News: ਰਾਜਨੀਤੀ

ਇਹ ਸਭ ਕੁੱਝ ਕਿਸੇ ਅਹੁਦੇ ਲਈ ਨਹੀਂ, ਸਗੋਂ ਦੇਸ਼ ਲਈ ਹੈ: ਸਿੱਬਲ

Tuesday, August 25 2020 07:59 AM
ਨਵੀਂ ਦਿੱਲੀ, 25 ਅਗਸਤ ਕਾਂਗਰਸੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਨੇਤਾਵਾਂ ਵਿਚੋਂ ਇਕ ਕਪਿਲ ਸਿੱਬਲ, ਜੋ ਕਾਂਗਰਸ ਵਿਚ ਪੂਰੇ ਸਮੇਂ ਦੇ ਪ੍ਰਧਾਨ ਅਤੇ ਸਮੂਹਿਕ ਲੀਡਰਸ਼ਿਪ ਦੀ ਵਕਾਲਤ ਕਰਦੇ ਹਨ, ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਹ ਕਿਸੇ ਅਹੁਦੇ ਲਈ ਨਹੀਂ ਬਲਕਿ ਦੇਸ਼ ਲਈ ਹੈ, ਜੋ ਉਨ੍ਹਾਂ ਲਈ ਸਭ ਤੋਂ ਊਪਰ ਹੈ। ਉਨ੍ਹਾਂ ਟਵੀਟ ਕੀਤਾ, “ਇਹ ਅਹੁਦੇ ਲਈ ਨਹੀਂ ਹੈ। ਇਹ ਮੇਰੇ ਦੇਸ਼ ਲਈ ਹੈ, ਜੋ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ''...

ਬਚਪਨ ਦੀਆਂ ਸੁਨਿਹਰੀ ਯਾਦਾਂ,

Thursday, August 6 2020 07:15 AM
ਜਦੋਂ ਹਰ ਇਨਸਾਨ ਵੱਡਾ ਹੁੰਦਾ ਤੇ ਸਮਾਜਿਕ ਦਾਇਰੇ ਤੇ ਜ਼ਿੰਮੇਵਾਰੀਆ ਤੇ ਕਾਰੋਬਾਰ ਵਿੱਚ ਵਿਅਸਤ ਹੋ ਜਾਦੇ।ਤਾ ਉਹ ਕੲੀ ਵਾਰ ਏ ਸੋਚਦਾ ਕਿ ਕਾਸ਼ ਆਪਾ ਵੱਡੇ ਹੀ ਨਾ ਹੋਏ ਹੁੰਦੇ।ਪਰ ਜਿੰਦਗੀ ਦਾ ਪਹੀਆ ਇਸ ਤਰ੍ਹਾਂ ਹੀ ਘੁੰਮਦਾ, ਇਨਸਾਨੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਭਾਗ ਹੁੰਦਾ ਹੈ।ਉਸਦਾ ਬਚਪਨ ਜਦੋਂ ਆਪਾ ਛੋਟੇ ਤੇ ਬੱਚੇ ਹੁੰਦੇ ਹਾਂ।ਇਕ ਬੇਪਰਵਾਹ ਜ਼ਿੰਦਗੀ ਜੀਦੇ ਹਾਂ ਕੋਈ ਦਿਮਾਗੀ ਬੋਝ ਨਹੀਂ,ਕੋਈ ਪਰਿਵਾਰਕ ਤੇ ਸਮਾਜਿਕ ਸੋਚ ਨਹੀਂ ਬਸ ਛੋਟੀਆਂ ਛੋਟੀਆਂ ਖੁਸ਼ੀਆ ਵਿੱਚ ਵੱਡੀਆਂ ਖੁਸ਼ੀਆਂ ਲੱਭ ਜਾਦੀਆ ਸਨ।ਹਰ ਇਨਸਾਨ ਦੀ ਸ਼ਖ਼ਸੀਅਤ ਤੇ ਵਿਅਕਤੀਤਵ ਤੇ ਉਸਦੇ ਬਚਪ...

ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਮੋਬਾਇਲ ਭੱਤਿਅਾਂ 'ਚ ਕਟੌਤੀ ਕਰਨਾ ਮੰਦਭਾਗਾ ਫੈਸਲਾ

Tuesday, August 4 2020 06:46 AM
ਅਮਰਗੜ੍ਹ 04 ਅਗਸਤ (ਹਰੀਸ਼ ਅਬਰੋਲ )ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੋਬਾਇਲ ਭੱਤਿਅਾਂ 'ਚ ਭਾਰੀ ਕਟੌਤੀ ਕਰਕੇ ਮੁਲਾਜ਼ਮ ਵਰਗ ਨਾਲ ਧ੍ਰੋਹ ਕਮਾਇਆ ਹੈ।ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਸਿੱਧੂ ਹੈਲਥ ਸੁਪਰਵਾਈਜ਼ਰ ਸੀ ਐਚ ਸੀ ਅਮਰਗੜ੍ਹ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਕਟੌਤੀ ਮੁਤਾਬਿਕ ਗਰੁੱਪ 'ਏ' ਦੇ ਅਧਿਕਾਰੀਆਂ ਨੂੰ 250 ਰੁਪਏ, ਗਰੁੱਪ 'ਬੀ' ਦੇ ਅਧਿਕਾਰੀਆਂ ਨੂੰ 17...

ਜ਼ਹਿਰੀਲੀ ਸ਼ਰਾਬ ਦਾ ਮਾਮਲਾ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਨਹੀਂ; ਅਰੋੜਾ ਦੀ ਅਕਾਲੀਆਂ ਨੂੰ ਨਸੀਹਤ

Tuesday, August 4 2020 06:39 AM
ਚੰਡੀਗੜ, 4 ਅਗਸਤ: ਪੰਜਾਬ ਦੇ ਤਰਨ ਤਾਰਨ, ਅੰਮਿ੍ਰਤਸਰ ਅਤੇ ਬਟਾਲਾ (ਗੁਰਦਾਸਪੁਰ) ਵਿਖੇ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਨਹੀਂ ਹੈ, ਸਗੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਸਾਂਝੇ ਕਦਮ ਪੁੱਟਣ ਦਾ ਹੈ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਆਫ਼ਤ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਾਂਗਰਸ ਸਰਕਾਰ ‘ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ...

ਜੇਲ ਵਿਭਾਗ ਦੀ ਨਿਵੇਕਲੀ ਪਹਿਲ ਨੇ ਜੇਲਾਂ ਵਿੱਚ ਰੱਖੜੀ ਦਾ ਤਿਉਹਾਰ ਮਨਾਉਣ ਲਈ ਕੋਵਿਡ ਦੇ ਨੇਮਾਂ ਨੂੰ ਵੀ ਤਿੜਕਣ ਨਾ ਦਿੱਤਾ

Tuesday, August 4 2020 06:38 AM
ਚੰਡੀਗੜ, 4 ਅਗਸਤ ਜੇਲ ਵਿਭਾਗ ਦੀ ਨਿਵੇਕਲੀ ਪਹਿਲ ਸਦਕਾ ਅੱਜ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਕੋਵਿਡ-19 ਦੇ ਚੱਲਦਿਆਂ ਕੈਦੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਰਮਿਆਨ ਮੋਹ ਦੀਆਂ ਤੰਦਾਂ ਦੇ ਸੁਮੇਲ ਨੂੰ ਯਕੀਨੀ ਬਣਾਉਦਿਆਂ ਇਸ ਮਹਾਂਮਾਰੀ ਕਾਰਨ ਬਣਾਏ ਨੇਮਾਂ ਨੂੰ ਵੀ ਤਿੜਕਣ ਨਹੀਂ ਦਿੱਤਾ। ਕੋਰੋਨਾ ਕਾਰਨ ਭਾਵੇਂ ਰੱਖੜੀ ਦੇ ਤਿਉਹਾਰ ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਕੈਦੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਹਮੋ-ਸਾਹਮਣੇ ਮਿਲਣ ਦੇ ਇਜਾਜ਼ਤ ਨਹੀਂ ਸੀ ਪਰ ਵਿਭਾਗ ਦੀ ਪਹਿਲ ਸਦਕਾ ਸਮੂਹ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਉਨਾਂ ਦੇ ਪਰਿਵਾਰਕ ਮੈਂਬ...

