Arash Info Corporation

News

ਇਹ ਸਲੀਕੇ ਅਪਣਾਈਏ ਅਤੇ ਚੰਗੇ ਗੁਆਂਢੀ ਬਣ ਜਾਈਏ.....

Friday, September 11 2020 09:10 AM
ਆਮ ਧਾਰਣਾ ਹੈ ਕਿ ਖ਼ੂਨ ਦੇ ਰਿਸ਼ਤਿਆਂ ਨਾਲੋਂ ਗਵਾਂਢ ਦਾ ਰਿਸ਼ਤਾ ਜ਼ਿਆਦਾ ਨਜ਼ਦੀਕ ਅਤੇ ਭਰੋਸੇਮੰਦ ਹੁੰਦਾ ਹੈ ਕਿਉਂਕਿ ਦੁੱਖ-ਸੁੱਖ ਵੇਲ਼ੇ ਜਦੋਂ ਕਿਸੇ ਦੀ ਲੋੜ ਹੁੰਦੀ ਹੈ ਤਾਂ ਰਿਸ਼ਤੇਦਾਰਾਂ ਨਾਲੋਂ ਵੀ ਪਹਿਲਾਂ ਹਾਜਰ ਹੋ ਜਾਂਦੇ ਹਨ ਗੁਆਂਢੀ।ਉਹ ਗੁਆਂਢੀ ਹੀ ਹਨ, ਜਿਨ੍ਹਾਂ ਨਾਲ ਸਾਡੀ ਰਾਤ-ਦਿਨ ਦੀ ਸਾਂਝ ਹੁੰਦੀ ਹੈ। ਇਕ ਵਧੀਆ ਆਸਰਾ ਅਤੇ ਮਜ਼ਬੂਤ ਥੰਮ੍ਹ ਦਾ ਰੂਪ ਹੁੰਦਾ ਹੈ, ਇੱਕ ਚੰਗਾ ਗੁਆਂਢ । ਰੱਬ ਨਾ ਕਰੇ ਕਿਸੇ ਨੂੰ ਮਾੜਾ ਗੁਆਂਡ ਟੱਕਰ ਜਾਵੇ ਤਾਂ ਚੌਵੀ ਘੰਟੇ ਦਾ ਕਲੇਸ਼ ਅਤੇ ਦਿਮਾਗੀ ਪ੍ਰੇਸ਼ਾਨੀ ਸਿਰ ਤੇ ਮੱਛਰਾਂ ਵਾਂਗ ਮੰਡਰਾਉਂਦੀ ਰਹਿੰਦੀ ਹੈ। ਇੱਕ ਕਹਾਵਤ ਵੀ ਤਾਂ ਬਣੀ ਹੈ ਕਿ ਚੰਦਰਾ ਗੁਆਂਢ ਨਾ ਹੋਵੇ ਅਤੇ..... ...

▪ਨਸ਼ੇ ਦੀ ਬੀਮਾਰੀ ਤੇ ਜਿੱਤ ਪਾਉਣ ਲਈ ਪਰਿਵਾਰ ਨੂੰ ਬਿਮਾਰੀ ਨੂੰ ਸਮਝਣਾ ਜ਼ਰੂਰੀ▪

Friday, September 11 2020 09:10 AM
ਉਹ ਛੇ ਸਾਲ ਦਾ ਬੱਚਾ ਹੋਵੇ ਉਹ ਇਹ ਹੀ ਕਹੇਗਾ ਕਿ ਬੜੀ ਮਾੜੀ ਚੀਜ਼ ਹੈ ਜੇ ਇਹ ਧਾਰਨਾ ਇੱਕ ਛੋਟਾ ਬੱਚਾ ਸਮਾਜ ਤੋਂ ਸਿੱਖਦਾ ਹੈ ਜਾਂ ਪਰਿਵਾਰ ਵੱਲੋਂ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਫਿਰ ਕਿਵੇਂ ਇਹ ਧਾਰਨਾ ਉਮਰ ਦੇ ਨਾਲ ਪੱਕੀ ਹੋਣ ਦੀ ਬਜਾਏ ਕਮਜ਼ੋਰ ਪੈ ਜਾਂਦੀ ਹੈ ਅਤੇ ਅਤੇ ਕੀ ਕਾਰਨ ਬਣਦਾ ਹੈ ਕਿ ਛੋਟੀ ਉਮਰੇ ਬੱਚੇ ਇਸ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਨਸ਼ੇ ਰੂਪੀ ਇੱਕ ਆਲੀਸ਼ਾਨ ਸਵੀਮਿੰਗ ਪੂਲ ਵਿੱਚ ਤਾਰੀਆਂ ਲਾਉਣ ਲੱਗ ਜਾਂਦੇ ਹਨ ਇਹ ਨਸ਼ਾ ਸ਼ੁਰੂਆਤੀ ਦੌਰ ਵਿੱਚ ਇਨ੍ਹਾਂ ਨੂੰ ਸਰਦੀਆਂ ਵਿਚ ਕੋਸੀ ਨਿੱਘੀ ਗਲਵੱਕੜੀ ਅਤੇ ਗਰਮੀਆਂ ਵਿੱਚ ਠੰਡੀਰ ਦਾ ਅਨੁਭਵ ਕਰਾਉਂਦਾ ਹੈ ਜ਼ਿੰਦਗੀ ਵਿੱਚ ਬਨਾਵਟੀ ਮਜ਼ਾ ਅਤੇ ਹਵਾ ਵਿੱਚ ਉੱਡਣ ਵਾਲਾ ਹੋਲਾ...

