Arash Info Corporation

E-Paper

News: ਪੰਜਾਬ

ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Friday, May 24 2019 07:11 AM
ਚੋਗਾਵਾਂ, 24 ਮਈ - ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸੌੜੀਆਂ ਦੇ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਰਫ਼ ਮੰਨਾ ਪੁੱਤਰ ਬਖ਼ਤਾਵਰ ਸਿੰਘ ਉਮਰ 30 ਸਾਲ ਨਸ਼ੇ ਦਾ ਆਦੀ ਸੀ। ਕੱਲ੍ਹ ਸ਼ਾਮੀਂ ਪਿੰਡ ਮੋਹਮੰਦ ਮੁਮੰਦ ਦੇ ਗਿਰਜਾਘਰ ਨੇੜੇ ਉਸ ਦੀ ਲਾਸ਼ ਮਿਲੀ। ਮ੍ਰਿਤਕ ਦਾ ਅੱਜ ਘਰ ਵਾਲਿਆਂ ਨੇ ਅੰਤਿਮ ਸੰਸਕਾਰ ਕਰ ਦਿੱਤਾ।...

ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ

Friday, May 24 2019 07:10 AM
ਬਲਾਚੌਰ, 24 ਮਈ - ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਅਤੇ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ ਸ. ਕਰਤਾਰ ਸਿੰਘ ਸੈਣੀ (90) ਰਾਤੀਂ 1 ਵਜੇ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਐੱਸ. ਡੀ. ਓ. ਟਿਊਬਵੈੱਲ ਕਾਰਪੋਰੇਸ਼ਨ, ਸੁਰਿੰਦਰਜੀਤ ਸਿੰਘ ਗੋਨੀ ਅਤੇ ਹਰਭਜਨ ਸਿੰਘ ਯੂ. ਐੱਸ. ਏ. ਮੁਤਾਬਕ ਕਰਤਾਰ ਸਿੰਘ ਸੈਣੀ ਦਾ ਅੰਤਿਮ ਸਸਕਾਰ ਕਰੀਬ ਦੁਪਹਿਰ ਕਰੀਬ 12.30 ਵਜੇ ਕਮੇਟੀ ਘਰ ਬਲਾਚੌਰ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸਵ. ਕਰਤਾਰ ਸਿੰਘ ਸੈਣੀ 'ਅਜੀਤ' ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਜੀ ਦੇ ਮਾਮਾ ਜੀ ਸਨ।...

ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ

Friday, May 24 2019 07:10 AM
ਪਠਾਨਕੋਟ, 24 ਮਈ - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਦਰਜ ਕਰਨ ਵਾਲੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਵੱਲੋਂ ਅੱਜ ਪਠਾਨਕੋਟ ਸ਼ਹਿਰ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਇੱਕ ਰੋਡ ਸ਼ੋਅ ਕੱਢਿਆ ਗਿਆ ਜੋ ਕਿ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ ਵਾਲਮੀਕੀ ਚੌਕ ਗਾਂਧੀ ਚੌਕ ਡਾਕਖ਼ਾਨਾ ਚੌਕ ਗਾੜ੍ਹੀ ਹਾਤਾ ਚੌਕ ਡਲਹੌਜ਼ੀ ਰੋਡ ਸਲਾਰੀਆ ਚੌਕ ਢਾਂਗੂ ਰੋਡ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਇਆ। ਰੋਡ ਸ਼ੋਅ 'ਚ ਵੱਡੀ ਗਿਣਤੀ 'ਚ ਸੰਨੀ ਦਿਓਲ ਦੇ ਪ੍ਰਸੰਸਕ ਹਾਜ਼ਰ ਰਹੇ ਇਸ ਮੌਕੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਜ਼ਿਲ੍ਹਾ ਪ੍ਰਧ...

ਮਜੀਠੀਆ ਨੇ ਘੇਰਿਆ ਸ਼ਰਾਬ ਨਾਲ ਲੱਦਿਆ ਟਰੱਕ - ਜਾਖੜ 'ਤੇ ਲਾਏ 'ਬੋਤਲ ਬਦਲੇ ਵੋਟ' ਦੇ ਦੋਸ਼

Friday, May 17 2019 06:57 AM
ਗੁਰਦਾਸਪੁਰ, 17 ਮਈ 2019 - ਅਕਾਲੀਦਲ ਦੇ ਲੀਡਰ ਬਿਕਰਮ ਸਿੰਘ ਮਜੀਠਿਆ ਵੱਲੋਂ ਗੁਰਦਾਸਪੁਰ ਨੂੰ ਜਾਂਦਾ ਸ਼ਰਾਬ ਨਾਲ ਲੱਦਿਆ ਟਰੱਕ ਕੱਥੂਨੰਗਲ ਨਜ਼ਦੀਕ ਫੜਿਆ ਗਿਆ ਹੈ। ਮਜੀਠੀਆ ਦਾ ਇਲਜ਼ਾਮ ਹੈ ਕਿ ਇਹ ਟਰੱਕ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਚੋਣਾਂ ਤੋਂ ਪਹਿਲਾਂ ਮੰਗਵਾਇਆ ਹੈ ਤਾਂ ਜੋ ਸ਼ਰਾਬ ਦੀ ਬੋਤਲ ਬਦਲੇ ਵੋਟ ਖਰੀਦੀ ਜਾ ਸਕੇ। ਮਜੀਠੀਆ ਨੇ ਕਿਹਾ ਕਿ ਇਸ ਟਰੱਕ 'ਚ ਨਜਾਇਜ਼ ਸ਼ਰਾਬ ਹੈ ਤੇ ਇਸ ਟਰੱਕ ਦਾ ਕੋਈ ਪਰਮਟ ਹੈ ਤੇ ਨਾ ਹੀ ਸ਼ਰਾਬ ਦਾ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਇਸ ਟਰੱਕ ਅਤੇ ਸ਼ਰਾਬ ਦਾ ਪਰਮਿਟ ਬਣਾ ਕੇ ਇਸਨੂੰ ਜਾਇਜ਼ ਬਣਾ ਕੇ ਪਰੂਫ ਕਰਨਾ ਚਾਹੁੰਦੀ ਹੈ। ਮਜੀਠੀਆ ਨੇ ਸ਼ਰਾਬ ਨਾਲ ਲੱਦੇ ਟਰ...

‘ਆਪ’ ਉਮੀਦਵਾਰ ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਹਮਲਾ

Monday, May 13 2019 06:09 AM
ਬਠਿੰਡਾ, ਆਮ ਆਦਮੀ ਪਾਰਟੀ (ਆਪ) ਦੀ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਬੀਤੀ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਹਮਲੇ ਦੀ ਕੋਸ਼ਿਸ਼ ਕਰਨ ਸਬੰਧੀ ਬਠਿੰਡਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀਤੀ ਦੇਰ ਰਾਤ ਬਲਜਿੰਦਰ ਕੌਰ ਦਾ ਕਾਫ਼ਲਾ ਜਦੋਂ ਬਠਿੰਡਾ ਦੇ ਹਾਜੀ ਰਤਨ ਚੌਕ ਵਿਚ ਪਹੁੰਚਿਆ ਤਾਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਅੱਗੇ ਸੁੱਟ ਕੇ ਕਾਫ਼ਲੇ ਨੂੰ ਰੋਕ ਦਿੱਤਾ ਅਤੇ ਪਹਿਲਾਂ ਤੋਂ ਘਾਤ ਲਗਾਈ ਬੈਠੇ ਦਰਜਨਾਂ ਨੌਜਵਾਨਾਂ ਨੇ ਜਿੱਥੇ ਵਿਧਾਇਕਾ ਦੀ ਸਰਕਾਰੀ ਗੱਡੀ ਦੇ ਸ਼ੀਸ਼ੇ ਦੀ ਭੰਨ-ਤੋੜ ਕੀਤੀ, ਉੱਥੇ ਹੀ ਉਨ੍ਹਾਂ ਦੀ ...