ਮੁੱਖ ਮੰਤਰੀ ਵੱਲੋਂ ਫਸਲੀ ਵਿਭਿੰਨਤਾ ਦਾ ਰਕਬਾ ਵਧਾਉਣ ਤੇ ਕੋਵਿਡ ਮਹਾਂਮਾਰੀ ਦੇ ਬਾਵਜੂਦ ਸਾਉਣੀ ਦੇ ਬਿਜਾਈ ਸੀਜ਼ਨ ਨੂੰ ਕਾਮਯਾਬੀ ਨਾਲ ਨੇਪਰੇ ਚਾੜਣ ਲਈ ਕਿਸਾਨਾਂ ਦੀ ਸ਼ਲਾਘਾ

Tuesday, August 4 2020 06:38 AM
ਚੰਡੀਗੜ, 4 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੇ ਕਿਸਾਨਾਂ ਵੱਲੋਂ 2.28 ਲੱਖ ਹੈਕਟੇਅਰ ਰਕਬੇ ਨੂੰ ਸਾਉਣੀ ਦੇ ਮੌਜੂਦਾ ਬਿਜਾਈ ਸੀਜ਼ਨ ਦੌਰਾਨ ਝੋਨੇ ਦੇ ਰਵਾਇਤੀ ਫਸਲੀ ਚੱਕਰ ’ਚੋਂ ਫਸਲੀ ਵਿਭਿੰਨਤਾ ਰਾਹੀਂ ਬਾਹਰ ਕੱਢਣ ਦੇ ਕੀਤੇ ਉੱਦਮ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਸਾਉਣੀ 2020 ਦੇ ਸੀਜ਼ਨ ਦੌਰਾਨ ਫਸਲਾਂ ਦੀ ਕਾਮਯਾਬੀ ਨਾਲ ਬਿਜਾਈ ਲਈ ਵੀ ਕਿਸਾਨਾਂ ਦੀ ਤਾਰੀਫ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਬਾਵਜੂਦ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ਅਪਣਾਏ ਜਾਣ ਦੇ ਕੀਤੇ ਉੱਦਮ ਦੀ ਕੇ...

ਧਰਮਸੋਤ ਵਲੋਂ ਨਾਭਾ 'ਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ

Friday, July 31 2020 07:04 AM
ਨਾਭਾ, 31 ਜੁਲਾਈ (ਤਰੁਣ ਮਹਿਤਾ) - ਇਤਿਹਾਸਕ ਨਗਰੀ ਨਾਭਾ ਵਿਖੇ ਮੌਜੂਦਾ ਸਰਕਾਰ ਵਿਚ ਜੰਗਲਾਤ ਮੰਤਰੀ ਅਤੇ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਵੱਲੋਂ 17 ਕਰੋੜ ਦੇ ਕਰੀਬ ਦੀ ਲਾਗਤ ਨਾਲ ਬਣਨ ਵਾਲੇ ਸੀਵਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ।

ਇਤਰਾਜ਼ਯੋਗ ਟਿੱਪਣੀ ਮਾਮਲੇ 'ਚ ਸਾਬਕਾ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲੀ ਜ਼ਮਾਨਤ

Friday, July 31 2020 07:00 AM
ਨਵੀਂ ਦਿੱਲੀ, 31 ਜੁਲਾਈ - ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਾਬਕਾ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਜਾਫਰੂਲ ਇਸਲਾਮ ਖਾਨ ਨੂੰ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੈਪਟਨ ਵਲੋਂ ਨਵੀਆਂ ਹਿਦਾਇਤਾਂ ਜਾਰੀ

Tuesday, July 14 2020 07:29 AM
ਚੰਡੀਗੜ੍ਹ, 14 ਜੁਲਾਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਿਦਾਇਤਾਂ ਮੁਤਾਬਕ ਜਿਨ੍ਹਾਂ ਯਾਤਰੀਆਂ ਨੇ ਸੂਬੇ 'ਚ 72 ਘੰਟੇ ਲਈ ਆਉਣਾ ਹੈ, ਉਨ੍ਹਾਂ ਨੂੰ ਇਕਾਂਤਵਾਸ ਹੋਣ ਦੀ ਲੋੜ ਹੋਣ ਨਹੀਂ ਹੈ। ਇਨ੍ਹਾਂ ਯਾਤਰੀਆਂ ਨੂੰ ਸਰਹੱਦੀ ਨਾਕਿਆਂ 'ਤੇ ਸਵੈ ਘੋਸ਼ਣਾ ਪੱਤਰ 'ਚ ਆਪਣੇ ਪੰਜਾਬ ਆਉਣ ਸੰਬੰਧੀ ਜਾਣਕਾਰੀ ਦੇਣੀ ਪਏਗੀ।...

