Wednesday, October 17 2018 07:08 AM
ਨਵੀਂ ਦਿੱਲੀ,
ਦਿੱਲੀ ਦੇ ਲੋਕਾਂ ਲਈ ਘਰ ਨੇੜੇ ਇਲਾਜ ਦੀ ਸਹੂਲਤ ਦੇਣ ਲਈ ਸਰਕਾਰ ਜਿੱਥੇ ਮੁਹੱਲਾ ਕਲੀਨਿਕ ਬਣਾ ਰਹੀ ਹੈ, ਉਥੇ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਵੀ ਸਕੂਲ ਸਿਹਤ ਕਲੀਨਿਕ ਬਨਾਉਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸਾਲ ਸਕੂਲਾਂ ਵਿੱਚ ਸਿਹਤ ਕਲੀਨਿਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਲਈ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਗਿਆ ਹੈ ਕਿ ਉਹ 23 ਅਕਤੂਬਰ ਤੱਕ ਦੱਸਣ ਕਿ ਸਕੂਲ ਕੰਪਲੈਕਸ ਵਿੱਚ ਕਿੱਥੇ ਸਿਹਤ ਕਲੀਨਿਕ ਬਣਾਈ ਜਾ ਸਕਦੀ ਹੈ।
ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਸਾਰੇ...
Wednesday, October 17 2018 07:05 AM
ਐੱਸ.ਏ.ਐੱਸ. ਨਗਰ (ਮੁਹਾਲੀ),
ਇੱਥੋਂ ਦੇ ਫੇਜ਼-7 ਅਤੇ ਫੇਜ਼-3ਬੀ2 ਨੂੰ ਵੰਡਦੀ ਮੁੱਖ ਸੜਕ ਉੱਤੇ ਫੇਜ਼-7 ਦੇ ਸ਼ੋਅਰੂਮਾਂ ਵਾਲੇ ਪਾਸੇ ਗੁਰਬਾਣੀ ਦੇ ਗੁਟਕਿਆਂ (ਨਿਤਨੇਮ ਅਤੇ ਸੁਖਮਣੀ ਸਾਹਿਬ) ਦੀਆਂ ਕਰੀਬ 33 ਜਿਲਦਾਂ ਮਿਲਣ ਦਾ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਪਹੁੰਚ ਗਿਆ ਹੈ। ਇਨ੍ਹਾਂ ਜਿਲਦਾਂ ਅੰਦਰਲੇ ਪੱਤਰੇ ਗਾਇਬ ਸਨ। ਇਸ ਤੋਂ ਪਹਿਲਾਂ ਇਸੇ ਸੜਕ ’ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਪਈਆਂ ਮਿਲੀਆਂ ਸਨ। ਇਹ ਮਾਮਲਾ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਜਥੇਦਾਰ ਕੋ...
Wednesday, October 17 2018 07:04 AM
ਚੰਡੀਗੜ੍ਹ,
ਇਥੋਂ ਦੇ ਸੈਕਟਰ 41-ਏ ਵਿੱਚ ਰਹਿੰਦੀ 64 ਵਰ੍ਹਿਆਂ ਦੀ ਬਜ਼ੁਰਗ ਔਰਤ ਨੇ ਗਲ ਵਿੱਚ ਫਾਹਾ ਲੈ ਕੇ ਅੱਜ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਸਵੇਰੇ 4 ਵਜੇ ਪੀਸੀਆਰ ਨੂੰ ਘਟਨਾ ਬਾਰੇ ਸੂਚਨਾ ਮਿਲੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਸਮੇਂ ਤੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ। ਪੁਲੀਸ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਹਰਮੀਤ ਕੌਰ ਵਜੋਂ ਹੋਈ ਹੈ। ਉਸ ਦੇ ਬੇਟੇ ਰਵਿੰਦਰ ਪਾਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਕਾਫੀ ਸਮੇਂ ਤੋਂ ਤਣਾਅ ਵਿੱਚ ਰਹਿੰਦੀ ਸੀ। ਇਸੇ ਤਣਾਅ ਤੋਂ ਤੰਗ ਆ ਕੇ ਉਸ ਨੇ ਫਾਹਾ ਲੈ ਲਿਆ ਤੇ ...
