News: ਦੇਸ਼

ਪ੍ਰਧਾਨ ਮੰਤਰੀ ਮੋਦੀ ਨੇ ਇਨਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ ਦਾ ਕੀਤਾ ਉਦਘਾਟਨ

Thursday, October 21 2021 07:09 AM
ਨਵੀਂ ਦਿੱਲੀ, 21 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਨੇ ਏਮਜ਼ ਦਿੱਲੀ ਦੇ ਝੱਜਰ ਕੈਂਪਸ ਵਿਚ ਨੈਸ਼ਨਲ ਕੈਂਸਰ ਇੰਸਟੀਚਿਊਟ ਵਿਖੇ ਇਨਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ ਦਾ ਉਦਘਾਟਨ ਕੀਤਾ |

ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ

Tuesday, October 19 2021 07:06 AM
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫ਼ੋਨ 'ਤੇ ਗੱਲ ਕੀਤੀ ਗਈ ਹੈ। ਭਾਰੀ ਮੀਂਹ ਕਾਰਨ ਉੱਤਰਾਖੰਡ 'ਚ ਕਰੀਬ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।...

ਯੂਪੀ ਵਿੱਚ ਅਦਾਲਤ ਦੇ ਅੰਦਰ ਵਕੀਲ ਦੀ ਹੱਤਿਆ : ਸ਼ਾਹਜਹਾਂਪੁਰ ਦੀ ਜ਼ਿਲ੍ਹਾ ਅਦਾਲਤ ਦੇ ਰਿਕਾਰਡ ਰੂਮ ਵਿੱਚ ਇੱਕ ਵਕੀਲ ਨੂੰ ਗੋਲੀ ਮਾਰੀ, ਫਿਰ ਬਦਮਾਸ਼ ਪਿਸਤੌਲ ਛੱਡ ਕੇ ਭੱਜ ਗਿਆ

Monday, October 18 2021 10:00 AM
ਸ਼ਾਹਜਹਾਂ ਪੁਰ, 18 ਅਕਤੂਬਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਦਿਨ ਦਿਹਾੜੇ ਅਦਾਲਤ ਦੇ ਅੰਦਰ ਇੱਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਥਾਣਾ ਸਦਰ ਬਾਜ਼ਾਰ ਦੀ ਤੀਜੀ ਮੰਜ਼ਿਲ 'ਤੇ ਏਸੀਜੇਐਮ ਦਫਤਰ ਗਿਆ ਸੀ। ਮੁਲਜ਼ਮ ਨੇ ਪਿੱਛੇ ਤੋਂ ਵਕੀਲ ਦੇ ਸਿਰ ਵਿੱਚ ਗੋਲੀ ਮਾਰੀ। ਇਸ ਤੋਂ ਬਾਅਦ ਉਹ ਮੌਕੇ 'ਤੇ ਬੰਦੂਕ ਛੱਡ ਕੇ ਭੱਜ ਗਿਆ। ਇਹ ਘਟਨਾ ਸੋਮਵਾਰ ਸਵੇਰੇ ਕਰੀਬ 11.45 ਵਜੇ ਵਾਪਰੀ। ਵਕੀਲ ਭੁਪੇਂਦਰ ਸਿੰਘ (60) ਅਦਾਲਤ ਦੀ ਤੀਜੀ ਮੰਜ਼ਿਲ 'ਤੇ ਏਸੀਜੇਐਮ ਦਫਤਰ ਜਾ ਰਹੇ ਸਨ, ਜਦੋਂ ਕਿਸੇ ਨੇ ਉਨ੍ਹਾਂ' ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਗੋਲ...

