ਬਚਪਨ ਦੀਆਂ ਸੁਨਿਹਰੀ ਯਾਦਾਂ,

06

August

2020

ਜਦੋਂ ਹਰ ਇਨਸਾਨ ਵੱਡਾ ਹੁੰਦਾ ਤੇ ਸਮਾਜਿਕ ਦਾਇਰੇ ਤੇ ਜ਼ਿੰਮੇਵਾਰੀਆ ਤੇ ਕਾਰੋਬਾਰ ਵਿੱਚ ਵਿਅਸਤ ਹੋ ਜਾਦੇ।ਤਾ ਉਹ ਕੲੀ ਵਾਰ ਏ ਸੋਚਦਾ ਕਿ ਕਾਸ਼ ਆਪਾ ਵੱਡੇ ਹੀ ਨਾ ਹੋਏ ਹੁੰਦੇ।ਪਰ ਜਿੰਦਗੀ ਦਾ ਪਹੀਆ ਇਸ ਤਰ੍ਹਾਂ ਹੀ ਘੁੰਮਦਾ, ਇਨਸਾਨੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਭਾਗ ਹੁੰਦਾ ਹੈ।ਉਸਦਾ ਬਚਪਨ ਜਦੋਂ ਆਪਾ ਛੋਟੇ ਤੇ ਬੱਚੇ ਹੁੰਦੇ ਹਾਂ।ਇਕ ਬੇਪਰਵਾਹ ਜ਼ਿੰਦਗੀ ਜੀਦੇ ਹਾਂ ਕੋਈ ਦਿਮਾਗੀ ਬੋਝ ਨਹੀਂ,ਕੋਈ ਪਰਿਵਾਰਕ ਤੇ ਸਮਾਜਿਕ ਸੋਚ ਨਹੀਂ ਬਸ ਛੋਟੀਆਂ ਛੋਟੀਆਂ ਖੁਸ਼ੀਆ ਵਿੱਚ ਵੱਡੀਆਂ ਖੁਸ਼ੀਆਂ ਲੱਭ ਜਾਦੀਆ ਸਨ।ਹਰ ਇਨਸਾਨ ਦੀ ਸ਼ਖ਼ਸੀਅਤ ਤੇ ਵਿਅਕਤੀਤਵ ਤੇ ਉਸਦੇ ਬਚਪਨ ਦੀ ਛਵੀ ਸਾਫ ਤੌਰ ਤੇ ਵੇਖੀ ਜਾ ਸਕਦੀ ਹੈ। ਬਚਪਨ ਵਿੱਚ ਹਰ ਇੱਕ ਰਿਸ਼ਤੇ ਤੋਂ ਮਿਲਣ ਵਾਲਾ ਪਿਆਰ, ਛੋਟੀਆਂ ਛੋਟੀਆਂ ਮਾਂ ਬਾਪ ਅੱਗੇ ਜਿੰਦਾ ਤੇ ਮੜੀਆਂ ਤੇ ਜਦੋ ਉਹ ਪੂਰੀਆਂ ਹੋ ਜਾਂਦੀਆਂ ਸਨ ਤਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਹਿੰਦਾ।ਜਦੋ ਕਦੇ ਰੁਸਨਾ ਤਾ ਹਰ ਇਕ ਨੇ ਤਰਲੇ ਮਿੰਨਤਾਂ ਕਰਕੇ ਮਨਾਉਣਾ,ਜਦੋ ਕਦੇ ਰੋਣਾ ਤਾ ਮਾਂ ਨੇ ਆਪਣੀ ਗੋਦੀ ਵਿੱਚ ਲੈ ਕੇ ਸਹਿਲਾਨਾ ਤੇ ਪਲੋਸਣਾ,ਇਕ ਅੱਲਗ ਹੀ ਦੁਨੀਆਂ ਹੁੰਦੀ ਬਚਪਨ ਦੀ। ਛੋਟੀਆਂ -2ਖੇਡਾ ਤੇ ਖਿਡੋਣੇ ਨਾਲ ਹੀ ਖੁਸ਼ ਹੋ ਜਾਣਾ। ਆਪਣੇ ਸਭ ਤੋ ਪਿਆਰੇ ਖਿਡੋਣੇ ਜਾ ਚੀਜ਼ ਨਾਲ ਰਾਤ ਨੂੰ ਸੌਣਾ ਤੇ ਸਵੇਰੇ ਉੱਠ ਕੇ ਸਭ ਤੋ ਪਹਿਲਾਂ ਉਹਨੂੰ ਹੀ ਵੇਖਣਾ,ਜੇ ਕਦੇ ਕਿਸੇ ਨੇ ਝਿੜਕ ਵੀ ਦੇਣਾ ਤਾ ਝੂਠੀ ਮੂਠੀ ਰੋ ਕੇ ਦਿਖਾਣਾ ਪਤਾ ਹੁੰਦਾ ਸੀ ਕਿ ਹੁਣ ਚੋਕਲੇਟ ਜਾ ਖਿਡੋਣਾ ਮਿਲਗਾ ਮਨਾਉਣ ਦੇ ਲਈ, ਛੋਟੇ ਹੁੰਦੇ ਹੋਏ ਵੀ ਵੱਡੇ ਹੋਣ ਦਾ ਅਹਿਸਾਸ।