Tuesday, October 16 2018 07:02 AM
ਸ਼ਾਹਬਾਦ ਮਾਰਕੰਡਾ,
ਸੂਬਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਕੀਤੇ ਜਾਂਦੇ ਦਾਅਵੇ ਠੁੱਸ ਹੁੰਦੇ ਦਿਖਾਈ ਦੇ ਰਹੇ ਹਨ। ਇਕ ਪਾਸੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੇ ਹਨ ਤੇ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਲਗਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕਿਸਾਨ ਵਰਗ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਿਹਾ ਹੈ।
ਦੱਸਣਯੋਗ ਹੈ ਕਿ ਦਿਨ ਵੇਲੇ ਖੇਤਾਂ ਵਿੱਚ ਕੰਬਾਈਨ ਨਾਲ ਝੋਨੇ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਦੇਰ ਸ਼ਾਮ ਕਿਸਾਨ ਝੋਨੇ ਦੀ ਪਰਾਲੀ ਤ...
Tuesday, October 16 2018 07:01 AM
ਨਵੀਂ ਦਿੱਲੀ,
ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਪ੍ਰਿੰਸੀਪਲ ਅਤੇ ਨੇਪਾਲ ਤੇ ਭਾਰਤ ਦੇ ਸਬੰਧਾਂ ਬਾਰੇ ਪ੍ਰਚਾਰ ਕਰਨ ਵਾਲੇ ਸਮਰਸਤਾ ਮਿਸ਼ਨ ਦੇ ਮੁੱਖ ਸਲਾਹਕਾਰ ਡਾ. ਐੱਸ.ਐੱਸ. ਮਿਨਹਾਸ ਦੀ ਨਿਗਰਾਨੀ ਹੇਠ ਸਕੂਲ ਦੇ ਬੇਬੇ ਨਾਨਕੀ ਹਾਲ ਵਿੱਚ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨੇਪਾਲ ਦੇ ਉਪ ਰਾਸ਼ਟਰਪਤੀ ਦੇ ਮੁੱਖ ਸਲਾਹਕਾਰ ਮਹਾਂਵੀਰ ਪ੍ਰਸਾਦ ਤੋੜੀ ਮੁੱਖ ਮਹਿਮਾਨ ਵਜੋਂ ਅਤੇ ਨੇਪਾਲ ਦੇ ਈਸਟ-ਵੈਸਟ ਲਾਅ ਫਰਮ ਸੁਪਰੀਮ ਕੋਰਟ ਦੇ ਐਡਵੋਕੇਟ ਕੁਲਦੀਪ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਉਪਰੰਤ ਡ...
Tuesday, October 16 2018 07:00 AM
ਨਵੀਂ ਦਿੱਲੀ,
ਦਿੱਲੀ ਦੇ ਸਭ ਤੋਂ ਵਿਅਸਤ ਮੰਨੇ ਜਾਂਦੇ ਇਲਾਕੇ ਆਈਟੀਓ ਵਿੱਚ ਪੈਦਲ ਯਾਤਰੀਆਂ ਲਈ ਨਵੇਂ ਬਣੇ ਫਲਾਈਓਵਰ ‘ਸਕਾਈਵਾਕ’ ਦਾ ਉਦਘਾਟਨ ਅੱਜ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਉਪ ਰਜਾਪਾਲ ਅਨਿਲ ਬੈਜਲ, ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਦਿੱਲੀ ਸਰਕਾਰ ਵੱਲੋਂ ਕੋਈ ਵੀ ਮੰਤਰੀ ਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਇਸ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਨਹੀਂ ਸੀ।
ਇਹ ਪੁਲ ਸਿਕੰਦਰ ਰੋਡ, ਮਥੁਰਾ ਰੋਡ, ਤਿਲਕ ਮਾਰਗ ਤੇ...
