਤ ਸਿੰਘ ਨੂੰ ਟਰੈਪ ਲਗਾ ਕੇ ਇੱਕ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਨਰੋਤਮ ਦਾ ਦੋਸ਼ ਸੀ ਕਿ ਉਕਤ ਹੌਲਦਾਰ ਚੰਡੀਗੜ੍ਹ ਵਿਚ ਆਪਣਾ ਆਟੋ ਚਲਾਉਣ ਸਬੰਧੀ ਮਹੀਨਾਵਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਪ੍ਰੇਸ਼ਾਨ ...

ਕਿਰਨ ਖ਼ੇਰ ਵਿਕਾਸ ਕਰਨ ’ਚ ਨਾਕਾਮ ਰਹੀ: ਬਾਂਸਲ

Wednesday, March 27 2019 06:24 AM
ਚੰਡੀਗੜ੍ਹ, ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਚੰਡੀਗੜ੍ਹ ਦਾ ਵਿਕਾਸ ਕਰਨ ਤੋਂ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਉਹ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕੱਢ ਸਕੀ। ਸ੍ਰੀ ਬਾਂਸਲ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਥੇ ਮੋਦੀ ਸਰਕਾਰ ਨੂੰ ਗਰੀਬਾਂ ਦੀ ਦੁਸ਼ਮਣ ਦੱਸਿਆ ਉਥੇ ਕਿਰਨ ਖੇਰ ਦੀ ਕਾਰਗੁਜ਼ਾਰੀ ਉਪਰ ਵੀ ਕਈ ਸਵਾਲ ਖੜ੍ਹੇ ਕੀਤੇ। ਸ੍ਰੀ ਬਾਂਸਲ ਨੇ ਦੋਸ਼ ਲਾਇਆ ਕਿ ਕਿਰਨ ਖੇਰ ਇਕ ...

ਗੱਤਾ ਫੈਕਟਰੀ ਨੂੰ ਅੱਗ ਲੱਗੀ

Wednesday, March 27 2019 06:23 AM
ਐਸ.ਏ.ਐਸ. ਨਗਰ (ਮੁਹਾਲੀ), ਇੱਥੋਂ ਦੇ ਸਨਅਤੀ ਖੇਤਰ ਫੇਜ਼-8ਬੀ ਵਿੱਚ ਸਥਿਤ ਗੱਤਾ ਫੈਕਟਰੀ ਵਿੱਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਪ੍ਰੰਤੂ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਵਾ 6 ਕੁ ਵਜੇ ਸੰਚਿਤ ਇੰਡਸਟਰੀ ਨਾਮੀ ਗੱਤਾ ਫੈਕਟਰੀ ਦੇ ਕਰਮਚਾਰੀਆਂ ਨੇ ਧੂੰਆਂ ਨਿਕਲਦਾ ਦੇਖਿਆ ਅਤੇ ਉਨ੍ਹਾਂ ਨੇ ਤੁਰੰਤ ਫੈਕਟਰੀ ਮਾਲਕ ਤੇਜਿੰਦਰ ਬਾਂਸਲ ਨੂੰ ਇਤਲਾਹ ਦਿੱਤੀ। ਫੈਕਟਰੀ ਵਿੱਚ ਗੱਤੇ ਦੇ ਡੱਬੇ ਤਿਆਰ ਕੀਤੇ ਜਾਂਦੇ ਹਨ ਅਤੇ ਇੱਥੇ ਪ੍ਰਿੰਟਿੰਗ ਪ੍ਰੈੱਸ ਦਾ...

200 ਗ੍ਰਾਮ ਹੈਰੋਇਨ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ

Friday, March 22 2019 06:09 AM
ਡੇਰਾਬੱਸੀ, ਸੀਆਈਏ ਸਟਾਫ ਮੁਬਾਰਿਕਪੁਰ ਨੇ 200 ਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹ ਮੁਲਜ਼ਮ ਕਾਰ ਵਿੱਚ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਸਨ ਤੇ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਤਰਲੋਚਨ ਸਿੰਘ, ਵਿਨੈ ਠਾਕੁਰ, ਦਵਿੰਦਰ ਸਿੰਘ ਅਤੇ ਪੁਨੀਤ ਕੁਮਾਰ ਵਾਸੀਅਨ ਕਾਲਕਾ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਸੀਆਈਏ ਸਟਾਫ ਮੁਬਾਰਿਕਪੁਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਦਿੱਲੀ ਤੋਂ ਹੈਰੋਇਨ ਦੀ ਖੇਪ ਲੈ ਕੇ ਸਵਿਫ਼ਟ ਕਾਰ ਵਿੱਚ ਆ ਰਹੇ ...

ਕਾਰੋਬਾਰੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

Friday, March 22 2019 06:09 AM
ਐਸਏਐਸ ਨਗਰ (ਮੁਹਾਲੀ), ਨਜ਼ਦੀਕੀ ਪਿੰਡ ਚਾਚੂਮਾਜਰਾ ਵਿੱਚ ਕਰਜ਼ੇ ਦੇ ਬੋਝ ਥੱਲੇ ਦੱਬੇ ਕਾਰੋਬਾਰੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਪਰਿਵਾਰ ਅਨੁਸਾਰ ਬੈਂਕ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਜਗਜੀਤ ਸਿੰਘ (36) ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਦੇ ਹੀ ਸੋਹਾਣਾ ਪੁਲੀਸ ਮੌਕੇ ’ਤੇ ਪਹੁੰਚੀ ਪਰ ਪੁਲੀਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਥਾਣਾ ਸੋਹਾਣਾ ਦੇ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਪਤਨੀ ਹਰਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਰੂਪਨਗਰ ਨੇੜੇ ਗੁਰੂ ਕਿਰਪਾ ਆਟੋਮੋਬਾਈਲ ਦੇ ਨਾਂ ਹੇਠ ਸਵਰਾਜ ਟਰੈਕਟ...

ਪਿਤਾ ਵੱਲੋਂ ਨਾਬਾਲਗ ਧੀ ਨਾਲ ਜਬਰ-ਜਨਾਹ

Friday, March 22 2019 06:08 AM
ਐਸਏਐਸ ਨਗਰ (ਮੁਹਾਲੀ), ਪਿੰਡ ਰਾਮਗੜ੍ਹ-ਦਾਊਂ ਵਿੱਚ ਪਿਤਾ ਨੇ ਆਪਣੀ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਬਲੌਂਗੀ ਥਾਣੇ ਦੀ ਪੁਲੀਸ ਨੇ ਮੁਲਜ਼ਮ ਕਪੂਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਇਹ ਕਾਰਵਾਈ ਬਲਾਕ ਸਮਿਤੀ ਦੇ ਮੈਂਬਰ ਰਣਜੀਤ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਥਾਣਾ ਬਲੌਂਗੀ ਦੇ ਐੱਸਐਚਓ ਯੋਗੇਸ਼ ਕੁਮਾਰ ਨੇ ਪਿਤਾ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੀੜਤ ਬੱਚੀ ਦਾ ਵੀਰਵਾਰ ਨੂੰ ਮੈਡੀਕਲ ਕਰਵਾਇਆ ਜਾਵੇਗਾ। ਬਲਾਕ ਸਮਿਤੀ ਮੈਂਬਰ ਨੇ ਪੁਲੀਸ ਨੂੰ ਦੱਸਿਆ ਕ...

ਸੈਰ ਕਰ ਰਹੀ ਔਰਤ ਨੂੰ ਪਾਲਤੂ ਕੁੱਤੇ ਨੇ ਵੱਢਿਆ

Friday, March 22 2019 06:08 AM
ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਸੈਕਟਰ-77 ਵਿੱਚ ਇੱਕ ਔਰਤ ਨੂੰ ਆਪਣੇ ਘਰ ਦੇ ਬਾਹਰ ਸੜਕ ’ਤੇ ਸੈਰ ਕਰਨਾ ਕਾਫੀ ਮਹਿੰਗਾ ਪਿਆ। ਪੀੜਤ ਰਣਧੀਰ ਕੌਰ (55) ਨੂੰ ਉਨ੍ਹਾਂ ਦੇ ਗੁਆਂਢੀਆਂ ਦੇ ਪਾਲਤੂ ਕੁੱਤੇ ਨੇ ਵੱਢ ਲਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਇਹ ਜਾਣਕਾਰੀ ਦਿੰਦਿਆਂ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੀ ਪਤਨੀ ਰਣਧੀਰ ਕੌਰ ਘਰ ਦੇ ਅੱਗੇ ਸੈਰ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਵੱਲੋਂ ਰੱਖੇ ਹੋਏ ਪਾਲਤੂ ਕੁੱਤੇ ਨੇ ਰਣਧੀਰ ਕੌਰ ਉੱਤੇ ਹਮਲਾ ਕਰ ਦਿੱਤਾ। ਕੁੱਤੇ ਨੇ ਉਸ ਦੀ ਪਤਨੀ ਦੀਆਂ ਦੋਵੇਂ ਬਾਹਾਂ ਨੂੰ ਦੋ ਥਾਵਾਂ ਤੋਂ ਵੱਢ ਲਿ...