ਪਿਤਾ ਦੇ ਮੋਢੇ ਤੇ ਬੈਠ ਕੇ ਤੇ ੳਹਨਾ ਦੀ ਉਂਗਲੀ ਫੜਕੇ ਛੋਟੇ -2 ਪੈਰਾ ਨਾਲ ਤੁਰਨਾ ਸਿੱਖਣਾ ਕਦੇ ਪਿਤਾ ਨੇ ਕੁਝ ਕਿਹ ਦੇਣਾ ਤਾ ਮਾਂ ਦਾ ਪਿਤਾ ਨਾਲ ਲੜਨਾ ਆਪਣੇ ਆਪ ਵਿਚ ਆਪਣੇ ਖਾਸ ਹੋਣ ਦਾ ਅਹਿਸਾਸ ਹੁੰਦਾ ਸੀ।ਤੋਤਲੀ ਆਵਾਜ਼ ਵਿਚ ਜਦੋਂ ਕੋਈ ਗੱਲ ਕਰਨੀ ਤਾ ਸਭ ਖੁਸ਼ ਹੋ ਜਾਦੇ ਸਨ। ਪ੍ਰੇਸ਼ਾਨੀ ਤੇ ਟੈਸ਼ਨ ਕਿਸ ਨੂੰ ਆਖਦੇ ਨੇ ਏ ਪਤਾ ਹੀ ਨਹੀਂ ਸੀ ਹੁੰਦਾ। ਛੁੱਟੀਆਂ ਵਿੱਚ ਕਦੇ ਨਾਨਕੇ ਤੇ ਕਦੇ ਦਾਦਕੇ ਕਿੰਨੇ-2 ਦਿਨ ਰਹਿ ਕੇ ਆਉਣਾ,ਸਭ ਵੱਲੋਂ ਪਿਆਰ ਤੇ ਆਪਣਾਪਨ ਤੇ ਚੀਜਾ ਦਾ ਮਿਲਣਾ,ਉਹ ਇਕ ਅੱਲਗ ਹੀ ਅਹਿਸਾਸ ਹੁੰਦਾ ਸੀ, ਜਿਸਨੂੰ ਕਿ ਅੱਖਰਾ ਦੇ ਦਾਇਰੇ ਵਿੱਚ ਕੈਦ ਨਹੀਂ ਕਰ ਸਕਦੇ,ਉਹ ਨਾਨੀ ਤੇ ਦਾਦੀ ਦੀਆ ਕਹਾਣੀਆ, ਜਿੰਨਾ ਨੂੰ ਸੁਣ ਕੇ ਕਦੇ ਹੱਸਣਾ ਤੇ ਡਰਨਾ ਤੇ ਡਰ ਕੇ ਉਹਨਾ ਦੀ ਗੋਦੀ ਵਿੱਚ ਹੀ ਸਿਰ ਰੱਖ ਕੇ ਸੋ ਜਾਣਾ। ਆਪਣੇ ਆਂਢ ਗੁਆਂਢ ਦੇ ਬੱਚਿਆਂ ਨਾਲ ਖੇਡਣਾ ਤੇ ਕਦੇ ਖੇਡਦੇ-2 ਉਹਨਾ ਦੇ ਘਰੇ ਹੀ ਖਾ ਲੈਣਾ ਤੇ ਸੋ ਜਾਣਾ।ਉਸ ਪਿਆਰ ਤੇ ਆਪਣੇਪਨ ਦਾ ਅਹਿਸਾਸ ਲੰਘੇ ਹੋਏ ਬਚਪਨ ਵਾਂਗ ਮੁੜ ਕਦੇ ਨੀ ਹੋਇਆ। ਹੁਣ ਘਰ ਪਰਿਵਾਰ ਤੇ ਜ਼ਿੰਮੇਵਾਰੀਆਂ ਨੇ ਭਾਵੇ ਆਪਾ ਨੂੰ ਘੇਰ ਲਿਆ।ਪਰ ਹਜੇ ਵੀ ਆਪਣੇ ਸਾਰਿਆਂ ਦੇ ਜਹਿਨ ਵਿੱਚ ਬਚਪਨ ਕੀਤੇ ਨਾ ਕੀਤੇ ਜਿੰਦਾ ਹੈ ਤੇ ਹੁਣ ਉਹ ਹੀ ਛਵੀ ਆਪਾ ਆਪਣੇ ਬੱਚਿਆਂ ਵਿੱਚ ਵੇਖ ਲੈ ਨੇ ਹਾਂ ਤੇ ਕੲੀ ਵਾਰ ਇੱਕਲੇ ਹੋਣ ਤੇ ਰੱਬ ਨਾਲ ਸਿ਼ਕਵਾ ਕਰਦੇ ਹਾਂ ਕਿ ਸਾਨੂੰ ਵੱਡਾ ਹੀ ਕਿਉ ਕੀਤਾ।ਅਸੀ ਬੱਚੇ ਹੀ ਠੀਕ ਸੀ। ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ, ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ। ਲੇਖਕ:-ਹਰਪ੍ਰੀਤ ਆਹਲੂਵਾਲੀਆ Mob9988269018 7888489190