Tuesday, October 16 2018 07:00 AM
ਨਵੀਂ ਦਿੱਲੀ,
ਕਾਂਗਰਸ ਦੀ ਯੂਥ ਇਕਾਈ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ.ਜੇ. ਅਕਬਰ ਖ਼ਿਲਾਫ਼ ਅੱਜ ਪ੍ਰਦਰਸ਼ਨ ਕੀਤਾ ਗਿਆ ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ।
ਇੰਡੀਅਨ ਯੂਥ ਕਾਂਗਰਸ ਤੇ ਦਿੱਲੀ ਯੂਥ ਕਾਂਗਰਸ ਦੇ ਵਰਕਰ ਵਿਦੇਸ਼ ਰਾਜ ਮੰਤਰੀ ਦੇ ਘਰ ਦੇ ਨੇੜੇ ਇਕੱਤਰ ਹੋਏ ਅਤੇ ਉਨ੍ਹਾਂ ਅਕਬਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੰਡੀਅਨ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਭਾਜਪਾ ਸਰਕਾਰ ਜਨ ਵਿਰੋਧੀ ਹੈ ਅਤੇ ਉਸ ਦੇ ਆਗੂ ਮਹ...
Monday, October 15 2018 06:44 AM
ਪਟਿਆਲਾ,
ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਹੇ ਕਰਨਵੀਰ ਸਿੰਘ ਟਿਵਾਣਾ ਪਟਿਆਲਾ ਵਾਸੀ ਹੋਣ ਦੇ ਬਾਵਜੂਦ ਪਟਿਆਲਾ ਵਿੱਚ ਪਾਰਟੀ ਇੱਕਮੁੱਠ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਅਧਿਆਪਕਾਂ ਦੇ ਲੱਗੇ ਮੋਰਚੇ ਨੂੰ ਪਹਿਲਾਂ ਸਮਰਥਨ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸੰਸਦ ਮੈਂਬਰ ਭਗਵੰਤ ਮਾਨ, ਸਰਬਜੀਤ ਕੌਰ ਮਾਣੂੰਕੇ ਤੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਪੁੱਜੇ ਸਨ, ਉਸ ਵੇਲੇ ਅਧਿਆਪਕਾਂ ਨੇ ਇਨ੍ਹਾਂ ਆਗੂਆਂ ਦਾ ਸ...
Monday, October 15 2018 06:41 AM
ਪਾਤੜਾਂ,
ਹਲਕਾ ਵਿਧਾਇਕ ਦੇ ਪੁੱਤਰ ਨੂੰ ਜ਼ਿਲ੍ਹਾ ਪਰਿਸ਼ਦ ਜ਼ੋਨ ਅਰਨੇਟੂ ਤੋਂ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾਣ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਅਮਰੀਕ ਰਾਮ ਅਤੇ ਬਸਪਾ ਤੇ ‘ਆਪ’ ਦੇ ਸਾਂਝੇ ਉਮੀਦਵਾਰ ਸਤਵੀਰ ਸਿੰਘ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ ਸਨ। ਸਤਵੀਰ ਸਿੰਘ ’ਤੇ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਾਬਜ਼ ਹੋਣ ਦੇ ਦੋਸ਼ ਲੱਗੇ ਸਨ। ਅਕਾਲੀ ਦਲ ਦੇ ਉਮੀਦਵਾਰ ਅਮਰੀਕ ਰਾਮ ਨੇ ਕਥਿਤ ਧੱਕੇਸ਼ਾਹੀ ਵਿਰੁੱਧ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਦੀ ਅਗਵਾਈ ਵਿੱਚ ਪੰਜਾਬ ਅਤੇ ਹਰਿਆਣ...