ਅਧਿਕਾਰੀਆਂ ਤੋਂ ਪ੍ਰੇਸ਼ਾਨ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ

Tuesday, March 19 2019 06:20 AM
ਚੰਡੀਗੜ੍ਹ, ਨਗਰ ਨਿਗਮ ਚੰਡੀਗੜ੍ਹ ਦੇ 49 ਸਾਲਾ ਮੁਲਾਜ਼ਮ ਜਸਪਾਲ ਨੇ ਅੱਜ ਆਪਣੇ ਸੈਕਟਰ 19 ਸਥਿਤ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੁਲਾਜ਼ਮ ਵੱਲੋਂ ਲਿਖਿਆ ਇਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਕੁਝ ਮੁਲਾਜ਼ਮਾਂ ਉਪਰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਮ੍ਰਿਤਕ ਦੇ ਪਰਿਵਾਰ ਨੇ ਅੱਜ ਸਵੇਰੇ ਉਸ ਨੂੰ ਫਾਹੇ ’ਤੇ ਲਟਕਦਾ ਦੇਖਿਆ। ਸੂਤਰਾਂ ਅਨੁਸਾਰ ਜਦੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪ੍ਰਦਰਸ਼ਨ ਕੀਤਾ ਤਾਂ ਪੁਲੀਸ ਨੇ ਖੁਦਕੁਸ਼ੀ ਨੋਟ ਦਿਖਾਇਆ। ਖੁਦਕੁਸ਼ੀ ਨੋਟ ਵਿਚ ਇਕ ਸੀਨੀਅਰ ਅਫਸਰ ਤੇ ਨਾਜਾਇਜ਼ ਕਬਜ਼ਾ ਹਟਾਊ ਦਸਤੇ ਦੇ ਇਕ ਸਬ ਇੰਸਪੈਕਟਰ ਦਾ ਨਾਮ ਲ...

ਆਰਟੀਈ ਐਕਟ ਦੀਆਂ ਸਮੱਸਿਆਵਾਂ ਨਾਲ ਸਾਂਝੀ ਲੜਾਈ ਲੜਨਗੇ ਨਿੱਜੀ ਸਕੂਲ

Tuesday, March 19 2019 06:20 AM
ਚੰਡੀਗੜ੍ਹ, ਰਾਈਟ ਟੂ ਐਜੂਕੇਸ਼ਨ (ਆਰਟੀਏ) ਐਕਟ ਨਾਲ ਸਬੰਧਤ ਸਮੱਸਿਆਵਾਂ ਖਿਲਾਫ ਦੇਸ਼ ਭਰ ਦੇ ਸਕੂਲ ਸਾਂਝੇ ਤੌਰ ’ਤੇ ਕਾਨੂੰਨੀ ਲੜਾਈ ਲੜਨਗੇ। ਇਸ ਸਬੰਧੀ ਦੇਸ਼ ਭਰ ਦੇ ਸਕੂਲਾਂ ਦੀ ਸਾਂਝੀ ਕਾਰਜਕਾਰਨੀ ਬਣਾਈ ਗਈ ਹੈ ਜੋ ਗਰੀਬ ਵਰਗ ਨਾਲ ਸਬੰੰਧਤ ਰਿਅੰਬਰਸਮੈਂਟ ਦੇ ਮਾਮਲੇ ਬਾਰੇ ਕੇਂਦਰ ਨਾਲ ਚਰਚਾ ਕਰੇਗੀ। ਜਾਣਕਾਰੀ ਅਨੁਸਾਰ ਦੇਸ਼ ਭਰ ਦੇ ਸਕੂਲਾਂ ਨੇ ਆਪਣੇ ਆਪਣੇ ਰਾਜਾਂ ਨਾਲ ਸਬੰਧਤ ਕੌਮੀ ਕਨਫੈਡਰੇਸ਼ਨ ਆਫ ਇੰਡੀਅਨ ਸਕੂਲਜ਼ ਐਸੋਸੀਏਸ਼ਨ (ਨੈਟਕਾਨ) ਬਣਾਇਆ ਹੈ ਤੇ ਇਸ ਦੀ ਪਹਿਲੀ ਮੀਟਿੰਗ ਚੰਡੀਗੜ੍ਹ ਵਿਚ ਕੀਤੀ ਗਈ। ਮੀਟਿੰਗ ਵਿਚ ਪੰਜਾਬ, ਹਰਿਆਣਾ, ਹਿਮਾਚਲ, ਤਾਮਿਲਨਾਡੂ...

