News: ਦੇਸ਼

ਸ਼ਹੀਦ ਸਿਪਾਹੀ ਵੈਸਾਖ ਐੱਚ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ

Thursday, October 14 2021 06:07 AM
ਤਿਰੂਵਨੰਤਪੁਰਮ (ਕੇਰਲ),14 ਅਕਤੂਬਰ - ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ 11 ਅਕਤੂਬਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ | ਜਿਨ੍ਹਾਂ 'ਚੋਂ ਇਕ ਸਿਪਾਹੀ ਵੈਸਾਖ ਐੱਚ, ਕੁਦਵੱਟਮ, ਕੇਰਲਾ ਦੇ ਵਾਸੀ ਦੀ ਅੱਜ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ ਹੈ |

ਅਮਰੀਕਾ ਦੇ ਡਾਕ ਸਹੂਲਤ ਕੇਂਦਰ 'ਚ ਗੋਲੀਬਾਰੀ, 3 ਮੁਲਾਜ਼ਮਾਂ ਦੀ ਮੌਤ

Wednesday, October 13 2021 06:32 AM
ਮੈਮਫ਼ਿਸ, 13 ਅਕਤੂਬਰ - ਅਮਰੀਕਾ ਦੇ ਮੈਮਫ਼ਿਸ ਵਿਚ ਡਾਕ ਸਹੂਲਤ ਕੇਂਦਰ ਵਿਚ ਹੋਈ ਗੋਲੀਬਾਰੀ ਵਿਚ 3 ਮੁਲਾਜ਼ਮ ਮਾਰੇ ਗਏ। ਮਰਨ ਵਾਲਿਆਂ ਵਿਚ ਤੀਸਰਾ ਵਿਅਕਤੀ ਹੀ ਹਮਲਾਵਰ ਸੀ, ਜਿਸ ਨੇ ਵਾਰਦਾਤ ਤੋਂ ਬਾਅਦ ਖ਼ੁਦ ਹੀ ਆਪਣੇ ਨੂੰ ਗੋਲੀ ਮਾਰ ਲਈ। ਰਿਪੋਰਟਾਂ ਮੁਤਾਬਿਕ ਇਕ ਹਫ਼ਤੇ ਵਿਚ ਪੱਛਮੀ ਟੈਨੇਸੀ ਵਿਚ ਜਾਂ ਨੇੜੇ ਇਹ ਗੋਲੀਬਾਰੀ ਦੀ ਤੀਸਰੀ ਵੱਡੀ ਵਾਰਦਾਤ ਹੈ।...

ਅਗਲੇ ਮਹੀਨੇ ਜ਼ਮੀਨੀ ਸਰਹੱਦਾਂ ਖੋਲ੍ਹੇਗਾ ਅਮਰੀਕਾ

Wednesday, October 13 2021 06:31 AM
ਵਾਸ਼ਿੰਗਟਨ, 13 ਅਕਤੂਬਰ - ਅਗਲੇ ਮਹੀਨੇ ਨਵੰਬਰ ਵਿਚ ਅਮਰੀਕਾ ਇਕ ਵਾਰ ਫਿਰ ਆਪਣੀਆਂ ਜ਼ਮੀਨੀ ਸਰਹੱਦਾਂ ਗ਼ੈਰਜ਼ਰੂਰੀ ਯਾਤਰਾਵਾਂ ਲਈ ਖੋਲ੍ਹਣ ਜਾ ਰਿਹਾ ਹੈ। ਜੋ ਕੋਵਿਡ19 ਕਾਰਨ 19 ਮਹੀਨੇ ਬੰਦ ਰਹੀਆਂ। ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਕੋਰੋਨਾ ਖ਼ਿਲਾਫ਼ ਟੀਕਾਕਰਨ ਹੋਇਆ ਹੋਣਾ ਜ਼ਰੂਰੀ ਹੋਵੇਗਾ।

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 15,823 ਨਵੇਂ ਕੋਰੋਨਾ ਮਾਮਲੇ

Wednesday, October 13 2021 06:30 AM
ਨਵੀਂ ਦਿੱਲੀ, 13 ਅਕਤੂਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ c ਸਾਹਮਣੇ ਆਏ ਹਨ | 22,844 ਮਰੀਜ਼ ਠੀਕ ਹੋਣ ਦੇ ਨਾਲ ਨਾਲ 226 ਮੌਤਾਂ ਹੋਈਆਂ ਹਨ |