Monday, October 15 2018 06:37 AM
ਡੇਰਾਬਸੀ,
ਪੁਲੀਸ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ ਕਕਰਾਲੀ ਘੱਗਰ ਨਦੀ ਨੇੜੇ ਬੀਤੀ ਰਾਤ ਛਾਪਾ ਮਾਰ ਕੇ ਗਰੈਵਲ ਨਾਲ ਲੱਦੀਆਂ 9 ਟਰਾਲੀਆਂ ਜ਼ਬਤ ਕੀਤੀਆਂ ਹਨ। ਇਸੇ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਵੱਲੋਂ ਕੁੱਲ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਚਾਰ ਮੁਲਜ਼ਮ ਫ਼ਰਾਰ ਹਨ। ਇਸੇ ਦੌਰਾਨ ਪੁਲੀਸ ਨੇ ਚੋਰੀ ਦਾ ਮਾਲ ਖਰੀਦ ਰਹੇ ਕਰੱਸ਼ਰ ਮਾਲਕ ਖ਼ਿਲਾਫ਼ ਕਥਿਤ ਤੌਰ ’ਤੇ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਪੁਲੀਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮੌਕੇ ’ਤੇ ਮਾਈਨਿੰਗ ਮਾਫੀਆ ਵੱਲੋਂ ਢਕੋਲੀ ਦ...
Saturday, October 13 2018 06:38 AM
ਚੰਡੀਗੜ੍ਹ,
ਦੇਸ਼ ਭਰ ਵਿੱਚ ਚੱਲ ਰਹੀ ‘ਮੀ ਟੂ’ ਲਹਿਰ ਤਹਿਤ ਇਥੋਂ ਦੇ ਸੈਕਟਰ-45 ਸਥਿਤ ਸੇਂਟ ਸਟੀਫਨਜ਼ ਸਕੂਲ ਦੇ ਸਾਬਕਾ ਵਿਦਿਆਰਥੀ ਸੰਜੇ ਆਸਟਾ ਨੇ ਸਕੂਲ ਦੇ ਫਾਊਂਡਰ ਡਾਇਰੈਕਟਰ ਹੈਰਲਡ ਕਾਰਵਰ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਉਸ ਆਪਣੇ ਬਲੌਗ ਵਿੱਚ ਕਿਹਾ ਕਿ ਕਾਰਵਰ ਨੇ ਸਕੂਲ ਦੇ ਕਈ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਜਦੋਂ ਬੱਚਿਆਂ ਨੇ ਇਸ ਮਾਮਲੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬੱਚਿਆਂ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਇਸ ਸਬੰਧ ਵਿੱਚ ਕਾਰਵਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਸੀ, ਪਰ ਕਾਰਵਰ ਵੱਲੋਂ ਬੱਚਿਆਂ ’ਤੇ ਦਬਾਅ ਬਣਾ...
Saturday, October 13 2018 06:37 AM
ਚੰਡੀਗੜ੍ਹ
ਜਨ ਸੰਖਿਆ ਫਾਊਂਡੇਸ਼ਨ ਆਫ਼ ਇੰਡੀਆ ਨੇ ਯੂਟੀ ਚੰਡੀਗੜ੍ਹ ਨੂੰ ਪ੍ਰਜਨਨ ਸਿਹਤ, ਲਿੰਗ ਵਿਭਿੰਨਤਾ, ਪਰਿਵਾਰ ਨਿਯੋਜਨ, ਸਾਫ਼ ਪਾਣੀ, ਸਫ਼ਾਈ, ਨਾਰੀ ਜਾਗਰੂਕਤਾ ਅਤੇ ਲਿੰਗ ਆਧਾਰਿਤ ਸਮਾਨਤਾ, ਵੱਧ ਰਹੀ ਜਨਸੰਖਿਆ ’ਤੇ ਕੰਟਰੋਲ ਕਰਨ ਆਦਿ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਯੂਟੀ ਪ੍ਰਸ਼ਾਸਨ ਨੂੰ 10 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਹੈ। ਸਟੀਨ ਆਡੀਟੋਰੀਅਮ ਇੰਡੀਆ ਹੈਬੀਟੈੱਟ ਸੈਂਟਰ ਦਿੱਲੀ ਵਿੱਚ ਸਮਾਗਮ ਦੌਰਾਨ ਇਹ ਪੁਰਸਕਾਰ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ ਅਤੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਜੀ. ਦੀਵਾਨ ਨੂੰ ਦਿੱਤਾ ਗਿਆ। ਡਾ. ਦੀਵਾਨ...
