Tuesday, November 9 2021 06:09 AM
ਸਰਾਏ ਅਮਾਨਤ ਖਾਂ, 9 ਨਵੰਬਰ ( ਨਰਿੰਦਰ ਸਿੰਘ ਦੋਦੇ) - ਬੀਤੀ ਦੇਰ ਰਾਤ ਬੀ.ਐੱਸ.ਐਫ ਦੀ ਚੌਕੀ ਹਵੇਲੀਆਂ ਦੇ ਇਲਾਕੇ ਵਿਚ ਦੇਰ ਰਾਤ ਪਾਕਿਸਤਾਨ ਵਲੋਂ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾ ਨੇ ਫਾਇਰਿੰਗ ਕੀਤੀ ਤਾਂ ਡਰੋਨ ਪਾਕਿਸਤਾਨ ਦੀ ਤਰਫ ਨੂੰ ਵਾਪਸ ਚਲਾ ਗਿਆ। ਬੀ.ਐਸ.ਐਫ ਜਵਾਨਾਂ ਵਲੋਂ ਸਰਹੱਦ ਨਾਲ ਲਗਦੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |...
Tuesday, November 9 2021 06:06 AM
ਜੰਮੂ, 9 ਨਵੰਬਰ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਕਸ਼ਮੀਰ ਘਾਟੀ ਵਿਚ ਹੋਈਆਂ ਹੱਤਿਆਵਾਂ ਦੇ ਚਲਦੇ ਇੱਥੇ ਸੁਰੱਖਿਆ ਸਮੀਖਿਆ ਬੈਠਕ ਕਰਨਗੇ। ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ, ਫੌਜ, ਨੀਮ ਫੌਜੀ ਬਲਾਂ ਅਤੇ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਲੈਫਟੀਨੈਂਟ ਗਵਰਨਰ ਨੂੰ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਦੇ ਅੱਤਵਾਦੀਆਂ ਦੁਆਰਾ ਮਾਰੇ ਜਾਣ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਇਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ |...
Wednesday, November 3 2021 06:27 AM
ਨਵੀਂ ਦਿੱਲੀ, 3 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ (ਇਟਲੀ), ਵੈਟੀਕਨ ਸਿਟੀ ਅਤੇ ਗਲਾਸਗੋ (ਸਕਾਟਲੈਂਡ) ਦਾ ਦੌਰਾ ਖ਼ਤਮ ਕਰਕੇ ਦੇਸ਼ ਪਰਤ ਆਏ ਹਨ। ਜੀ-20 ਕਾਨਫਰੰਸ ਅਤੇ ਕਾਨਫਰੰਸ ਔਫ ਪਾਰਟੀਜ(ਸੀ.ਓ.ਪੀ.) 26 ਵਿਚ ਹਿੱਸਾ ਲੈਣ ਤੋਂ ਬਾਅਦ ਅੱਜ ਸਵੇਰੇ ਵਾਪਸ ਦੇਸ਼ ਆ ਗਏ ਹਨ |
Wednesday, October 27 2021 08:07 AM
ਨਵੀਂ ਦਿੱਲੀ, 27 ਅਕਤੂਬਰ - ਅਮਿਤ ਸ਼ਾਹ ਨੇ ਆਪਣੇ ਬਿਆਨ 'ਤੇ ਸਪਸ਼ਟੀਕਰਨ ਦਿੱਤਾ ਹੈ ਜਿਸ ਵਿਚ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਅਨਪੜ੍ਹ ਵਿਅਕਤੀ ਦੇਸ਼ ਦੀ ਤਰੱਕੀ ਵਿਚ ਯੋਗਦਾਨ ਨਹੀਂ ਪਾ ਸਕਦਾ | ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਇਸ ਬਿਆਨ ਲਈ ਟ੍ਰੋਲ ਕੀਤਾ ਗਿਆ ਸੀ ਪਰ ਮੈਂ ਦੁਬਾਰਾ ਕਹਿਣਾ ਚਾਹਾਂਗਾ ਕਿ 'ਅਨਪੜ੍ਹਾਂ ਦੀ ਫ਼ੌਜ ਨਾਲ ਕੋਈ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਸਿੱਖਿਅਤ ਕਰੇ। ਕੋਈ ਵਿਅਕਤੀ ਜਿਸ ਨੂੰ ਆਪਣੇ ਸੰਵਿਧਾਨਕ ਅਧਿਕਾਰਾਂ ਬਾਰੇ ਪਤਾ ਨਹੀਂ ਹੈ, ਉਹ ਇਸ ਵਿਚ ਯੋਗਦਾਨ ਨਹੀਂ ਪ...