ਕਾਂਗਰਸ ਮਿਸ਼ਨ-13 ’ਚ ਸਫ਼ਲ ਨਹੀਂ ਹੋਵੇਗੀ: ਪਾਂਡੇ

Monday, May 13 2019 06:08 AM
ਰੂਪਨਗਰ, ਲੁਧਿਆਣਾ (ਉੱਤਰੀ) ਤੋਂ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਵਿਚ ਸਾਰੀਆਂ 13 ਸੀਟਾਂ ਜਿੱਤਣ ਦਾ ਟੀਚਾ ਪੂਰਾ ਨਹੀਂ ਕਰ ਸਕੇਗੀ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਪੰਜਾਬ ਵਿਚ ਸਾਰੀਆਂ 13 ਸੀਟਾਂ ਜਿੱਤ ਜਾਵੇਗੀ ਪਰ ਹੁਣ ਛੇ-ਸੱਤ ਸੀਟਾਂ ਜਿੱਤਣ ਦੀ ਹੀ ਸੰਭਾਵਨਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਪੰਜਾਬ ਵਿਚ ਛੇ-ਸੱਤ ਸੀਟਾਂ ਜਿੱਤਣਾ ਹੁਕਮਰਾਨ ਕਾਂਗਰਸ ਲਈ ਝਟਕਾ ਨਹੀਂ ਹੋਵੇਗਾ ਤਾਂ ਸ੍ਰੀ ਪਾਂਡੇ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਕਾਂਗਰਸ ਤਕਰੀਬਨ ਅੱਧੀਆਂ ਸੀਟਾਂ ਜਿੱਤਦ...

ਭਾਜਪਾ ਵੱਲੋਂ ਕੈਪਟਨ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

Monday, May 13 2019 06:08 AM
ਗੁਰਦਾਸਪੁਰ, ਭਾਜਪਾ ਨੇ ਚੋਣ ਕਮਿਸ਼ਨ ਕੋਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਹੈ। ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਆਪਣੇ ਅਧਿਕਾਰਤ ਵਕੀਲ ਅਨਿਲ ਮਹਿਤਾ ਰਾਹੀਂ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੂੰ ਇਹ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਲਿਖਿਆ ਹੈ ਕਿ 11 ਮਈ ਨੂੰ ਵਿਧਾਨ ਸਭਾ ਹਲਕਾ ਭੋਆ ਅਧੀਨ ਪਿੰਡ ਪੈਂਦੇ ਪਿੰਡ ਸਰਨਾ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਵਿੱਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵੱਖ ਵੱਖ ਕੰਮਾਂ ਦਾ ਐਲਾਨ ਕਰ ਕੇ ਚੋਣਾਂ ਲਈ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕੀਤੀ ਹੈ। ਸ਼ਿਕਾਇਤ ...

ਸੰਗਰੂਰ ਦੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਕੋਈ ਸਿਆਸਤਦਾਨ ਬਾਤ ਨਹੀਂ ਪੁੱਛਦਾ

Thursday, May 9 2019 06:44 AM
ਸੰਗਰੂਰ, ਪੰਜਾਬ ਦੀਆਂ ਰਾਜਸੀ ਧਿਰਾਂ ਅਤੇ ਸਿਆਸਤਦਾਨਾਂ ਲਈ ਕਿਸਾਨ ਵੋਟ ਬੈਂਕ ਤਾਂ ਹੋ ਸਕਦੇ ਹਨ ਪਰ ਜਦੋਂ ਕਿਸਾਨ ਪਰਿਵਾਰਾਂ ਦੇ ਅੱਥਰੂ ਪੂੰਝਣ ਦਾ ਵੇਲਾ ਆਉਂਦਾ ਹੈ ਤਾਂ ਅੱਖਾਂ ਫੇਰ ਲਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦੀ ਹਾਲਤ ਬਿਆਨ ਹੁੰਦੀ ਹੈ ਕਿ ਸੰਗਰੂਰ ਜ਼ਿਲ੍ਹੇ ਵਿੱਚ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਅਤੇ ਖੇਤ ਪਰਿਵਾਰਾਂ ਦੇ ਮਜ਼ਦੂਰਾਂ ਦੀ। ਸੰਸਦੀ ਚੋਣਾਂ ਦਾ ਮਾਹੌਲ ਗਰਮ ਹੈ ਪਰ ਇਸ ਜ਼ਿਲ੍ਹੇ ਵਿੱਚ ਦੁੱਖਾਂ ਮਾਰੇ ਕਿਸਾਨ ਪਰਿਵਾਰਾਂ ਦੇ ਦਰਦ ਦੀ ਕੋਈ ਗੱਲ ਨਹੀਂ ਕਰਦਾ। ਪੰਜਾਬ ਦਾ ਇਹ ਉਹ ਖਿੱਤਾ ਹੈ ਜਿੱਥੇ ਕਰਜ਼ੇ ਦੇ ਬੋਝ ਕਾਰਨ ਸਭ ਤੋਂ ਜ਼ਿਆਦਾ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਮੰਨੀਆਂ ਜਾਂਦੀਆਂ ਹਨ। ਹਰ...

