News: ਦੇਸ਼

ਐੱਸ.ਸੀ.ਓ. ਸੰਮੇਲਨ ਵਿਚ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਬਾਰੇ ਵੀ ਹੋਵੇਗੀ ਚਰਚਾ

Thursday, September 16 2021 06:24 AM
ਨਵੀਂ ਦਿੱਲੀ, 16 ਸਤੰਬਰ - ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸ.ਸੀ.ਓ.) ਦੀ ਉੱਚ ਪੱਧਰੀ ਮੀਟਿੰਗ 17 ਸਤੰਬਰ ਨੂੰ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਚ ਹੋਵੇਗੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੂਅਲ ਤਰੀਕੇ ਨਾਲ ਐੱਸ.ਸੀ.ਓ. ਸੰਮੇਲਨ ਵਿਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ, ਜਦੋਂ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਐੱਸ.ਸੀ.ਓ. ਸੰਮੇਲਨ ਵਿਚ ਵਿਅਕਤੀਗਤ ਤੌਰ 'ਤੇ ਹਿੱਸਾ ਲੈਣਗੇ। ਇੱਥੇ ਭਾਰਤ ਅੱਤਵਾਦ ਵਿਰੋਧੀ ਚਰਚਾ, ਆਰਥਿਕ ਸਹਿਯੋਗ, ਖੇਤਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਹੋਰ ਪ੍ਰਮੁੱਖ ਮੁੱਦਿਆਂ ਤੋਂ ਇਲਾਵਾ ਅਫ਼ਗਾਨਿਸਤਾਨ ਦੀ ਮੌਜੂਦਾ ਰਾਜਨੀਤਿਕ-ਸੁਰੱਖਿਆ...

GST ਦੇ ਦਾਇਰੇ ’ਚ ਆ ਸਕਦੇ ਹਨ ਪੈਟਰੋਲ-ਡੀਜ਼ਲ, 17 ਸਤੰਬਰ ਨੂੰ ਹੋਵੇਗੀ GST ਕੌਂਸਲ ਦੀ ਬੈਠਕ

Wednesday, September 15 2021 07:39 AM
ਲਖਨਊ: ਅਗਲੇ ਸਾਲ ਦੇਸ਼ ਦੇ 5 ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਇਕ ਵੱਡਾ ਫੈਸਲਾ ਲੈ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ 'ਇਕ ਦੇਸ਼-ਇਕ ਕੀਮਤ' ਯੋਜਨਾ ਦੇ ਤਹਿਤ ਪੈਟਰੋਲ-ਡੀਜ਼ਲ, ਕੁਦਰਤੀ ਗੈਸ ਅਤੇ ਹਵਾਬਾਜ਼ੀ ਟਰਬਾਈਨ ਫਿਊਲ ਨੂੰ GST ਦੇ ਦਾਇਰੇ ਵਿਚ ਲਿਆਉਣ 'ਤੇ ਵਿਚਾਰ ਕਰਨਾ ਸ਼ੁਰੂ ਕਰ ਸਕਦੀ ਹੈ। 17 ਸਤੰਬਰ ਨੂੰ ਲਖਨਊ ਵਿਚ GST ਕੌਂਸਲ ਦੀ ਬੈਠਕ ਵਿਚ ਇਸ ਉੱਤੇ ਚਰਚਾ ਹੋਣ ਦੀ ਸੰਭਾਵਨਾ ਹੈ। GST ਕੌਂਸਲ ਦੀ ਇਸ 45 ਵੀਂ ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ। ਇਸ ਦੌਰਾਨ ਮੰਤਰੀ ਸਮੂ...