Tuesday, October 26 2021 08:13 AM
ਨਵੀਂ ਦਿੱਲੀ, 26 ਅਕਤੂਬਰ - ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 68 ਗਵਾਹਾਂ ਵਿਚੋਂ 30 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ 23 ਵਿਅਕਤੀ ਘਟਨਾ ਦੇ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਦੇ ਹਨ। ਇਸ 'ਤੇ ਸਵਾਲ ਕਰਦੇ ਹੋਏ ਸੁਪਰੀਮ ਕੋਰਟ ਨੇ ਪੁੱਛਿਆ ਕਿ ਰੈਲੀ 'ਚ ਸੈਂਕੜੇ ਕਿਸਾਨ ਸਨ ਤੇ ਸਿਰਫ 23 ਚਸ਼ਮਦੀਦ ਗਵਾਹ ਹਨ | ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਘਟਨਾ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ - ਨਾਲ ਗਵਾਹਾਂ ਦੇ ਬਿਆਨ ਤੇਜ਼ੀ ਨਾਲ ...
Tuesday, October 26 2021 08:13 AM
ਨਵੀਂ ਦਿੱਲੀ, 26 ਅਕਤੂਬਰ - ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਲਖੀਮਪੁਰ ਖੀਰੀ ਹਿੰਸਾ 'ਚ ਪੱਤਰਕਾਰ ਰਮਨ ਕਸ਼ਯਪ ਅਤੇ ਇਕ ਸ਼ਿਆਮ ਸੁੰਦਰ ਦੀ ਹੱਤਿਆ ਦੀ ਜਾਂਚ 'ਤੇ ਜਵਾਬ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਫੋਰੈਂਸਿਕ ਲੈਬਾਂ ਨੂੰ ਘਟਨਾ ਦੀਆਂ ਵੀਡੀਓਜ਼ ਨਾਲ ਸੰਬੰਧਿਤ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵੀ ਕਿਹਾ ਹੈ।...
Tuesday, October 26 2021 08:12 AM
ਨਵੀਂ ਦਿੱਲੀ, 26 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਪੱਕ ਕੇ ਤਿਆਰ ਹੋਈ ਫ਼ਸਲ ਖ਼ਰਾਬ ਹੋ ਗਈ ਹੈ। ਅਸੀਂ ਦਿੱਲੀ ਦੇ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੇ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਉਚਿੱਤ ਮੁਆਵਜ਼ਾ ਦੇਣ |...
Tuesday, October 26 2021 08:09 AM
ਨਵੀਂ ਦਿੱਲੀ, 26 ਅਕਤੂਬਰ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਿਹਤ ਢਾਂਚੇ 'ਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਦੇ ਇਲਾਜ ਅਤੇ ਪ੍ਰਾਇਮਰੀ ਪੱਧਰ 'ਤੇ ਜਾਂਚ ਲਈ ਅਸੀਂ 1,50,000 ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੇਸ਼ ਵਿਚ ਲਗਭਗ 79,000 ਤੋਂ ਉੱਪਰ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੇ 157 ਨਵੇਂ ਮੈਡੀਕਲ ਕਾਲਜਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ |...
Tuesday, October 26 2021 08:06 AM
ਨਵੀਂ ਦਿੱਲੀ, 26 ਅਕਤੂਬਰ - ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਉਹ ਸਾਊਦੀ ਅਰਬ, ਖਾੜੀ ਦੇਸ਼ਾਂ ਅਤੇ ਰੂਸ ਵਿਚ ਪੈਟਰੋਲੀਅਮ ਮੰਤਰੀਆਂ ਨਾਲ ਗੱਲ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵੱਖ-ਵੱਖ ਪੱਧਰਾਂ 'ਤੇ ਕੰਮ ਕਰ ਰਹੇ ਹਾਂ |
Monday, October 25 2021 07:30 AM
ਸਿਧਾਰਥਨਗਰ, 25 ਅਕਤੂਬਰ-
ਯੂਪੀ ਵਿੱਚ ਮੈਡੀਕਲ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿਧਾਰਥਨਗਰ ਤੋਂ ਵਰਚੁਅਲੀ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ। 2329 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਮੈਡੀਕਲ ਕਾਲਜ ਸਿਧਾਰਥਨਗਰ, ਇਟਾਹ, ਹਰਦੋਈ, ਪ੍ਰਤਾਪਗੜ੍ਹ, ਫਤਿਹਪੁਰ, ਦਿਓਰੀਆ, ਮਿਰਜ਼ਾਪੁਰ ਤੇ ਜੌਨਪੁਰ ਜ਼ਿਲ੍ਹਿਆਂ ਵਿੱਚ ਸਥਿਤ ਹਨ। ਇਨ੍ਹਾਂ ਵਿੱਚੋਂ ਅੱਠ ਮੈਡੀਕਲ ਕਾਲਜਾਂ ਲਈ ਕੇਂਦਰੀ ਸਪਾਂਸਰਡ ਸਕੀਮਾਂ ਤਹਿਤ ਪ੍ਰਵਾਨਗੀ ਦਿੱਤੀ ਗਈ ਸੀ ਜਦੋਂਕਿ ਜੌਨਪੁਰ ਵਿਚਲੇ ਸਰਕਾਰੀ ਹਸਪਤਾਲ ਨੂੰ ਸੂਬਾ ਸਰਕਾਰ ਨੇ ...
