ਭਾਰਤ ’ਚ ਮਹਿੰਗਾਈ ਬਹੁਤੀ ਨਹੀਂ, ਦੇਸ਼ ਵਾਸੀ ਅਮਰੀਕਾ ਤੇ ਬ੍ਰਿਟੇਨ ਨੂੰ ਦੇਖਣ, ਜਿਥੇ ਮਹਿੰਗਾਈ ਰਿਕਾਰਡ ਤੋੜ ਰਹੀ ਹੈ: ਮੋਦੀ ਦਾ ਦੇਸ਼ ਵਾਸੀਆਂ ਨੂੰ ਦਿਲਾਸਾ

08

February

2022

ਨਵੀਂ ਦਿੱਲੀ, 8 ਫਰਵਰੀ-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਮਹਿੰਗਾਈ 'ਤੇ ਕਾਬੂ ਪਾਉਣ ਲਈ ਸੁਹਿਰਦ ਯਤਨਾਂ ਸਦਕਾ ਅੱਜ ਭਾਰਤ ਦੁਨੀਆ ਦੀ ਇਕਲੌਤੀ ਅਜਿਹੀ ਅਰਥਵਿਵਸਥਾ ਹੈ, ਜਿੱਥੇ ਵਿਕਾਸ ਦਰ ਉੱਚੀ ਹੈ ਅਤੇ ਮਹਿੰਗਾਈ ਦਰ ਮੱਧਮ ਹੈ, ਉਥੇ ਦੁਨੀਆ ਦੇ ਹੋਰ ਦੇਸ਼ਾਂ ਦੀ ਆਰਥਿਕਤਾ ਸੁਸਤ ਤੇ ਮਹਿੰਗਾਈ ਚੁਸਤ ਹੈ। ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਸਾਲਾਂ 'ਚ ਦੁਨੀਆ ਦੀ ਸਭ ਤੋਂ ਵੱਡੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ, ‘ਮਹਿੰਗਾਈ ਦੀ ਗੱਲ ਕਰੀਏ ਤਾਂ ਅਮਰੀਕਾ 'ਚ 40 ਸਾਲਾਂ 'ਚ ਸਭ ਤੋਂ ਵੱਧ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ। ਬਰਤਾਨੀਆ ਅੱਜ 30 ਸਾਲਾਂ ਦੀ ਸਭ ਤੋਂ ਵੱਧ ਮਹਿੰਗਾਈ ਹੈ। ਦੁਨੀਆ ਦੇ 19 ਦੇਸ਼ਾਂ ਵਿੱਚ ਜਿੱਥੇ ਯੂਰੋ ਮੁਦਰਾ ਹੈ, ਮਹਿੰਗਾਈ ਦੀ ਦਰ ਸਭ ਤੋਂ ਉੱਚੇ ਪੱਧਰ 'ਤੇ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਮਾਹੌਲ ਵਿੱਚ ਅਤੇ ਮਹਾਮਾਰੀ ਦੇ ਦਬਾਅ ਦੇ ਬਾਵਜੂਦ ਭਾਰਤ ਵਿੱਚ ਮਹਿੰਗਾਈ ਨੂੰ ਇੱਕ ਪੱਧਰ 'ਤੇ ਕਾਬੂ ਕਰਨ ਲਈ ਬਹੁਤ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਲ 2014 ਤੋਂ 2020 ਤੱਕ ਦੇਸ਼ ਵਿੱਚ ਮਹਿੰਗਾਈ ਦੀ ਦਰ 4 ਤੋਂ 5 ਫੀਸਦੀ ਦੇ ਕਰੀਬ ਸੀ ਅਤੇ ਜਦੋਂ ਇਸ ਦੀ ਤੁਲਨਾ ਯੂਪੀਏ ਦੇ ਦੌਰ ਨਾਲ ਕੀਤੀ ਜਾਵੇਗੀ ਤਾਂ ਪਤਾ ਲੱਗੇਗਾ ਕਿ ਮਹਿੰਗਾਈ ਕੀ ਹੁੰਦੀ ਹੈ?’