ਅਧਿਆਪਕਾਂ ਦੀ ਭਰਤੀ: ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਦਾ ਮੁੱਦਾ ਬਦਨੌਰ ਕੋਲ ਪੁੱਜਿਆ

Tuesday, March 19 2019 06:19 AM
ਚੰਡੀਗੜ੍ਹ, ਯੂਟੀ ਪ੍ਰਸ਼ਾਸਨ ਵੱਲੋਂ 196 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿਚੋਂ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਕੱਢ ਦੇਣ ਦੇ ਮਾਮਲੇ ਵਿਚ ਪ੍ਰਸ਼ਾਸਨ ਨੇ ਮੋੜਾ ਕੱਟਿਆ ਹੈ ਅਤੇ ਇਹ ਮਾਮਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗਡ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਕੋਲ ਅੰਤਿਮ ਫੈਸਲੇ ਲਈ ਪੁੱਜ ਗਿਆ ਹੈ ਜਿਸ ਤੋਂ ਆਸ ਬੱਝੀ ਹੈ ਕਿ ਯੂਟੀ ਪ੍ਰਸ਼ਾਸਨ ਵਿਚ ਮੁਲਾਜ਼ਮਾਂ ਅਤੇ ਅਧਿਆਪਕਾਂ ਦੀ ਭਰਤੀ ਦੌਰਾਨ ਪੰਜਾਬੀ ਭਾਸ਼ਾ ਨਾਲ ਸਬੰਧਤ ਉਮੀਦਵਾਰਾਂ ਨੂੰ ਵੀ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਾਲੇ ਉਮੀਦਵਾਰਾਂ ਵਾਂਗ ਹੀ ਵਿਚਾਰਿਆ ਜਾਵੇਗਾ। ਇਹ ਜਾਣਕਾਰੀ ਅੱਜ ਚੰਡੀਗੜ੍ਹ ਪੰਜਾਬੀ ਮੰ...

ਭਰਾਵਾਂ ਨਾਲ ਮਿਲ ਕੇ ਕੀਤਾ ਸੀ ਪਤਨੀ ਦਾ ਕਤਲ

Tuesday, March 19 2019 06:19 AM
ਐਸਏਐਸ ਨਗਰ (ਮੁਹਾਲੀ)/ਖਰੜ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਗਿਲਕੋ ਵੈਲੀ ਵਿੱਚ ਔਰਤ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਰਾਮ ਕੁਮਾਰ, ਅਮਿਤ ਕੁਮਾਰ ਅਤੇ ਪਿੰਟੂ ਸਿੰਘ ਵਾਸੀਆਨ ਪਿੰਡ ਸਿਮਾਇਲਪੁਰ, ਜ਼ਿਲ੍ਹਾ ਬਿਜਨੌਰ (ਯੂਪੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਸੋਮਵਾਰ ਨੂੰ ਮੁਹਾਲੀ ਸਥਿਤ ਆਪਣੇ ਦਫ਼ਤਰ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਚੌਥਾ ਮੁਲਜ਼ਮ ਦੀਪਕ ਕੁਮਾਰ ਹਾਲੇ ਫਰਾਰ ਹੈ। ਉਸ ਦੀ ਤਲਾਸ਼ ਵਿੱਚ ਵੱਖ ਵੱਖ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ...

ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ

Monday, March 18 2019 06:15 AM
ਬਨੂੜ, ਨਜ਼ਦੀਕੀ ਪਿੰਡ ਸਲੇਮਪੁਰ ਨੱਗਲ ਦੀ ਲੜਕੀ ਨੇ ਬੀਤੇ ਦਿਨ ਜ਼ਹਿਰੀਲੀ ਵਸਤੂ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਨੂੜ ਪੁਲੀਸ ਨੇ ਵਿਦਿਆਰਥਣ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਪਿੰਡ ਖੇੜੀ ਗੰਡਿਆਂ (ਰਾਜਪੁਰਾ) ਦੇ ਨੌਜਵਾਨ ਅਤੇ ਕੈਨੇਡਾ ਵਿਖੇ ਪੜ੍ਹਨ ਗਏ ਸੁਖਦੀਪ ਸਿੰਘ, ਉਸ ਦੇ ਹੌਲਦਾਰ ਪਿਤਾ ਗੁਰਮੀਤ ਸਿੰਘ ਅਤੇ ਮਾਤਾ ਖਿਲਾਫ਼ ਲੜਕੀ ਨੂੰ ਵਿਆਹ ਲਈ ਮਜ਼ਬੂਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਹੈ। ਬਨੂੜ ਪੁਲੀਸ ਨੇ ਲੜਕੇ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦੇ ਪਿਤਾ ਪ੍ਰਿੰਸ਼ ਕੁਮਾਰ ਤੇ ਚਾਚਾ ਸੁਨੀਲ ਜੋਸ਼ੀ ਨੇ ਪੁਲ...

E-Paper

Calendar

Videos