ਕਰੋਨਾ ਬਾਰੇ ਸੋਸ਼ਲ ਮੀਡੀਆ ਨੇ ਭਾਰਤ ’ਚ ਸਭ ਤੋਂ ਵੱਧ ਗਲਤ ਜਾਣਕਾਰੀ ਦਿੱਤੀ ਗਈ

Wednesday, September 15 2021 07:34 AM
ਨਵੀਂ ਦਿੱਲੀ, 15 ਸਤੰਬਰ ਭਾਰਤ ਵਿੱਚ ਲੋਕਾਂ ਦੀ ਇੰਟਰਨੈੱਟ ਤੱਕ ਵੱਡੀ ਪੱਧਰ ’ਤੇ ਪਹੁੰਚ, ਸੋਸ਼ਲ ਮੀਡੀਆ ਦੀ ਵੱਧ ਰਹੀ ਵਰਤੋਂ ਅਤੇ ਉਪਭੋਗਤਾਵਾਂ ਵਿੱਚ ਇੰਟਰਨੈੱਟ ਸਾਖਰਤਾ ਦੀ ਘਾਟ ਕਾਰਨ ਕੋਵਿਡ-19 ਸਬੰਧੀ ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ ਗਲਤ ਜਾਣਕਾਰੀ ਦਿੱਤੀ ਗਈ। ਅਧਿਐਨ ਵਿੱਚ 138 ਦੇਸ਼ਾਂ ਵਿੱਚ ਪ੍ਰਕਾਸ਼ਿਤ 9,657 ਗਲਤ ਜਾਣਕਾਰੀ ਸ਼ਾਮਲ ਕੀਤੀ ਗਈ ਸੀ। ਵੱਖ-ਵੱਖ ਦੇਸ਼ਾਂ ਵਿੱਚ ਗਲਤ ਜਾਣਕਾਰੀ ਦੇ ਫੈਲਣ ਅਤੇ ਸਰੋਤਾਂ ਨੂੰ ਸਮਝਣ ਲਈ 94 ਸੰਸਥਾਵਾਂ ਨੇ ਇਨ੍ਹਾਂ ਦੀ ਤੱਥ-ਜਾਂਚ ਕੀਤੀ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਦੇਸ਼ਾਂ ਵਿੱਚੋਂ ਭਾਰਤ ਵਿੱਚ ਸੋਸ...

ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਉੱਤਰਾਖੰਡ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ

Wednesday, September 15 2021 07:32 AM
ਦੇਹਰਾਦੂਨ, 15 ਸਤੰਬਰ - ਰਾਜ ਭਵਨ ਵਿਖੇ ਉੱਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਆਰ.ਐੱਸ. ਚੌਹਾਨ ਨੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ।

ਬੱਚੀਵਿੰਡ ਨੇੜਲੇ ਸਰਹੱਦੀ ਖੇਤਰ ਵਿਖੇ ਡਰੋਨ ਦੀ ਆਹਟ

Tuesday, September 14 2021 06:42 AM
ਬੱਚੀਵਿੰਡ, 14 ਸਤੰਬਰ - ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਬੱਚੀਵਿੰਡ ਦੇ ਸਰਹੱਦੀ ਖੇਤਰ ਵਿਖੇ ਬੀਤੀ ਰਾਤ ਡਰੋਨ ਵਰਗੀ ਆਵਾਜ਼ ਸੁਣਾਈ ਦਿੱਤੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸੀਮਾ ਵਰਤੀ ਚੌਂਕੀ ਧਾਰੀਵਾਲ ਉਧਰ ਵਿਖੇ 11 ਤੋਂ 12 ਵਜੇ ਦੇ ਦਰਮਿਆਨ ਡਰੋਨ ਵਰਗੀ ਆਵਾਜ਼ ਸੁਣ ਕੇ ਸੀਮਾ ਸੁਰੱਖਿਆ ਬਲ ਦੇ ਜਵਾਨ ਸਾਵਧਾਨ ਹੋ ਗਏ। ਖ਼ਬਰ ਲਿਖੇ ਜਾਣ ਤੱਕ ਪੁਲਿਸ ਅਤੇ ਬੀ.ਐਸ.ਐਫ ਦੇ ਜਵਾਨਾਂ ਵਲੋਂ ਸਾਂਝੇ ਤੌਰ 'ਤੇ ਇਲਾਕੇ ਦਾ ਤਲਾਸ਼ੀ ਅਭਿਆਨ ਚਲ ਰਿਹਾ ਹੈ।...

ਤਾਲਿਬਾਨ ਨੂੰ ਪਨਾਹ ਦਿੰਦਾ ਰਿਹਾ ਹੈ ਪਾਕਿਸਤਾਨ - ਅਮਰੀਕਾ ਨੇ ਅਪਣਾਇਆ ਸਖ਼ਤ ਰੁਖ

Tuesday, September 14 2021 06:41 AM
ਅਮਰੀਕਾ ਪਾਕਿਸਤਾਨ ਦੇ ਪਿਛਲੇ 20 ਸਾਲਾਂ ਕਿਰਦਾਰ ਦੀ ਕਰ ਰਿਹੈ ਸਮੀਖਿਆ ਵਾਸ਼ਿੰਗਟਨ, 14 ਸਤੰਬਰ - ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਆਪਣਾ ਕੀ ਕਿਰਦਾਰ ਨਿਭਾਏਗਾ, ਇਸ ਨੂੰ ਵੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਅਮਰੀਕੀ ਫ਼ੌਜੀਆਂ ਦੇ ਨਿਕਲਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਲੰਬੇ ਵਕਤ ਤੱਕ ਰਹਿਣ ਨਾਲ ਕੁਝ ਨਹੀਂ ਬਦਲਣਾ ਸੀ। ਇਸ ਦੇ ਨਾਲ ਹੀ ਬਲਿੰਕਨ ਨੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਅੱਗੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੇਖਿਆ ਜਾਵੇਗਾ ਕਿ 20 ਸਾਲਾਂ ਵਿਚ ਪਾਕਿ...