ਖਰਚ ਵੇਰਵਿਆਂ ਬਾਰੇ ਸਚਾਈ ਦੀ ਜਿੱਤ ਹੋਈ: ਸ਼ੇਰਗਿੱਲ

Saturday, May 4 2019 08:25 AM
ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇਣ ਨਾਲ ਨਿਆਂਪਾਲਿਕਾ ਵਿਚ ਉਨ੍ਹਾਂ ਦਾ ਭਰੋਸਾ ਹੋਰ ਵਧਿਆ ਹੈ ਤੇ ਸੱਚਾਈ ਦੀ ਜਿੱਤ ਹੋਈ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਹਾਈ ਕੋਰਟ ਤੋਂ ਲਿਆਂਦੀ ਮਿੱਟੀ ਨੂੰ ਚੁੰਮਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਹਾਈ ਕੋਰਟ ਤੋਂਂ ਇਨਸਾਫ਼ ਮਿਲੇਗਾ, ਕਿਉਂਕਿ ਉਨ੍ਹਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਪਿਛਲੀ ਵਾਰ ਚੋਣ ਲੜਨ ਤੋਂ ਬਾਅਦ ਖ਼ਰਚ ਸਬੰਧ...

ਸਾਬਕਾ ਐੱਸਐੱਸਪੀ ਫੇਰੂਰਾਏ ਸਣੇ 11 ਮੁਲਜ਼ਮ ਬਰੀ

Thursday, May 2 2019 08:26 AM
ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 16 ਸਾਲ ਪੁਰਾਣੇ ਅਸਲਾ ਲਾਇਸੈਂਸ ਬਣਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਨਿਯਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਫ਼ਿਰੋਜ਼ਪੁਰ ਦੇ ਸਾਬਕਾ ਐੱਸਐੱਸਪੀ ਗੁਰਚਰਨ ਸਿੰਘ ਫੇਰੂਰਾਏ ਸਮੇਤ 11 ਹੋਰ ਨਾਮਜ਼ਦ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਸਬੰਧੀ ਸੀਬੀਆਈ ਨੇ 16 ਜੁਲਾਈ, 2003 ਨੂੰ ਆਈਪੀਸੀ ਦੀ ਧਾਰਾ 420, 120ਬੀ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਮੌਜੂਦਾ ਸਮੇਂ ਇਸ ਮਾਮਲੇ ਦੀ ਸੁ...

ਬੇਨਾਮੀ ਰਾਸ਼ੀ ਲੱਭਣ ਲਈ ਪੁਲੀਸ ਨੇ ਅਕਾਲੀਆਂ ਦੇ ਘਰ ਛਾਪੇ ਮਾਰੇ

Thursday, May 2 2019 08:26 AM
ਫ਼ਰੀਦਕੋਟ, ਪਿੰਡ ਹਰਦਿਆਲੇਆਣਾ ਦੇ ਕੁਝ ਵਿਅਕਤੀਆਂ ਦੇ ਘਰ ਕਥਿਤ ਦੋ ਕਰੋੜ ਰੁਪਏ ਦੀ ਬੇਨਾਮੀ ਰਾਸ਼ੀ ਹੋਣ ਦਾ ਫਰੀਦਕੋਟ ਪੁਲੀਸ ਨੂੰ ਪਤਾ ਲੱਗਾ ਹੈ। ਪੁਲੀਸ ਨੇ ਇਸ ਬੇਨਾਮੀ ਰਾਸ਼ੀ ਦੀ ਬਰਾਮਦਗੀ ਲਈ ਪਿੰਡ ਹਰਦਿਆਲੇਆਣਾ ਵਿੱਚ ਤਿੰਨ ਛਾਪੇ ਮਾਰੇ ਅਤੇ ਕੁਝ ਘਰਾਂ ਦੀ ਤਲਾਸ਼ੀ ਵੀ ਲਈ, ਜਿਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ, ਉਹ ਸਾਰੇ ਘਰ ਸ਼੍ਰੋਮਣੀ ਅਕਾਲੀ ਦੇ ਆਗੂਆਂ ਤੇ ਵਰਕਰਾਂ ਨਾਲ ਸਬੰਧਤ ਹਨ। ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਕਿ ਇਹ 2 ਕਰੋੜ ਰੁਪਏ ਕਥਿਤ ਚੋਣਾਂ ਵਿੱਚ ਵਰਤੇ ਜਾਣੇ ਸਨ ਅਤੇ ਇਸ ਬੇਨਾਮੀ ਰਾਸ਼ੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁਝ ਵਿਅਕਤੀਆਂ ਨੇ ਇਸ ਰਾਸ਼ੀ ਦਾ ਕੁਝ ਹਿੱਸਾ ਸਤਲੁਜ ਗ੍ਰਾਮੀਣ ਬੈਂਕ ਦੀ ਪਿੰਡ ਪੱਖੀ ਕਲਾ...

ਡੇਰਾ ਪੈਰੋਕਾਰਾਂ ਵੱਲੋਂ ਜਵਾਹਰਕੇ ’ਤੇ ਹਮਲਾ

Thursday, May 2 2019 08:25 AM
ਬਠਿੰਡਾ, ਬਠਿੰਡਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ’ਤੇ ਚੋਣ ਪ੍ਰਚਾਰ ਦੌਰਾਨ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਹੱਲਾ ਬੋਲਿਆ ਹੈ, ਜਿਸ ਦੀ ਜਾਂਚ ਹੁਣ ਮਾਨਸਾ ਪੁਲੀਸ ਕਰ ਰਹੀ ਹੈ। ਦੱਸਦੇ ਹਨ ਕਿ ਜਦੋਂ ਮਾਨਸਾ ਦੇ ਪਿੰਡ ਰਾਮਪੁਰਾ ਮੰਡੇਰ ਵਿਚ ਗੁਰਸੇਵਕ ਸਿੰਘ ਜਵਾਹਰਕੇ ਚੋਣ ਜਲਸੇ ‘ਚ ਬੋਲ ਰਹੇ ਸਨ ਤਾਂ ਉਦੋਂ ਇਹ ਘਟਨਾ ਵਾਪਰੀ। ਇਸ ਦੌਰਾਨ ਮਾਨ ਦਲ ਦੇ ਹਮਾਇਤੀ ਅਤੇ ਡੇਰਾ ਪੈਰੋਕਾਰ ਆਹਮੋ-ਸਾਹਮਣੇ ਹੋ ਗਏ ਸਨ ਪ੍ਰੰਤੂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਜਵਾਹਰਕੇ ਨੇ ਹੁਣ ਮਾਨਸਾ ਪੁਲੀਸ ਦੀ ਮਹਿਲਾ ਸਿਪਾਹੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਪੁਲੀਸ ਨੂੰ ਦਰਖਾਸਤ ਦਿੱਤੀ ...

ਗੁਰਦਾਸਪੁਰ : ਸੰਨੀ ਦਿਉਲ ਦਾ ਰੋਡ ਸ਼ੋਅ ਹੋਇਆ ਸ਼ੁਰੂ

Thursday, May 2 2019 08:24 AM
ਗੁਰਦਾਸਪੁਰ, 02 ਮਾਈ 2019 - ਲੋਕ ਸਭਾ ਚੋਣਾਂ 2019 ਨੂੰ ਲੈ ਕੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਅਤੇ ਫ਼ਿਲਮੀ ਅਦਾਕਾਰ ਅਜੇ ਸਿੰਘ ਧਰਮਿੰਦਰ ਦਿਉਲ ਉਰਫ ਸੰਨੀ ਦਿਉਲ ਵਲੋਂ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਕੀਤਾ ਜਾਣ ਵਾਲਾ ਰੋਡ ਸ਼ੋਅ ਸ਼ੁਰੂ ਹੋ ਚੁਕਾ ਹੈ।ਭਾਰਤ ਪਾਕਿਸਤਾਨ ਸਰਹੱਦ 'ਤੇ ਵੱਸੇ ਕਸਬਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਤੋਂ ਪਹਿਲਾਂ ਸੰਨੀ ਦਿਓਲ ਏਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸੰਨੀ ਨੂੰ ਸਿਰੋਪਾਓ ਅਤੇ ਕਿਰਪਾਨ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਦ ਸੰਨੀ ਦਿਓ...

ਸੀ.ਬੀ.ਐੱਸ.ਈ ਨੇ 12ਵੀ ਦੇ ਐਲਾਨੇ ਨਤੀਜੇ

Thursday, May 2 2019 08:23 AM
ਸੀ ਬੀ ਐੱਸ ਈ ਨੇ 12 ਵੀ ਦੇ ਐਲਾਨੇ ਨਤੀਜੇ। ਹੇਠ ਲਿੰਕ ਤੇ ਕਲਿਕ ਕਰਕੇ ਦੇਖੋ ਨਤੀਜੇ। cbseresults.nic.in

ਆਮ ਲੋਕਾਂ ਦੇ ਕੰਮ ਤਰਜੀਹੀ ਆਧਾਰ ਤੇ ਕਰਨ ਵਾਲੇ ਕਰਮਚਾਰੀ ਸਨ ਰੀਡਰ ਚੰਨ ਸਿੰਘ

Tuesday, April 30 2019 06:46 AM
ਗੁਰੂ ਹਰਸਹਾਏ /ਫਿਰੋਜ਼ਪੁਰ 30 ਅਪਰੈਲ : ਵੱਖ - ਵੱਖ ਸੀਨੀਅਰ ਆਈ ਏ ਐੱਸ , ਪੀ ਸੀ ਐੱਸ ਅਤੇ ਜੁਡੀਸ਼ਰੀ ਖੇਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਰੀਡਰ ਚੰਨ ਸਿੰਘ ਆਮ ਲੋਕਾਂ ਦੇ ਕੰਮ ਤਰਜੀਹੀ ਆਧਾਰ ਤੇ ਕਰਨ ਵਾਲੇ ਕਰਮਚਾਰੀ ਮੰਨੇ ਜਾਂਦੇ ਰਹੇ ਹਨ । ਉਨ੍ਹਾਂ ਦਾ ਜਨਮ ਪਿਤਾ ਸਰਦਾਰ ਹਰ ਸਿੰਘ ਮਾਤਾ ਕਰਤਾਰ ਕੌਰ ਦੇ ਗ੍ਰਹਿ ਪਿੰਡ ਬਾਹਮਣੀ ਵਾਲਾ ਵਿਖੇ ਹੋਇਆ । ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਸਿਵਲ ਪ੍ਰਸ਼ਾਸਨ ਵਿੱਚ ਹੋਈ । ਇੱਥੇ ਕੰਮ ਕਰਦਿਆਂ ਉਨ੍ਹਾਂ ਵੱਖ - ਵੱਖ ਆਈ ਏ ਐੱਸ ਪੀ ਸੀ ਐੱਸ ਅਧਿਕਾਰੀਆਂ ਨਾਲ ਲੰਬਾ ਸਮਾਂ ਕੰਮ ਕੀਤਾ । ਉਨ੍ਹਾਂ ਵੱਲੋਂ ਪ੍ਰਾਪਤ ਕੀਤੀ ਐੱਲ ਐੱਲ...

