ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਐਮ ਪੀ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ
- ਰਾਜਨੀਤੀ
- 06 Jan,2025

ਅੰਮ੍ਰਿਤਸਰ: ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੇ 14 ਜਨਵਰੀ ਮੁਕਤਸਰ ਸਾਹਿਬ ਮਾਘੀ ਤੇ ਐਲਾਨ ਹੋਣ ਜਾ ਰਹੀ ਨਵੀਂ ਖੇਤਰੀ ਪਾਰਟੀ ਬਾਰੇ ਦੱਸਿਆ। ਗੱਲਬਾਤ ਦੌਰਾਨ ਓਹਨਾਂ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਲਾਈ ਜਾਗ ਨੇ ਪੰਥਕ ਤਾਸੀਰ ਅਤੇ ਰਾਜਨੀਤੀ ਵਿੱਚ ਨਵਾਂ ਜਲੌਅ ਪੈਦਾ ਕੀਤਾ ਸੀ। ਪਰ ਹਰ ਮੁਹਾਜ਼ ਤੇ ਫੇਲ੍ਹ ਹੋਈਆਂ ਪੰਥਕ ਰਾਜਸੀ ਧਿਰਾਂ ਨੇ ਪੰਥ ਪੰਜਾਬ ਦੇ ਮਸਲਿਆਂ ਤੋਂ ਮੂੰਹ ਫੇਰ ਕੌਮ ਨੂੰ ਘੋਰ ਨਿਰਾਸ਼ਾ ਵੱਲ ਧੱਕ ਸੁੱਟਿਆ।ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪਰ ਸ਼੍ਰੋਮਣੀ ਅਕਾਲੀ ਦਲ ਨੇ 3 -4 ਦਹਾਕਿਆ ਤੋਂ ਨਿੱਜਵਾਦ ਨੂੰ ਅੱਗੇ ਰੱਖਿਆ ਅਤੇ ਕੌਮ ਨੂੰ ਬਹੁਤ ਰਾਸਾਤਲ ਵਿੱਚ ਸੁੱਟ ਦਿੱਤਾ। ਉਨ੍ਹਾਂ ਨੇ ਕੌਮ ਨੂੰ ਉੱਚਾ ਚੁੱਕਣ ਦੀ ਬਜਾਏ ਕੌਮ ਨੂੰ ਦੋਬਣ ਲਈ ਦੋਖੀਆਂ ਦਾ ਸਾਥ ਦਿੱਤਾ। ਹੁਣ ਅਕਾਲੀ ਦਲ ਨੇ ਆਪਣੇ ਗੁਨਾਹ ਕਬੂਲ ਵੀ ਕਰ ਲਏ ਹਨ ਅਤੇ ਹਲੇ ਵੀ ਅਹੁਦਿਆਂ ਨੂੰ ਲੈ ਕੇ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਉੱਤੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ।ਤਰਸੇਮ ਸਿੰਘ ਨੇ ਕਿਹਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਕਥਨ ਹੈ 'ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ' ਗੁਰੂ ਮਹਾਰਾਜ ਵੱਲੋਂ ਪੰਜਾਬ ਦੀ ਉੱਤਮ ਧਰਤੀ ਦੇ ਹਰ ਬਸ਼ਿੰਦੇ ਨੂੰ ਨਰੋਏ ਸਰੀਰ ਅਤੇ ਉੱਚ ਦਰਜੇ ਦੇ ਮਾਨਿਸਕ ਪੱਧਰ ਦੀ ਬਖਸ਼ਿਸ਼ ਕੀਤੀ ਗਈ। ਪਰ ਸਿੱਖ ਰਾਜ ਦੇ ਪਤਨ ਤੋਂ ਹੀ ਬਰਤਾਨਵੀ ਅਤੇ ਮੌਜੂਦਾ ਬਸਤੀਵਾਦੀ ਤਾਕਤਾਂ ਦੇ ਮਨਾਂ ਨੂੰ ਏ ਭਾਂਓਦਾ ਨਹੀ ਸੀ।
Posted By:

Leave a Reply