Monday, October 25 2021 07:29 AM
ਲਖਨਊ, 25 ਅਕਤੂਬਰ-
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇਕ ਟਵੀਟ ਵਿੱਚ ਉੱਤਰ ਪ੍ਰਦੇਸ਼ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਪ੍ਰਿਯੰਕਾ ਨੇ ਲੰਘੇ ਦਿਨ ਯੂਪੀ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ‘ਪ੍ਰਤਿੱਗਿਆ ਯਾਤਰਾਵਾਂ’ ਨੂੰ ਹਰੀ ਝੰਡੀ ਦੇਣ ਮੌਕੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੇ 20 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਸਮੇਤ ਕੁੱਲ ਸੱਤ ਚੋਣ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਜਿੱਤਣ ਮਗਰੋਂ ਜੇਕਰ ਕਾਂਗਰਸ ਯੂਪੀ ਵ...
Friday, October 22 2021 06:45 AM
ਨਵੀਂ ਦਿੱਲੀ, 22 ਅਕਤੂਬਰ - ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਆਫ਼ ਇੰਡੀਆ ਦਾ 52 ਵਾਂ ਐਡੀਸ਼ਨ 20 ਤੋਂ 28 ਨਵੰਬਰ ਤੱਕ ਗੋਆ ਵਿਚ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ ਆਈ.ਐਫ.ਐਫ.ਆਈ. ਨੇ ਵੱਡੇ ਓ.ਟੀ.ਟੀ. ਖਿਡਾਰੀਆਂ ਨੂੰ ਫ਼ੈਸਟੀਵਲ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।
Friday, October 22 2021 06:42 AM
ਦੇਹਰਾਦੂਨ,22 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੂੰਗਰੀ ਪਿੰਡ, ਚਮੋਲੀ ਵਿਚ ਜ਼ਮੀਨ ਖਿਸਕਣ ਕਾਰਨ ਲਾਪਤਾ ਹੋਏ ਦੋ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ |...
Friday, October 22 2021 06:36 AM
ਨਵੀਂ ਦਿੱਲੀ, 22 ਅਕਤੂਬਰ - ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਕਿਸਾਨਾਂ ਦੇ ਪੰਜ ਪਰਿਵਾਰਾਂ ਅਤੇ ਲਖੀਮਪੁਰ ਖੀਰੀ ਘਟਨਾ ਵਿਚ ਮਾਰੇ ਗਏ ਇਕ ਪੱਤਰਕਾਰ ਦੇ ਪਰਿਵਾਰ ਨੂੰ 50-50 ਲੱਖ ਰੁਪਏ ਦੇ ਚੈਕ ਸੌਂਪਣਗੇ। ਮੁਆਵਜ਼ਾ ਅੱਜ ਦਿੱਤਾ ਜਾਵੇਗਾ।
Thursday, October 21 2021 07:10 AM
ਭਿੰਡ,(ਮੱਧ ਪ੍ਰਦੇਸ਼), 21 ਅਕਤੂਬਰ - ਮੱਧ ਪ੍ਰਦੇਸ਼ ਦੇ ਭਿੰਡ ਵਿਚ ਭਾਰਤੀ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਅਤੇ ਪਾਇਲਟ ਜ਼ਖ਼ਮੀ ਹੋ ਗਿਆ ਹੈ | ਭਿੰਡ ਦੇ ਐਸ.ਪੀ. ਮਨੋਜ ਕੁਮਾਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ |