News: ਰਾਜਨੀਤੀ

‘ਆਪ’ ਨੇ ਦਿੱਲੀ ਦੀਆਂ 6 ਲੋਕਾਂ ਸਭਾ ਸੀਟਾਂ ਲਈ ਉਮੀਦਵਾਰ ਐਲਾਨੇ

Sunday, March 3 2019 07:13 AM
ਨਵੀਂ ਦਿੱਲੀ, ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ-2019 ਲਈ ਦਿੱਲੀ ਲਈ ਅੱਜ ਇਕ ਸੀਟ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਦਾ ਐਲਾਨ ਕਰ ਦਿੱੱਤਾ ਹੈ। ਪਾਰਟੀ ਨੇ ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਨਾਲ ਹੁਣ ਕੋਈ ਚੋਣ ਸਮਝੌਤਾ ਨਹੀਂ ਕਰੇਗੀ। ਇਸ ਵਾਰ ਵੀ ‘ਆਪ’ ਹੋਰ ਸਿਆਸੀ ਪਾਰਟੀਆਂ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਕੇ ਬਾਜ਼ੀ ਮਾਰ ਗਈ ਹੈ। ਆਪ ਨੇ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਬ੍ਰਿਜੇਸ਼ ਗੋਇਲ ਨੂੰ ਉਮੀਦਵਾਰ ਬਣਾਇਆ ਹੈ ਜਿੱਥੋਂ ਪਿਛਲੇ ਸਾਲ ਭਾਜਪਾ ਦੀ ਮੀਨਾਕਸ਼ੀ ਲੇਖੀ ਚੋਣ ਜਿੱਤੀ ਸੀ। ਦਿੱਲੀ ਸਰਕਾਰ ਵਿੱਚ ਸਿੱਖਿਆ ਖੇਤਰ ਵਿੱਚ ਅਹਿਮ ਕੰਮ ਕਰਕੇ ਚਰਚਿਤ ਹ...

ਬਹਿਬਲ ਗੋਲੀ ਕਾਂਡ: ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਰੱਦ

Sunday, March 3 2019 07:10 AM
ਫ਼ਰੀਦਕੋਟ, ਬਹਿਬਲ ਕਲਾਂ ਗੋਲੀ ਕਾਂਡ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਸਥਾਨਕ ਸੈਸ਼ਨ ਜੱਜ ਹਰਪਾਲ ਸਿੰਘ ਨੇ ਅੱਜ ਰੱਦ ਕਰ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੇਕਰ ਸਾਬਕਾ ਪੁਲੀਸ ਮੁਖੀ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਸਮੁੱਚੀ ਪੜਤਾਲ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬਹਿਬਲ ਕਲਾਂ ਗੋਲੀ ਕਾਂਡ ਨੂੰ ਘਿਣਾਉਣਾ ਅਪਰਾਧ ਦੱਸਦਿਆਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀ ਨੇ ਮੰਗ ਕੀਤੀ ਕਿ ਅਜਿਹੇ ਮਾਮਲੇ ਵਿਚ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ...

ਕੁਰਾਲੀ ਦੇ ਵਿਵਾਦਗ੍ਰਸਤ ਸੀਵਰੇਜ ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਸ਼ੁਰੂ

