ਅਕਾਲ ਕਾਲਜ ਕੌਂਸਲ ਵੱਲੋਂ ਕਿਲਾ ਹਕੀਮਾ ਵਿਖੇ ਦੂਸਰੇ ‘ਸੰਤ ਅਤਰ ਸਿੰਘ ਨਰਸਰੀ ਸਕੂਲ’ ਦੀ ਸ਼ੁਰੂਆਤ
- ਪੰਜਾਬ
- (Asia/Kolkata)
ਲੌਂਗੋਵਾਲ, (ਜਗਸੀਰ ਸਿੰਘ) - ਮਹਾਨ ਤਪੱਸਵੀ ਅਤੇ ਵਿੱਦਿਆ ਦੇ ਪ੍ਰਚਾਰਕ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਨੂੰ ਸਮਰਪਿਤ 100 ਪਿੰਡਾਂ ਵਿੱਚ 100 ਨਰਸਰੀ ਸਕੂਲ ਖੋਲ੍ਹਣ ਦੇ ਮਹਾਂ-ਅਭਿਆਨ ਨੂੰ ਅੱਗੇ ਵਧਾਉਂਦਿਆਂ ਅਕਾਲ ਕਾਲਜ ਕੌਂਸਲ ਵੱਲੋਂ ਪਿੰਡ ਕਿਲਾ ਹਕੀਮਾ ਵਿਖੇ ਦੂਸਰੇ ‘ਸੰਤ ਅਤਰ ਸਿੰਘ ਨਰਸਰੀ ਸਕੂਲ’ ਦੀ ਸਥਾਪਨਾ ਕੀਤੀ ਗਈ। ਸਕੂਲ ਦਾ ਰਸਮੀ ਆਗਾਜ਼ ਗੁਰੂ ਚਰਨਾਂ ਵਿੱਚ ਅਰਦਾਸ ਉਪਰੰਤ ਕੀਤਾ ਗਿਆ ਅਤੇ ਉਦਘਾਟਨ ਮੌਕੇ ਹੀ ਬੱਚਿਆਂ ਦੇ ਦਾਖ਼ਲੇ ਸ਼ੁਰੂ ਹੋ ਗਏ। ਇਸ ਮੌਕੇ ਪਿੰਡ ਦੇ ਸਰਪੰਚ ਸ. ਅਮਰੀਕ ਸਿੰਘ, ਪੰਚਾਇਤ ਸਮਿਤੀ ਦੇ ਨੁਮਾਇੰਦੇ ਅਤੇ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਉਪਰਾਲਾ ਨੇਪਰੇ ਚੜ੍ਹਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਅਕਾਲ ਕਾਲਜ ਕੌਂਸਲ ਦੇ ਡਾਇਰੈਕਟਰ (ਸਕੂਲ ਅਫ਼ੇਅਰਜ਼) ਡਾ. ਸਤਬੀਰ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਛੋਟੇ ਬੱਚਿਆਂ ਨੂੰ ਆਪਣੇ ਪਿੰਡ ਵਿੱਚ ਹੀ ਬੁਨਿਆਦੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਨ੍ਹਾਂ ਦੇ ਸਿੱਖਣ ਦੇ ਸਫ਼ਰ ਦੀ ਮਜ਼ਬੂਤ ਨੀਂਹ ਘਰ ਦੇ ਨੇੜੇ ਹੀ ਰੱਖੀ ਜਾ ਸਕੇ। ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਇਸ ਮਹਾਂ-ਅਭਿਆਨ ਰਾਹੀਂ ਪੇਂਡੂ ਅਤੇ ਸ਼ਹਿਰੀ ਸਿੱਖਿਆ ਵਿਚਲੇ ਪਾੜੇ ਨੂੰ ਘਟਾ ਕੇ ਪਿੰਡਾਂ ਦੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਦੇ ਬਰਾਬਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਤਾਂ ਜੋ ਉਹ ਆਪਣੀ ਕਾਬਲੀਅਤ ਸਦਕਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਸਕਣ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਤਹਿਤ ਪਹਿਲਾ ਨਰਸਰੀ ਸਕੂਲ ਪਿੰਡ ਉਭਾਵਾਲ ਵਿਖੇ ਖੋਲ੍ਹਿਆ ਗਿਆ ਸੀ। ਉਭਾਵਾਲ ਤੋਂ ਸ਼ੁਰੂ ਹੋਇਆ ਇਹ ਵਿੱਦਿਅਕ ਸਫ਼ਰ ਆਉਣ ਵਾਲੇ ਸਮੇਂ ਵਿੱਚ 100 ਪਿੰਡਾਂ ਦੇ ਹਜ਼ਾਰਾਂ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਦਾ ਸਾਰਥਕ ਯਤਨ ਹੈ।
Leave a Reply