ਅਧਿਕਾਰਾਂ ਪ੍ਰਤੀ ਜਾਗਰੂਕਤਾ ਤੋਂ ਇਲਾਵਾ ਫ਼ਰਜ਼ਾਂ ਦਾ ਪਾਲਣ ਵੀ ਜ਼ਰੂਰੀ - ਪ੍ਰਧਾਨ ਮੰਤਰੀ

Tuesday, October 12 2021 08:01 AM
ਨਵੀਂ ਦਿੱਲੀ, 12 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਵੇਂ ਐਨ.ਐੱਚ.ਆਰ.ਸੀ. ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖੀ ਅਧਿਕਾਰ ਸਿਰਫ਼ ਅਧਿਕਾਰਾਂ ਬਾਰੇ ਨਹੀਂ ਹੋਣੇ ਚਾਹੀਦੇ, ਬਲਕਿ ਫ਼ਰਜ਼ਾਂ ਬਾਰੇ ਵੀ ਹੋਣੇ ਚਾਹੀਦੇ ਹਨ ਅਤੇ ਦੋਵਾਂ ਨੂੰ ਇਕੱਠੇ ਵਿਚਾਰਿਆ ਜਾਣਾ ਚਾਹੀਦਾ ਹੈ, ਵੱਖਰੇ ਤੌਰ 'ਤੇ ਨਹੀਂ | ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਤੋਂ ਇਲਾਵਾ ਹਰੇਕ ਵਿਅਕਤੀ ਨੂੰ ਆਪਣੇ ਫ਼ਰਜ਼ਾਂ ਦਾ ਪਾਲਣ ਵੀ ਕਰਨਾ ਚਾਹੀਦਾ ਹੈ |...

ਦਿੱਲੀ ਵਿਚ ਇਕ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ

Tuesday, October 12 2021 08:01 AM
ਨਵੀਂ ਦਿੱਲੀ, 12 ਅਕਤੂਬਰ - ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਲਕਸ਼ਮੀ ਨਗਰ ਦੇ ਰਮੇਸ਼ ਪਾਰਕ ਤੋਂ ਪਾਕਿਸਤਾਨੀ ਨਾਗਰਿਕਤਾ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਕ ਭਾਰਤੀ ਨਾਗਰਿਕ ਦੀ ਜਾਅਲੀ ਆਈ.ਡੀ. ਲੈ ਕੇ ਰਹਿ ਰਿਹਾ ਸੀ। ਵਿਸ਼ੇਸ਼ ਸੈੱਲ ਨੇ ਉਸ ਦੇ ਕਬਜ਼ੇ ਵਿਚੋਂ ਵਾਧੂ ਮੈਗਜ਼ੀਨ ਅਤੇ 60 ਰਾਊਂਡ ਕਾਰਤੂਸ ਦੇ ਨਾਲ ਇਕ ਏਕੇ -47 ਅਸਾਲਟ ਰਾਈਫ਼ਲ, ਇਕ ਹੈਂਡ ਗ੍ਰਨੇਡ, 2 ਆਧੁਨਿਕ ਪਿਸਤੌਲ 50 ਰਾਊਂਡ ਕਾਰਤੂਸ ਜ਼ਬਤ ਕੀਤੇ ਹਨ |...

ਡੀ.ਸੀ.ਜੀ.ਆਈ. ਨੇ 2 ਸਾਲ ਤੋਂ 18 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

Tuesday, October 12 2021 07:58 AM
ਨਵੀਂ ਦਿੱਲੀ, 12 ਅਕਤੂਬਰ - ਕੋਰੋਨਾ ਵੈਕਸੀਨ ਦੇ ਸੰਬੰਧ ਵਿਚ ਬੱਚਿਆਂ ਲਈ ਰਾਹਤ ਦੀ ਖਬਰ ਹੈ | ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ 2 ਸਾਲ ਤੋਂ 18 ਸਾਲ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੀਕਾਕਰਨ ਦੇ ਦੌਰਾਨ, ਬੱਚਿਆਂ ਨੂੰ ਕੋਵੈਕਸੀਨ ਦੀਆਂ ਦੋ ਖੁਰਾਕਾਂ ਵੀ ਦਿੱਤੀਆਂ ਜਾਣਗੀਆਂ | ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਸਰਕਾਰ ਵਲੋਂ ਜਲਦ ਹੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ।...

ਅਧਿਆਪਕਾਂ ਦੀ ਹੱਤਿਆ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਜੰਮੂ ਵਿਚ ਰੋਸ ਪ੍ਰਦਰਸ਼ਨ

Friday, October 8 2021 08:36 AM
ਸ੍ਰੀਨਗਰ, 8 ਅਕਤੂਬਰ - ਜੰਮੂ -ਕਸ਼ਮੀਰ ਪੀਪਲਜ਼ ਫੋਰਮ ਨੇ ਕੱਲ੍ਹ ਸ੍ਰੀਨਗਰ ਵਿਚ ਅੱਤਵਾਦੀਆਂ ਵਲੋਂ ਦੋ ਅਧਿਆਪਕਾਂ ਦੀ ਹੱਤਿਆ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਜੰਮੂ ਵਿਚ ਰੋਸ ਪ੍ਰਦਰਸ਼ਨ ਕੀਤਾ | ਜ਼ਿਕਰਯੋਗ ਹੈ ਕਿ ਸੁਪਿੰਦਰ ਕੌਰ ਦੇ ਅੰਤਿਮ ਸੰਸਕਾਰ ਦੌਰਾਨ "ਦਿ ਰੇਜਿਸਟੈਂਸ ਫਰੰਟ" (ਟੀ.ਆਰ.ਐਫ.) ਦੇ ਵਿਰੁੱਧ ਵੀ ਨਾਅਰੇ ਲਗਾਏ ਗਏ।...

ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਨੂੰਹ ਤੇ ਕਿਰਾਏਦਾਰ ਦਾ ਟੱਬਰ ਮਾਰਨ ਵਾਲੇ ਸਾਬਕਾ ਫੌਜੀ ਨੇ ਜੇਲ੍ਹ ’ਚ ਫਾਹਾ ਲਿਆ

Tuesday, October 5 2021 07:35 AM
ਗੁਰੂਗ੍ਰਾਮ, 5 ਅਕਤੂਬਰ- ਚਾਰ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੇਵਾਮੁਕਤ 53 ਸਾਲਾ ਫੌਜੀ ਰਾਓ ਰਾਏ ਸਿੰਘ ਨੇ ਅੱਜ ਇਥੋਂ ਦੀ ਭੋਂਡਸੀ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ। ਉਸ ਨੇ ਆਪਣੀ ਨੂੰਹ, ਕਿਰਾਏਦਾਰ, ਉਸ ਦੀ ਪਤਨੀ ਅਤੇ ਉਨ੍ਹਾਂ ਦੀ ਧੀ ਨੂੰ ਕਥਿਤ ਤੌਰ 'ਤੇ ਮਾਰ ਦਿੱਤਾ ਸੀ। ਉਸ ਨੂੰ ਆਪਣੀ ਨੂੰਹ ਅਤੇ ਕਿਰਾਏਦਾਰ ਵਿਚਾਲੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਉਹ ਮੰਗਲਵਾਰ ਸਵੇਰੇ ਜੇਲ੍ਹ ਵਿੱਚ ਲਟਕਿਆ ਮਿਲਿਆ ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਭੋਂਡਸੀ ਦੇ ਐੱਸਐੱਚਓ ਜਗਬੀਰ ਸਿੰਘ ਨੇ ਕਿਹਾ ਕਿ ਮੈਜਿਸਟ੍ਰੇਟ ਜਾਂਚ ਕੀਤੀ ਜਾ ਰਹੀ ...

ਪੈਟਰੋਲ 25 ਪੈਸੇ ਤੇ ਡੀਜ਼ਲ 30 ਪੈਸੇ ਪ੍ਰਤੀ ਲਿਟਰ ਮਹਿੰਗੇ ਹੋਏ

Tuesday, October 5 2021 07:33 AM
ਨਵੀਂ ਦਿੱਲੀ, 5 ਅਕਤੂਬਰ- ਦੇਸ਼ ’ਚ ਅੱਜ ਮੁੜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ। ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਦੀਆਂ ਕੀਮਤਾਂ 30 ਪੈਸੇ ਵਧਣ ਕਾਰਨ ਹੁਣ ਡੀਜ਼ਲ 91.07 ਰੁਪਏ ਪ੍ਰਤੀ ਲਿਟਰ ਹੋ ਗਿਆ, ਜਦੋਂ ਕਿ ਪੈਟਰੋਲ ਦੀਆਂ ਕੀਮਤਾਂ 25 ਪੈਸੇ ਪ੍ਰਤੀ ਲਿਟਰ ਵਧਣ ਕਰਕੇ ਇਹ 102.64 ਰੁਪਏ ਪ੍ਰਤੀ ਲਿਟਰ ਹੋ ਗਈਆਂ। ਚੰਡੀਗੜ੍ਹ ਵਿੱਚ ਪੈਟਰੋਲ 98.80 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 90.80 ਰੁਪੲੇ ਪ੍ਰਤੀ ਲਿਟਰ ਹੋ ਗਿਆ ਹੈ।...

ਲਖਮੀਮਪੁਰ ਖੀਰੀ ਮਾਮਲਾ ਹੋਇਆ ਗੰਭੀਰ : ਇਕ ਹੋਰ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ, ਜਿਸ 'ਚ ਇਕ ਕਾਰ ਸੜਕ 'ਤੇ ਜਾ ਰਹੇ ਕਿਸਾਨਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਰਹੀ ਹੈ

Tuesday, October 5 2021 07:31 AM
ਲਖਨਊ, 5 ਅਕਤੂਬਰ - ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕਿਸਾਨਾਂ ਦੀ ਮੌਤ ਦੇ ਮਾਮਲੇ 'ਚ ਇਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਕਾਰ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਰਹੀ ਹੈ। ਇਸ ਵੀਡੀਓ ਮਗਰੋਂ ਵਿਰੋਧੀ ਧਿਰਾਂ ਭਾਜਪਾ 'ਤੇ ਹਾਵੀ ਹੋ ਗਈਆਂ ਹਨ। ਇਸ ਹਾਦਸੇ ਵਿਚ ਚਾਰ ਕਿਸਾਨ ਮਾਰੇ ਗਏ ਸਨ ਤੇ ਮਗਰੋਂ ਹੋਈ ਹਿੰਸਾ ਵਿਚ ਕੁੱਲ 9 ਮੌਤਾਂ ਹੋਈਆਂ ਹਨ।...

ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18, 346 ਨਵੇਂ ਆਏ ਕੇਸ, ਪਿਛਲੇ 209 ਦਿਨਾਂ 'ਚ ਸਭ ਤੋਂ ਘੱਟ

Tuesday, October 5 2021 07:30 AM
ਨਵੀਂ ਦਿੱਲੀ, 5 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 18 ਹਜ਼ਾਰ 346 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 209 ਦਿਨਾਂ ਵਿਚ ਸਭ ਤੋਂ ਘੱਟ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 263 ਮਰੀਜ਼ਾਂ ਦੀ ਮੌਤ ਹੋਈ ਹੈ।

ਮਾਰਕ ਜੁਕਰਬਰਗ ਨੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਠੱਪ ਰਹਿਣ 'ਤੇ ਲੋਕਾਂ ਤੋਂ ਮੰਗੀ ਮੁਆਫ਼ੀ

Tuesday, October 5 2021 07:07 AM
ਨਵੀਂ ਦਿੱਲੀ, 5 ਅਕਤੂਬਰ - ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜੁਕਰਬਰਗ ਨੇ ਫੇਸਬੁੱਕ ਸਮੇਤ ਇੰਸਟਾਗ੍ਰਾਮ ਅਤੇ ਵਟਸਐਪ ਦੇ ਕਈ ਘੰਟੇ ਠੱਪ ਰਹਿਣ ਦੇ ਚੱਲਦਿਆਂ ਆਪਣੇ ਯੂਜ਼ਰਸ ਤੋਂ ਮੁਆਫ਼ੀ ਮੰਗੀ ਹੈ। ਸੋਮਵਾਰ ਰਾਤ ਤੋਂ ਇਹ ਐਪਸ ਠੱਪ ਹੋ ਗਈਆਂ ਸਨ। ਜਿਸ ਕਾਰਨ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।...

ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇਕ ਯਾਤਰੀ ਕੋਲੋਂ ਕਰੀਬ 50 ਲੱਖ ਦਾ ਸੋਨਾ ਬਰਾਮਦ

Tuesday, October 5 2021 07:06 AM
ਰਾਜਾਸਾਂਸੀ, 5 ਅਕਤੂਬਰ - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ 'ਤੇ ਤਾਇਨਾਤ ਕਸਟਮ ਸਟਾਫ਼ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ਯਾਤਰੀ ਕੋਲੋਂ 1 ਕਿੱਲੋ 2 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ।...

ਤਾਲਿਬਾਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਹਜ਼ਾਰਾ ਮੂਲ ਦੇ 13 ਲੋਕਾਂ ਦੀ ਕੀਤੀ ਹੱਤਿਆ

Tuesday, October 5 2021 07:01 AM
ਕਾਹਿਰਾ, 5 ਅਕਤੂਬਰ - ਐਮਨੇਸਟੀ ਇੰਟਰਨੈਸ਼ਨਲ ਦੀ ਜਾਂਚ ਮੁਤਾਬਿਕ ਕੇਂਦਰੀ ਅਫ਼ਗ਼ਾਨਿਸਤਾਨ ਵਿਚ 30 ਅਗਸਤ ਨੂੰ ਕਾਹੋਰ ਪਿੰਡ ਵਿਚ ਤਾਲਿਬਾਨ ਵਲੋਂ ਹਜ਼ਾਰਾ ਮੂਲ ਦੇ 13 ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਾਰ ਦਿੱਤਾ ਗਿਆ। ਜਿਨ੍ਹਾਂ ਵਿਚ ਅਫ਼ਗ਼ਾਨ ਫ਼ੌਜੀ ਵਧੇਰੇ ਸਨ। ਮਾਰੇ ਗਏ ਲੋਕਾਂ ਵਿਚ ਇਕ 17 ਸਾਲਾ ਲੜਕੀ ਵੀ ਸ਼ਾਮਲ ਹੈ।...

E-Paper

Calendar

Videos