ਤਾਮਿਲਨਾਡੂ ‘ਚ ਦਰਦਨਾਕ ਹਾਦਸਾ: ਟੈਂਪੋ ਟਰੈਵਲਰ ਖੱਡ ਵਿੱਚ ਡਿੱਗੀ, 9 ਦੀ ਮੌਤ
- ਦੇਸ਼
- (Asia/Kolkata)
ਰਾਜ ਦੇ ਵਾਲਪਰਾਈ ਖੇਤਰ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ਨੇ ਨੌਂ ਲੋਕਾਂ ਦੀ ਜਾਨ ਲੈ ਲਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਟੈਂਪੋ ਟਰੈਵਲਰ ਕੰਟਰੋਲ ਤੋਂ ਬਾਹਰ ਹੋ ਕੇ ਹੇਅਰਪਿਨ ਮੋੜ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਪੁਲਿਸ ਮੁਤਾਬਕ, ਇਹ ਵਾਹਨ ਵਾਲਪਰਾਈ ਤੋਂ ਵਾਪਸ ਆ ਰਿਹਾ ਸੀ ਅਤੇ ਇਸ ਵਿੱਚ ਪੇਰਿੰਥਲਮੰਨਾ ਦੇ 13 ਸੈਲਾਨੀ ਸਵਾਰ ਸਨ। ਜਾਣਕਾਰੀ ਅਨੁਸਾਰ, 13ਵੇਂ ਹੇਅਰਪਿਨ ਮੋੜ ‘ਤੇ ਡਰਾਈਵਰ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ, ਜਿਸ ਕਾਰਨ ਟਰੈਵਲਰ 9ਵੇਂ ਮੋੜ ਵੱਲ ਖਿਸਕਦੀ ਹੋਈ ਖੱਡ ਵਿੱਚ ਜਾ ਡਿੱਗੀ। ਇਸ ਦੁਰਘਟਨਾ ਵਿੱਚ ਇੱਕ ਪੁਰਸ਼ ਅਤੇ ਅੱਠ ਮਹਿਲਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਪੋਲਾਚੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪਹਾੜੀ ਇਲਾਕਿਆਂ ਵਿੱਚ ਸਿੱਧੀ ਸੜਕ ਬਣਾਉਣਾ ਮੁਸ਼ਕਲ ਹੁੰਦਾ ਹੈ, ਇਸ ਲਈ ਸੜਕਾਂ ਨੂੰ ਮੋੜਦਾਰ ਬਣਾਇਆ ਜਾਂਦਾ ਹੈ ਤਾਂ ਜੋ ਵਾਹਨ ਹੌਲੀ-ਹੌਲੀ ਉਚਾਈ ‘ਤੇ ਚੜ੍ਹ ਸਕਣ। ਅਜਿਹੇ ਤੇਜ਼ ਮੋੜ, ਜਿੱਥੇ ਸੜਕ ਅਚਾਨਕ ਮੁੜ ਕੇ ਵਾਪਸ ਆਉਂਦੀ ਹੈ, ਨੂੰ ਹੇਅਰਪਿਨ ਮੋੜ ਕਿਹਾ ਜਾਂਦਾ ਹੈ। ਦੇਸ਼ ਵਿੱਚ ਕੋਲੀ ਪਹਾੜੀਆਂ, ਸਿਲਕ ਰੂਟ, ਮਨਾਲੀ-ਲੇਹ ਹਾਈਵੇ ਅਤੇ ਨੈਨੀਤਾਲ ਵਰਗੇ ਇਲਾਕੇ ਆਪਣੇ ਹੇਅਰਪਿਨ ਮੋੜਾਂ ਲਈ ਮਸ਼ਹੂਰ ਹਨ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
Leave a Reply