ਕੋਵਿਡ-19 ਦੇ ਪ੍ਰਕੋਪ ਵਾਲੇ ਸਾਲ ਵਿਚ ਸਰਕਾਰੀ ਗੁਦਾਮਾਂ ਵਿਚ ਅਨਾਜ ਦੀ ਬਰਬਾਦੀ 90 ਫ਼ੀਸਦ ਵਧੀ

Monday, October 18 2021 09:57 AM
ਇੰਦੌਰ (ਮੱਧ ਪ੍ਰਦੇਸ਼), 18 ਅਕਤੂਬਰ- ਦੇਸ਼ ਵਿਚ ਕੋਵਿਡ-19 ਦੇ ਪ੍ਰਕੋਪ ਵਾਲੇ ਵਿੱਤੀ ਵਰ੍ਹੇ 2020-21 ਦੌਰਾਨ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਅਤੇ ਕੇਂਦਰੀ ਭੰਡਾਰ ਨਿਗਮ (ਸੀਡਬਲਿਊਸੀ) ਦੇ ਸਰਕਾਰੀ ਗੁਦਾਮਾਂ ਵਿਚ ਕੁਦਰਤੀ ਆਫ਼ਤਾਂ ਅਤੇ ਹੋਰ ਕਾਰਨਾਂ ਕਰ ਕੇ ਅਨਾਜ ਦੀ ਬਰਬਾਦੀ ਕਰੀਬ 90 ਫ਼ੀਸਦ ਵਧ ਕੇ 1824.31 ਟਨ ਉੱਤੇ ਪਹੁੰਚ ਗਈ। ਨੀਮਚ ਦੇ ਆਰਟੀਆਈ ਕਾਰਕੁਨ ਚੰਦਰਸ਼ੇਖਰ ਗੌੜ ਨੇ ਅੱਜ ਪੀਟੀਆਈ ਨੂੰ ਦੱਸਿਆ ਕਿ ਸੂਚਨਾ ਦੇ ਅਧਿਕਾਰ ਐਕਟ ਤਹਿਤ ਦਾਇਰ ਕੀਤੀ ਗਈ ਅਰਜ਼ੀ ਉੱਤੇ ਉਨ੍ਹਾਂ ਨੂੰ ਐੱਫਸੀਆਈ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ...

ਨਾਰਵੇ : ਸੜਕਾਂ 'ਤੇ ਤੀਰਕਮਾਨ ਤੋਂ ਤੀਰ ਚਲਾ ਕੇ 5 ਲੋਕਾਂ ਦੀ ਕੀਤੀ ਗਈ ਹੱਤਿਆ

Thursday, October 14 2021 06:10 AM
ਓਸਲੋ, 14 ਅਕਤੂਬਰ - ਨਾਰਵੇ ਦੇ ਦੱਖਣੀ ਪੂਰਬੀ ਸ਼ਹਿਰ ਕੋਂਗਸਬਰਗ ਵਿਚ ਬੁੱਧਵਾਰ ਨੂੰ ਧਣੁਖ ਤੇ ਤੀਰਾਂ ਨਾਲ ਲੈਸ ਇਕ ਵਿਅਕਤੀ ਨੇ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਪੁਲਿਸ ਵਲੋਂ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਨੂੰ ਵਾਰਦਾਤ ਨੂੰ ਅੱਤਵਾਦੀ ਹਮਲਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਹਮਲਾਵਰ ਦੀ ਪਹਿਚਾਣ 37 ਸਾਲਾ ਡੈਨਿਸ਼ ਨਾਗਰਿਕ ਦੇ ਰੂਪ ਵਿਚ ਹੋਈ ਹੈ।...

ਭਾਰਤ ਵਿਚ ਪਿਛਲੇ 24 ਘੰਟਿਆਂ 'ਚ ਆਏ ਕੋਰੋਨਾ ਦੇ 20 ਫ਼ੀਸਦੀ ਵੱਧ ਕੇਸ

Thursday, October 14 2021 06:10 AM
ਨਵੀਂ ਦਿੱਲੀ, 14 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ 'ਚ 18 ਹਜ਼ਾਰ 987 ਕੋਰੋਨਾ ਕੇਸ ਸਾਹਮਣੇ ਆਏ ਹਨ, ਜੋ ਬੀਤੇ ਕੱਲ੍ਹ ਤੋਂ 20 ਫ਼ੀਸਦੀ ਵੱਧ ਹਨ ਅਤੇ ਇਸ ਅਰਸੇ ਦੌਰਾਨ 246 ਮੌਤਾਂ ਹੋਈਆਂ ਹਨ।

ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਬਣੀਆਂ ਚਿੰਤਾ ਦਾ ਵਿਸ਼ਾ

Thursday, October 14 2021 06:09 AM
ਨਵੀਂ ਦਿੱਲੀ, 14 ਅਕਤੂਬਰ - ਦਿੱਲੀ ਵਿਚ ਅੱਜ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 104.79 ਰੁਪਏ ਪ੍ਰਤੀ ਲੀਟਰ ਅਤੇ 93.52 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮੁੰਬਈ ਵਿਚ 110.75 ਰੁਪਏ ਅਤੇ 101.40 ਰੁਪਏ ਹੈ | ਭੋਪਾਲ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 113.37 ਰੁਪਏ ਅਤੇ 102.66 ਰੁਪਏ | ਕੋਲਕਾਤਾ ਵਿਚ 105.43 ਅਤੇ 96.63 ਰੁਪਏ, ਚੇਨਈ ਵਿਚ ਕ੍ਰਮਵਾਰ 102.10 ਅਤੇ 97.93 ਰੁਪਏ ਹੈ |...

ਪ੍ਰਧਾਨ ਮੰਤਰੀ ਮੋਦੀ ਨੇ ਡਾ. ਮਨਮੋਹਨ ਸਿੰਘ ਦੀ ਜਲਦੀ ਸਿਹਤਯਾਬੀ ਲਈ ਕੀਤੀ ਕਾਮਨਾ

Thursday, October 14 2021 06:09 AM
ਨਵੀਂ ਦਿੱਲੀ, 14 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਚੰਗੀ ਸਿਹਤ ਅਤੇ ਜਲਦੀ ਸਿਹਤਯਾਬੀ ਲਈ ਕਾਮਨਾ ਕਰਦੇ ਹਨ | ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੁਖਾਰ ਤੋਂ ਬਾਅਦ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਸ਼ਾਮ ਇਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਚ ਦਾਖਲ ਕਰਵਾਇਆ ਗਿਆ...

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਹੁੰਚੇ ਲੱਦਾਖ

Thursday, October 14 2021 06:08 AM
ਨਵੀਂ ਦਿੱਲੀ, 14 ਅਕਤੂਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਪਹੁੰਚੇ ਹਨ | ਲੱਦਾਖ ਦੇ ਉਪ ਰਾਜਪਾਲ ਦੇ ਦਫ਼ਤਰ ਨੇ ਟਵੀਟ ਕਰ ਕੇ ਕਿਹਾ ਕਿ ਉਹ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਸਵਾਗਤ ਕਰਦੇ ਹਨ |

ਬੀ.ਆਰ.ਓ.ਮੋਟਰਸਾਈਕਲ ਮੁਹਿੰਮ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

Thursday, October 14 2021 06:08 AM
ਨਵੀਂ ਦਿੱਲੀ, 14 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀ.ਆਰ.ਓ.) ਮੋਟਰਸਾਈਕਲ ਮੁਹਿੰਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ |

ਸ਼ਹੀਦ ਸਿਪਾਹੀ ਵੈਸਾਖ ਐੱਚ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ

Thursday, October 14 2021 06:07 AM
ਤਿਰੂਵਨੰਤਪੁਰਮ (ਕੇਰਲ),14 ਅਕਤੂਬਰ - ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ 11 ਅਕਤੂਬਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ | ਜਿਨ੍ਹਾਂ 'ਚੋਂ ਇਕ ਸਿਪਾਹੀ ਵੈਸਾਖ ਐੱਚ, ਕੁਦਵੱਟਮ, ਕੇਰਲਾ ਦੇ ਵਾਸੀ ਦੀ ਅੱਜ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ ਹੈ |

ਅਮਰੀਕਾ ਦੇ ਡਾਕ ਸਹੂਲਤ ਕੇਂਦਰ 'ਚ ਗੋਲੀਬਾਰੀ, 3 ਮੁਲਾਜ਼ਮਾਂ ਦੀ ਮੌਤ

Wednesday, October 13 2021 06:32 AM
ਮੈਮਫ਼ਿਸ, 13 ਅਕਤੂਬਰ - ਅਮਰੀਕਾ ਦੇ ਮੈਮਫ਼ਿਸ ਵਿਚ ਡਾਕ ਸਹੂਲਤ ਕੇਂਦਰ ਵਿਚ ਹੋਈ ਗੋਲੀਬਾਰੀ ਵਿਚ 3 ਮੁਲਾਜ਼ਮ ਮਾਰੇ ਗਏ। ਮਰਨ ਵਾਲਿਆਂ ਵਿਚ ਤੀਸਰਾ ਵਿਅਕਤੀ ਹੀ ਹਮਲਾਵਰ ਸੀ, ਜਿਸ ਨੇ ਵਾਰਦਾਤ ਤੋਂ ਬਾਅਦ ਖ਼ੁਦ ਹੀ ਆਪਣੇ ਨੂੰ ਗੋਲੀ ਮਾਰ ਲਈ। ਰਿਪੋਰਟਾਂ ਮੁਤਾਬਿਕ ਇਕ ਹਫ਼ਤੇ ਵਿਚ ਪੱਛਮੀ ਟੈਨੇਸੀ ਵਿਚ ਜਾਂ ਨੇੜੇ ਇਹ ਗੋਲੀਬਾਰੀ ਦੀ ਤੀਸਰੀ ਵੱਡੀ ਵਾਰਦਾਤ ਹੈ।...

