ਪੰਜਾਬ ਪੁਲੀਸ ਵਿੱਚ ਫੇਰਬਦਲ: ਪੰਜਾਬ ਸਰਕਾਰ ਵੱਲੋਂ ਤਿੰਨ ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ
- ਪੰਜਾਬ
- (Asia/Kolkata)
ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤਿੰਨ ਪੰਜਾਬ ਪੁਲੀਸ ਸਰਵਿਸ (PPS) ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ, ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਤੁਰੰਤ ਪ੍ਰਭਾਵ ਨਾਲ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ, ਰੂਪਨਗਰ ਵਿਖੇ ਤਾਇਨਾਤ ਐੱਸ.ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਚੀਮਾ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਐੱਸ.ਪੀ. ਇਨਵੈਸਟੀਗੇਸ਼ਨ ਸੰਗਰੂਰ ਲਾਇਆ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਵਿੱਚ ਤਾਇਨਾਤ ਐੱਸ.ਪੀ. ਇਨਵੈਸਟੀਗੇਸ਼ਨ ਦਵਿੰਦਰ ਕੁਮਾਰ ਨੂੰ ਬਦਲ ਕੇ ਐੱਸ.ਪੀ. ਸਪੈਸ਼ਲ ਬਰਾਂਚ ਸੰਗਰੂਰ ਵਜੋਂ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ, ਪਟਿਆਲਾ PBI ਵਿੱਚ ਤਾਇਨਾਤ ਰਾਜੇਸ਼ ਕੁਮਾਰ ਨੂੰ ਦਵਿੰਦਰ ਕੁਮਾਰ ਦੀ ਥਾਂ ਪਟਿਆਲਾ ਦਾ ਨਵਾਂ ਐੱਸ.ਪੀ. ਇਨਵੈਸਟੀਗੇਸ਼ਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 17 ਅਗਸਤ ਨੂੰ ਵੀ ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਹੇਰ-ਫੇਰ ਕਰਦਿਆਂ 12 ਆਈ.ਪੀ.ਐੱਸ. (IPS) ਅਤੇ 112 ਪੀ.ਪੀ.ਐੱਸ. (PPS) ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ। ਉਸ ਸਮੇਂ ਆਈ.ਪੀ.ਐੱਸ. ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ ਡੀ.ਜੀ.ਪੀ. (NRI), ਰਾਜੇਸ਼ ਕੁਮਾਰ ਜੈਸਵਾਲ ਨੂੰ ਏ.ਡੀ.ਜੀ.ਪੀ. (ਸਾਈਬਰ ਕ੍ਰਾਈਮ), ਨਾਨਕ ਸਿੰਘ ਨੂੰ ਡੀ.ਆਈ.ਜੀ. (ਇੰਟਰਨਲ ਵਿਜੀਲੈਂਸ ਸੈੱਲ), ਵਤਸਲਾ ਗੁਪਤਾ ਨੂੰ ਏ.ਆਈ.ਜੀ. (ਪਰਸ-II) ਅਤੇ ਪ੍ਰਗਿਆ ਜੈਨ ਨੂੰ ਏ.ਆਈ.ਜੀ. (ANTF) ਲੁਧਿਆਣਾ ਰੇਂਜ ਵਜੋਂ ਤਾਇਨਾਤ ਕੀਤਾ ਗਿਆ ਸੀ।
Leave a Reply