News: ਦੇਸ਼

ਭਾਰਤ ਦੀ ਆਬਾਦੀ 144 ਕਰੋੜ ਤੱਕ ਪੁੱਜੀ, 0-14 ਸਾਲ ਦੀ ਉਮਰ ਦੇ ਬੱਚਿਆਂ ਦੀ ਹਿੱਸੇਦਾਰੀ 24 ਫ਼ੀਸਦ: ਯੂਐੱਨਐੱਫਪੀਏ ਦੀ ਆਬਾਦੀ 144 ਕਰੋੜ ਤੱਕ ਪੁੱਜੀ, 0-14 ਸਾਲ ਦੀ ਉਮਰ ਦੇ ਬੱਚਿਆਂ ਦੀ ਹਿੱਸੇਦਾਰੀ 24 ਫ਼ੀਸਦ: ਯੂਐੱਨਐੱਫਪੀਏ

Wednesday, April 17 2024 01:36 PM
ਨਵੀਂ ਦਿੱਲੀ, 17 ਅਪਰੈਲ ਯੂਐੱਨਐੱਫਪੀਏ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ 144 ਕਰੋੜ ਤੱਕ ਪੁੱਜ ਚੁੱਕੀ ਹੈ ਤੇ ਇਸ ਵਿੱਚ 0-14 ਸਾਲ ਦੀ ਉਮਰ ਦੇ ਆਬਾਦੀ 24 ਫੀਸਦ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੀ ਆਬਾਦੀ 77 ਸਾਲਾਂ ਵਿੱਚ ਦੁੱਗਣੀ ਹੋਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਭਾਰਤ 144.17 ਕਰੋੜ ਦੀ ਅੰਦਾਜ਼ਨ ਆਬਾਦੀ ਦੇ ਨਾਲ ਵਿਸ਼ਵ ਪੱਧਰ ‘ਤੇ ਸਭ ਤੋਂ ਅੱਗੇ ਹੈ, ਜਦਕਿ ਚੀਨ 142.5 ਕਰੋੜ ਦੇ ਨਾਲ ਦੂਜੇ ਨੰਬਰ ‘ਤੇ ਹੈ। 2011 ਵਿੱਚ ਕੀਤੀ ਗਈ ਪਿਛਲੀ ਜਨਗਣਨਾ ਦੌਰਾਨ ਭਾਰਤ ਦੀ ਆਬਾਦੀ 121 ਕਰੋੜ ਦਰਜ ਕੀਤੀ ਗਈ ਸ...

ਭਾਰਤੀ ਅਰਥਵਿਵਸਥਾ 2024 ’ਚ 6.5 ਫ਼ੀਸਦ ਨਾਲ ਵਧਣ ਦਾ ਅਨੁਮਾਨ: ਸੰਯੁਕਤ ਰਾਸ਼ਟਰ

Wednesday, April 17 2024 01:30 PM
ਸੰਯੁਕਤ ਰਾਸ਼ਟਰ, 17 ਅਪਰੈਲ ਭਾਰਤ ਦੀ ਆਰਥਿਕਤਾ 2024 ਵਿੱਚ 6.5 ਫੀਸਦੀ ਵਧਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬਹੁ-ਰਾਸ਼ਟਰੀ ਕੰਪਨੀਆਂ ਆਪਣੀ ਸਪਲਾਈ ਚੇਨ ‘ਚ ਵਿਭਿੰਨਤਾ ਲਿਆਉਣ ਲਈ ਦੇਸ਼ ‘ਚ ਆਪਣੀਆਂ ਨਿਰਮਾਣ ਪ੍ਰਕਿਰਿਆਵਾਂ ਦਾ ਵਿਸਥਾਰ ਕਰ ਰਹੀਆਂ ਹਨ, ਜਿਸ ਦਾ ਭਾਰਤੀ ਬਰਾਮਦ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਨੇ ਅੱਜ ਜਾਰੀ ਆਪਣੀ ਰਿਪੋਰਟ ‘ਚ ਕਿਹਾ ਕਿ 2023 ‘ਚ ਭਾਰਤ ਦੀ ਵਿਕਾਸ ਦਰ 6.7 ਫੀਸਦੀ ਅਤੇ 2024 ‘ਚ 6.5 ਫੀਸਦੀ ਰਹਿਣ ਦੀ ਉਮੀਦ ਹੈ। ਇਹ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ...

ਰਾਮ ਨੌਮੀ ਮੌਕੇ ਅਯੁੱਧਿਆ ’ਚ ਰਾਮਲੱਲਾ ਨੂੰ ਲਗਾਇਆ ਸੂਰਿਆ ਤਿਲਕ ਮੌਕੇ ਅਯੁੱਧਿਆ ’ਚ ਰਾਮਲੱਲਾ ਨੂੰ ਲਗਾਇਆ ਸੂਰਿਆ ਤਿਲਕ

Wednesday, April 17 2024 01:28 PM
ਅਯੁੱਧਿਆ, 17 ਅਪਰੈਲ ਰਾਮ ਨੌਮੀ ਦੇ ਮੌਕੇ ’ਤੇ ਅੱਜ ਅਯੁੱਧਿਆ ‘ਚ ਸ਼ੀਸ਼ਿਆਂ ਅਤੇ ਲੈਂਸਾਂ ਰਾਹੀਂ ਰਾਮ ਲੱਲਾ ਨੂੰ ਸੂਰਿਆ ਤਿਲਕ ਲਗਾਇਆ ਗਿਆ। ਇਸ ਵਿਧੀ ਰਾਹੀਂ ਸੂਰਜ ਦੀਆਂ ਕਿਰਨਾਂ ਰਾਮ ਦੀ ਮੂਰਤੀ ਦੇ ਮੱਥੇ ਤੱਕ ਪਹੁੰਚ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਜਨਵਰੀ ਨੂੰ ਉਦਘਾਟਨ ਕੀਤੇ ਨਵੇਂ ਮੰਦਰ ਵਿੱਚ ਰਾਮ ਮੂਰਤੀ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਮੰਦਰ ਦੇ ਬੁਲਾਰੇ ਪ੍ਰਕਾਸ਼ ਗੁਪਤਾ ਨੇ ਕਿਹਾ, ‘ਸੂਰਿਆ ਤਿਲਕ ਲਗਪਗ ਚਾਰ-ਪੰਜ ਮਿੰਟਾਂ ਲਈ ਲਗਾਇਆ ਗਿਆ, ਜਦੋਂ ਸੂਰਜ ਦੀਆਂ ਕਿਰਨਾਂ ਸਿੱਧੇ ਰਾਮ ਲੱਲਾ ਦੀ ਮੂਰਤੀ ਦੇ ਮੱਥੇ ‘ਤੇ ...

ਪ੍ਰਿਅੰਕਾ ਗਾਂਧੀ ਵਾਡਰਾ ਨੇ ਸਹਾਰਨਪੁਰ 'ਚ ਕੱਢਿਆ ਰੋਡ ਸ਼ੋਅ

Wednesday, April 17 2024 01:26 PM
ਸਹਾਰਨਪੁਰ, (ਉੱਤਰ ਪ੍ਰਦੇਸ਼), 17 ਅਪ੍ਰੈਲ-ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਹਾਰਨਪੁਰ ਵਿਚ ਰੋਡ ਸ਼ੋਅ ਸ਼ੁਰੂ ਕੀਤਾ।

ਲੋਕ ਸਭਾ ਚੋਣਾਂ 'ਚ ਕਾਂਗਰਸ ਵੱਡੀ ਗਿਣਤੀ 'ਚ ਸੀਟਾਂ ਲਵੇਗੀ - ਪ੍ਰਿਯੰਕਾ ਗਾਂਧੀ

Wednesday, April 17 2024 01:25 PM
ਸਹਾਰਨਪੁਰ, (ਉਤਰ ਪ੍ਰਦੇਸ਼), 17 ਅਪ੍ਰੈਲ-ਇੰਡੀਆ ਗੱਠਜੋੜ ਦੀਆਂ ਸੀਟਾਂ ਦੀ ਗਿਣਤੀ 'ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੈਂ ਕੋਈ ਜੋਤਸ਼ੀ ਨਹੀਂ ਹਾਂ, ਅਸੀਂ ਵੱਡੀ ਗਿਣਤੀ ਵਿਚ ਸੀਟਾਂ ਪ੍ਰਾਪਤ ਕਰਨ ਜਾ ਰਹੇ ਹਾਂ।

ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਰਾਜਪਾਲ ਦਾ ਬਿਹਾਰ ਦੌਰਾ ਰੋਕਿਆ

Wednesday, April 17 2024 01:24 PM
ਨਵੀਂ ਦਿੱਲੀ, 17 ਅਪ੍ਰੈਲ-ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਕੂਚ ਬਿਹਾਰ ਦੇ ਪ੍ਰਸਤਾਵਿਤ ਦੌਰੇ ਨੂੰ ਰੋਕ ਦਿੱਤਾ ਹੈ। ਰਾਜਪਾਲ ਸੀ.ਵੀ. ਆਨੰਦ ਬੋਸ ਨੇ 18-19 ਅਪ੍ਰੈਲ ਨੂੰ ਕੂਚ ਬਿਹਾਰ ਦੀ ਯਾਤਰਾ ਕਰਨੀ ਸੀ, ਜੋ ਕਿ ਐਮ.ਸੀ.ਸੀ. ਦੀ ਉਲੰਘਣਾ ਸੀ।

ਅਹਿਮਦਾਬਾਦ : ਸੜਕ ਹਾਦਸੇ ਵਿਚ 10 ਜਣਿਆਂ ਦੀ ਦਰਦਨਾਕ ਮੌਤ

Wednesday, April 17 2024 01:22 PM
ਅਹਿਮਦਾਬਾਦ, (ਗੁਜਰਾਤ), 17 ਅਪ੍ਰੈਲ-ਵਡੋਦਰਾ-ਅਹਿਮਦਾਬਾਦ ਕੌਮੀ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ।

ਚੋਹਲਾ ਸਾਹਿਬ 'ਚ 2 ਮੰਜ਼ਿਲਾ ਬਿਲਡਿੰਗ ਢਹਿ-ਢੇਰੀ

Wednesday, April 17 2024 01:21 PM
ਚੋਹਲਾ ਸਾਹਿਬ, 17 ਅਪ੍ਰੈਲ (ਬਲਵਿੰਦਰ ਸਿੰਘ)-ਕਸਬਾ ਚੋਹਲਾ ਸਾਹਿਬ ਵਿਖੇ ਸਰਹਾਲੀ ਰੋਡ ਉਤੇ ਸਥਿਤ ਇਕ ਨਿੱਜੀ ਅਕੈਡਮੀ ਦੀ ਬਿਲਡਿੰਗ ਅਚਾਨਕ ਢਹਿ-ਢੇਰੀ ਹੋ ਗਈ। ਇਸ ਵਿਚ 45 ਤੋਂ 50 ਵਿਦਿਆਰਥੀ ਸਿੱਖਿਆ ਲੈਣ ਲਈ ਪਹੁੰਚਦੇ ਸਨ। ਵਿਦਿਆਰਥੀਆਂ ਨੂੰ ਛੁੱਟੀ ਹੋਣ ਤੋਂ ਲਗਭਗ 20 ਮਿੰਟ ਬਾਅਦ ਹੀ ਇਹ ਬਿਲਡਿੰਗ ਦੀਆਂ ਦੀਵਾਰਾਂ ਵਿਚ ਪਾੜ ਪੈਣੇ ਸ਼ੁਰੂ ਹੋ ਗਏ ਅਤੇ ਵੇਖਦੇ ਹੀ ਵੇਖਦੇ ਪੂਰੀ ਬਿਲਡਿੰਗ ਜ਼ਮੀਨ ਉੱਪਰ ਢਹਿ-ਢੇਰੀ ਹੋ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।...

ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਕੀਤਾ ਜਾਵੇਗਾ ਅੱਜ ਅਦਾਲਤ ਵਿਚ ਪੇਸ਼

Tuesday, April 16 2024 12:21 PM
ਮਹਾਰਾਸ਼ਟਰ, 16 ਅਪ੍ਰੈਲ- ਅਭਿਨੇਤਾ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ 14 ਅਪ੍ਰੈਲ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਮੈਡੀਕਲ ਜਾਂਚ ਲਈ ਮੁੰਬਈ ਦੇ ਜੀ.ਟੀ. ਹਸਪਤਾਲ ਲਿਜਾਇਆ ਗਿਆ। ਦੋਵਾਂ ਮੁਲਜ਼ਮਾਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ...

ਕਿਸ਼ਤੀ ਪਲਟਣ ਦੀ ਘਟਨਾ ਦੀ ਹੋਈ ਚਾਹੀਦੀ ਹੈ ਜਾਂਚ- ਫਾਰੂਕ ਅਬਦੁੱਲਾ

Tuesday, April 16 2024 12:19 PM
ਸ੍ਰੀਨਗਰ, 16 ਅਪ੍ਰੈਲ- ਸ੍ਰੀਨਗਰ ਦੇ ਗੰਡਬਲ ਨੌਗਾਮ ਇਲਾਕੇ ’ਚ ਜੇਹਲਮ ਨਦੀ ’ਚ ਕਿਸ਼ਤੀ ਪਲਟਣ ਦੀ ਘਟਨਾ ’ਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਇਸ ਕਿਸ਼ਤੀ ’ਚ ਸਵਾਰ ਸਨ, ਉਨ੍ਹਾਂ ’ਤੇ ਕੀ ਅਸਰ ਪਵੇਗਾ? ਮੈਂ ਸਰਕਾਰ ਨੂੰ ਸਵਾਲ ਕਰਾਂਗਾ ਕਿ ਜੋ ਪੁਲ ਉਥੇ ਬਣ ਰਿਹਾ ਸੀ, ਉਸ ਨੂੰ ਅਜੇ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ। ਅੱਜ ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨੀਆਂ ਜਾਨਾਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੌੜੇਗੀ ਪਰ ਇਸ ਦਾ ਕੀ ਫਾਇਦਾ? ਇਸਦੀ...

ਪੁਲਿਸ ਨੇ ਅਨਮੋਲ ਬਿਸ਼ਨੋਈ ਖ਼ਿਲਾਫ਼ ਮਾਮਲਾ ਕੀਤਾ ਦਰਜ

Tuesday, April 16 2024 12:15 PM
ਮਹਾਰਾਸ਼ਟਰ, 16 ਅਪ੍ਰੈਲ- ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ 14 ਅਪ੍ਰੈਲ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ ’ਚ ਅਨਮੋਲ ਬਿਸ਼ਨੋਈ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਸ ਨੇ ਇਸ ਘਟਨਾ ਦੇ ਸੰਬੰਧ ’ਚ ਫੇਸਬੁੱਕ ’ਤੇ ਲਿਖਿਆ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਸੀ। ਅਨਮੋਲ ਬਿਸ਼ਨੋਈ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ...

ਕਿਸ਼ਤੀ ਪਲਟ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ ਛੇ

Tuesday, April 16 2024 12:11 PM
ਸ੍ਰੀਨਗਰ, 16 ਅਪ੍ਰੈਲ- ਸ਼ਹਿਰ ਦੇ ਬਾਹਰਵਾਰ ਜੇਹਲਮ ਨਦੀ ਵਿਚ ਬੱਚਿਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦੀਆਂ ਮਿ੍ਰਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤੀ ਵਿਚ ਸਵਾਰ ਲੋਕਾਂ ਦੀ ਸਹੀ ਗਿਣਤੀ ਅਜੇ ਸਪਸ਼ਟ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਕਸ਼ਮੀਰ ਘਾਟੀ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।...

ਛੱਤੀਸਗੜ੍ਹ: ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਜਾਰੀ

Tuesday, April 16 2024 12:09 PM
ਰਾਏਪੁਰ, 16 ਅਪ੍ਰੈਲ- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ’ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ’ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਇਹ ਜਾਣਕਾਰੀ ਐਸ.ਪੀ. ਆਈ.ਕੇ. ਐਲੇਸੇਲਾ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਛੋਟੇਬੇਠੀਆ ਥਾਣੇ ਦੀ ਹੱਦ ਦੇ ਜੰਗਲੀ ਖ਼ੇਤਰ ਵਿਚ ਮੁਕਾਬਲਾ ਚੱਲ ਰਿਹਾ ਹੈ।

ਸਲਮਾਨ ਖ਼ਾਨ ਨੂੰ ਮਿਲੇ ਏਕਨਾਥ ਸ਼ਿੰਦੇ

Tuesday, April 16 2024 12:06 PM
ਮੁੰਬਈ, 16 ਅਪ੍ਰੈਲ- ਮੁੱਖ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਲਮਾਨ ਖਾਨ ਦੇ ਪਿਤਾ ਸੀਨੀਅਰ ਪਟਕਥਾ ਲੇਖਕ ਸਲੀਮ ਖਾਨ ਵੀ ਮੌਜੂਦ ਸਨ। ਦੌਰੇ ਦੌਰਾਨ ਮੁੱਖ ਮੰਤਰੀ ਨੇ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਦੋ ਦਿਨ ਬਾਅਦ ਮੁੰਬਈ ਪੁਲਿਸ ਦੀ ਕ੍ਰਾਈ...

ਹਿਮਾਚਲ ਪ੍ਰਦੇਸ਼: ਧਰਮਪੁਰ ’ਚ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹੀ, 5 ਮੌਤਾਂ ਤੇ 3 ਜ਼ਖ਼ਮੀ

Tuesday, March 7 2023 08:20 AM
ਸੋਲਨ, 7 ਮਾਰਚ ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।

E-Paper

Calendar

Videos