News: ਦੇਸ਼

ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਵਿਸ਼ਵ ਦੇ ਵੱਖ -ਵੱਖ ਹਿੱਸਿਆਂ ਵਿਚ ਹੋਰ ਸਮੂਹਾਂ ਨੂੰ ਦੇ ਸਕਦੀ ਹੈ ਹੌਸਲਾ - ਗੁਟੇਰੇਸ

Saturday, September 11 2021 07:26 AM
ਯੂ. ਐੱਨ. 11 ਸਤੰਬਰ - ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਚੇਤਾਵਨੀ ਅਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਹੋਰ ਸਮੂਹਾਂ ਨੂੰ ਹੌਸਲਾ ਦੇ ਸਕਦੀ ਹੈ | ਚਿੰਤਾ ਜ਼ਾਹਰ ਕਰਦਿਆਂ ਗੁਟੇਰੇਸ ਦਾ ਕਹਿਣਾ ਸੀ ਕਿ ਅੱਤਵਾਦੀ ਸਮੂਹ ਨਾਲ ਗੱਲਬਾਤ ਬਹੁਤ ਜ਼ਰੂਰੀ ਹੈ ਕਿਉਂਕਿ ਸੰਯੁਕਤ ਰਾਸ਼ਟਰ ਚਾਹੁੰਦਾ ਹੈ ਕਿ ਦੇਸ਼ ਅੰਤਰਰਾਸ਼ਟਰੀ ਸਬੰਧਾਂ ਵਿਚ ਇਕ ''ਰਚਨਾਤਮਿਕ ਭੂਮਿਕਾ'' ਨਿਭਾਵੇ |...

ਰਾਸ਼ਟਰੀ ਰਾਜਧਾਨੀ ਮੀਂਹ ਨਾਲ ਜਲਥਲ

Saturday, September 11 2021 07:26 AM
ਨਵੀਂ ਦਿੱਲੀ, 11 ਸਤੰਬਰ - ਰਾਸ਼ਟਰੀ ਰਾਜਧਾਨੀ ਵਿਚ ਭਾਰੀ ਮੀਂਹ ਤੋਂ ਬਾਅਦ ਦਿੱਲੀ ਹਵਾਈ ਅੱਡੇ ਦੇ ਕੁਝ ਹਿੱਸੇ ਪਾਣੀ ਨਾਲ ਭਰ ਗਏ | ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ,ਜਿੱਥੇ ਪਾਣੀ ਵਿਚ ਖੜ੍ਹੇ ਹਵਾਈ ਜਹਾਜ਼ ਨਜ਼ਰ ਆਏ |

ਮੁੰਬਈ : ਜਬਰ ਜਨਾਹ ਪੀੜਤਾ ਦੀ ਹੋਈ ਮੌਤ

Saturday, September 11 2021 07:20 AM
ਮੁੰਬਈ, 11 ਸਤੰਬਰ - ਮੁੰਬਈ 'ਚ ਇਕ ਔਰਤ ਨਾਲ 'ਨਿਰਭੈਆ' ਵਰਗੀ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਸੀ | ਮੁੰਬਈ ਪੁਲਿਸ ਵਲੋਂ ਹੁਣ ਦੱਸਿਆ ਗਿਆ ਹੈ ਕਿ ਉਸ ਔਰਤ ਦੀ ਮੌਤ ਹੋ ਗਈ ਹੈ | ਮੁੰਬਈ ਦੇ ਸਾਕੀਨਾਕਾ ਇਲਾਕੇ 'ਚ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ | ਦੋਸ਼ੀ ਨੇ ਜਬਰ ਜਨਾਹ ਤੋਂ ਬਾਅਦ ਪੀੜਤਾ ਨਾਲ 'ਨਿਰਭੈਆ' ਮਾਮਲੇ ਵਰਗੀ ਦਰਿੰਦਗੀ ਦਿਖਾਈ, ਜਿਸ ਕਾਰਨ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਸੀ |...

ਮੁੰਬਈ : ਜਬਰ ਜਨਾਹ ਪੀੜਤਾ ਦੀ ਹੋਈ ਮੌਤ

Saturday, September 11 2021 07:19 AM
ਮੁੰਬਈ, 11 ਸਤੰਬਰ - ਮੁੰਬਈ 'ਚ ਇਕ ਔਰਤ ਨਾਲ 'ਨਿਰਭੈਆ' ਵਰਗੀ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਸੀ | ਮੁੰਬਈ ਪੁਲਿਸ ਵਲੋਂ ਹੁਣ ਦੱਸਿਆ ਗਿਆ ਹੈ ਕਿ ਉਸ ਔਰਤ ਦੀ ਮੌਤ ਹੋ ਗਈ ਹੈ | ਮੁੰਬਈ ਦੇ ਸਾਕੀਨਾਕਾ ਇਲਾਕੇ 'ਚ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ | ਦੋਸ਼ੀ ਨੇ ਜਬਰ ਜਨਾਹ ਤੋਂ ਬਾਅਦ ਪੀੜਤਾ ਨਾਲ 'ਨਿਰਭੈਆ' ਮਾਮਲੇ ਵਰਗੀ ਦਰਿੰਦਗੀ ਦਿਖਾਈ, ਜਿਸ ਕਾਰਨ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਸੀ |...

ਸੀ.ਬੀ.ਐੱਸ.ਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜੇ 10ਵੀਂ ,11ਵੀਂ ਅਤੇ 12 ਵੀਂ ਦੇ ਰਿਜ਼ਲਟ ਦੇ ਅਧਾਰ 'ਤੇ ਕੀਤੇ ਜਾਣ

Thursday, June 17 2021 07:16 AM
ਨਵੀਂ ਦਿੱਲੀ, 17 ਜੂਨ - ਸੀ.ਬੀ.ਐੱਸ.ਈ. ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਗਰੇਡ / ਅੰਕ ਦੇਣ ਲਈ ਆਪਣੇ ਮੁਲਾਂਕਣ ਮਾਪਦੰਡ ਸੁਪਰੀਮ ਕੋਰਟ ਦੇ ਸਾਹਮਣੇ ਜਮ੍ਹਾਂ ਕਰਵਾਏ ਹਨ। ਸੀ.ਬੀ.ਐੱਸ.ਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਫ਼ੈਸਲਾ ਜਮਾਤ 10ਵੀਂ (30%),11ਵੀਂ (30%) ਅਤੇ ਜਮਾਤ 12 ਵੀਂ (40%)ਦੇ ਰਿਜ਼ਲਟ ਦੇ ਅਧਾਰ 'ਤੇ ਕੀਤਾ ਜਾਵੇ ।...

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੋਪੀਆਂ ਦੇ ਹੀ ਵਸਨੀਕ ਵਜੋਂ ਹੋਈ

Wednesday, June 16 2021 08:55 AM
ਸ੍ਰੀਨਗਰ,16 ਜੂਨ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ | ਜਿਸ ਕੋਲੋਂ 1 ਪਿਸਤੌਲ, 1 ਅਸਲਾ ਮੈਗਜ਼ੀਨ, 6 ਰਾਊਂਡ ਅਤੇ 2 ਗ੍ਰੇਨੇਡ ਬਰਾਮਦ ਹੋਏ ਹਨ। ਅੱਤਵਾਦੀ ਦੀ ਪਹਿਚਾਣ ਸ਼ੋਪੀਆਂ ਦੇ ਹੀ ਵਸਨੀਕ ਉਜੈਰ ਅਸ਼ਰਫ ਡਾਰ ਵਜੋਂ ਹੋਈ ਹੈ |...

ਗਾਜ਼ੀਆਬਾਦ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕੋਰੋਨਾ ਦੇ ਮਰੀਜ਼ਾਂ ਲਈ ਲਗਾਇਆ ਆਕਸੀਜਨ ਦਾ ਲੰਗਰ

Saturday, April 24 2021 06:26 AM
ਉੱਤਰ ਪ੍ਰਦੇਸ਼: ਗਾਜ਼ੀਆਬਾਦ ਦੇ ਇੰਦਰਾਪੁਰਮ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕੋਰੋਨਾ ਦੇ ਮਰੀਜ਼ਾਂ ਲਈ ਆਕਸੀਜਨ ਦਾ ਲੰਗਰ ਚਲਾਇਆ ਹੈ। ਗੁਰਦੁਆਰੇ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੰਮੀ ਦਾ ਕਹਿਣਾ ਹੈ ਕਿ ਅਸੀਂ ਸੜਕ 'ਤੇ ਹੀ ਕਾਰ ਵਿਚ ਮੋਬਾਈਲ ਆਕਸੀਜਨ ਮੁਹੱਈਆ ਕਰਵਾ ਰਹੇ ਹਾਂ।

ਏਮਜ਼ ਨੇ ਆਈ.ਐਨ.ਆਈ.- ਸੀ.ਈ.ਟੀ. ਪੀ.ਜੀ. 2021 ਦਾਖਲਾ ਪ੍ਰੀਖਿਆ ਨੂੰ ਅਗਲੇ ਨੋਟਿਸ ਤੱਕ ਕੀਤਾ ਮੁਲਤਵੀ

Saturday, April 24 2021 06:25 AM
ਨਵੀਂ ਦਿੱਲੀ , 24 ਅਪ੍ਰੈਲ - ਏਮਜ਼ ਨੇ ਮੌਜੂਦਾ ਕੋਵਿਡ-19 ਸਥਿਤੀ ਦੇ ਕਾਰਨ ਆਈ.ਐਨ.ਆਈ.-ਸੀ.ਈ.ਟੀ. ਪੀ.ਜੀ. 2021 ਦਾਖਲਾ ਪ੍ਰੀਖਿਆ ਨੂੰ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਹੈ ।

ਛੱਤੀਸਗੜ੍ਹ : ਨਕਸਲੀਆਂ ਨੇ ਪੁਲਿਸ ਕਰਮਚਾਰੀ ਨੂੰ ਅਗਵਾ ਕਰ ਕੇ ਕੀਤੀ ਹੱਤਿਆ

Saturday, April 24 2021 06:25 AM
ਛੱਤੀਸਗੜ੍ਹ, 24 ਅਪ੍ਰੈਲ - ਨਕਸਲੀਆਂ ਨੇ ਤਿੰਨ ਦਿਨ ਪਹਿਲਾਂ ਬੀਜਾਪੁਰ ਜ਼ਿਲ੍ਹੇ ਵਿਚ ਅਗਵਾ ਕੀਤੇ ਇਕ ਪੁਲਿਸ ਸਬ-ਇੰਸਪੈਕਟਰ ਦੀ ਹੱਤਿਆ ਕਰ ਦਿੱਤੀ। ਮਾਉਵਾਦੀਆਂ ਨੇ ਮੁਰਲੀ ਦੀ ਲਾਸ਼ ਬੀਜਾਪੁਰ ਜ਼ਿਲ੍ਹੇ ਦੇ ਗੰਗਲੂਰ ਵਿਖੇ ਇਕ ਪਿੰਡ ਦੇ ਕੋਲ ਸੁੱਟ ਦਿੱਤੀ ਅਤੇ ਜਿਸ ਦੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਦੀ ਅਦਾਲਤ ਦੁਆਰਾ ਫ਼ੈਸਲਾ ਕੀਤੇ ਜਾਣ 'ਤੇ ਹੀ ਪੁਲਿਸ ਮੁਲਾਜ਼ਮ ਨੂੰ ਫਾਂਸੀ ਦਿੱਤੀ ਗਈ। ਇਸ ਮਹੀਨੇ ਦੇ ਸ਼ੁਰੂ ਵਿਚ ਛੱਤੀਸਗੜ੍ਹ ਦੇ ਸੁਕਮਾ-ਬੀਜਾਪੁਰ ਖੇਤਰ ਵਿਚ ਹੋਏ ਇਕ ਨਕਸਲ ਹਮਲੇ ਵਿਚ ਘੱਟੋ ਘੱਟ 22 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਹਮਲੇ ਵਿਚ 30 ਤੋਂ ਵੱਧ...

ਸੀ.ਬੀ.ਆਈ. ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਤੇ ਹੋਰਾਂ ਖ਼ਿਲਾਫ਼ ਕੀਤੀ ਐਫ.ਆਈ.ਆਰ. ਦਰਜ

Saturday, April 24 2021 06:25 AM
ਮੁੰਬਈ, 24 ਅਪ੍ਰੈਲ - ਸੀ.ਬੀ.ਆਈ. ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅਤੇ ਹੋਰਾਂ ਖ਼ਿਲਾਫ਼ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮ ਬੀਰ ਸਿੰਘ ਵਲੋਂ ਲਗਾਏ ਦੋਸ਼ਾਂ ਦੇ ਸੰਬੰਧ ਵਿਚ ਐਫ.ਆਈ.ਆਰ. ਦਰਜ ਕੀਤੀ ਹੈ। ਸੀ.ਬੀ.ਆਈ. ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਲੈ ਰਹੀ ਹੈ।

ਭਾਰਤ ਵਿਚ 3,46,786 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ

Saturday, April 24 2021 06:24 AM
ਨਵੀਂ ਦਿੱਲੀ, 24 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 3,46,786 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ 2,624 ਮੌਤਾਂ ਹੋ ਗਈਆਂ ਹਨ |

ਓ.ਐੱਨ.ਜੀ.ਸੀ. ਦੇ ਦੋ ਕਰਮਚਾਰੀਆਂ ਨੂੰ ਬਚਾਇਆ ਗਿਆ , ਅੱਤਵਾਦੀਆਂ ਨੇ ਕੀਤਾ ਸੀ ਅਗਵਾ

Saturday, April 24 2021 06:23 AM
ਗੁਹਾਟੀ (ਆਸਾਮ ), 24 ਅਪ੍ਰੈਲ - ਓ.ਐੱਨ.ਜੀ.ਸੀ. ਦੇ ਦੋ ਕਰਮਚਾਰੀਆਂ ਨੂੰ ਸ਼ਨੀਵਾਰ ਨੂੰ ਨਾਗਾਲੈਂਡ ਵਿਚ ਭਾਰਤ - ਮਿਆਂਮਾਰ ਸਰਹੱਦ ਨੇੜੇ ਇਕ ਮੁੱਠਭੇੜ ਤੋਂ ਬਾਅਦ ਬਚਾ ਲਿਆ ਗਿਆ, ਜਦਕਿ ਤੀਜੇ ਕਰਮਚਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤੇਲ ਅਤੇ ਕੁਦਰਤੀ ਗੈਸ ਨਿਗਮ (ਓ.ਐੱਨ.ਜੀ.ਸੀ.) ਦੇ ਤਿੰਨ ਕਰਮਚਾਰੀਆਂ ਨੂੰ ਅਸਮ - ਨਾਗਾਲੈਂਡ ਸਰਹੱਦ ਦੇ ਨਾਲ ਲੱਗਦੇ ਸਿਵਾਸਾਗਰ ਜ਼ਿਲ੍ਹੇ ਦੇ ਲਕਵਾ ਤੇਲ ਖੇਤਰ ਤੋਂ ਬੁੱਧਵਾਰ ਨੂੰ ਸ਼ੱਕੀ ਉਲਫਾ (ਆਈ) ਦੇ ਅੱਤਵਾਦੀਆਂ ਨੇ ਇਨ੍ਹਾਂ ਨੂੰ ਅਗਵਾ ਕਰ ਲਿਆ ਸੀ।...

ਉੱਤਰਾਖੰਡ ਦੀ ਨੀਤੀ ਘਾਟੀ ਵਿਚ ਗਲੇਸ਼ੀਅਰ ਫਟਣ ਨਾਲ 8 ਦੀ ਮੌਤ , ਬਚਾਅ ਕਾਰਜ ਜਾਰੀ

Saturday, April 24 2021 06:23 AM
ਨੀਤੀ ਘਾਟੀ (ਉੱਤਰਾਖੰਡ), 24 ਅਪ੍ਰੈਲ - ਉੱਤਰਾਖੰਡ ਦੀ ਨੀਤੀ ਘਾਟੀ ਵਿਚ ਗਲੇਸ਼ੀਅਰ ਫਟਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਦੀ ਮੁੱਖ ਮੰਤਰੀ ਵਲੋਂ ਪੁਸ਼ਟੀ ਵੀ ਕੀਤੀ ਗਈ ਸੀ ਅਤੇ ਹੁਣ ਤੱਕ 384 ਵਿਅਕਤੀਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ ਅਤੇ ਇਸ ਵੇਲੇ ਉਹ ਡਾਕਟਰੀ ਇਲਾਜ ਅਧੀਨ ਹਨ । ਜ਼ਿਕਰਯੋਗ ਹੈ ਕਿ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ , ਬਚਾਅ ਕਾਰਜ ਜਾਰੀ, ਇਹ ਸਾਰੀ ਜਾਣਕਾਰੀ ਭਾਰਤੀ ਫ਼ੌਜ ਵਲੋਂ ਸਾਂਝੀ ਕੀਤੀ ਗਈ ਹੈ ।...

ਯੂਕੇ ਜਾਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ

Wednesday, April 21 2021 09:57 AM
ਨਵੀਂ ਦਿੱਲੀ, 21 ਅਪ੍ਰੈਲ - ਜਿਹੜੇ ਯਾਤਰੀ ਭਾਰਤ ਅਤੇ ਬ੍ਰਿਟੇਨ ਦੇ ਵਿਚਕਾਰ ਯਾਤਰਾ ਕਰਨ ਜਾ ਰਹੇ ਸਨ, ਉਹ ਨੋਟ ਕਰ ਸਕਦੇ ਹਨ ਕਿ ਯੂ. ਕੇ. ਦੁਆਰਾ ਐਲਾਨੀਆਂ ਤਾਜ਼ਾ ਪਾਬੰਦੀਆਂ ਦੇ ਮੱਦੇਨਜ਼ਰ, ਯੂਕੇ ਤੋਂ ਆਉਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ | ਮੁੜ ਤੋਂ ਤਹਿ ਕਰਨਾ , ਰਿਫੰਡ ਅਤੇ ਹੋਰ ਜਾਣਕਾਰੀ ਦੇ ਬਾਰੇ ਵਿਚ ਹੋਰ ਅਪਡੇਟਾਂ ਨੂੰ ਜਲਦੀ ਹੀ ਦੱਸਿਆ ਜਾਵੇਗਾ: ਏਅਰ ਇੰਡੀਆ | ਦੂਜੇ ਪਾਸੇ ਏਅਰ ਇੰਡੀਆ ਨੇ ਦੱਸਿਆ ਹੈ ਕਿ 24 ਤੋਂ 30 ਅਪ੍ਰੈਲ 2021 ਦੇ ਵਿਚਕਾਰ ਉਹ ਹਫ਼ਤੇ ਵਿਚ ਇੱਕ ਫਲਾਈਟ ਯੂਕੇ ਲਈ ਦਿੱਲੀ ਅਤੇ ਮੁੰਬਈ ...

ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ - ਰਾਜ ਸਰਕਾਰਾਂ ਲਈ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ

Wednesday, April 21 2021 09:56 AM
ਨਵੀਂ ਦਿੱਲੀ , 21 ਅਪ੍ਰੈਲ - ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਐਸ.ਆਈ.ਆਈ. ਨੇ ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ - ਰਾਜ ਸਰਕਾਰਾਂ ਲਈ 400 ਰੁਪਏ ਪ੍ਰਤੀ ਖੁਰਾਕ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਇਹ ਜਾਣਕਾਰੀ ਸੀਰਮ ਇੰਸਟੀਟਿਊਟ ਆਫ਼ ਇੰਡੀਆ (ਐਸ.ਆਈ.ਆਈ.) ਵਲੋਂ ਸਾਂਝੀ ਕੀਤੀ ਗਈ ਹੈ |...

E-Paper

Calendar

Videos