ਥਾਣਾ ਦਾਖਾ ਦੇ 8 ਮੁਲਾਜ਼ਮ ਕੋਰੋਨਾ ਪਾਜ਼ੀਟਿਵ

Saturday, July 11 2020 07:01 AM
ਮੁੱਲਾਂਪੁਰ-ਦਾਖਾ, 11 ਜੁਲਾਈ - ਕੋਵਿਡ-19 ਮਹਾਂਮਾਰੀ ਦੌਰਾਨ ਮਾਡਲ ਥਾਣਾ ਦਾਖਾ ਦੇ 6 ਸੀਨੀਅਰ ਅਧਿਕਾਰੀ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਅੱਜ ਥਾਣੇ ਦੇ ਮੁੱਖ ਮੁਨਸ਼ੀ ਅਤੇ ਕੰਪਿਊਟਰ ਅਪਰੇਟਰ ਦੀ ਰਿਪੋਰਟ ਵੀ ਪਾਜ਼ੀਟਿਵ ਆਉਣ ਬਾਅਦ ਥਾਣਾ ਦਾਖਾ 'ਚ ਕੁੱਲ ਮਾਮਲੇ 8 ਹੋ ਗਏ।

ਟਰੇਨ-ਬੱਸ ਟੱਕਰ 'ਚ ਮਾਰੇ ਗਏ 21 ਸਿੱਖਾਂ ਪਰਿਵਾਰਾਂ ਨੂੰ ਇਕ ਕਰੋੜ ਦੇਵੇਗਾ ਪਾਕਿਸਤਾਨ

Thursday, July 9 2020 07:03 AM
ਪੇਸ਼ਾਵਰ, ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੀ ਸਰਕਾਰ ਨੇ ਬੁੱਧਵਾਰ ਨੂੰ ਉਨ੍ਹਾਂ 21 ਸਿੱਖ ਤੀਰਥ ਯਾਤਰੀਆਂ ਯਾਤਰੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਪਿਛਲੇ ਹਫ਼ਤੇ ਟਰੇਨ-ਬੱਸ ਦੀ ਟੱਕਰ 'ਚ ਮੌਤ ਹੋ ਗਈ ਸੀ। ਭਾਈ ਜੋਸ਼ ਸਿੰਘ ਗੁਰਦੁਆਰਾ ਪਹੁੰਚੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਿਯੋਗੀ ਵਜੀਰ ਜਾਦਾ ਨੇ ਹਾਦਸੇ 'ਤੇ ਦੁੱਖ ਜਤਾਇਆ ਤੇ ਮੁਆਵਜੇ ਦਾ ਐਲਾਨ ਕੀਤਾ। ਪਾਕਿਸਤਾਨ ਨੇ ਪੰਜਾਬ ਪ੍ਰਾਂਤ ਦੇ ਸ਼ੇਖਪੁਰਾ ਜ਼ਿਲ੍ਹੇ 'ਚ ਸ਼ੁੱਕਰਵਾਰ ਟਰੇਨ ਨਾਲ ਮਿਲੀ ਬਲ ਦੀ ਟਕੱਰ ਹੋ ਗਈ ਸੀ। ਇਸ 'ਚ 21 ਸਿੱ...

ਕੇਂਦਰ ਸਰਕਾਰ ਵਲੋਂ ਖੇਤੀ ਨਾਲ ਸਬੰਧਤ ਪਾਸ ਕੀਤੇ ਤਿੰਨੋਂ ਕਾਨੂੰਨ ਕਿਸਾਨਾਂ ਦੇ ਫਾਈਦੇ ਲਈ ਹਨ - ਅਵਿਨਾਸ਼ ਰਾਏ ਖੰਨਾ

Friday, July 3 2020 06:16 AM
ਜਲੰਧਰ, 3 ਜੁਲਾਈ (ਸ਼ਿਵ) - ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨੇ ਅੱਜ ਜਲੰਧਰ ਪ੍ਰੈਸ ਕਾਨਫਰੰਸ ਵਿਚ ਕਿਸਾਨਾਂ ਦੇ ਹਿੱਤ 'ਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਕਾਨੂੰਨਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲੇਗਾ ਤੇ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇਗਾ।...