ਸਾਵਧਾਨ ! ਕਿਧਰੇ ਜਾਨਲੇਵਾ ਨਾ ਬਣ ਜਾਵੇ ਘਰੇਲੂ ਇਕਾਂਤਵਾਸ

Friday, September 11 2020 09:08 AM
ਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਬਦਲਿਆ ਹੈ। ਇੱਕ ਨਵੀਂ ਕਿਸਮ ਦਾ ਵਾਇਰਸ ਹੋਣ ਕਰਕੇ ਇਸ ਪ੍ਰਤੀ ਆਮ ਲੋਕਾਂ, ਸਰਕਾਰਾਂ ਅਤੇ ਡਾਕਟਰੀ ਖੋਜਾਰਥੀਆਂ ਦੀਆਂ ਧਾਰਨਾਵਾਂ ਸਮੇਂ ਸਮੇਂ ਤੇ ਬਦਲਦੀਆਂ ਆ ਰਹੀਆਂ ਹਨ। ਸਰਕਾਰਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੲੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ ਪਈਆਂ ਅਤੇ ਸਮੇਂ ਸਮੇਂ ਤੇ ਉਸ ਵਿੱਚ ਬਦਲਾਅ ਕਰਨਾ ਪਿਆ। ਡਾਕਟਰੀ ਖੋਜਾਰਥੀਆਂ ਨੇ ਕੇਸਾਂ ਨਾਲ ਹੋਏ ਤਜਰਬਿਆਂ ਦੇ ਆਧਾਰ ਤੇ ਸਮੇਂ ਸਮੇਂ ਤੇ ਗਾਈਡਲਾਈਨਜ਼ ਵਿੱਚ ਤਬਦੀਲੀਆਂ ਲਿਆਂਦੀਆਂ। ਆਮ ਲੋਕ ਜਿਥੇ ਸ਼ੁਰੂਆਤ ਵਿੱਚ ਇਕਾ ਦੁੱਕਾ ਮਰੀਜ਼ ਆਉਣ ਨਾਲ ਇਸ ਬਿਮਾਰੀ ਤੋਂ ਕਾਫੀ ਡਰਦੇ ਰਹੇ ਉਥੇ ਹੁ...

ਸੁੱਕੀ ਰੋਟੀ

Wednesday, September 9 2020 05:41 AM
"ਓਏ ਸੁਨੀਲ ਕਿ ਲਾਇਆ ਟਿਫਿਨ ਵਿੱਚ, "ਕੁਝ ਨਹੀਂ , ਮਾਂ ਦੀ ਬਣੀ ਰੋਟੀ ਦਾ ਰੋਲ" ਇਹ ਮੇਰਾ ਟਿਫਿਨ ਲੈ ਲਾ, ਕਮਲਾ ਆਂਟੀ ਨੇ ਇਸ ਵਿਚ ਬਰਗਰ ਪਾਇਆ ਹੈ" "ਓ ਵਾਹ, ਇਹ ਬਹੁਤ ਸਵਾਦ ਹੈ, ਪਰ ਤੁਸੀਂ ਇਹ ਕਿਉਂ ਨਹੀਂ ਖਾਂਦੇ? ਹਰ ਦਿਨ ਤੁਸੀਂ ਮੈਨੂੰ ਆਪਣਾ ਸਵਾਦੀ ਭੋਜਨ ਦਿੰਦੇ ਹੋ ਅਤੇ ਮੇਰੀਆਂ ਸੁੱਕੀ ਰੋਟੀਆਂ ਖਾਂਦੇ ਹੋ, ਕੀ ਇਹ ਵਧੀਆ ਹੈ?" "ਹਾਂ, ਕਿਉਂਕਿ ਇਹ ਉਹੀ ਹੈ ਜੋ ਤੁਹਾਡੀ ਮਾਂ ਆਪਣੇ ਹੱਥਾਂ ਨਾਲ ਬਣਾਉਂਦੀ ਹੈ ਤੇਰੀ ਮਾਂ ਨਹੀਂ ਹੈ? "ਮਾਂ ਹੈ,ਪਰ ਕਿੱਟੀ ਪਾਰਟੀਆਂ ਵਿਚ ਰੁੱਝੀ ਰਹਿੰਦੀ ਹੈ, ਡੈਡੀ ਕੰਮ ਤੋਂ ਮੁਕਤ ਨਹੀਂ ਹੁੰਦੇ। ਉਹ ਘਰ ਆਉਂਦੀ ਹੈ ਅਤੇ ਚਲੀ ਜਾਂਦੀ ਹੈ । ਮੇਰੀ ਦੁਨੀਆਂ ਸਕੂਲ ਅਤੇ ਕਮਲਾ ਆਂ...

ਸੋਸ਼ਲ ਮੀਡੀਆ ਰਾਹੀਂ ਗੁੰਮਰਾਹ ਹੋ ਰਹੀਆਂ ਕੁੜੀਆਂ

Wednesday, September 9 2020 05:33 AM
ਅੱਜ ਦੇ ਅਧੁਨਿਕ ਵਰਗ ਅਤੇ ਵਿਗਿਆਨ ਦੀ ਸਭ ਤੋਂ ਵੱਡੀ ਦੇਣ ਇੰਟਰਨੈੱਟ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇੰਟਰਨੈੱਟ ਦੀ ਵਰਤੋਂ ਨੇ ਅਜਿਹੀ ਤੇਜ਼ ਰਫ਼ਤਾਰ ਫੜੀ ਕਿ ਇੰਟਰਨੈੱਟ ਦੀ ਵਰਤੋਂ ਇਨਸਾਨੀ ਜੀਵਨ ਦੇ ਹਰੇਕ ਹਿੱਸੇ ਵਿੱਚ ਆ ਪਹੁੰਚੀ । ਸਮੇਂ ਨਾਲ ਬਦਲਾਅ ਆਉਣਾ ਕੁਦਰਤ ਦਾ ਨਿਯਮ ਹੈ। ਪਰ ਇਸ ਕਦਰ ਬਦਲਾਅ ਆਉਣਾ ਕਿ ਮਨੁੱਖ ਕੇਵਲ ਮਸ਼ੀਨਾਂ ਯੋਗਾ ਰਹਿ ਜਾਵੇ, ਇੱਕ ਚੰਗਾ ਬਦਲਾਅ ਪ੍ਤੀਤ ਨਹੀਂ ਹੁੰਦਾ। ਇੰਟਰਨੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਗਿਆਨ ਦਾ ਬਹੁਤ ਵੱਡਾ ਅਵਿਸ਼ਕਾਰ ਹੈ। ਜਿਸ ਨੇ ਬਹੁਤ ਸਾਰੇ ਕੰਮਾਂ ਦੇ ਬੋਝ ਨੂੰ ਹਲਕਾ ਹੀ ਨਹੀਂ ਕੀਤਾ ਬਲਕਿ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਹੱਲ ਵੀ ਕੱਡੇ ਹਨ। ਇੰਟਰਨੈੱਟ ਦੀ ਸ਼ਮੂਲੀ...

ਕਰੋਨਾ ਦਾ ਪਰਿਵਾਰਕ ਸਮਾਗਮਾਂ ਤੇ ਪ੍ਰਭਾਵ

Wednesday, September 9 2020 05:32 AM
ਇਸ ਮਹਾਂਮਾਰੀ ਕਰੋਨਾ ਨੇ ਇੱਕ ਵਾਰ ਤਾਂ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸਾਰੀ ਦੁਨੀਆਂ ਵਿੱਚ ਕਾਰੋਬਾਰ ਪੱਖੋ ਬੁਰਾਹਾਲ ਹੋ ਗਿਆ ਹੈ।ਕਰੋੜਾਂ ਲੋਕ ਨੌਕਰੀਆਂ ਤੋਂ ਹੱਥ ਧੋ ਬੈਠੇ ਹਨ।ਲੋਕਾਂ ਨੂੰ ਮੰਦਹਾਲੀ ਸਤਾ ਰਹੀ ਹੈ।ਸਾਰੇ ਪਾਸੇ ਮੌਤ ਦਾ ਖੌਫ ਹੈ। ਪਰ ਇਸ ਸਭ ਦੇ ਬਾਵਜੂਦ ਕੁਝ ਅੱਛਾ ਵੀ ਵਾਪਰਿਆ ਹੈ।ਭਾਰਤੀਆਂ ਵਿਚ ਤੇ ਖਾਸ ਕਰਕੇ ਸਾਡੇ ਪੰਜਾਬੀਆਂ ਵਿੱਚ ਵਿਆਹ ਜਾ ਮਰਨਿਆਂ ਤੇ ਬਹੁਤ ਵੱਡੇ ਵੱਡੇ ਇਕੱਠ ਕਰਕੇ ਪੈਸਾ ਰੋੜ੍ਹਨ ਤੇ ਸ਼ੋਸ਼ੇਬਾਜ਼ੀ ਦੀ ਹੋੜ ਲੱਗੀ ਹੋਈ ਸੀ।ਰੋਜ਼ਾਨਾ ਸੜਕਾਂ ਦੇ ਕਿਨਾਰੇ ਬਣੇ ਪੈਲਸਾਂ ਵਿੱਚ ਕਾਰਾਂ ਦੀ ਗਿਣਤੀ ਇਸ ਚੀਜ਼ ਨੂੰ ਬਿਆਨ ਕਰਦੀ ਰਹਿੰਦੀ ਸੀ।ਕਿੰਨਾ ਜੂਠਾ ਛ...

ਫ਼ਰਨੀਚਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

Tuesday, September 8 2020 10:58 AM
ਜਲੰਧਰ, 8 ਸਤੰਬਰ - ਜਲੰਧਰ ਦੀ ਕਿਊਰੋ ਹਾਈ ਸਟਰੀਟ ਨੇੜੇ ਹਾਈ ਗ੍ਰੇਡ ਫ਼ਰਨੀਚਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ।

ਲੁਧਿਆਣਾ ਪੁਲਿਸ ਨੇ ਚੋਰੀ ਦੇ ਮੋਬਾਈਲਾਂ ਸਣੇ 3 ਦੋਸ਼ੀ ਕੀਤੇ ਗ੍ਰਿਫਤਾਰ

Tuesday, September 8 2020 10:56 AM
ਲੁਧਿਆਣਾ , 7 ਸਤੰਬਰ - ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਥੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 5 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਜਨਕਪੁਰੀ ਦੇ ਰਹਿਣ ਵਾਲੇ ਨੀਰਜ, ਰਜਿਤ ਅਤੇ ਦੁਕਾਨਦਾਰ ਇਸਲਾਮਗੰਜ ਨਿਵਾਸੀ ਹਰਸ਼ ਉਰਫ ਹੈਰੀ ਦੇ ਨਾਮ ਨਾਲ ਹੋਈ ਹੈ। ਪੁਲਿਸ ਨੇ 3 ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਿਲਹਾਲ ਪੁੱਛਗਿੱਛ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਏ.ਡੀ.ਸੀ.ਪੀ-1 ਦੀਪਕ ਪਾਰਿਕ ਨੇ ਦੱਸਿਆ ਕਿ 4 ਸਤੰਬਰ ਨੂੰ ਥਾਣਾ ਦਰੇਸੀ ਦੇ ਇਲਾਕੇ ਸੇਖ...

ਕਾਮੇਡੀਅਨ ਬਲਰਾਜ ਨੇ ਚੁੱਪ-ਚੁਪੀਤੇ ਕਰਾਇਆ ਵਿਆਹ, ਜਲੰਧਰ 'ਚ ਲਏ ਸੱਤ ਫੇਰੇ

Tuesday, September 8 2020 10:52 AM
ਮੁੰਬਈ, 8 ਸਤੰਬਰ- 'ਖਤਰੋਂ ਕੇ ਖਿਲਾੜੀ 10' ਅਤੇ 'ਮੁਝਸੇ ਸ਼ਾਦੀ ਕਰੋਗੇ' ਵਰਗੇ ਰਿਆਲਟੀ ਸ਼ੋਅਜ਼ 'ਚ ਨਜ਼ਰ ਆ ਚੁੱਕੇ ਅਦਾਕਾਰ ਅਤੇ ਕਾਮੇਡੀਅਨ ਬਲਰਾਜ ਸਿਆਲ ਨੇ ਚੁੱਪ-ਚੁਪੀਤੇ ਵਿਆਹ ਕਰਾ ਲਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਲਰਾਜ ਨੇ 7 ਅਗਸਤ ਨੂੰ ਜਲੰਧਰ 'ਚ ਵਿਆਹ ਕਰਾਇਆ ਸੀ ਪਰ ਇਸ ਬਾਰੇ 'ਚ ਜਾਣਕਾਰੀ ਹੁਣ ਸਾਹਮਣੇ ਆਈ ਹੈ। ਬਲਰਾਜ ਦਾ ਜਿਸ ਲੜਕੀ ਨਾਲ ਵਿਆਹ ਹੋਇਆ ਹੈ, ਉਹ ਇੱਕ ਗਾਇਕਾ ਹੈ। ਬਲਰਾਜ ਨੇ ਦੱਸਿਆ ਕਿ ਉਹ ਦੋਵੇਂ ਪਿਛਲੇ ਸਾਲ ਚੰਡੀਗੜ੍ਹ 'ਚ ਇੱਕ ਸ਼ੂਟਿੰਗ ਦੌਰਾਨ ਮਿਲੇ ਸਨ। ਉਸ ਸ਼ੋਅ 'ਚ ਉਹ ਐਂਕਰ ਸੀ ਅਤੇ ਦੀਪਤੀ ਤੁਲੀ ਪਰਫਾਰਮ ਕਰਨ ਆਈ ਸੀ। ਇੱਕ ਸਾਲ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਬੀਤੀ 7 ਅਗਸਤ ਨੂੰ ...

ਤੇਲ ਦੀਆਂ ਵਧਦੀਆਂ ਕੀਮਤਾਂ 'ਚ ਦਖ਼ਲ-ਅੰਦਾਜ਼ੀ ਨਹੀਂ ਕਰੇਗੀ ਅਦਾਲਤ, ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਪਟੀਸ਼ਨ

Tuesday, September 8 2020 10:51 AM
ਨਵੀਂ ਦਿੱਲੀ, 8 ਸਤੰਬਰ- ਸੁਪਰੀਮ ਕੋਰਟ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਹੇਠ ਕਰਨ ਲਈ ਅਦਾਲਤ ਦੀ ਦਖ਼ਲ-ਅੰਦਾਜ਼ੀ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ।

ਮਹਾਰਾਸ਼ਟਰ ਦੇ ਨਾਸਿਕ 'ਚ ਲੱਗੇ ਭੂਚਾਲ ਦੇ ਝਟਕੇ

Tuesday, September 8 2020 10:49 AM
ਮੁੰਬਈ, 8 ਸਤੰਬਰ- ਮਹਾਰਾਸ਼ਟਰ ਦੇ ਨਾਸਿਕ 'ਚ ਅੱਜ ਸਵੇਰੇ ਕਰੀਬ 10.15 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 2.5 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਗਰੀਬ ਵਿਦਿਆਰਥੀਆਂ ਲਈ ਕੇ.ਵੀ.ਪੀ.ਵਾਈ. ਸਕਾਲਰਸ਼ਿਪ ਲਾਹੇਵੰਦ - ਵਿਜੈ ਗਰਗ

Monday, September 7 2020 06:55 AM
ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਸਾਇੰਸ ਐਂਡ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਹੈ, ਜਿਸ ਵਿਚ ਦੇਸ਼ ਭਰ ਦੇ ਬਹੁਤ ਹੀ ਪ੍ਰਤੀਭਾਵਸ਼ਾਲੀ ਵਿਦਿਆਰਥੀਆਂ ਨੂੰ ਬੇਸਿਕ ਸਾਇੰਸ ਦੇ ਕੋਰਸ ਅਤੇ ਰਿਸਰਚ ਕਰਨ ਲਈ ਪ੍ਰੇਰਿਤ ਕਰਨਾ ਅਤੇ | ਇਨ੍ਹਾਂ ਕੋਰਸਾਂ ਵਿੱਚ ਕਰੀਅਰ ਬਣਾਉਣ ਵਿੱਚ ਮਦਦ ਕਰਨਾ। | ਇਸ ਪ੍ਰੋਗਰਾਮ ਦਾ ਮੰਤਵ ਉਨ੍ਹਾਂ ਟੈਲੰਟਿਡ ਵਿਦਿਆਰਥੀਆਂ ਨੂੰ ਚੁਣਨਾ ਹੈ, ਜਿਹੜੇ ਬੇਸਿਕ ਸਾਇੰਸ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋਣ ਅਤੇ ਰਿਸਰਚ ਕਰਨਾ ਚਾਹੁੰਦੇ ਹੋਣ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਟੈਲੰਟਿਡ ਵਿਦਿਆਰਥੀ ਇੰਜਨੀਰਿੰਗ ਜਾਂ ਡਾਕਟਰੀ ਦੀ ਪੜ੍ਹਾਈ ਕਰਕੇ ਪੈਸੇ ਕਮਾਉਣ ਵੱਲ ਵੱਧ ਰਹੇ ਹਨ। ਜਿਸ ਵ...

"ਕਾਹਦਾ ਕਰੋਨਾ ਆਇਆਂ"

Friday, September 4 2020 07:33 AM
ਕਾਹਦਾ ਇਹ ਕਰੋਨਾ ਆਇਆਂ ਗ਼ਰੀਬਾ ਨੂੰ ਇਹਨੇ ਬੜਾ ਰਵਾਇਆ ਥਾਂ ਥਾਂ ਦਾ ਮੰਗਤਾ ਬਣਾਇਆ ਗ਼ਰੀਬੀ ਦਾ ਪੂਰਾ ਕਹਿਰ ਕਮਾਇਆ ਕਾਹਦਾ ਇਹ ਕਰੋਨਾ ਆਇਆਂ।।।। ਇੱਕ ਦੋ ਰੋਟੀਆ ਦੇ ਲੋਕੀ ਛੱਤੀ ਤਸਵੀਰਾਂ ਪਾਉਂਦੇ ਕਹਿਣ ਅਸੀ ਰਾਸ਼ਨ ਘਰ ਘਰ ਪਹੁੰਚਾਉਦੇ ਨਿਆਣਿਆਂ ਨੂੰ ਰਹਿੰਦੇ ਨੇ ਰਵਾਉਂਦੇ ਦੁੱਖਾਂ ਦੇ ਵਿੱਚ ਡਾਢਾ ਪਾਇਆ ਕਾਹਦਾ ਇਹ ਕਰੋਨਾ ਆਇਆਂ।।।। ਲੋਕਾਂ ਦੇ ਵਿੱਚ ਬਸ ਗਈ ਭੁੱਖ ਕੋਈ ਨਾ ਸੁਣੇ ਕਿਸੇ ਦਾ ਦੁੱਖ ਇੱਕ ਮਹੀਨਾ ਪੂਰਾ ਸਰਕਾਰ ਵੱਲੋਂ ਰਸਦ ਆਈ ਧੜਾ ਧੜ ਫੋਟੋ ਆ ਜਾਂਦੇ ਨੇ ਪਾਈ ਬੁਰਾ ਹਾਲ ਦੇਸ਼ ਦਾ ਜਮਾ ਕਰਾਇਆ ਕਾਹਦਾ ਇਹ ਕਰੋਨਾ ਆਇਆ।।।। ਚਹੁੰਦੇ ਹੋ ਤਾਂ ਦੇਸ਼ ਦੀ ਉੱਨਤੀ ਵਿੱਚ ਹਿੱਸਾ ਤੁਸੀ ਪਾਓ...

ਘੁਟਨ ਭਰੀ ਜ਼ਿੰਦਗੀ

Friday, September 4 2020 07:33 AM
ਅੱਜ ਦੇ ਸਮੇ ਜਿਥੇ ਸੁਖ ਸੂਹਲਤਾ ਤੇ ਸਾਧਨਾ ਦੀ ਕੋਈ ਕਮੀ ਨਹੀਂ ਹੈ ਉਥੇ ਜ਼ਿੰਦਗੀ ਜ਼ਿਆਦਾ ਖੁਸ਼ਨੁਮਾ ਤੇ ਖੁਸ਼ਦਿਲੀ ਨਾਲ ਬਤੀਤ ਹੋਣੀ ਚਾਹੀਦੀ ਹੈ।ਪਰ ਹੋ ਰਿਹਾ ਇਸਦੇ ਉਲਟ ਕੀਤੇ ਸੁਖ ਸੂਹਲਤ ਤੇ ਸਾਧਨਾਂ ਦੀ ਬਹੁਤਾਤ ਹੀ ਤਾ ਨਹੀਂ ਆਪਾ ਨੂੰ ਘੁਟਨ ਭਰੀ ਜ਼ਿੰਦਗੀ ਵਿੱਚ ਧਕੇਲ ਰਹੀ। ਪੁਰਾਤਨ ਸਮੇ ਵਿੱਚ ਜਦੋਂ ਬਹੁਤ ਹੀ ਸੀਮਤ ਸਾਧਨ ਸਨ ਤਾ ਇਨਸਾਨ ਖ਼ੁਸ਼,ਰੋਗ ਮੁਕਤ ਤੇ ਲੰਬੀ ਖੁਸ਼ਹਾਲ ਜ਼ਿੰਦਗੀ ਜੀਦਾ ਸੀ ਪਰ ਅੱਜ-ਕੱਲ੍ਹ ਹਰ ਪੜਾਅ ਤੇ ਹਰ ਸੂਹਲਤ ਮੁਹਇਆ ਹੈ।ਤਦ ਜ਼ਿੰਦਗੀ ਛੋਟੀ ਤੇ ਘੁਟਣ ਭਰੀ ਕਿਉ ਹੁੰਦੀ ਜਾ ਰਹੀ ਹੈ ਇਹ ਇਕ ਗੰਭੀਰ ਸੋਚ ਦਾ ਵਿਸ਼ਾ ।ਕੀ ਵਿਗਿਆਨ ਤੇ ਕੀ ਹੋਰ ਜੀਨ ਲਈ ਜ਼ਰੂਰੀ ਸੁਖ ਸਭ ਉਪਲਬਧ ਹਨ।ਪਰ ਜਿੰਦਗੀ ਵ...

ਸਾਦਗੀ ਤੇ ਭਾਰੂ ਦਿਖਾਵਾ

Friday, September 4 2020 07:32 AM
ਅੱਜ ਦੀ ਇਸ ਦੌੜ ਭਜ ਤੇ ਆਧੁਨਿਕ ਢਾਚੇ ਦੀ ਦੁਨੀਆਂ ਵਿੱਚ ਸਭ ਕੁਝ ਬਦਲ ਰਿਹਾ। ਜਿੰਦਗੀ ਜੀਨ ਦੀ ਸ਼ੈਲੀ ਤੋ ਲੈ ਕੇ ਪਰਿਵਾਰਕ,ਸਮਾਜਿਕ ਤੇ ਵਪਾਰਕ ਮਹੋਲ ਸਭ ਬੜੀ ਹੀ ਰਫਤਾਰ ਨਾਲ ਬਦਲਦਾ ਜਾ ਰਿਹਾ ਤੇ ਆਪਾ ਸਾਰੇ ਵੀ ਇਸ ਵਿੱਚ ਢਲਦੇ ਜਾਂ ਰਹੇ ਹਾਂ।ਇਸ ਆਧੁਨਿਕ ਸਮੇਂ ਨੇ ਇਨਸਾਨ ਦੀ ਸੋਚ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਾ ਤੇ ਇਸ ਕਾਰਨ ਆਪਾ ਆਪਣੇ ਮੁਲ ਜ਼ਿੰਦਗੀ ਜੀਨ ਦੇ ਵੀ ਰੰਗ ਢੰਗ ਬਦਲ ਕੇ ਰੱਖ ਦਿਤੇ। ਮਾਨਸਿਕ ਤੇ ਸਰੀਰਕ ਦੋਨਾ ਰੂਪਾ ਵਿੱਚ ਇਸਨੇ ਆਪਾ ਸਾਰਿਆ ਨੂੰ ਪ੍ਰਭਾਵਿਤ ਵੀ ਕੀਤਾ ਤੇ ਪ੍ਰਤਾਤਿਤ ਵੀ ਕੀਤਾ। ਹੁਣ ਆਪਾ ਆਪਣੀ ਮਰਜ਼ੀ ਨਾਲ ਜ਼ਿੰਦਗੀ ਨਹੀਂ ਕੱਟ ਰਹੇ ਬਲਕਿ ਇਕ ਲਕੀਰ ਦੇ ਫਕੀਰ ਬੰਨੇ ਇਕ ਦੂਜੇ ਪਿਛੇ ਭੱਜ ਰਹੇ...

ਗਾਇਕ ਕੁਲਵਿੰਦਰ ਜੜਤੌਲੀ ਦਾ ਗੀਤ ਸਰਦਾਰੀ ਨੂੰ ਮਿਲ ਰਿਹਾ ਦਰਸ਼ਕਾਂ ਵਲੋ ਖੂਬ ਪਿਆਰ

Friday, September 4 2020 06:56 AM
ਅੰਮ੍ਰਿਤਸਰ (ਸੁਖਬੀਰ ਸਿੰਘ) ਬਹੁਤ ਹੀ ਸੁਰੀਲੀ ਆਵਾਜ ਦਾ ਮਾਲਿਕ ਗਾਇਕ ਕੁਲਵਿੰਦਰ ਜੜਤੌਲੀ ਦਾ ਨਵਾਂ ਗੀਤ ਸਰਦਾਰੀ ਰਿਲੀਜ਼ ਹੋ ਚੁੱਕਾ ਹੈ ਦਰਸ਼ਕਾਂ ਵਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਇਸ ਤੋ ਪਹਿਲਾਂ ਵੀ ਕਾਫ਼ੀ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾਏ ਹੋਏ ਹਨ ਉਹਨਾਂ ਗੀਤਾਂ ਨੂੰ ਵੀ ਭਰਪੂਰ ਪਿਆਰ ਮਿਲਿਆ ਸੀ ਤੇ ਜ਼ਲਦੀ ਹੋਰ ਨਵੇਂ ਗੀਤ ਆ ਰਹੇ ਹਨ ਉਹਨਾਂ ਨੇ ਆਖਿਰ ਆਪਣੇ ਪਰਿਵਾਰ ਦੇ ਨਾਲ ਨਾਲ ਦਿਲ ਦੀਆ ਗਹਿਰੀਆ ਤੋ ਧੰਨਵਾਦ ਕੀਤਾ ਜੋ ਉਹਨਾਂ ਦੇ ਹਮੇਸ਼ਾ ਗੀਤਾ ਨੂੰ ਇਹਨਾਂ ਮਾਨ ਸਨਮਾਨ ਦਿੰਦੇ ਹਨ...

ਨੀਟ ਪ੍ਰੀਖਿਆ ਪਾਸ ਕਰਨ ਦੇ ਸੋਖੇ ਤਰੀਕੇ

Thursday, September 3 2020 05:14 AM
ਕੋਵਿਡ -19 ਦੇ ਫੈਲਣ ਨਾਲ ਸਭ ਤੋਂ ਮਹੱਤਵਪੂਰਣ ਪ੍ਰਵੇਸ਼ ਪ੍ਰੀਖਿਆਵਾਂ ਮੁਲਤਵੀ ਹੋ ਗਈਆਂ ਹਨ. ਜੇ.ਈ.ਈ. ਮੁੱਖ ਅਤੇ ਨੀਟ 2020 ਦੀਆਂ ਪ੍ਰੀਖਿਆਵਾਂ ਹੁਣ ਸਤੰਬਰ ਲਈ ਨਿਰਧਾਰਤ ਕੀਤੀਆਂ ਗਈਆਂ ਹਨ. ਨੀਟ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਕੁਝ ਸੁਝਾਅ ਹਨ. ਸ਼ਡਿਉਲ ਪ੍ਰਬੰਧਨ ਇੱਕ ਚੰਗਾ ਸਮਾਂ ਸੂਚੀ ਯੋਜਨਾਕਾਰ ਉਹਨਾਂ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਸਾਧਨ ਹੈ ਜੋ ਅਜਿਹੀਆਂ ਪ੍ਰੀਖਿਆਵਾਂ ਦੇ ਰਹੇ ਹਨ. ਬਹੁਤ ਸਾਰੇ ਵਿਦਿਆਰਥੀ ਹਨ ਜੋ ਤਣਾਅ ਵਿੱਚ ਹਨ ਅਤੇ ਆਪਣਾ ਮਨੋਬਲ ਗੁਆ ਦਿੰਦੇ ਹਨ ਅਤੇ ਆਪਣੇ ਸਮੇਂ ਦਾ ਸਹੀ ਪ੍ਰਬੰਧਨ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਚਿੰਤਤ ਹੋ ਜਾਂਦੇ ਹਨ. ਚੰਗੀ ਤਰ੍ਹਾਂ ਨਾਲ ਪੇਸ਼ਗੀ ਅਧਿਐਨ ਕਰਨ ਦੀ...

" ਭੇਟਾ ਬਨਾਮ..........!!

Thursday, September 3 2020 05:13 AM
ਬਚਨ ਸਿੰਘ ਦੇ ਨਿੱਕੇ ਮੁੰਡੇ ਦੇ ਵਿਆਹ ਦੀ ਤਰੀਕ ਮਿਥੀ ਜਾ ਰਹੀ ਸੀ ।ਸਭ ਨੂੰ ਬਹੁਤ ਚਾਅ ਸੀ।ਕੱਪੜੇ -ਦਾਜ - ਵਰੀ ਸਭ ਕੁੱਝ ਵਧੀਆ ਖਰੀਦਿਆ ਗਿਆ । ਹਲਵਾਈ , ਬੈਂਡ ਵਾਲਿਆਂ ਨੂੰ ਸਾਈ ਦੇ ਦਿੱਤੀ ਸੀ। ਏਨੇ ਨੂੰ ਬਚਨ ਸਿੰਘ ਦਾ ਵੱਡਾ ਮੁੰਡਾ ਆ ਕੇ ਕਹਿੰਦਾ, " ਬਾਪੂ ਜੀ ਸਭਿਆਚਾਰ ਵਾਲੇ ਤਾਂ ਇੱਕ ਲੱਖ ਤੋਂ ਥੱਲੇ ਮੰਨ ਹੀ ਨੀ ਰਹੇ ।ਕੀ ਕਰੀਏ ,ਜੇ ਨਾ ਕੀਤੇ ਤਾਂ ਸ਼ਰੀਕੇ ਵਿੱਚ ਨੱਕ ਨਹੀਂ ਰਹਿਣਾ " । ਬਚਨ ਸਿੰਘ ਦੀ ਘਰਵਾਲੀ ਵਿਚੋਂ ਹੀ ਬੋਲੀ , "ਪਹਿਲਾਂ ਆਖੰਡ ਪਾਠ ਲਈ ਭਾਈ ਤਾਂ ਕਹਿ ਦਿੰਦੇ ।ਸ਼ੁੱਭ ਕੰਮ ਵਿੱਚ ਰੱਬ ਦਾ ਨਾਮ ਬਰਕਤ ਪਾਉਂਦਾ" । ਕਹਿ ਦਿੱਤਾ ਬੇਬੇ ਜੀ," ਅੱਗੇ ਮਸੀਂ ਇੱਕ ਲ...

