ਹੀਰੋਂ ਖ਼ੁਰਦ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਗੁਰਨੇ ਕਲਾਂ ਵਿਖੇ ਅੰਦਰਲੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਸੰਗਤਾਂ ਨੂੰ ਰਾਗੀ, ਢਾਡੀ, ਕਵੀਸ਼ਰ ਜਥਿਆਂ ਵੱਲੋਂ ਸ੍ਰੀ ਗੁਰੂ ਜੀ ਅਵਤਾਰ ਪੁਰਬ ਸਬੰਧੀ ਵਾਰਾਂ ਪੇਸ਼ ਕੀਤੀਆਂ ਤੇ ਇਤਿਹਾਸ ਵੱਲ ਪ੍ਰੇਰਿਤ ਕੀਤਾ। ਅਨੇਕਾਂ ਜਗ੍ਹਾ ਸੰਗਤ ਵੱਲੋਂ ਕੜਾਹ ਪ੍ਰਸ਼ਾਦ, ਕੇਸਰ ਵਾਲੇ ਦੁੱਧ ਪਿਲਾਉਣ, ਬਿਸਕੁਟਾਂ, ਚਾਹ ਪਕੌੜਿਆਂ, ਘੁੰਗਣੀਆ, ਕੇਲਿਆਂ ਆਦਿ ਦੀ ਸੇਵਾ ਕੀਤੀ ਗਈ। ਗੁਰਦੁਆਰਾ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਰਾਜਿੰਦਰ ਸਿੰਘ ਗੁਰਨੇ, ਮੇਘਰਾਜ ਖਾਲਸਾ, ਛਿੰਦਾ ਸਿੰਘ ਖਾਲਸਾ, ਮੰਗੂ ਸਿੰਘ ਖਾਲਸਾ, ਬੱਗੜ ਸਿੰਘ ਮੈਂਬਰ, ਗੁਰਜੰਟ ਸਿੰਘ ਮੈਂਬਰ, ਜਸਪਾਲ ਸਿੰਘ ਫੌਜੀ, ਕੀਮਤ ਸਿੰਘ, ਲਾਲ ਸਿੰਘ, ਆਦਿ ਵੱਲੋਂ ਪੰਜ ਪਿਆਰਿਆਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਤੇ ਸੰਗਤਾਂ ਲਈ ਕੇਸਰ ਵਾਲੇ ਦੁੱਧ ਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ। ਸਰਪੰਚ ਬੱਬਾ ਸਿੰਘ ਨੇ ਪੜਾਅ ਦੌਰਾਨ ਸੰਗਤਾਂ ਲਈ ਕੇਲਿਆਂ ਦਾ ਲੰਗਰ ਲਗਾਇਆ ਤੇ ਪੰਜ ਪਿਆਰਿਆਂ ਦਾ ਸਿਰਪਾਓ ਨਾਲ ਸਨਮਾਨ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਨੌਵੀਂ ਵੱਲੋਂ ਪ੍ਰਧਾਨ ਗੁਰਤੇਜ ਸਿੰਘ, ਪੰਮਾ ਸਿੰਘ, ਗੁਰਧਿਆਨ ਸਿੰਘ ਦੀ ਅਗਵਾਈ ਵਿੱਚ ਲੰਗਰ ਲਗਾਇਆ ਗਿਆ ਤੇ ਪੰਜ ਪਿਆਰਿਆਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਡਾ. ਸਿਸ਼ਨ ਕੁਮਾਰ, ਡਾ. ਟੋਨੀ ਖਾਂ,ਰਾਜੂ ਸ਼ਰਮਾ, ਹਰਦੀਪ ਸਿੰਘ ਸਿੰਘਾਂ, ਨੇ ਦੂੱਧ ਦਾ ਲਗਾਇਆ ਗਿਆ। ਵੱਖ ਵੱਖ ਜਗ੍ਹਾ ਤੇ ਹੁੰਦਿਆਂ ਹੋਇਆਂ ਅੰਤਿਮ ਪੜਾਅ ਡੇਰਾ ਬਾਬਾ ਚਮੇਲੀ ਨਾਥ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਦੀ ਆਮਦ ਵਿੱਚ ਚਾਹ ਪਕੌੜਿਆਂ ਦਾ ਲੰਗਰ ਲਗਾਇਆ। ਗੱਤਕਾ ਪਾਰਟੀਆਂ ਵੱਲੋਂ ਹੈਰਤਅੰਗੇਜ਼ ਪ੍ਰਦਰਸ਼ਨ ਕਰਕੇ ਪੁਰਾਤਨ ਸਿੱਖ ਇਤਿਹਾਸ ਦੇ ਦ੍ਰਿਸ਼ਾਂ ਨੂੰ ਬਾਖੂਬੀ ਚਿੱਤਰਿਆ, ਤੇ ਨਗਰ ਕੀਰਤਨ ਨਾਲ਼ ਚੱਲ ਰਹੀ ਸੰਗਤ ਵਿੱਚ ਜੋਸ਼ ਭਰਿਆ। ਪ੍ਰਧਾਨ ਗੁਰਜੰਟ ਸਿੰਘ, ਪੱਪੂ ਸਿੰਘ, ਰੂਪ ਸਿੰਘ ਆਦਿ ਨੇ ਪੰਜ ਪਿਆਰਿਆਂ ਦਾ ਸਿਰਪਾਓ ਨਾਲ ਸਨਮਾਨ ਕੀਤਾ। ਅੰਦਰਲੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਜਰ ਸਿੰਘ, ਖਜਾਨਚੀ ਨਛੱਤਰ ਸਿੰਘ, ਅਵਤਾਰ ਸਿੰਘ ਗ੍ਰੰਥੀ, ਸੁਖਜੀਤ ਸਿੰਘ ਗ੍ਰੰਥੀ, ਗੁਰਮੇਲ ਸਿੰਘ, ਡਾ. ਭਿੰਦਰ ਸਿੰਘ, ਜਸਵਿੰਦਰ ਸ਼ਰਮਾ ਦੀ ਸੁਚੱਜੀ ਅਗਵਾਈ ਵਿੱਚ ਉਹਨਾਂ ਦੀ ਸਖ਼ਤ ਮਿਹਨਤ ਨਾਲ ਸਮੁੱਚੇ ਨਗਰ ਕੀਰਤਨ ਦਾ ਸਮਾਗਮ ਸਫਲਤਾ ਪੂਰਵਕ ਨੇਪਰੇ ਚੜਿਆ। ਰਾਜਿੰਦਰ ਸਿੰਘ ਗੁਰਨੇ ਕਲਾਂ ਪ੍ਰਧਾਨ, ਸਮਾਜ ਸੇਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਵਿਦਾਸ ਜੀ, ਬਾਬਾ ਮੇਘਰਾਜ ਸ਼ਰਮਾ ਵੱਲੋਂ ਸਮੁੱਚੀਆਂ ਸੰਗਤਾਂ, ਗ੍ਰਾਮ ਪੰਚਾਇਤ ਸਰਪੰਚ ਪਰਮਜੀਤ ਕੌਰ, ਬੱਬਾ ਸਿੰਘ, ਪ੍ਰਬੰਧਕ ਕਮੇਟੀਆਂ, ਸਤਿਕਾਰ ਕਮੇਟੀਆਂ, ਆਦਿ ਅਤੇ ਲੰਗਰ ਲਗਾਉਣ ਵਾਲ਼ੇ ਸੇਵਾਦਾਰਾਂ ਦਾ ਧੰਨਵਾਦ ਕੀਤਾ।
Leave a Reply