ਨਵਾਂਸ਼ਹਿਰ ਜ਼ਿਲ੍ਹੇ 'ਚ 7 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

Friday, July 3 2020 06:15 AM
ਨਵਾਂਸ਼ਹਿਰ, 3 ਜੁਲਾਈ -ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਕ ਫਿਰ ਕੋਰੋਨਾ ਵਾਇਰਸ ਦਾ ਕਹਿਰ ਟੁੱਟਦਾ ਨਜ਼ਰ ਆ ਰਿਹਾ ਹੈ। ਜ਼ਿਲ੍ਹੇ ਚ 7ਵਿਅਕਤੀਆਂ ਦੀ ਕੋਰੋਨਾ ਵਾਇਰਸ ਤੋਂ ਰਿਪੋਰਟ ਪਾਜੀਟਿਵ ਆਈ ਹੈ। ਪਿਛਲੇ ਸਮੇਂ ਤੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ 10 ਸਾਲ ਤੱਕ ਬੱਚੇ ਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਤੇ ਕੋਰੋਨਾ ਵਾਇਰਸ ਜ਼ਿਆਦਾ ਮਾਰ ਕਰਦਾ ਹੈ ਪਰ ਹੁਣ ਆ ਰਹੀਆਂ ਰਿਪੋਰਟਾਂ ਵਿਚਕਾਰਲੀ ਉਮਰ ਦੀਆਂ ਹੀ ਹਨ। ਨਵਾਂਸ਼ਹਿਰ ਦੇ ਨਾਲ ਲੱਗਦੇ ਪਿੰਡ ਮਹਿੰਦੀਪੁਰ ਦੇ ਇਕ 20 ਸਾਲਾ ਅਤੇ ਦੂਸਰਾ 33 ਸਾਲਾ, ਬਲਾਚੌਰ ਦੇ ਪਿੰਡ ਕੰਗਣਾ ਬੇਟ ਦੇ 33 ਸਾਲਾ, ਟੀਚਰ ਕ...

ਪ੍ਰਧਾਨ ਮੰਤਰੀ ਅਚਾਨਕ ਲੇਹ ਪਹੁੰਚੇ

Friday, July 3 2020 06:14 AM
ਨਵੀਂ ਦਿੱਲੀ, 3 ਜੁਲਾਈ - ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਪਹੁੰਚੇ ਹਨ। ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪਹੁੰਚੇ ਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇੱਥੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੌਕੇ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਫੌਜ, ਹਵਾਈ ਫੌਜ ਦੇ ਅਫਸਰਾਂ ਨਾਲ ਸੰਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੀਮੂ ਦੀ ਫਾਰਵਰਡ ਪੋਸਟ 'ਤੇ ਪਹੁੰਚੇ, ਜੋ ਸਮੁੰਦਰੀ ਤਲ ਤੋਂ 11 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ।...

ਇਹੀ ਸਮਾਂ ਹੈ ਭਾਰਤ-ਆਸਟਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ: ਮੋਦੀ

Thursday, June 4 2020 08:16 AM
ਨਵੀਂ ਦਿੱਲੀ, 4 ਜੂਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਆਸਟਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਨਾਲ ਆਨਲਾਈਨ ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ, ਜਿਸ ਵਿੱਚ ਸਿਹਤ ਸੰਭਾਲ, ਕਾਰੋਬਾਰ ਅਤੇ ਰੱਖਿਆ ਖੇਤਰਾਂ ਸਮੇਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਆਪਣੇ ਸ਼ੁਰੂਆਤੀ ਭਾਸ਼ਨ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਹ ਸਮਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦਾ ਹੈ ਤੇ ਦੋਵਾਂ ਮੁਲਕਾਂ ਦੀ ਦੋੋਸਤੀ ਨੂੰ ਹੋਰ ਮਜ਼ਬੂਤ ​​ਕਰਨ ਦੀਆਂ ਅਨੇਕਾਂ ਸੰਭਾਵਨਾਵਾਂ ਹਨ।...

E-Paper

Calendar

Videos