Tuesday, February 26 2019 06:33 AM
ਕੁਰਾਲੀ, ਗਮਾਡਾ ਵੱਲੋਂ ਸ਼ਹਿਰ ’ਚ 88 ਕਰੋੜ ਰੁਪਏ ਦੀ ਲਾਗਤ ਨਾਲ ਪਾਈ ਸੀਵਰੇਜ ਦੀ ਜਾਂਚ ਕਰਨ ਲਈ ਚੌਕਸੀ ਵਿਭਾਗ (ਪੰਜਾਬ ਵਿਜੀਲੈਂਸ) ਦੀ ਉਚ ਪੱਧਰੀ ਟੀਮ ਨੇ ਅੱਜ ਸ਼ਹਿਰ ਦਾ ਦੌਰਾ ਕੀਤਾ। ਟੀਮ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ’ਚ ਪਾਈ ਸੀਵਰੇਜ ਦਾ ਮੌਕਾ ਦੇਖਿਆ। ਵਿਜੀਲੈਂਸ ਦੇ ਅਧਿਕਾਰੀਆਂ ਹਰਬੰਤ ਸਿੰਘ, ਸੁਰਿੰਦਰ ਕੁਮਾਰ ਐਸਈ ਤੇ ਰਜਿੰਦਰਪਾਲ ਏਈ ਦੀ ਅਗਵਾਈ ਵਾਲੀ ਚੌਕਸੀ ਵਿਭਾਗ ਦੀ ਟੀਮ ਨੇ ਕੁਝ ਅਰਸਾ ਪਹਿਲਾਂ ਗਮਾਡਾ ਵੱਲੋਂ ਸ਼ਹਿਰ ਦੀ ਅਧਰੇੜਾ ਨਦੀ ਨੇੜੇ ਬਣਾਏ ਟਰੀਟਮੈਂਟ ਪਲਾਂਟ ਦੀ ਜਾਂਚ ਕੀਤੀ। ਟੀਮ ਨੇ ਪਪਰਾਲੀ ਰੋਡ ਉਤੇ ਸੀਵਰੇਜ ਦੇ ਓਵਰਫਲੋਅ ਹੋ ਰਹੇ ਮ...

ਚੰਡੀਗੜ੍ਹ ’ਚ ਅਵਾਰਾ ਕੁੱਤਿਆ ਦੀ ਸਮੱਸਿਆ ਹੋਈ ਗੰਭੀਰ

Tuesday, February 26 2019 06:32 AM
ਚੰਡੀਗੜ੍ਹ, ਚੰਡੀਗੜ੍ਹ ਵਿੱਚ ਅਵਾਰਾ ਕੁੱਤਿਆ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫਲ ਰਿਹਾ ਹੈ। (ਪੀਪਲਜ ਫਾਰ ਰੀਵੇਕ ਆਫ ਆਲ ਨੇਸ਼ਨ (ਪ੍ਰਣ) ਸੰਗਠਨ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਲੱਕੀ ਨੇ ਚੰਡੀਗੜ੍ਹ ਪ੍ਰਸ਼ਨ ਸਣੇ ਨਗਰ ਨਿਗਮ ਸਿਰ ਦੋਸ਼ ਲਾਇਆ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤੇ ਸਹਿਰ ਦੇ ਹਰ ਗਲੀ ਮੁਹੱਲੇ, ਪਾਰਕਾਂ, ਫੁੱਟਪਾਥਾਂ ਤੇ ਵੱਡੀ ...

ਫੈਕਟਰੀਆਂ ਦੇ ਧੂੰਏਂ ਅਤੇ ਸੁਆਹ ਤੋਂ ਡੇਰਾਬਸੀ ਦੇ ਲੋਕ ਪ੍ਰੇਸ਼ਾਨ

Tuesday, February 26 2019 06:31 AM
ਡੇਰਾਬਸੀ, ਇਕ ਪਾਸੇ ਪੰਜਾਬ ਸਰਕਾਰ ਵਿਕਾਸ ਕਰਨ ਦੇ ਦਾਅਵੇ ਕਰਨ ਤੋਂ ਨਹੀਂ ਥੱਕ ਰਹੀ ਪਰ ਅਸਲ ’ਚ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਇਥੇ ਬਰਵਾਲਾ ਸੜਕ ’ਤੇ ਦਸਮੇਸ਼ ਨਗਰ ਤੇ ਨਾਲ ਵਸਦੀਆਂ ਕਲੋਨੀਆਂ ਦੇ ਲੋਕਾਂ ਨੂੰ ਫੈਕਟਰੀਆਂ ਦੇ ਧੂੰਏਂ ਤੇ ਸੁਆਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਪਾਬੰਦੀ ਤੋਂ ਬਾਅਦ ਵੀ ਕਲੋਨੀਆਂ ਦੇ ਨੇੜੇ ਕੂੜੇ ਨੂੰ ਸਾੜਿਆ ਜਾ ਰਿਹਾ ਹੈ ਤੇ ਫੈਕਟਰੀਆਂ ਦੇ ਧੂੰਏਂ ਤੇ ਸੁਆਹ ਤੋਂ ਇਲਾਕਾ ਵਾਸੀਆਂ ਨੂੰ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਗੰਦੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਦੀਆਂ ਭਿਆਨਕ ਬੀਮਾਰੀਆਂ ਹੋਣ ਦਾ ਵੀ ਖਤਰਾ ਬਣਿਆ ...

ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਈ; ਦੋ ਦੋਸਤ ਹਲਾਕ

Wednesday, February 20 2019 06:35 AM
ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਵਿੱਚ ਅੱਜ ਸੜਕ ਹਾਦਸੇ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਯੋਗੇਸ਼ ਸ਼ਰਮਾ (27) ਅਤੇ ਰਵੀ ਕਾਂਤ (25) ਵਜੋਂ ਹੋਈ ਹੈ। ਉਹ ਦੋਵੇਂ ਮੁਹਾਲੀ ਵਿੱਚ ਫਲਿਪਗਾਰਡ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਇੱਥੋਂ ਦੇ ਫੇਜ਼-2 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਜ਼ਖ਼ਮੀ ਕਾਰ ਚਾਲਕ ਅੰਕੁਸ਼ ਕੁਮਾਰ ਵੀ ਉਨ੍ਹਾਂ ਨਾਲ ਹੀ ਰਹਿੰਦਾ ਸੀ। ਉਹ ਕੁਨੈਕਟ ਕੰਪਨੀ ਵਿੱਚ ਤਾਇਨਾਤ ਹੈ। ਉਸ ਨੂੰ ਪੁਲੀਸ ਨੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕ...

ਬੰਗਾਲ ਦੀ ਖਾੜੀ 'ਚ ਲੱਗੇ ਭੂਚਾਲ ਦੇ ਭੂਚਾਲ ਦੇ ਝਟਕੇ

Tuesday, February 12 2019 06:21 AM
ਨਵੀਂ ਦਿੱਲੀ, 12 ਫਰਵਰੀ- ਬੰਗਾਲ ਦੀ ਖਾੜੀ 'ਚ ਮੰਗਲਵਾਰ ਸਵੇਰੇ 7.02 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਚੇਨਈ ਅਤੇ ਆਲੇ-ਦੁਆਲੇ ਦੇ ਕਈ ਜ਼ਿਲ੍ਹਿਆਂ 'ਚ ਵੀ ਮਹਿਸੂਸ ਕੀਤੇ ਗਏ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।...

ਬਜਟ ਇਜਲਾਸ : ਬੀਤੇ ਦੋ ਸਾਲਾਂ ਦੌਰਾਨ ਮੇਰੀ ਸਰਕਾਰ ਨੇ ਪੰਜਾਬ 'ਚ ਸ਼ਾਂਤੀ ਵਿਵਸਥਾ ਨੂੰ ਕੀਤਾ ਕਾਇਮ- ਰਾਜਪਾਲ ਬਦਨੌਰ

Tuesday, February 12 2019 06:19 AM
ਚੰਡੀਗੜ੍ਹ, 12 ਫਰਵਰੀ - ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ ਇਸ ਮੌਕੇ ਭਾਸ਼ਣ ਦਿੱਤਾ ਜਾ ਰਿਹਾ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ 'ਚ ਉਨ੍ਹਾਂ ਦੀ ਸਰਕਾਰ ਨੇ ਸੂਬੇ 'ਚ ਸ਼ਾਂਤੀ ਅਤੇ ਵਿਵਸਥਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ 'ਚ ਸਰਗਰਮ ਗਿਰੋਹਾਂ ਦੇ ਗੁੱਟਾਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਏ-ਸ਼੍ਰੇਣੀ ਦੇ 10 ਗੈਂਗਸਟਰਾਂ ਸਮੇਤ ਕੁੱਲ 1332 ਗੈਂਗਸਟਰਾਂ/ਵੱਖ-ਵੱਖ ਮੁਜਰਮ ਗਿਰੋਹਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਅਤੇ ਰੋਕਿਆ ਹੈ। 101 ਅੱਤਵਾ...

