ਦੇਰ ਰਾਤ ਹੋਈ ਬੈਠਕ 'ਚ ਵੱਡਾ ਫੈਸਲਾ: ਸ਼ਨੀਵਾਰ ਦੀਆਂ ਛੁੱਟੀਆਂ ਅਤੇ PLI ਮੁੱਦਿਆਂ 'ਤੇ ਸਾਂਝੀ ਕਮੇਟੀ ਗਠਿਤ ਕਰਨ 'ਤੇ ਸਹਿਮਤੀ

ਦੇਰ ਰਾਤ ਹੋਈ ਬੈਠਕ 'ਚ ਵੱਡਾ ਫੈਸਲਾ: ਸ਼ਨੀਵਾਰ ਦੀਆਂ ਛੁੱਟੀਆਂ ਅਤੇ PLI ਮੁੱਦਿਆਂ 'ਤੇ ਸਾਂਝੀ ਕਮੇਟੀ ਗਠਿਤ ਕਰਨ 'ਤੇ ਸਹਿਮਤੀ

ਦੇਸ਼ ਭਰ ਦੇ ਲੱਖਾਂ ਬੈਂਕ ਗਾਹਕਾਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। 'ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼' (UFBU) ਨੇ ਸੋਮਵਾਰ, 28 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਆਪਣੀ ਤਿੰਨ-ਦਿਨਾ ਦੇਸ਼-ਵਿਆਪੀ ਹੜਤਾਲ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਹ ਅਹਿਮ ਫੈਸਲਾ ਐਤਵਾਰ ਦੇਰ ਰਾਤ 'ਇੰਡੀਅਨ ਬੈਂਕਸ ਐਸੋਸੀਏਸ਼ਨ' (IBA) ਅਤੇ ਬੈਂਕ ਯੂਨੀਅਨਾਂ ਦੇ ਨੁਮਾਇੰਦਿਆਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।ਬੈਂਕ ਯੂਨੀਅਨ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਐਤਵਾਰ ਦੇਰ ਰਾਤ IBA ਅਤੇ UFBU ਵਿਚਕਾਰ ਹੋਈ ਉੱਚ-ਪੱਧਰੀ ਗੱਲਬਾਤ ਦੌਰਾਨ ਦੋਵੇਂ ਧਿਰਾਂ ਲੰਬਿਤ ਮੰਗਾਂ 'ਤੇ ਵਿਚਾਰ ਵਟਾਂਦਰਾ ਕਰਨ ਅਤੇ ਦੇਸ਼-ਵਿਆਪੀ ਹੜਤਾਲ ਨੂੰ ਟਾਲਣ ਲਈ ਸਹਿਮਤ ਹੋ ਗਈਆਂ ਹਨ।ਸ਼ਨੀਵਾਰ ਦੀਆਂ ਛੁੱਟੀਆਂ ਲਈ ਬਣੇਗੀ ਸਾਂਝੀ ਕਮੇਟੀਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਬੈਂਕਾਂ ਵਿੱਚ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਘੋਸ਼ਿਤ ਕਰਨ ਦੀ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ IBA ਅਤੇ UFBU ਦੀ ਇੱਕ ਸਾਂਝੀ ਕਮੇਟੀ ਤੁਰੰਤ ਗਠਿਤ ਕੀਤੀ ਜਾਵੇਗੀ। ਇਹ ਕਮੇਟੀ ਹਰ ਪਹਿਲੂ ਅਤੇ ਵਿਕਲਪ ਦਾ ਅਧਿਐਨ ਕਰੇਗੀ, ਸਬੰਧਤ ਧਿਰਾਂ ਨਾਲ ਚਰਚਾ ਕਰੇਗੀ ਅਤੇ ਅਜਿਹਾ ਹੱਲ ਲੱਭੇਗੀ ਜੋ ਬੈਂਕ ਕਰਮਚਾਰੀਆਂ ਦੇ ਨਾਲ-ਨਾਲ ਆਮ ਗਾਹਕਾਂ ਲਈ ਵੀ ਲਾਹੇਵੰਦ ਹੋਵੇ।PLI ਅਤੇ ਹੋਰ ਮੰਗਾਂ 'ਤੇ ਵੀ ਹੋਵੇਗੀ ਚਰਚਾਇਸ ਤੋਂ ਇਲਾਵਾ 'ਸਕੇਲ IV' (Scale IV) ਅਤੇ ਇਸ ਤੋਂ ਉੱਪਰਲੇ ਅਧਿਕਾਰੀਆਂ ਲਈ ਪਰਫਾਰਮੈਂਸ ਲਿੰਕਡ ਇੰਸੈਂਟਿਵ (PLI) ਸਕੀਮ ਵਿੱਚ ਸੁਧਾਰ ਕਰਨ ਸੰਬੰਧੀ IBA ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਰਕਾਰ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਜਾ ਸਕੇ। ਇਸ ਦੇ ਨਾਲ ਹੀ 8 ਮਾਰਚ, 2024 ਦੀ ਮੀਟਿੰਗ ਦੇ ਵੇਰਵਿਆਂ (minutes) ਵਿੱਚ ਦਰਜ ਹੋਰ ਲੰਬਿਤ ਮੁੱਦਿਆਂ ਦਾ ਵੀ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਹੜਤਾਲ ਦੇ ਖਦਸ਼ੇ ਦੇ ਚਲਦਿਆਂ ਐਤਵਾਰ ਨੂੰ ਵੀ ਖੁੱਲ੍ਹੇ ਰਹੇ ਬੈਂਕਜ਼ਿਕਰਯੋਗ ਹੈ ਕਿ 28 ਸਤੰਬਰ ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਤਿੰਨ-ਦਿਨਾ ਹੜਤਾਲ ਨੂੰ ਧਿਆਨ ਵਿੱਚ ਰੱਖਦੇ ਹੋਏ, ਗਾਹਕਾਂ ਨੂੰ ਸੁਵਿਧਾ ਦੇਣ ਲਈ ਸਟੇਟ ਬੈਂਕ ਆਫ਼ ਇੰਡੀਆ (SBI), ਬੈਂਕ ਆਫ਼ ਬੜੌਦਾ (BoB), ਪੰਜਾਬ ਨੈਸ਼ਨਲ ਬੈਂਕ (PNB) ਵਰਗੇ ਜਨਤਕ ਖੇਤਰ ਦੇ ਬੈਂਕਾਂ (PSBs) ਅਤੇ ਖੇਤਰੀ ਪੇਂਡੂ ਬੈਂਕਾਂ (RRBs) ਦੀਆਂ ਸ਼ਾਖਾਵਾਂ ਐਤਵਾਰ ਨੂੰ ਵੀ ਖੁੱਲ੍ਹੀਆਂ ਰਹੀਆਂ ਸਨ।ਵਿੱਤ ਮੰਤਰਾਲੇ, IBA, ਨਾਬਾਰਡ (NABARD) ਅਤੇ ਬੈਂਕ ਅਧਿਕਾਰੀਆਂ ਵਿਚਕਾਰ 21 ਸਤੰਬਰ ਨੂੰ ਹੋਈ ਮੀਟਿੰਗ ਦੀਆਂ ਹਦਾਇਤਾਂ ਤਹਿਤ ਐਤਵਾਰ ਨੂੰ ਵਿਸ਼ੇਸ਼ ਤੌਰ 'ਤੇ ਬੈਂਕ ਖੋਲ੍ਹੇ ਗਏ ਸਨ ਤਾਂ ਜੋ ਲੋਕ ਆਪਣੇ ਜ਼ਰੂਰੀ ਬੈਂਕਿੰਗ ਕੰਮ ਨਿਪਟਾ ਸਕਣ। ਹੁਣ ਹੜਤਾਲ ਮੁਲਤਵੀ ਹੋਣ ਨਾਲ ਸੂਬੇ ਅਤੇ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਸੁਚਾਰੂ ਰਹਿਣਗੀਆਂ।