ਹਿਮਾਚਲ 'ਚ ਲੱਗੀ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ

Tuesday, September 14 2021 06:41 AM
ਚੰਬਾ,14 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਭਿਆਨਕ ਅੱਗ ਲੱਗੀ ਹੈ | ਇੱਥੇ ਇਕੋ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਜ਼ਿੰਦਾ ਸੜ ਗਏ ਹਨ। ਜਦਕਿ ਇਕ ਔਰਤ ਜ਼ਖਮੀ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਪੁਸ਼ਟੀ ਚੰਬਾ ਪੁਲਿਸ ਕੰਟਰੋਲ ਰੂਮ ਨੇ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।...

ਟਰੱਕ ਦੀ ਆਟੋ-ਰਿਕਸ਼ਾ ਨਾਲ ਟੱਕਰ, ਦੋ ਜ਼ਖ਼ਮੀ

Tuesday, September 14 2021 06:40 AM
ਠਾਣੇ, 14 ਸਤੰਬਰ - ਮਹਾਰਾਸ਼ਟਰ ਦੇ ਠਾਣੇ (ਪੱਛਮੀ) ਦੇ ਮਜੀਵਾੜਾ ਵਿਚ, ਕਪੂਰਬਾਵੜੀ-ਨਾਸਿਕ ਫਲਾਈਓਵਰ 'ਤੇ ਬੀਤੀ ਰਾਤ ਇਕ ਟਰੱਕ ਇਕ ਆਟੋ-ਰਿਕਸ਼ਾ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ | ਇਸ ਹਾਦਸੇ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ |

ਜ਼ਮੀਨ ਖਿਸਕਣ ਕਾਰਨ ਗੰਗੋਤਰੀ ਰਾਜਮਾਰਗ ਬੰਦ, ਰਾਹਤ ਕਾਰਜ ਜਾਰੀ

Tuesday, September 14 2021 06:40 AM
ਉੱਤਰਕਾਸ਼ੀ,14 ਸਤੰਬਰ - ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਕਾਰਨ ਗੰਗੋਤਰੀ ਰਾਜਮਾਰਗ ਨੂੰ ਸੁੱਖੀ ਟਾਪ ਖੇਤਰ ਦੇ ਨੇੜੇ ਬੰਦ ਕਰ ਦਿੱਤਾ ਗਿਆ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਹਾਈਵੇ ਨੂੰ ਦੁਬਾਰਾ ਖੋਲ੍ਹਣ ਲਈ ਕੰਮ ਕਰ ਰਹੀ ਹੈ |

ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਪ੍ਰਿੰਸ ਪਾਸਵਾਨ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ

Tuesday, September 14 2021 06:39 AM
ਨਵੀਂ ਦਿੱਲੀ, 14 ਸਤੰਬਰ - ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਪ੍ਰਿੰਸ ਪਾਸਵਾਨ ਖ਼ਿਲਾਫ਼ ਦਿੱਲੀ ਪੁਲਿਸ ਨੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ। ਪ੍ਰਿੰਸ ਬਿਹਾਰ ਦੇ ਸਮਸਤੀਪੁਰ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਹਨ।

ਸ੍ਰੀਨਗਰ: ਸੁਰੱਖਿਆ ਬਲਾਂ ਨੇ 6 ਹੱਥ ਗੋਲੇ ਨਕਾਰਾ ਕੀਤੇ

Monday, September 13 2021 07:44 AM
ਸ੍ਰੀਨਗਰ, 13 ਸਤੰਬਰ ਸੁਰੱਖਿਆ ਬਲਾਂ ਨੇ ਅੱਜ ਕੌਮੀ ਸ਼ਾਹਰਾਹ 44 ’ਤੇ ਦਹਿਸ਼ਤਗਰਦਾਂ ਵੱਲੋਂ ਰੱਖੇ 6 ਗ੍ਰਨੇਡ ਨਕਾਰਾ ਕਰਕੇ ਵੱਡਾ ਹਾਦਸਾ ਟਾਲ ਦਿੱਤਾ । ਇਹ ਗ੍ਰਨੇਡ ਪਾਰਿਮਪੋਰਾ-ਪਠਾਨਚੌਕ ਦੀ ਸਭ ਤੋਂ ਵਧ ਆਵਾਜਾਈ ਵਾਲੀ ਸੜਕ ਤੋਂ ਮਿਲੇ ਹਨ। ਸੁਰੱਖਿਆ ਬਲਾਂ ਦੇ ਬੁਲਾਰੇ ਨੇ ਦੱਸਿਆ ਕਿ ਸੀਆਰਪੀਐਫ ਦੀ 73ਵੀਂ ਬਟਾਲੀਅਨ ਦੀ ਟੀਮ ਕੌਮੀ ਸ਼ਾਹਰਾਹ 44 ’ਤੇ ਗਸ਼ਤ ਕਰ ਰਹੀ ਸੀ ਕਿ ਉਸ ਨੂੰ ਡਿਵਾਈਡਰ ’ਤੇ ਇਕ ਮਿੱਟੀ ਨਾਲ ਭਰਿਆ ਬੈਗ ਦਿੱਸਿਆ ਜਿਸ ਦੀ ਜਾਂਚ ਕਰਨ ’ਤੇ ਉਸ ਵਿਚੋਂ 6 ਚੀਨੀ ਗ੍ਰਨੇਡ ਮਿਲੇ।...

ਬੀਤੀ ਰਾਤ ਗੋਦਾਮ 'ਚ ਲੱਗੀ ਅੱਗ 'ਤੇ ਸਵੇਰੇ ਪਾਇਆ ਕਾਬੂ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Monday, September 13 2021 07:42 AM
ਮਹਾਰਾਸ਼ਟਰ, 13 ਸਤੰਬਰ - ਪੁਣੇ ਦੇ ਬਾਵਧਨ ਖੇਤਰ ਦੇ ਇਕ ਗੋਦਾਮ ਵਿਚ ਬੀਤੀ ਰਾਤ ਅੱਗ ਲੱਗ ਗਈ। ਜਿਸ 'ਤੇ ਅੱਜ ਸਵੇਰੇ ਕਾਬੂ ਪਾਇਆ ਗਿਆ। ਗੋਦਾਮ ਵਿਚ ਰੱਖੀ ਕੁਝ ਨਕਦੀ ਸਮੇਤ ਸਾਰਾ ਸਾਮਾਨ ਸੜ ਗਿਆ ਪਰ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ।

ਯਮੁਨਾ ਨਦੀ ਵਿਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਤੀਜੇ ਦੀ ਭਾਲ ਜਾਰੀ - ਦਿੱਲੀ ਪੁਲਿਸ

Monday, September 13 2021 07:42 AM
ਨਵੀਂ ਦਿੱਲੀ, 13 ਸਤੰਬਰ - ਸ਼ਨੀਵਾਰ ਨੂੰ ਯਮੁਨਾ ਵਿਚ ਮੂਰਤੀ ਵਿਸਰਜਨ ਦੌਰਾਨ ਤਿੰਨ ਲੜਕਿਆਂ ਦੇ ਡੁੱਬਣ ਤੋਂ ਬਾਅਦ ਯਮੁਨਾ ਨਦੀ ਵਿਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਤੀਜੇ ਦੀ ਭਾਲ ਜਾਰੀ ਹੈ।

ਕਾਰਗਿਲ ਲਦਾਖ਼ 'ਚ ਲੱਗੇ ਭੂਚਾਲ ਦੇ ਝਟਕੇ

Monday, September 13 2021 07:41 AM
ਕਾਰਗਿਲ, 13 ਸਤੰਬਰ - ਅੱਜ ਸਵੇਰੇ 9.16 ਵਜੇ ਕਾਰਗਿਲ ਲਦਾਖ਼ ਵਿਚ 4.2 ਦੀ ਤੀਬਰਤਾ ਦਾ ਭੂਚਾਲ ਆਇਆ। ਫ਼ਿਲਹਾਲ ਜਾਨੀ ਨੁਕਸਾਨ ਤੋਂ ਰਿਹਾ ਬਚਾਅ।

ਚਾਰ ਮੰਜ਼ਿਲਾਂ ਇਮਾਰਤ ਢਹਿ - ਢੇਰੀ

Monday, September 13 2021 07:40 AM
ਨਵੀਂ ਦਿੱਲੀ, 13 ਸਤੰਬਰ - ਇੱਥੇ ਸਬਜ਼ੀ ਮੰਡੀ ਇਲਾਕੇ ਵਿਚ ਇਕ ਚਾਰ ਮੰਜ਼ਿਲਾਂ ਇਮਾਰਤ ਡਿੱਗ ਗਈ। ਇਕ ਵਿਅਕਤੀ ਨੂੰ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਹੈ।

E-Paper

Calendar

Videos