ਬੀਬੀ ਹਰਸਮਿਰਤ ਬਾਦਲ ਦੀ ਢਾਲ ਬਣੇ ਵੱਡੇ ਬਾਦਲ

Monday, April 29 2019 06:13 AM
ਬਠਿੰਡਾ, 29 ਅਪ੍ਰੈਲ 2019 - ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਢਾਲ ਬਣਦਿਆਂ ਅਕਾਲੀ ਦਲ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੋਮਵਾਰ ਨੂੰ ਕਵਰਿੰਗ ਕੈਂਡੀਡੇਟ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 26 ਅਪ੍ਰੈਲ ਨੂੰ ਕਾਗਜ਼ ਦਾਖਲ ਕਰਾਏ ਗਏ ਸਨ, ਪਰ ਉਸ ਦਿਨ ਵੱਡੇ ਬਾਦਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਾਮਜ਼ਦਗੀ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਮੌਜੂਦ ਸਨ। ਜਿਸ ਕਾਰਨ ਉਨ੍ਹਾਂ ਵੱਲੋਂ ਅੱਜ ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।...

ਬਾਦਲਾਂ ਨੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕੀਤੀ: ਬਿੱਟੂ

Wednesday, April 24 2019 06:37 AM
ਲੁਧਿਆਣਾ, 24 ਅਪਰੈਲ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਗਿੱਲ ਦੇ ਪਿੰਡ ਰੁੜਕਾ, ਪੋਹੀੜ, ਡੇਹਲੋਂ ਆਦਿ ਇਲਾਕਿਆਂ ਵਿੱਚ ਮੀਟਿੰਗਾਂ ਕੀਤੀਆਂ ਜਿਸ ਦੌਰਾਨ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਰੁੜਕੇ ਪਿੰਡ ਦੀ ਸਰਪੰਚ ਗੁਰਮੀਤ ਕੌਰ, ਪਤੀ ਮਹਾਂ ਸਿੰਘ ਤੇ ਪੰਚਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਸ੍ਰੀ ਬਿੱਟੂ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਉੱਥੇ ਮੋਦੀ ਨੇ ਪੈਟਰੋਲ, ਡੀਜ਼ਲ, ਗੈਸ ਆਦਿ ਰੇਟਾਂ ਵਿੱਚ ਤਾਂ ਵਾਧਾ ਕੀਤਾ ਹੀ ਬਲਕਿ ਕੇਂਦਰ ਤੋਂ ਕੋਈ ਮਦਦ ਨਾ ਮਿਲਣ ਕਾਰਨ ਦੇਸ਼ ਦੇ ਅੰਨਦਾਤੇ ਨੂੰ ਖੁਦਕੁਸ਼ੀਆਂ ਲਈ ਮਜਬੂਰ ਹੋ...

ਕਣਕ ਦੀ ਖ਼ਰੀਦ ਨਾ ਹੋਣ ’ਤੇ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਚੱਕਾ ਜਾਮ

Wednesday, April 24 2019 06:36 AM
ਖੰਨਾ, 24 ਅਪਰੈਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਤਿੰਨ ਦਿਨਾਂ ਤੋਂ ਕਣਕ ਦੀ ਖ਼ਰੀਦ ਨਾ ਹੋਣ ’ਤੇ ਅੱਜ ਸ਼ਾਮ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਘੇਰਿਆ। ਇਸ ਤੋਂ ਬਾਅਦ ਰੋਹ ’ਚ ਆਏ ਆੜ੍ਹਤੀਆਂ ਤੇ ਕਿਸਾਨਾਂ ਨੇ ਮੰਡੀ ਦੇ ਬਾਹਰ ਜੀਟੀ ਰੋਡ ’ਤੇ ਚੱਕਾ ਜਾਮ ਕਰ ਦਿੱਤਾ। ਮੁਜ਼ਾਹਰੇ ਦੌਰਾਨ ਜਿੱਥੇ ਜੀਟੀ ਰੋਡ ’ਤੇ ਦੋਵੇਂ ਪਾਸੇ ਆਵਾਜਾਈ ਠੱਪ ਕਰ ਦਿੱਤੀ ਗਈ, ਉੱਥੇ ਹੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ ’ਚ ਆਪਣੀ ਜਿਣਸ ਲੈ ਕੇ ਬੈਠੇ ਹਨ ਪ੍ਰੰਤੂ, ਕਿਸੇ ਵੀ ਖ...

ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੀ ਪੇਸ਼ਕਸ਼ ਰੱਦ

Tuesday, April 23 2019 06:53 AM
ਤਰਨ ਤਾਰਨ, 23 ਅਪਰੈਲ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਾਉਣ ਤੇ ਆਮ ਆਦਮੀ ਪਾਰਟੀ (ਆਪ) ਵਲੋਂ ਹਮਾਇਤ ਦੇਣ ਦੀ ਕੀਤੀ ਪੇਸ਼ਕਸ ਨੂੰ ਮੂਲੋਂ ਹੀ ਰੱਦ ਕਰਦਿਆਂ ‘ਆਪ’ ਦੀ ਹਮਾਇਤ ਲੈਣ ਤੋਂ ਸਪਸ਼ਟ ਇਨਕਾਰ ਕੀਤਾ ਹੈ| ਸ੍ਰੀ ਖਹਿਰਾ ਨੇ ਅਜਿਹੇ ਵਿਚਾਰ ਅੱਜ ਇੱਥੇ ਮੀਡੀਆ ਨਾਲ ਖੁੱਲ੍ਹੀ ਗੱਲਬਾਤ ਕਰਦਿਆਂ ਪੇਸ਼ ਕੀਤੇ। ਉਨ੍ਹਾਂ ਸੂਬੇ ਅੰਦਰ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਤਿਕੋਣੇ ਮੁਕਾਬਲੇ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਕਾਂਗਰਸ ਪਾਰ...

ਅਗਵਾ ਹੋਏ ਸੁਮਨ ਮਟਨੇਜਾ ਦੀ ਲਾਸ਼ ਨਹਿਰ 'ਚੋਂ ਮਿਲੀ

Monday, April 22 2019 07:00 AM
ਜਲਾਲਾਬਾਦ, 23 ਅਪ੍ਰੈਲ , 2019 : ਸੁਮਨ ਮੁਟਨੇਜਾ ਅਗਵਾ ਕਾਂਡ ਦੀ ਵੱਡੀ ਖ਼ਬਰ . ਸੁਮਨ ਮੁਟਨੇਜਾ ਦੀ ਲਾਸ਼ ਅਬੋਹਰ ਦੇ ਘੱਲੂ ਦੇ ਕੋਲੋਂ ਮਿਲੀ ਹੈ ਜਿਸ ਨਹਿਰ ਦੇ ਵਿੱਚੋਂ ਮੁਟਨੇਜਾ ਦੀ ਕਾਰ ਮਿਲੀ ਸੀ, ਉਸੇ ਰਾਜਸਥਾਨ ਫੀਡਰ ਨਹਿਰ ਦੇ ਵਿੱਚੋਂ ਮੁਟਨੇਜਾ ਦੀ ਲਾਸ਼ ਮਿਲੀ ਹੈ . ਮੁਟਨੇਜਾ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਮਿਲੇ . ਵੀਰਵਾਰ ਸ਼ਾਮ ਨੂੰ ਮਟਨੇਜਾ ਨੂੰ ਅਗਵਾ ਕੀਤਾ ਗਿਆ ਸੀ . ਐਤਵਾਰ ਨੂੰ ਨਹਿਰ ਵਿਚੋਂ ਕਾਰ ਮਿਲ ਗਈ ਸੀ . ਮਿਰਤਕ ਜਲਾਲਾਬਾਦ ਦਾ ਵੱਡਾ ਵਪਾਰੀ ਸੀ . ਉਸਦਾ ਕੀੜੇ ਮਰ ਦਵਾਈਆਂ ਦਾ ਕਾਰੋਬਾਰ ਸੀ ....