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

Tuesday, February 12 2019 06:18 AM
ਚੰਡੀਗੜ੍ਹ, 12 ਫਰਵਰੀ- ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਗਿਆ ਹੈ। ਇਹ ਇਜਲਾਸ 12 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਚੱਲੇਗਾ।

ਜੈਪੁਰ 'ਚ ਈ. ਡੀ. ਦੇ ਦਫ਼ਤਰ 'ਚ ਪਹੁੰਚੇ ਰਾਬਰਟ ਵਾਡਰਾ

Tuesday, February 12 2019 06:17 AM
ਜੈਪੁਰ, 12 ਫਰਵਰੀ- ਬੀਕਾਨੇਰ ਜ਼ਮੀਨ ਘੋਟਾਲਾ ਮਾਮਲੇ 'ਚ ਪੁੱਛ-ਗਿੱਛ ਦੇ ਸਿਲਸਿਲੇ 'ਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਜੈਪੁਰ 'ਚ ਸਥਿਤ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਦੇ ਦਫ਼ਤਰ 'ਚ ਪਹੁੰਚੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਮੌਰੀਨ ਵਾਡਰਾ ਵੀ ਹਨ। ਵਾਡਰਾ ਬੀਤੇ ਦਿਨ ਆਪਣੀ ਮਾਂ ਨਾਲ ਇੱਥੇ ਪਹੁੰਚੇ ਸਨ।...

ਰੁੱਤ ਚੋਣਾਂ ਦੀ ਆਈ ਤਾਂ ਪਾਰਟੀਆਂ ਨੂੰ ਪੰਜਾਬੀ ਯਾਦ ਆਈ

Tuesday, February 5 2019 06:28 AM
ਚੰਡੀਗੜ੍ਹ, ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਨੂੰ ਵਿਸਾਰਨ ਵਾਲੀਆਂ ਚੰਡੀਗੜ੍ਹ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹੁਣ ਚੋਣਾਂ ਨੇੜੇ ਆਉਣ ਕਾਰਨ ਵੋਟਾਂ ਬਟੋਰਣ ਲਈ ਥੋੜ੍ਹੀ-ਥੋੜ੍ਹੀ ਪੰਜਾਬੀ ਭਾਸ਼ਾ ਯਾਦ ਆਉਣ ਲੱਗੀ ਹੈ। ਇਥੋਂ ਦੀਆਂ ਦੋ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਭਾਜਪਾ ਜਿਥੇ ਆਪਣੇ ਕਾਰ ਵਿਹਾਰ ’ਚੋਂ ਪੰਜਾਬੀ ਭਾਸ਼ਾ ਨੂੰ ਨਿਕਾਲਾ ਦੇ ਕੇ ਰੱਖਦੀਆਂ ਹਨ ਉਥੇ ਯੂਟੀ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਨੂੰ ਹਟਾ ਕੇ ਪੰਜਾਬੀ ਨੂੰ ਇਹ ਰੁਤਬਾ ਦਿਵਾਉਣ ਤੋਂ ਵੀ ਫੇਲ੍ਹ ਰਹੀਆਂ ਹਨ। ਇਨ੍ਹਾਂ ਪਾਰਟੀਆਂ ਦੇ ਪ੍ਰੈੱਸ ਬਿਆਨ ਵੀ ਹਮੇਸ਼ਾ ਅੰਗਰੇਜ਼ੀ ਤੇ ਹਿ...

ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ

Tuesday, February 5 2019 06:27 AM
ਨਵੀਂ ਦਿੱਲੀ, 5 ਫਰਵਰੀ- ਚਿੱਟਫੰਡ ਘੋਟਾਲਾ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ 'ਚ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਸਕੂਲ ਬੱਸ ਦੀ ਫੇਟ ਵੱਜਣ ਨਾਲ ਤਿੰਨ ਰਾਹਗੀਰ ਜ਼ਖ਼ਮੀ