ਜਾਂਬਾਜ਼ ਭਾਰਤੀ ਫੌਜ ਦਾ ਹਿੱਸਾ ਕਿਵੇਂ ਬਣੀਏ.....

Wednesday, September 2 2020 09:28 AM
ਹਰ ਸਾਲ ਭਾਰਤ ਸਰਕਾਰ ਦੁਆਰਾ ਦੇਸ਼ ਦੀ ਸੁਰੱਖਿਆ ਲਈ ਸਾਰੇ ਰਾਜਾਂ ਵਿੱਚੋਂ ਅਨੁਪਾਤਕ ਵੰਡ ਦੇ ਆਧਾਰ ਤੇ ਜਵਾਨਾਂ ਦੀ ਫੌਜ ਵਿੱਚ ਭਰਤੀ ਕੀਤੀ ਜਾਂਦੀ ਹੈ। ਇਸ ਨੂੰ ਫੌਜੀ ਰੈਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੇਸ਼ ਦੀ ਆਨ-ਬਾਨ-ਸ਼ਾਨ ਨੂੰ ਬਹਾਲ ਰੱਖਣ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਸਰਹੱਦ ਉੱਪਰ ਤਾਇਨਾਤ ਰਾਖਿਆਂ ਦੀ ਹੁੰਦੀ ਹੈ। ਇਨ੍ਹਾਂ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਬਣਾਉਣਾ, ਲੋੜੀਂਦਾ ਸਾਜੋ-ਸਮਾਨ ਮੁਹੱਈਆ ਕਰਵਾਉਣਾ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕਰਨਾ ਸਾਡੇ ਦੇਸ਼ ਦੀ ਸਰਕਾਰ ਦਾ ਮੁੱਢਲਾ ਫਰਜ਼ ਹੈ ਇਸ ਤੋਂ ਇਲਾਵਾ ਦੇਸ਼ ਦੀ ਜਨਤਾ ਦਾ ਸਹਿਯੋਗ ਸਾਡੇ ਜਵਾਨਾਂ ਵਿੱਚ ਦੇਸ਼ ਦੀ ਸੁਰੱਖਿਆ ਲਈ ਜਜ਼ਬੇ ਦੀ ਭਾਵਨਾ ਨੂੰ ਪੈਦਾ ਕਰਦਾ ਹੈ...

ਪਿਆਰ ਦੀ ਤਾਂਘ

Tuesday, September 1 2020 04:35 AM
ਮੇਰਾ ਅਤੇ ਜੱਸ ਦਾ ਬਹੁਤ ਗੂੜ੍ਹਾ ਪਿਆਰ ਸੀ।ਓਦੋਂ ਤਾਂ ਇੰਝ ਲੱਗਦਾ ਸੀ,ਬਸ ਜਿਵੇਂ ਅਸੀਂ ਦੋਵੇਂ ਬਣੇ ਹੀ,ਇੱਕ ਦੂਜੇ ਦੇ ਲਈ ਹਾਂ।ਇੱਕ ਜਵਾਨੀ ਜੋਰਾ ਤੇ ਸੀ ਅਤੇ ਦੂਜਾ ਪਿਆਰ ਦੀ ਵੀ ਸਿਖਰ ਦੁਪਹਿਰ ਸੀ।ਆਪਣੇ ਇਸ਼ਕ ਮੁਹੱਬਤ ਤੋਂ ਬਿਨਾਂ ਸਾਨੂੰ ਕੁੱਝ ਵੀ ਨਜ਼ਰ ਨਹੀਂ ਸੀ ਆਉਂਦਾ।ਸਾਹਾਂ ਵਿੱਚ ਸਾਹ ਲੈਂਦੀ ਸੀ ਜੱਸ ਮੇਰੇ,ਅਤੇ ਮਿਲ ਕੇ ਹਰ ਵੇਲੇ ਇੱਕੋ ਹੀ ਗੱਲ ਕਹਿੰਦੀ ਹੁੰਦੀ ਸੀIਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ।ਮੈਨੂੰ ਉਸਦੀ ਇਹ ਗੱਲ ਬਹੁਤ ਹੀ ਚੰਗੀ ਲੱਗਦੀ ਹੁੰਦੀ ਸੀ,ਅਤੇ ਮੈਂ ਉਸਨੂੰ ਆਪਣਿਆ ਬਾਹਾਂ ਵਿੱਚ ਘੁੱਟ ਲੈਣਾ ਅਤੇ ਕਹਿਣਾ ਚਿੰਤਾ ਨਾ ਕਰ, ਆਪਾਂ ਕਦੇ ਨੀ ਜੁਦਾ ਨਹੀਂ ਹੁੰਦੇ।ਫ਼ਿਰ ਉਸਨੇ ਖੁਸ਼ ਹੋ ਜਾਣਾ! ...