News: ਦੇਸ਼

ਪਿਛਲੇ 24 ਘੰਟਿਆਂ ਵਿਚ 26,727 ਨਵੇਂ ਕੋਰੋਨਾ ਮਾਮਲੇ

Friday, October 1 2021 07:09 AM
ਨਵੀਂ ਦਿੱਲੀ, 1 ਅਕਤੂਬਰ - ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 26,727 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 28,246 ਮਰੀਜ਼ ਠੀਕ ਹੋਣ ਦੇ ਨਾਲ ਹੀ 277 ਮੌਤਾਂ ਹੋਈਆਂ ਹਨ।

ਵਪਾਰਕ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿਚ 43 ਰੁਪਏ ਦਾ ਵਾਧਾ

Friday, October 1 2021 07:09 AM
ਨਵੀਂ ਦਿੱਲੀ, 1 ਅਕਤੂਬਰ - ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿਚ 43 ਰੁਪਏ ਦਾ ਵਾਧਾ ਕੀਤਾ ਹੈ। ਦਿੱਲੀ ਵਿਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਹੁਣ 1736.50 ਰੁਪਏ ਹੈ। ਪਹਿਲੀ ਸਤੰਬਰ ਨੂੰ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 75 ਰੁਪਏ ਦਾ ਵਾਧਾ ਕੀਤਾ ਗਿਆ ਸੀ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ |...

ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤੀ ਜਾਵੇਗੀ ਏਅਰ ਇੰਡੀਆ

Friday, October 1 2021 07:07 AM
ਨਵੀਂ ਦਿੱਲੀ, 1 ਅਕਤੂਬਰ - ਏਅਰ ਇੰਡੀਆ ਟਾਟਾ ਦੀ ਹੋ ਗਈ ਹੈ ਅਤੇ ਇਸ ਨੂੰ ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤਾ ਜਾਵੇਗਾ | ਸੱਭ ਤੋਂ ਵੱਧ ਕੀਮਤ ਲਗਾ ਕੇ ਟਾਟਾ ਨੇ ਬੋਲੀ ਜਿੱਤੀ ਹੈ |

ਚਾਰਟਰ ਉਡਾਣ ਰਾਹੀਂ 100 ਤੋਂ ਵਧ ਅਮਰੀਕੀਆਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਿਆ

Wednesday, September 29 2021 06:27 AM
ਸੈਕਰਾਮੈਂਟੋ 29 ਸਤੰਬਰ -ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਹਰ ਅਮਰੀਕੀ ਨਾਗਰਿਕ ਤੇ ਸਾਂਝੀਆਂ ਫੋਰਸਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢ ਕੇ ਲਿਆਉਣ ਦੇ ਦਿੱਤੇ ਗਏ ਬਿਆਨ ਉਸ ਵੇਲੇ ਉਮੀਦਾਂ ਉੱਪਰ ਖਰੇ ਉੱਤਰਦੇ ਨਜ਼ਰ ਨਹੀਂ ਆਏ ਜਦੋਂ ਅਫ਼ਗਾਨਿਸਤਾਨ ਵਿਚ ਫਸੇ 100 ਤੋਂ ਵਧ ਅਮਰੀਕੀਆਂ ਨੂੰ ਦੋ ਸੰਸਥਾਵਾਂ ਨੇ ਆਪਣੀਆਂ ਕੋਸ਼ਿਸ਼ਾਂ ਰਾਹੀਂ ਇਕ ਨਿੱਜੀ ਚਾਰਟਰ ਜਹਾਜ਼ ਰਾਹੀਂ ਕੱਢ ਕੇ ਲਿਆਂਦਾ। ਇਨ੍ਹਾਂ ਸੰਸਥਾਵਾਂ ਨੇ ਕਤਰ ਏਅਰਵੇਜ਼ ਦਾ ਯਾਤਰੀ ਜਹਾਜ਼ ਕਿਰਾਏ ਉੱਪਰ ਲਿਆ ਤੇ 100 ਤੋਂ ਵਧ ਅਮਰੀਕੀ ਨਾਗਰਿਕਾਂ, ਗਰੀਨ ਕਾਰਡ ਧਾਰਕਾਂ ਤੇ ਵਿਸ਼ੇਸ਼ ਇਮੀਗਰਾਂ...

