ਵਿਜੇ ਹਜ਼ਾਰੇ ਟਰਾਫੀ: ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਹਰਾਕੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਵਿਜੇ ਹਜ਼ਾਰੇ ਟਰਾਫੀ: ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਹਰਾਕੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਸੈਮੀਫਾਈਨਲ ਵਿੱਚ ਸੌਰਾਸ਼ਟਰ ਨਾਲ ਹੋਵੇਗਾ ਮੁਕਾਬਲਾ ਚੰਡੀਗੜ੍ਹ, Vijay Hazare Trophy : ਵਿਦਰਭ ਅਤੇ ਪੰਜਾਬ ਵਿਜੇ ਹਜ਼ਾਰੇ ਟਰਾਫੀ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਗਏ ਹਨ। ਬੀਤੇ ਕੱਲ੍ਹ ਮੰਗਲਵਾਰ ਨੂੰ ਖੇਡੇ ਗਏ ਮੁਕਾਬਲਿਆਂ ਵਿੱਚ ਵਿਦਰਭ ਨੇ ਬੰਗਲੁਰੂ ਵਿੱਚ ਦਿੱਲੀ ਨੂੰ 76 ਦੌੜਾਂ ਨਾਲ ਹਰਾਇਆ, ਜਦੋਂ ਕਿ ਪੰਜਾਬ ਨੇ ਮੱਧ ਪ੍ਰਦੇਸ਼ ਉੱਤੇ 183 ਦੌੜਾਂ ਦੀ ਜਿੱਤ ਦਰਜ ਕੀਤੀ। ਦੱਸ ਦਈਏ ਕਿ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਦੇ ਸੈਮੀਫਾਈਨਲ 15 ਅਤੇ 16 ਜਨਵਰੀ ਨੂੰ ਬੰਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿਖੇ ਖੇਡੇ ਜਾਣਗੇ। ਪਹਿਲਾ ਮੈਚ ਵਿਦਰਭ ਅਤੇ ਕਰਨਾਟਕ ਵਿਚਕਾਰ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਸੈਮੀਫਾਈਨਲ ਸੌਰਾਸ਼ਟਰ ਅਤੇ ਪੰਜਾਬ ਵਿਚਕਾਰ ਖੇਡਿਆ ਜਾਵੇਗਾ।