Tuesday, February 5 2019 06:27 AM
ਚੰਡੀਗੜ੍ਹ, ਪਿੰਡ ਦੜੂਆ ਕੋਲ ਸਕੂਲ ਬੱਸ ਵੱਲੋਂ ਫੇਟ ਮਾਰਨ ਨਾਲ ਪੈਦਲ ਜਾ ਰਹੇ ਤਿੰਨ ਰਾਹਗੀਰ ਜ਼ਖ਼ਮੀ ਹੋਏ ਗਏ। ਜ਼ਖ਼ਮੀਆਂ ਵਿਚੋਂ ਦੋ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਬੱਸ ਚਾਲਕ ਨੇ ਇਨ੍ਹਾਂ ਰਾਹਗੀਰਾਂ ਸਮੇਤ ਸਕੂਟਰ, ਰੇਹੜੀ ਤੇ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਪੁਲੀਸ ਨੇ ਬਾਅਦ ਵਿੱਚ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਲੰਘੀ ਦੇਰ ਰਾਤ ਪਿੰਡ ਦੜੂਆ ਕੋਲ ਇੱਕ ਸਕੂਲ ਬਸ ਨੇ ਉਥੋਂ ਪੈਦਲ ਜਾ ਰਹੇ ਤਿੰਨ ਰਾਹਗੀਰਾਂ ਸਮੇਤ ਇੱਕ ਸਕੂਟਰ, ਇੱਕ ਰੇਹੜੀ ਤੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਪੈਦਲ ਜਾ ਰ...

ਕੌਮਾਂਤਰੀ ਸਰਹੱਦ ਤੋਂ ਫੜੀ ਗਈ 21 ਕਰੋੜ ਰੁਪਏ ਦੀ ਹੈਰੋਇਨ

Tuesday, February 5 2019 06:26 AM
ਫ਼ਿਰੋਜ਼ਪੁਰ, 5 ਫਰਵਰੀ ਕੌਮਾਂਤਰੀ ਸਰਹੱਦੀ ਚੌਂਕੀ ਜਗਦੀਸ ਨੇੜਿਓ ਬੀ.ਐੱਸ.ਐਫ. ਦੀ 193 ਬਟਾਲੀਅਨ ਦੇ ਜਵਾਨਾਂ ਨੇ ਚਾਰ ਕਿੱਲੋ 200 ਗ੍ਰਾਮ ਹੈਰੋਇਨ ਫੜੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੀ ਗਈ 4 ਪੈਕਟਾਂ ਹੈਰੋਇਨ ਜਿੰਨਾ ਦਾ ਵਜ਼ਨ ਇਕ-ਇਕ ਕਿੱਲੋ ਸੀ ਅਤੇ 200 ਗ੍ਰਾਮ ਇਕ ਬੋਤਲ 'ਚ ਪੈਕ ਸੀ।...

ਚੰਡੀਗੜ੍ਹ ਦੇ ਪਿੰਡਾਂ ਦਾ ਸੈਕਟਰਾਂ ਵਾਂਗ ਵਿਕਾਸ ਹੋਵੇਗਾ: ਮੇਅਰ

Tuesday, February 5 2019 06:25 AM
ਚੰਡੀਗੜ੍ਹ, ਚੰਡੀਗੜ੍ਹ ਨਿਗਮ ’ਚ ਸ਼ਾਮਲ ਕੀਤੇ ਪਿੰਡਾਂ ਦੇ ਸਾਬਕਾ ਸਰਪੰਚਾਂ ਨਾਲ ਮੀਟਿੰਗ ਕਰਦੇ ਹੋਏ ਮੇਅਰ ਰਾਜੇਸ਼ ਕਾਲੀਆ ਤੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ। ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਸ਼ਾਮਲ ਕੀਤੇ ਗਏ ਪਿੰਡਾਂ ਦੇ ਸਾਬਕਾ ਸਰਪੰਚਾਂ ਦੀ ਅੱਜ ਮੀਟਿੰਗ ਬੁਲਾਈ, ਮੀਟਿੰਗ ਦੌਰਾਨ ਪਿੰਡਾਂ ਲਈ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਤੇ ਉਨ੍ਹਾਂ ਦੀਆਂ ਹੋਰ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਮੇਅਰ ਨੇ ਇਨ੍ਹਾਂ ਪਿੰਡਾਂ ਦੇ ਸਾਬਕਾ ਸਰਪੰਚ ਵੱਲੋਂ ਪਿੰਡਾਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ...

E-Paper

Calendar

Videos