ਮੇਰਠ 'ਚ ਅੱਜ ਡੇਂਗੂ ਦੇ 33 ਨਵੇਂ ਮਾਮਲੇ ਆਏ ਸਾਹਮਣੇ

Wednesday, September 29 2021 06:22 AM
ਮੇਰਠ, 29 ਸਤੰਬਰ - ਮੇਰਠ ਉੱਤਰ ਪ੍ਰਦੇਸ਼ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਕਿਹਾ ਅੱਜ ਡੇਂਗੂ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। 249 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ ਸਰਗਰਮ ਮਾਮਲੇ 158 ਹਨ ਜਿਨ੍ਹਾਂ ਵਿਚੋਂ 70 ਮਰੀਜ਼ ਹਸਪਤਾਲ ਵਿਚ ਹਨ ਅਤੇ 88 ਮਰੀਜ਼ ਘਰੇਲੂ ਇਲਾਜ ਅਧੀਨ ਹਨ।

ਪੁਲਵਾਮਾ ਵਿਚ ਦੋ ਜ਼ਮੀਨੀ ਕਰਮਚਾਰੀ ਗ੍ਰਿਫ਼ਤਾਰ

Tuesday, September 28 2021 07:40 AM
ਸ੍ਰੀਨਗਰ, 28 ਸਤੰਬਰ - ਪੁਲਿਸ ਨੇ ਮੰਗਲਵਾਰ ਨੂੰ ਪੁਲਵਾਮਾ ਵਿਚ ਦੋ ਅੱਤਵਾਦੀਆਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ਪੁਲਿਸ ਨੇ ਪੁਲਵਾਮਾ ਪੁਲਿਸ ਅਤੇ 50 ਆਰ.ਆਰ. ਦੀ ਸਹਾਇਤਾ ਨਾਲ ਪੁਲਵਾਮਾ ਤੋਂ ਦੋ ਜ਼ਮੀਨੀ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ |

ਕੁਆਡ ਫੈਲੋਸ਼ਿਪ ਦੀ ਸ਼ੁਰੂਆਤ

Saturday, September 25 2021 07:17 AM
ਵਾਸ਼ਿੰਗਟਨ, 25 ਸਤੰਬਰ - ਕੁਆਡ ਸੰਮੇਲਨ ਵਿਚ ਕੁਆਡ ਲੀਡਰ ਵਲੋਂ ਦੱਸਿਆ ਗਿਆ ਕਿ ਕਵਾਡ ਫੈਲੋਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਹਰ ਸਾਲ 100 ਵਿਦਿਆਰਥੀਆਂ ਨੂੰ ਸਪਾਂਸਰ ਕੀਤਾ ਜਾਵੇਗਾ | ਹਰੇਕ ਕੁਆਡ ਦੇਸ਼ ਤੋਂ 25 ਵਿਦਿਆਰਥੀ ਸੰਯੁਕਤ ਰਾਜ ਦੀਆਂ ਪ੍ਰਮੁੱਖ ਐੱਸ.ਟੀ.ਈ.ਐਮ. ਗ੍ਰੈਜੂਏਟ ਯੂਨੀਵਰਸਿਟੀਆਂ ਵਿਚ ਮਾਸਟਰ ਅਤੇ ਡਾਕਟਰੇਟ ਡਿਗਰੀਆਂ ਪ੍ਰਾਪਤ ਕਰ ਸਕਣਗੇ |...

ਦਿੱਲੀ ਦੀਆਂ ਸਾਰੀਆਂ ਜੇਲ੍ਹਾਂ ਅਲਰਟ 'ਤੇ, ਕੱਲ੍ਹ ਰੋਹਿਣੀ ਅਦਾਲਤ 'ਚ ਹੋਇਆ ਸੀ ਗੈਂਗਵਾਰ

Saturday, September 25 2021 07:16 AM
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੇ ਕੱਲ੍ਹ ਰੋਹਿਣੀ ਅਦਾਲਤ ਵਿਚ ਹੋਏ ਗੋਲੀਕਾਂਡ ਦੇ ਮੱਦੇਨਜ਼ਰ ਗੈਂਗਵਾਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਚਲਦੇ ਤਿਹਾੜ ਜੇਲ੍ਹ, ਮੰਡੋਲੀ ਜੇਲ੍ਹ ਅਤੇ ਰੋਹਿਣੀ ਜੇਲ੍ਹ ਸਮੇਤ ਦਿੱਲੀ ਦੀਆਂ ਸਾਰੀਆਂ ਜੇਲ੍ਹਾਂ ਨੂੰ 'ਅਲਰਟ' 'ਤੇ ਰੱਖਿਆ ਗਿਆ ਹੈ |

ਗੈਂਗਵਾਰ ਦੀ ਘਟਨਾ ਤੋਂ ਬਾਅਦ ਹਾਈ ਕੋਰਟ ਵਿਚ ਦਾਇਰ ਹੋਈ ਪਟੀਸ਼ਨ,ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

Saturday, September 25 2021 07:16 AM
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੇ ਕੱਲ੍ਹ ਰੋਹਿਣੀ ਅਦਾਲਤ ਵਿਚ ਹੋਏ ਗੋਲੀਕਾਂਡ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਸੰਬੰਧਿਤ ਅਧਿਕਾਰੀਆਂ ਨੂੰ ਦਿੱਲੀ ਦੀਆਂ ਜ਼ਿਲ੍ਹਾ ਅਦਾਲਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਉਪਾਅ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਉੱਥੇ ਹੀ ਕੱਲ੍ਹ ਦੀ ਘਟਨਾ ਤੋਂ ਬਾਅਦ ਜ਼ਿਲ੍ਹਾ ਅਦਾਲਤ ਰੋਹਿਣੀ ਦੇ ਬਾਹਰ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ |...

ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ ਕੀਤਾ

Saturday, September 25 2021 07:14 AM
ਨਵੀਂ ਦਿੱਲੀ,25 ਸਤੰਬਰ - ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ ਕੀਤਾ।

ਦਿੱਲੀ ਦੀ ਅਦਾਲਤ ਵਿੱਚ ਗੈਂਗਵਾਰ:ਗੈਂਗਸਟਰ ਜਿਤੇਂਦਰ ਗੋਗੀ ਦਾ ਕੋਰਟ ਰੂਮ ਵਿੱਚ ਕਤਲ, ਵਕੀਲਾਂ ਦੇ ਕੱਪੜੇ ਪਹਿਨੇ ਦੋ ਨਿਸ਼ਾਨੇਬਾਜ਼ ਵੀ ਪੁਲਿਸ ਗੋਲੀਬਾਰੀ ਵਿੱਚ ਮਾਰੇ ਗਏ

Friday, September 24 2021 11:18 AM
ਨਵੀਂ ਦਿੱਲੀ, 24 ਸਤੰਬਰ - ਦਿੱਲੀ ਦੇ ਰੋਹਿਣੀ ਕੋਰਟ ਕੰਪਲੈਕਸ ਵਿੱਚ ਸ਼ੁੱਕਰਵਾਰ ਨੂੰ ਗੈਂਗਵਾਰ ਸ਼ੁਰੂ ਹੋ ਗਈ। ਬਦਮਾਸ਼ਾਂ ਨੇ ਦਿੱਲੀ ਦੇ ਮੋਸਟ ਵਾਂਟੇਡ ਗੈਂਗਸਟਰ ਜਿਤੇਂਦਰ ਗੋਗੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਗੈਂਗਵਾਰ ਵਿੱਚ ਗੋਗੀ ਸਮੇਤ ਕੁੱਲ 3 ਲੋਕ ਮਾਰੇ ਗਏ ਹਨ। ਗੋਲੀਬਾਰੀ ਵਿੱਚ 3 ਤੋਂ 4 ਲੋਕ ਜ਼ਖਮੀ ਵੀ ਹੋਏ ਹਨ। ਰਿਪੋਰਟ ਦੇ ਅਨੁਸਾਰ, ਗੋਗੀ ਅਦਾਲਤ ਵਿੱਚ ਪੇਸ਼ ਹੋਣ ਲਈ ਆਏ ਸਨ, ਜਿੱਥੇ ਵਕੀਲ ਦੀ ਵਰਦੀ ਵਿੱਚ ਪਹਿਲਾਂ ਤੋਂ ਮੌਜੂਦ ਦੋ ਸ਼ੂਟਰਾਂ ਨੇ ਉਨ੍ਹਾਂ ਉੱਤੇ ਗੋਲੀ ਚਲਾ ਦਿੱਤੀ। ਹਮਲਾਵਰਾਂ ਵਿੱਚੋਂ ਇੱਕ 'ਤੇ 50,000 ਰੁਪਏ ਦਾ ਇਨਾ...

ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

Friday, September 24 2021 06:40 AM
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ।

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ

Friday, September 24 2021 06:39 AM
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318 ਮੌਤਾਂ ਹੋਈਆਂ ਹਨ |

ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ

Friday, September 24 2021 06:37 AM
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ।

ਮੋਦੀ ਦਾ ਅਮਰੀਕਾ ਪੁੱਜਣ ’ਤੇ ਨਿੱਘਾ ਸਵਾਗਤ: ਪ੍ਰਧਾਨ ਮੰਤਰੀ ਨੇ ਕਿਹਾ,‘ਪਰਵਾਸੀ ਸਾਡੀ ਤਾਕਤ’

Thursday, September 23 2021 08:50 AM
ਵਾਸ਼ਿੰਗਟਨ, 23 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਭਰ ਵਿੱਚ ਆਪਣੀ ਪਛਾਣ ਬਣਾਉਣ ਲਈ ਭਾਰਤੀ ਪਰਵਾਸੀਆਂ ਦੀ ਪ੍ਰਸ਼ੰਸਾ ਕੀਤੀ ਹੈ। ਸ੍ਰੀ ਮੋਦੀ ਦੇ ਇਥੇ ਪਹੁੰਚਣ 'ਤੇ ਭਾਰਤੀ-ਅਮਰੀਕੀ ਭਾਈਚਾਰੇ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਹਵਾਈ ਅੱਡੇ 'ਤੇ ਉਤਰਨ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਾ ਭਾਰਤੀ-ਅਮਰੀਕੀਆਂ ਦੇ ਸਮੂਹ ਵੱਲੋਂ ਜੋਸ਼ ਨਾਲ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਫਿਰ ਹੋਟਲ ਵਿੱਚ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤੀ-ਅਮਰੀਕੀ ਸੀਈਓਜ਼ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ...

E-Paper

Calendar

Videos