ਅਗਲੇ ਮਹੀਨੇ ਜ਼ਮੀਨੀ ਸਰਹੱਦਾਂ ਖੋਲ੍ਹੇਗਾ ਅਮਰੀਕਾ

Wednesday, October 13 2021 06:31 AM
ਵਾਸ਼ਿੰਗਟਨ, 13 ਅਕਤੂਬਰ - ਅਗਲੇ ਮਹੀਨੇ ਨਵੰਬਰ ਵਿਚ ਅਮਰੀਕਾ ਇਕ ਵਾਰ ਫਿਰ ਆਪਣੀਆਂ ਜ਼ਮੀਨੀ ਸਰਹੱਦਾਂ ਗ਼ੈਰਜ਼ਰੂਰੀ ਯਾਤਰਾਵਾਂ ਲਈ ਖੋਲ੍ਹਣ ਜਾ ਰਿਹਾ ਹੈ। ਜੋ ਕੋਵਿਡ19 ਕਾਰਨ 19 ਮਹੀਨੇ ਬੰਦ ਰਹੀਆਂ। ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਕੋਰੋਨਾ ਖ਼ਿਲਾਫ਼ ਟੀਕਾਕਰਨ ਹੋਇਆ ਹੋਣਾ ਜ਼ਰੂਰੀ ਹੋਵੇਗਾ।

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 15,823 ਨਵੇਂ ਕੋਰੋਨਾ ਮਾਮਲੇ

Wednesday, October 13 2021 06:30 AM
ਨਵੀਂ ਦਿੱਲੀ, 13 ਅਕਤੂਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ c ਸਾਹਮਣੇ ਆਏ ਹਨ | 22,844 ਮਰੀਜ਼ ਠੀਕ ਹੋਣ ਦੇ ਨਾਲ ਨਾਲ 226 ਮੌਤਾਂ ਹੋਈਆਂ ਹਨ |

ਅਧਿਕਾਰਾਂ ਪ੍ਰਤੀ ਜਾਗਰੂਕਤਾ ਤੋਂ ਇਲਾਵਾ ਫ਼ਰਜ਼ਾਂ ਦਾ ਪਾਲਣ ਵੀ ਜ਼ਰੂਰੀ - ਪ੍ਰਧਾਨ ਮੰਤਰੀ

Tuesday, October 12 2021 08:01 AM
ਨਵੀਂ ਦਿੱਲੀ, 12 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਵੇਂ ਐਨ.ਐੱਚ.ਆਰ.ਸੀ. ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰ ਸਿਰਫ਼ ਅਧਿਕਾਰਾਂ ਬਾਰੇ ਨਹੀਂ ਹੋਣੇ ਚਾਹੀਦੇ, ਬਲਕਿ ਫ਼ਰਜ਼ਾਂ ਬਾਰੇ ਵੀ ਹੋਣੇ ਚਾਹੀਦੇ ਹਨ ਅਤੇ ਦੋਵਾਂ ਨੂੰ ਇਕੱਠੇ ਵਿਚਾਰਿਆ ਜਾਣਾ ਚਾਹੀਦਾ ਹੈ, ਵੱਖਰੇ ਤੌਰ 'ਤੇ ਨਹੀਂ | ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਤੋਂ ਇਲਾਵਾ ਹਰੇਕ ਵਿਅਕਤੀ ਨੂੰ ਆਪਣੇ ਫ਼ਰਜ਼ਾਂ ਦਾ ਪਾਲਣ ਵੀ ਕਰਨਾ ਚਾਹੀਦਾ ਹੈ |...

E-Paper

Calendar

Videos