Friday, October 12 2018 06:57 AM
ਪਿਹੋਵਾ,
ਸਥਾਨਕ ਬਿਜਲੀ ਵਿਭਾਗ ਵਿੱਚ ਐੱਸਡੀਓ ਅਤੇ ਬਿਜਲੀ ਮੁਲਾਜ਼ਮਾਂ ਦੀ ਯੂਨੀਅਨ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਵੀ ਬਿਜਲੀ ਕਰਮਚਾਰੀ ਹੜਤਾਲ ’ਤੇ ਰਹੇ। ਇਸ ਦੌਰਾਨ ਦਫ਼ਤਰ ਦਾ ਕੰਮਕਾਜ ਪੂਰੀ ਤਰ੍ਹਾਂ ਬੰਦ ਰਿਹਾ।
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੇ ਬਿਜਲੀ ਮੁਲਾਜ਼ਮਾਂ ਦੇ ਧਰਨੇ ਨੂੰ ਲੈ ਤਕੇ ਆਮ ਲੋਕਾਂ ਵਿੱਚ ਵੀ ਗੁੱਸਾ ਹੈ, ਜਿਸ ਤਹਿਤ ਅੱਜ ਸਵੇਰੇ ਦਫ਼ਤਰ ਵਿੱਚ ਕੰਮ ਨਾ ਹੋਣ ’ਤੇ ਆਮ ਲੋਕ ਅਤੇ ਕਰਮਚਾਰੀ ਆਹਮਣੋ- ਸਾਹਮਣੇ ਹੋ ਗਏ। ਇਸ ਦੌਰਾਨ ਨਾਰਾਜ਼ ਲੋਕਾਂ ਨੇ ਰੋਸ ਵਜੋਂ ਬਿਜਲੀ ਦਫ਼ਤਰ ਦੇ ਬਾਹਰ ਕੈਥਲ ਰੋਡ ’ਤ...
Friday, October 12 2018 06:56 AM
ਨਵੀਂ ਦਿੱਲੀ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਮੌਜੂਦਾ ਕਮੇਟੀ ਪ੍ਰਧਾਨ ’ਤੇ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸ਼ੰਟੀ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਥਾਣਾ ਨੌਰਥ ਐਵੇਨਿਊ ’ਚ ਕਮੇਟੀ ਵੱਲੋਂ ਆਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਹੈ।
ਇੱਥੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਕਾਲਕਾ ਨੇ ਕਿਹਾ ਕਿ ਸ਼ੰਟੀ ਨੇ ਸਿਆਸੀ ਰਜਿੰਸ਼...
Friday, October 12 2018 06:56 AM
ਨਵੀਂ ਦਿੱਲੀ,
ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਸਿੱਖ ਸਿਆਸਤ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਸਿੱਖ ਰਾਜਨੀਤੀ ਗਰਮਾ ਗਈ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਧੇ ਤੌਰ ’ਤੇ ਕੀਤੇ ਗਏ ਖੁਲਾਸਿਆਂ ਦੇ ਜਵਾਬ ਕਮੇਟੀ ਪ੍ਰਧਾਨ ਖੁਦ ਨਾ ਦੇ ਕੇ ਆਪਣੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੋਂ ਦਿਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪ੍ਰੇਮੀ ਗੁਪਤ ਦਾਨ ਕਰਨਾ ਚਾਹੁੰਦਾ ਹੈ ਤਾਂ ‘ਦਾਨ ਪਰਚੀ’ ਉੱਤੇ ਗੁਪਤ ਦਾਨ ਲਿ...