Arash Info Corporation

ਨਵਾਂਸ਼ਹਿਰ ਜ਼ਿਲ੍ਹੇ 'ਚ 7 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

03

July

2020

ਨਵਾਂਸ਼ਹਿਰ, 3 ਜੁਲਾਈ -ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਕ ਫਿਰ ਕੋਰੋਨਾ ਵਾਇਰਸ ਦਾ ਕਹਿਰ ਟੁੱਟਦਾ ਨਜ਼ਰ ਆ ਰਿਹਾ ਹੈ। ਜ਼ਿਲ੍ਹੇ ਚ 7ਵਿਅਕਤੀਆਂ ਦੀ ਕੋਰੋਨਾ ਵਾਇਰਸ ਤੋਂ ਰਿਪੋਰਟ ਪਾਜੀਟਿਵ ਆਈ ਹੈ। ਪਿਛਲੇ ਸਮੇਂ ਤੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ 10 ਸਾਲ ਤੱਕ ਬੱਚੇ ਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਤੇ ਕੋਰੋਨਾ ਵਾਇਰਸ ਜ਼ਿਆਦਾ ਮਾਰ ਕਰਦਾ ਹੈ ਪਰ ਹੁਣ ਆ ਰਹੀਆਂ ਰਿਪੋਰਟਾਂ ਵਿਚਕਾਰਲੀ ਉਮਰ ਦੀਆਂ ਹੀ ਹਨ। ਨਵਾਂਸ਼ਹਿਰ ਦੇ ਨਾਲ ਲੱਗਦੇ ਪਿੰਡ ਮਹਿੰਦੀਪੁਰ ਦੇ ਇਕ 20 ਸਾਲਾ ਅਤੇ ਦੂਸਰਾ 33 ਸਾਲਾ, ਬਲਾਚੌਰ ਦੇ ਪਿੰਡ ਕੰਗਣਾ ਬੇਟ ਦੇ 33 ਸਾਲਾ, ਟੀਚਰ ਕਾਲੋਨੀ ਦੇ 36 ਸਾਲਾ, ਬੰਗਾ ਹਲਕੇ ਦੇ ਪਿੰਡ ਅਨੋਖਰਵਾਲ ਦੇ 30 ਸਾਲਾ, ਸਰਹਾਲ ਕਾਜ਼ੀਆਂ ਦੇ 27 ਸਾਲਾ ਅਤੇ ਪਿੰਡ ਘੁੰਮਣਾ ਦੇ 26 ਸਾਲਾ ਵਿਅਕਤੀਆਂ ਦੀਆਂ ਰਿਪੋਰਟਾਂ ਕੋਰੋਨਾ ਵਾਇਰਸ ਤੋਂ ਪਾਜੀਟਿਵ ਆਈਆਂ ਹਨ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਨਵਾਂਸ਼ਹਿਰ ਦੇ ਕੇ ਸੀ ਕਾਲਜ ਅਤੇ ਰੈਲਮਾਜਰਾ ਦੇ ਰਿਆਤ ਬਾਹਰਾ ਕਾਲਜ ਵਿੱਚ ਰੱਖਿਆ ਗਿਆ ਸੀ।