Arash Info Corporation

ਇਹ ਸਭ ਕੁੱਝ ਕਿਸੇ ਅਹੁਦੇ ਲਈ ਨਹੀਂ, ਸਗੋਂ ਦੇਸ਼ ਲਈ ਹੈ: ਸਿੱਬਲ

25

August

2020

ਨਵੀਂ ਦਿੱਲੀ, 25 ਅਗਸਤ ਕਾਂਗਰਸੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਨੇਤਾਵਾਂ ਵਿਚੋਂ ਇਕ ਕਪਿਲ ਸਿੱਬਲ, ਜੋ ਕਾਂਗਰਸ ਵਿਚ ਪੂਰੇ ਸਮੇਂ ਦੇ ਪ੍ਰਧਾਨ ਅਤੇ ਸਮੂਹਿਕ ਲੀਡਰਸ਼ਿਪ ਦੀ ਵਕਾਲਤ ਕਰਦੇ ਹਨ, ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਹ ਕਿਸੇ ਅਹੁਦੇ ਲਈ ਨਹੀਂ ਬਲਕਿ ਦੇਸ਼ ਲਈ ਹੈ, ਜੋ ਉਨ੍ਹਾਂ ਲਈ ਸਭ ਤੋਂ ਊਪਰ ਹੈ। ਉਨ੍ਹਾਂ ਟਵੀਟ ਕੀਤਾ, “ਇਹ ਅਹੁਦੇ ਲਈ ਨਹੀਂ ਹੈ। ਇਹ ਮੇਰੇ ਦੇਸ਼ ਲਈ ਹੈ, ਜੋ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ''