‘ਇੰਡੀਆ’ ਗਠਜੋੜ ਦਾ ਚੋਣ ਕਮਿਸ਼ਨ ਖ਼ਿਲਾਫ਼ ਤਿੰਨ ਪੜਾਵੀ ਅੰਦੋਲਨ ਦਾ ਐਲਾਨ; ਮੱਲਿਕਾਰਜੁਨ ਖੜਗੇ ਨੇ ਮੋਦੀ ਤੇ ਸ਼ਾਹ ਨੂੰ ਦੱਸਿਆ ‘ਵੋਟ ਚੋਰੀ’ ਦਾ ਮਾਸਟਰਮਾਈਂਡ

‘ਇੰਡੀਆ’ ਗਠਜੋੜ ਦਾ ਚੋਣ ਕਮਿਸ਼ਨ ਖ਼ਿਲਾਫ਼ ਤਿੰਨ ਪੜਾਵੀ ਅੰਦੋਲਨ ਦਾ ਐਲਾਨ; ਮੱਲਿਕਾਰਜੁਨ ਖੜਗੇ ਨੇ ਮੋਦੀ ਤੇ ਸ਼ਾਹ ਨੂੰ ਦੱਸਿਆ ‘ਵੋਟ ਚੋਰੀ’ ਦਾ ਮਾਸਟਰਮਾਈਂਡ

ਇੰਡੀਆ’ (INDIA) ਗਠਜੋੜ ਦੀ ਨਵੀਂ ਦਿੱਲੀ ਵਿੱਚ ਹੋਈ ਅਹਿਮ ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਨੂੰ 'ਵੋਟ ਚੋਰੀ' ਦਾ ਅਸਲ ਮਾਸਟਰਮਾਈਂਡ ਕਰਾਰ ਦਿੱਤਾ ਹੈ। ਇਸ ਮੀਟਿੰਗ ਵਿੱਚ 19 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਚੋਣ ਕਮਿਸ਼ਨ ਦੇ ਕੰਮਕਾਜ ਵਿਰੁੱਧ ਤਿੰਨ ਪੜਾਵੀ ਸੂਬਾ ਅਤੇ ਰਾਸ਼ਟਰੀ ਪੱਧਰ ਦੇ ਅੰਦੋਲਨ ਦਾ ਐਲਾਨ ਕਰਨ ਦੇ ਨਾਲ-ਨਾਲ ਚੋਣ ਸੁਧਾਰਾਂ ਬਾਰੇ ਛੇ-ਨੁਕਾਤੀ ਪ੍ਰੋਗਰਾਮ ਵੀ ਪੇਸ਼ ਕੀਤਾ। ਚੋਣ ਕਮਿਸ਼ਨ ਖ਼ਿਲਾਫ਼ ਤਿੰਨ ਪੜਾਵੀ ਅੰਦੋਲਨ ਦਾ ਐਲਾਨ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਅਤੇ ਹੋਰ ਦਿੱਗਜ ਆਗੂਆਂ ਦੀ ਮੌਜੂਦਗੀ ਵਿੱਚ ਇਹ ਐਲਾਨ ਕੀਤਾ ਗਿਆ ਕਿ ਵਿਰੋਧੀ ਪਾਰਟੀਆਂ 2 ਅਕਤੂਬਰ ਤੋਂ 8 ਅਕਤੂਬਰ ਤੱਕ ਡਿਪਟੀ ਕਮਿਸ਼ਨਰਾਂ (DM) ਦੇ ਦਫ਼ਤਰਾਂ ਦੇ ਬਾਹਰ ‘ਲੋਕਤੰਤਰ ਬਚਾਓ’ ਮਾਰਚ ਅਤੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਨਗੀਆਂ। ਇਸ ਤੋਂ ਇਲਾਵਾ, 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਚੋਣ ਕਮਿਸ਼ਨ ਵੱਲ ਮਾਰਚ ਕੀਤਾ ਜਾਵੇਗਾ, ਜਦੋਂ ਕਿ 1 ਨਵੰਬਰ ਨੂੰ ਰਾਜਧਾਨੀ ਦਿੱਲੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਇਕੱਠ ਕਰਦਿਆਂ ਵਿਸ਼ਾਲ ਰੈਲੀ ਕੱਢੀ ਜਾਵੇਗੀ ਤਾਂ ਜੋ ਵੋਟਰ ਸੂਚੀਆਂ ਅਤੇ ਚੋਣ ਪ੍ਰਣਾਲੀ ਦੇ ਮੁੱਦਿਆਂ ਨੂੰ ਵਿਆਪਕ ਜਨਤਕ ਮੁਹਿੰਮ ਵਿੱਚ ਬਦਲਿਆ ਜਾ ਸਕੇ। ਰਾਹੁਲ ਗਾਂਧੀ ਅਤੇ ਮਮਤਾ ਬੈਨਰਜੀ ਦੇ ਤਿੱਖੇ ਹਮਲੇ ਮੀਟਿੰਗ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨੇ ਦੇਸ਼ ਦੀ ਵੋਟਿੰਗ ਪ੍ਰਣਾਲੀ 'ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਸ ਮੁੱਦੇ 'ਤੇ ਚੁੱਪ ਨਹੀਂ ਬੈਠੇਗੀ ਅਤੇ ਸੰਵਿਧਾਨ ਦੀ ਸਮੂਹਿਕ ਰੱਖਿਆ ਯਕੀਨੀ ਬਣਾਏਗੀ। ਉੱਥੇ ਹੀ, ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨਾ ਹਟਾਇਆ ਗਿਆ ਤਾਂ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਈ.ਵੀ.ਐੱਮਜ਼ (EVMs) ਦੇ ਨਵੇਂ ਸਾਫ਼ਟਵੇਅਰ ਅਤੇ ਕੰਮਕਾਜ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਛੇ-ਨੁਕਾਤੀ ਚੋਣ ਸੁਧਾਰ ਪ੍ਰੋਗਰਾਮ ਅਤੇ ਬੈਲੇਟ ਪੇਪਰ ਦੀ ਮੰਗ ਇੰਡੀਆ ਗਠਜੋੜ ਦੀ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਮੰਗ ਕੀਤੀ ਗਈ ਕਿ ਚੋਣ ਪ੍ਰਕਿਰਿਆ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVMs) ਦੀ ਬਜਾਏ ਮੁੜ ਤੋਂ ਬੈਲੇਟ ਪੇਪਰਾਂ ਦੀ ਵਰਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਗਠਜੋੜ ਵੱਲੋਂ ਪੇਸ਼ ਕੀਤੇ ਗਏ ਛੇ ਮੁੱਖ ਨੁਕਤਿਆਂ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਆਉਣ ਵਾਲੀਆਂ ਚੋਣਾਂ ਲਈ ਐੱਸ.ਆਈ.ਆਰ. (SIR) ਤੋਂ ਪਹਿਲਾਂ ਵਾਲੀ ਵੋਟਰ ਸੂਚੀ ਵਰਤੀ ਜਾਵੇ, ਵੋਟਰ ਸੂਚੀ ਸੋਧ ਵਿੱਚ ਪਾਰਦਰਸ਼ਤਾ ਹੋਵੇ, ਯੋਗ ਵੋਟਰਾਂ ਨੂੰ ਬਿਨਾਂ ਨੋਟਿਸ ਨਾ ਹਟਾਇਆ ਜਾਵੇ, ਨੌਜਵਾਨਾਂ ਲਈ ਰਜਿਸਟਰੇਸ਼ਨ ਆਸਾਨ ਹੋਵੇ ਅਤੇ ਚੋਣ ਕਮਿਸ਼ਨ ਦੀ ਸੰਸਥਾਗਤ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਐੱਨ.ਸੀ.ਪੀ. (ਸ਼ਰਦ ਪਵਾਰ), ਸ਼ਿਵ ਸੈਨਾ (ਯੂ.ਬੀ.ਟੀ.), ਆਰ.ਜੇ.ਡੀ., ਸੀ.ਪੀ.ਆਈ. (ਐੱਮ), ਸੀ.ਪੀ.ਆਈ., ਨੈਸ਼ਨਲ ਕਾਨਫਰੰਸ, ਪੀ.ਡੀ.ਪੀ., ਜੇ.ਐੱਮ.ਐ່ມ., ਸੀ.ਪੀ.ਆਈ. (ਐੱਮ.ਐੱਲ.), ਆਈ.ਯੂ.ਐੱਮ.ਐੱਲ., ਕੇਰਲ ਕਾਂਗਰਸ (ਐੱਮ), ਐੱਮ.ਡੀ.ਐੱਮ.ਕੇ., ਵੀ.ਸੀ.ਕੇ., ਆਰ.ਐੱਸ.ਪੀ., ਕੇਰਲ ਕਾਂਗਰਸ (ਜੋਸਫ਼) ਅਤੇ ਆਲ ਇੰਡੀਆ ਫਾਰਵਰਡ ਬਲਾਕ ਸਮੇਤ ਕੁੱਲ 19 ਪਾਰਟੀਆਂ ਦੇ ਆਗੂ ਸ਼ਾਮਲ ਹੋਏ।